ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਛੋਟਾ ਪਰਦਾ

Posted On June - 8 - 2019

ਧਰਮਪਾਲ

ਕਾਮੇਡੀ ਸ਼ੋਅ ਦੇ ਕਲਾਕਾਰਾਂ ਦਾ ਐਲਾਨ

ਸੋਨੀ ਸਬ ਆਪਣੇ ਆਗਾਮੀ ਸਕੈੱਚ ਕਾਮੇਡੀ ਸ਼ੋਅ ‘ਅਪਨਾ ਨਿਊਜ਼ ਆਏਗਾ’ ਨਾਲ ਦਰਸ਼ਕਾਂ ਨੂੰ ਹਸਾਉਣ ਲਈ ਤਿਆਰ ਹੈ। ਹਫ਼ਤੇ ਦੇ ਅੰਤ ਵਿਚ ਚੈਨਲ ਦੇ ਚਹੇਤੇ ਸ਼ੋਅਜ਼ ਵਿਚਕਾਰ ਆਉਂਦੇ ਖਾਲੀਪਣ ਨੂੰ ਮਜ਼ੇਦਾਰ ਰੰਗਤ ਦੇਣ ਲਈ ਇਸ ਸ਼ੋਅ ਵਿਚ ਦੋ ਨਿਊਜ਼ ਐਂਕਰ ਦਰਸ਼ਕਾਂ ਦਾ ਮਨੋਰੰਜਨ ਕਰਨਗੀਆਂ। ਇਹ ਭੂਮਿਕਾਵਾਂ ਅਭਿਲਾਸ਼ਾ ਥਾਪਿਆਲ ਅਤੇ ਛਵੀ ਪਾਂਡੇ ਨੇ ਨਿਭਾਈ ਹੈ। ਇਹ ਦੋਅਰਥੀ ਖ਼ਬਰਾਂ ਸਮਾਜਿਕ ਮੁੱਦਿਆਂ, ਬੌਲੀਵੁੱਡ ਅਤੇ ਅੰਤਰਰਾਸ਼ਟਰੀ ਘਟਨਾਵਾਂ ’ਤੇ ਆਧਾਰਿਤ ਹੋਣਗੀਆਂ। ਇਸ ਸ਼ੋਅ ਵਿਚ ਐਕਟ ਵੀ ਹਨ ਜੋ ਖ਼ਬਰਾਂ ਨਾਲ ਜੁੜੇ ਹੋਣਗੇ। ਉਸ ਵਿਚ ਚਲੰਤ ਮੁੱਦਿਆਂ ਅਤੇ ਬੌਲੀਵੁੱਡ ਸਿਤਾਰਿਆਂ ਦੀ ਨਕਲ ਕੀਤੀ ਜਾਵੇਗੀ। ਇਸ ਵਿਚ ਕਈ ਬਿਹਤਰੀਨ ਕਾਮੇਡੀਅਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਵਿਚ ਸ਼ਰੂਤੀ ਸੇਠ, ਰਾਜੇਸ਼ ਕੁਮਾਰ, ਬਲਰਾਜ ਸਾਇਲ, ਅਦਿਤੀ ਭਾਟੀਆ, ਬਨਵਾਰੀ ਝੋਲ, ਫਲੋਰਾ ਸੈਣੀ, ਗੌਰਵ ਦੁਬੇ, ਕੇਤਨ ਸਿੰਘ, ਕ੍ਰਿਸ਼ਮਾ ਸ਼ਰਮਾ, ਜ਼ੀਆ ਮੁਸਤਫਾ, ਲਿਜ਼ਾ ਮਲਿਕ, ਰਾਹੁਲ ਸਿੰਘ ਅਤੇ ਦਿਵਯਾਂਸ ਦ੍ਰਿਵੇਦੀ ਸ਼ਾਮਲ ਹਨ।
ਇਸ ਸਬੰਧੀ ਸ਼ਰੂਤੀ ਸੇਠ ਦੱਸਦੀ ਹੈ, ‘ਮੈਂ ਕਾਮੇਡੀ ਦਾ ਮਜ਼ਾ ਲੈਂਦੀ ਹਾਂ ਅਤੇ ਖ਼ਬਰਾਂ ’ਤੇ ਆਧਾਰਿਤ ਸਕੈੱਚ ਸ਼ੋਅ ਦੀ ਗੱਲ ਨੇ ਮੈਨੂੰ ਆਕਰਸ਼ਿਤ ਕੀਤਾ। ਇਸ ਸ਼ੋਅ ਵਿਚ ਬਿਹਤਰੀਨ ਕਲਾਕਾਰ ਹਨ ਅਤੇ ਮੈਨੂੰ ਇਸਦੇ ਪ੍ਰਸਾਰਣ ਦਾ ਇੰਤਜ਼ਾਰ ਹੈ।’

ਮਾਂ ਦੇ ਨਕਸ਼ੇ ਕਦਮ ’ਤੇ ਆਇਸ਼ਾ

ਆਖਿਰੀ ਵਾਰ ਸਟਾਰਪਲੱਸ ਦੇ ਸ਼ੋਅ ‘ਮਰੀਅਮ ਖ਼ਾਨ ਰਿਪੋਰਟਿੰਗ ਲਾਈਵ’ ਅਤੇ ਫ਼ਿਲਮ ‘ਉਰੀ’ ਵਿਚ ਨਜ਼ਰ ਆਈ ਉੱਘੀ ਅਭਿਨੇਤਰੀ ਰੁਖ਼ਸਾਰ ਰਹਿਮਾਨ ਨੇ ਆਪਣੇ ਅਦਾਕਾਰੀ ਦੇ ਗੁਣ ਆਪਣੀ ਬੇਟੀ ਆਇਸ਼ਾ ਅਹਿਮਦ ਤਕ ਵੀ ਪਹੁੰਚਾਏ ਹਨ। ਆਇਸ਼ਾ ਅਹਿਮਦ ਨੇ ਡਿਜੀਟਲ ਪਲੈਟਫਾਰਮ ’ਤੇ ਆਪਣੀ ਕਮਾਲ ਦੀ ਅਦਾਕਾਰੀ ਨਾਲ ਕਾਫ਼ੀ ਹਰਮਨਪਿਆਰਤਾ ਹਾਸਲ ਕੀਤੀ ਹੈ ਅਤੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਹੁਣ ਉਹ ਸਟਾਰ ਪਲੱਸ ਦੇ ਸ਼ੋਅ ‘ਕਹਾਂ ਹਮ ਕਹਾਂ ਤੁਮ’ ਨਾਲ ਟੈਲੀਵਿਜ਼ਨ ਦੀ ਦੁਨੀਆਂ ਵਿਚ ਕਦਮ ਰੱਖਣ ਵਾਲੀ ਹੈ। ਉਹ ਇਸ ਸ਼ੋਅ ਵਿਚ ਸੋਨਾਕਸ਼ੀ ਦੀ ਛੋਟੀ ਭੈਣ ਪਰਿਣੀਤਾ ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਏਗੀ। ਇਸ ਸ਼ੋਅ ਨੂੰ ਲੈ ਕੇ ਦੋਵੇਂ ਮਾਵਾਂ ਧੀਆਂ ਬਹੁਤ ਉਤਸ਼ਾਹਿਤ ਹਨ। ਰੁਖ਼ਸਾਰ ਨੂੰ ਉਮੀਦ ਹੈ ਕਿ ਆਇਸ਼ਾ ਟੀਵੀ ਦੀ ਦੁਨੀਆਂ ਵਿਚ ਚੰਗਾ ਨਾਂ ਕਮਾਏਗੀ।

