ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਛੋਟਾ ਪਰਦਾ

Posted On June - 15 - 2019

ਧਰਮਪਾਲ

ਸ਼ੋਅ ਦੀ ਕਹਾਣੀ ਜੱਜਾਂ ਦੀ ਜ਼ੁਬਾਨੀ

ਜ਼ੀ ਟੀਵੀ ਪਿਛਲੇ 25 ਸਾਲਾਂ ਤੋਂ ਦੇਸ਼ ਦੇ ਆਮ ਲੋਕਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਡਾ ਮੰਚ ਮੁਹੱਈਆ ਕਰਵਾ ਰਿਹਾ ਹੈ। ਇਸ ਚੈਨਲ ਦੇ 2009 ਵਿਚ ਆਏ ਸਭ ਤੋਂ ਵੱਡੇ ਪ੍ਰਤਿਭਾ ਆਧਾਰਿਤ ਰਿਐਲਿਟੀ ਸ਼ੋਅ ‘ਡਾਂਸ ਇੰਡੀਆ ਡਾਂਸ’ ਨੇ ਆਪਣੇ ਪਹਿਲੇ ਹੀ ਸੀਜ਼ਨ ਤੋਂ ਭਾਰਤ ਵਿਚ ਡਾਂਸ ਦੇ ਖੇਤਰ ਵਿਚ ਨਵੀਂ ਕ੍ਰਾਂਤੀ ਲਿਆਂਦੀ ਹੈ ਅਤੇ ਡਾਂਸ ਨੂੰ ਲੱਖਾਂ ਲੋਕਾਂ ਲਈ ਕਰੀਅਰ ਦਾ ਵੱਡਾ ਵਿਕਲਪ ਬਣਾ ਦਿੱਤਾ ਹੈ। ਪਿਛਲੇ 10 ਸਾਲਾਂ ਵਿਚ ਇਹ ਸਲਮਾਨ ਯੂਸੁਫ ਖ਼ਾਨ, ਸ਼ਕਤੀ ਮੋਹਨ, ਧਰਮੇਸ਼ ਯੇਲਾਂਡੇ, ਪੁਨੀਤ ਜੇ. ਪਾਠਕ ਅਤੇ ਰਾਘਵ ਜੁਆਲ ਵਰਗੀਆਂ ਡਾਂਸ ਪ੍ਰਤਿਭਾਵਾਂ ਦੀ ਇਕ ਪੂਰੀ ਪੀੜ੍ਹੀ ਨੂੰ ਪੇਸ਼ ਕਰਨ ਵਿਚ ਸਫਲ ਰਿਹਾ ਹੈ। ਇਸ ਸ਼ੋਅ ਦਾ ਅਗਲਾ ਸੀਜ਼ਨ ‘ਡਾਂਸ ਇੰਡੀਆ ਡਾਂਸ: ਬੈਟਲ ਆਫ ਦਿ ਚੈਂਪੀਅਨਜ਼’ 22 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਸ਼ੋਅ ਦਾ ਪ੍ਰਸਾਰਣ ਹਰ ਸ਼ਨਿਚਰਵਾਰ ਅਤੇ ਐਤਵਾਰ ਰਾਤ ਨੂੰ ਕੀਤਾ ਜਾਵੇਗਾ।
ਇਸ ਸ਼ੋਅ ਦੇ ਜੱਜ ਦੇ ਰੂਪ ਵਿਚ ਅਭਿਨੇਤਰੀ ਕਰੀਨ ਕਪੂਰ, ਬਾਸਕੋ ਮਾਰਟਿਸ ਅਤੇ ਰਫ਼ਤਾਰ ਨਜ਼ਰ ਆਉਣਗੇ। ਉਨ੍ਹਾਂ ਨੇ ਸ਼ੋਅ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਕਰੀਨਾ ਦੱਸਦੀ ਹੈ, ‘ਦੇਸ਼ ਦੇ ਬਿਹਤਰੀਨ ਡਾਂਸਰਾਂ ਨੂੰ ਸਾਹਮਣੇ ਲਿਆਉਣ ਲਈ ‘ਡਾਂਸ ਇੰਡੀਆ ਡਾਂਸ’ ਇਕ ਸ਼ਾਨਦਾਰ ਮੰਚ ਹੈ। ਇਹ ਸ਼ੋਅ ਦੇਸ਼ ਨੂੰ ਕਈ ਪ੍ਰਤਿਭਾਵਾਨ ਡਾਂਸਰ ਦੇ ਚੁੱਕਾ ਹੈ ਜਿਨ੍ਹਾਂ ਨੇ ਜਨਤਾ ਵਿਚਕਾਰ ਖ਼ਾਸ ਪਛਾਣ ਬਣਾਈ ਹੈ। ਇਸ ਸਾਲ ਵੀ ਮੈਨੂੰ ਚਾਰ ਜ਼ੋਨਾਂ ਵਿਚ ਅਸਾਧਾਰਨ ਪ੍ਰਤਿਭਾ ਦੇਖਣ ਦੀ ਉਮੀਦ ਹੈ।’
ਜੱਜ ਬਾਸਕੋ ਮਾਰਟਿਸ ਨੇ ਕਿਹਾ, ‘ਡਾਂਸ ਇੰਡੀਆ ਡਾਂਸ: ਬੈਟਲ ਆਫ ਦਿ ਚੈਂਪੀਅਨਜ਼’ ਇਕ ਬਿਹਤਰੀਨ ਮੰਚ ਹੈ ਜੋ ਡਾਂਸਰਾਂ ਨੂੰ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸੱਚ ਕਰਨ ਲਈ ਪ੍ਰੇਰਿਤ ਕਰਦਾ ਹੈ। ਅਜਿਹੇ ਸ਼ਾਨਦਾਰ ਸ਼ੋਅ ਨਾਲ ਟੈਲੀਵਿਜ਼ਨ ’ਤੇ 3 ਸਾਲ ਬਾਅਦ ਵਾਪਸੀ ਕਰਦੇ ਹੋਏ ਬਹੁਤ ਚੰਗਾ ਲੱਗ ਰਿਹਾ ਹੈ। ਇਸ ਸਾਲ ਇਹ ਸੀਜ਼ਨ ਬੇਹੱਦ ਪ੍ਰਤਿਭਾਸ਼ਾਲੀ ਪ੍ਰਸਤੂਤੀ ਨਾਲ ਭਰਿਆ ਹੋਇਆ ਹੋਵੇਗਾ ਜਿਸ ਵਿਚ ਬਿਲਕੁਲ ਨਵਾਂ ਫਾਰਮੈੱਟ ਹੋਵੇਗਾ ਜੋ ਦਰਸ਼ਕਾਂ ਵਿਚ ਇਸਨੂੰ ਦੇਖਣ ਦੀ ਦਿਲਚਸਪੀ ਪੈਦਾ ਕਰੇਗਾ।’
ਜੱਜ ਰਫ਼ਤਾਰ ਨੇ ਕਿਹਾ, ‘ਮੈਂ ਪਹਿਲਾਂ ਵੀ ਇਕ ਪ੍ਰਤੀਭਾਗੀ ਦੇ ਰੂਪ ਵਿਚ ‘ਡਾਂਸ ਇੰਡੀਆ ਡਾਂਸ’ ਨਾਲ ਜੁੜਿਆ ਰਿਹਾ ਹਾਂ ਅਤੇ ਇਸ ਮੰਚ ਨਾਲ ਮੇਰੀਆਂ ਖ਼ੂਬਸੂਰਤ ਯਾਦਾਂ ਹਨ। ਇਸ ਸ਼ੋਅ ਰਾਹੀਂ ਮੈਨੂੰ ਦੇਸ਼ ਦੇ ਕੁਝ ਸ਼ਾਨਦਾਰ ਡਾਂਸਰ ਦੇਖਣ ਦਾ ਇੰਤਜ਼ਾਰ ਹੈ। ਮੈਂ ਇਸ ਸ਼ੋਅ ਦਾ ਪ੍ਰਤੀਭਾਗੀ ਰਹਿ ਚੁੱਕਿਆ ਹਾਂ, ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਦੇ ਇਸ ਸਫ਼ਰ ਨਾਲ ਨਜ਼ਦੀਕ ਤੋਂ ਜੁੜ ਸਕਾਂਗਾ ਅਤੇ ਸਹੀ ਚੋਣ ਕਰਨ ਵਿਚ ਉਨ੍ਹਾਂ ਦਾ ਮਾਰਗਦਰਸ਼ਕ ਕਰਾਂਗਾ।’


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.