ਟੀਵੀ ਦੀ ਸ਼ੁਕਰਗੁਜ਼ਾਰ ਵੈਸ਼ਨਵੀ

ਵੈਸ਼ਨਵੀ ਮੈਕਡੋਨਲਡ ਟੈਲੀਵਿਜ਼ਨ ਅਤੇ ਫ਼ਿਲਮਾਂ ਵਿਚ ਜਾਣਿਆ ਪਛਾਣਿਆ ਨਾਂ ਹੈ। ਉਹ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਅਦਾਕਾਰੀ ਨਾਲ ਜੁੜੀ ਹੋਈ ਹੈ। ਉਸਨੇ ਕਮਾਲ ਦੀ ਅਦਾਕਾਰੀ ਨਾਲ ਖ਼ੁਦ ਨੂੰ ਸਾਬਤ ਕੀਤਾ ਹੈ। ਫਿਲਹਾਲ ਉਹ ਸਟਾਰ ਪਲੱਸ ਦੇ ਸ਼ੋਅ ‘ਦਿਵਿਆ ਦ੍ਰਿਸ਼ਟੀ’ ਵਿਚ ਰਖ਼ਸ਼ਿਤ ਸ਼ੇਰਗਿੱਲ ਦੀ ਮਾਂ ਮਹਿਮਾ ਸ਼ੇਰਗਿੱਲ ਦੀ ਭੂਮਿਕਾ ਨਿਭਾ ਰਹੀ ਹੈ।
ਵੈਸ਼ਨਵੀ ਨੇ 1990ਵਿਆਂ ਦੇ ਦਹਾਕੇ ਦੇ ਹਿੱਟ ਸ਼ੋਅ ‘ਸ਼ਕਤੀਮਾਨ’ ਨਾਲ ਆਪਣਾ ਟੈਲੀਵਿਜ਼ਨ ਕਰੀਅਰ ਸ਼ੁਰੂ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤਕ ਉਹ 40 ਤੋਂ ਵੀ ਜ਼ਿਆਦਾ ਟੀਵੀ ਸ਼ੋਅਜ਼ ਅਤੇ 20 ਤੋਂ ਜ਼ਿਆਦਾ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਹੈ। ਉਸਨੇ ਮੰਨਿਆ ਕਿ ਟੈਲੀਵਿਜ਼ਨ ਨੇ ਉਸਨੂੰ ਜ਼ਿੰਦਗੀ ਵਿਚ ਬਹੁਤ ਕੁਝ ਦਿੱਤਾ ਹੈ। ਉਸਨੇ ਕਿਹਾ, ‘ਜੇਕਰ ਕਲਾਕਾਰਾਂ ਲਈ ਭੂਮਿਕਾਵਾਂ ਦੀ ਵਿਭਿੰਨਤਾ ਦੀ ਪੇਸ਼ਕਸ਼ ਦੀ ਗੱਲ ਕਰੀਏ ਤਾਂ ਟੀਵੀ ਦਾ ਦਾਇਰਾ ਸੀਮਤ ਹੈ, ਪਰ ਟੀਵੀ ਉਹ ਸਾਧਨ ਸੀ ਜਿਸਨੇ ਮੈਨੂੰ ਪਛਾਣ ਦਿੱਤੀ, ਪਰ ਨਾਲ ਹੀ ਇਕ ਮਾਂ ਦੇ ਰੂਪ ਵਿਚ ਮੈਨੂੰ ਸਲੌਟ ਵੀ ਦਿੱਤਾ। ਇਸ ਲਈ ਮੈਂ ਹਮੇਸ਼ਾਂ ਟੈਲੀਵਿਜ਼ਨ ਦੀ ਦੁਨੀਆਂ ਦੀ ਸ਼ੁਕਰਗੁਜ਼ਾਰ ਰਹਾਂਗੀ। ਮੈਨੂੰ ਕੋਈ ਸ਼ਿਕਾਇਤ ਨਹੀਂ ਹੈ ਕਿਉਂਕਿ ਮੈਨੂੰ ਹਮੇਸ਼ਾਂ ਚੰਗੀਆਂ ਭੂਮਿਕਾਵਾਂ ਕਰਨ ਦਾ ਮੌਕਾ ਮਿਲਿਆ ਹੈ। ਵਹਾਅ ਦੇ ਖਿਲਾਫ਼ ਜਾਣ ਦੀ ਬਜਾਏ ਉਸ ਨਾਲ ਚੱਲਣਾ ਬਿਹਤਰ ਹੁੰਦਾ ਹੈ। ਜਿੱਥੋਂ ਤਕ ਸੰਭਵ ਹੋਵੇ, ਮੈਂ ਆਪਣੀਆਂ ਭੂਮਿਕਾਵਾਂ ਵਿਚ ਵੰਨਗੀ ਲਿਆਉਣ ਦੀ ਕੋਸ਼ਿਸ਼ ਕਰਦੀ ਹਾਂ।’


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.