ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਚਿੱਤਰਾਂ ਰਾਹੀਂ ਸਿੱਖ ਵਿਰਸੇ ਨੂੰ ਸੰਭਾਲਣ ਦਾ ਉਪਰਾਲਾ

Posted On June - 26 - 2019

ਤੀਰਥ ਸਿੰਘ ਢਿੱਲੋਂ

ਪੁਸਤਕ ਵਿਚ ਪ੍ਰਕਾਸ਼ਿਤ ਸਿੱਖ ਵਿਰਸੇ ਨਾਲ ਸਬੰਧਤ ਚਿੱਤਰ।

ਜਿਹੜੀਆਂ ਕੌਮਾਂ ਆਪਣੇ ਇਤਿਹਾਸਕ ਵਿਰਸੇ ਨੂੰ ਸੰਭਾਲ ਲੈਂਦੀਆਂ ਹਨ, ਉਹ ਸੰਸਾਰ ਦੇ ਨਕਸ਼ੇ ’ਤੇ ਹਮੇਸ਼ਾਂ ਕਾਇਮ ਰਹਿੰਦੀਆਂ ਹਨ। ਸੰਸਾਰ ਵਿਚ ਸਿੱਖ, ਇਕ ਅਜਿਹੀ ਕੌਮ ਹੈ, ਜਿਸ ਦਾ ਪਿਛੋਕੜ ਬੜਾ ਸ਼ਾਨਾਮੱਤਾ, ਬੁਲੰਦ, ਕੁਰਬਾਨੀ, ਨੇਕੀ, ਸਦਾਚਾਰ ਅਤੇ ਮਾਨਵਤਾ ਦੀ ਸੇਵਾ ਭਰਪੂਰ ਹੈ। ਅਜਿਹਾ ਨਹੀਂ ਕਿ ਇਸ ਵਿਰਸੇ ਨੂੰ ਉਜਾਗਰ ਤੇ ਰੂਪਮਾਨ ਕਰਨ ਲਈ ਯਤਨ ਨਹੀਂ ਹੋਏ, ਪਰ ਜਿਹੜਾ ਨਵੇਕਲਾ ਤੇ ਵਿਲੱਖਣ ਉਪਰਾਲਾ ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਉੱਚ ਅਧਿਕਾਰੀ, ਦਿਲ ਵਿਚ ਪੰਥ ਦੀ ਚੜ੍ਹਦੀ ਕਲਾ ਦਾ ਜਜ਼ਬਾ ਰੱਖਣ ਵਾਲੇ ਮੱਖਣ ਸਿੰਘ (ਦਿੱਲੀ) ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਕੀਤਾ ਹੈ, ਉਹ ਇਕ ਮੀਲ ਪੱਥਰ ਵਾਂਗ ਹੈ।
‘‘ਸਿੱਖ ਹੈਰੀਟੇਜ ਇਨ ਪੇਂਟਿੰਗਜ਼’’ ਯਾਨੀ ਚਿੱਤਰਾਂ ਦੇ ਮਾਧਿਅਮ ਨਾਲ ਸਿੱਖ ਇਤਿਹਾਸ, ਵਿਰਸੇ, ਗੁਰੂ ਸਾਹਿਬਾਨ ਦੀ ਮਹਾਨ ਦੇਣ, ਘਾਲਣਾਵਾਂ, ਸਿੰਘ-ਸਿੰਘਣੀਆਂ ਦੀਆਂ ਅਜ਼ੀਮ ਸ਼ਹਾਦਤਾਂ ਨੂੰ ਸੁੰਦਰ ਅਤੇ ਭਾਵਪੂਰਤ ਤਸਵੀਰਾਂ ਰਾਹੀਂ ਪਾਠਕਾਂ ਦੇ ਸਨਮੁਖ ਕੀਤਾ ਗਿਆ ਹੈ, ਉਹ ਅਸਲੋਂ ਹੀ ਅਤਿਅੰਤ ਪ੍ਰਭਾਵਸ਼ਾਲੀ ਅਤੇ ਪੁਰਅਸਰ ਉਪਰਾਲਾ ਹੈ। ਹਰੇਕ ਚਿੱਤਰ ਦੇ ਨਾਲ ਉਸ ਨਾਲ ਜੁੜੇ ਇਤਿਹਾਸ ਨੂੰ ਸੰਖੇਪ, ਭਾਵਪੂਰਤ ਤੇ ਨਪੇ-ਤੁਲੇ ਸ਼ਬਦਾਂ ਰਾਹੀਂ ਦਰਜ ਕਰਕੇ ਸੋਨੇ ’ਤੇ ਸੁਹਾਗੇ ਵਾਲਾ ਕੰਮ ਕੀਤਾ ਗਿਆ ਹੈ। ਇਸ ਸੁੰਦਰ ਐਲਬਮ ਵਿਚ ਦਰਜ (ਸ਼ਾਮਲ) ਸਾਰੀਆਂ ਪੁਸਤਕਾਂ ਪੰਜਾਬ ਐਂਡ ਸਿੰਧ ਬੈਂਕ ਦੀ ਚਿੱਤਰਸ਼ਾਲਾ ਅਤੇ ਸ਼ਾਹਕਾਰ ਚਿੱਤਰਾਂ ਦੇ ਅਨਮੋਲ ਖ਼ਜ਼ਾਨੇ ਵਿਚੋਂ ਲਈਆਂ ਗਈਆਂ ਹਨ।
ਇਸ ਐਲਬਮ ਵਿਚ ਸ਼ਾਮਲ ਇਤਿਹਾਸਕ ਚਿੱਤਰਾਂ ਦੇ ਨਾਲ ਭਾਵੇਂ ਅੰਗਰੇਜ਼ੀ ਵਿਚ ਵੇਰਵਾ ਹੈ, ਪਰ ਪੁਸਤਿਕਾ/ ਐਲਬਮ ਦੇ ਦੂਜੇ ਹਿੱਸਾ ਵਿਚ ਇਨ੍ਹਾਂ ਸਾਰੇ ਚਿੱਤਰਾਂ ਦੇ ਵਿਵਰਣ ਨੂੰ ਪੰਜਾਬੀ ਵਿਚ ਵੀ ਦਰਜ ਕੀਤਾ ਗਿਆ ਹੈ ਤਾਂ ਕਿ ਇਸ ਦੀ ਪਹੁੰਚ ਜਨ-ਸਾਧਾਰਨ ਤੱਕ ਹੋ ਸਕੇ। ਪੰਜਾਬ ਐਂਡ ਸਿੰਧ ਬੈਂਕ ਨੇ ਇਸ ਦੇ ਮੱਦੇਨਜ਼ਰ ਦੋ ਦਹਾਿਕਆਂ ਦੀ ਸਖ਼ਤ ਘਾਲਣਾ ਤੇ ਲਗਨ ਨਾਲ ਉਸ ਸਮੇਂ ਦੇ ਪ੍ਰਸਿੱਧ ਕਲਾਕਾਰਾਂ/ ਚਿੱਤਰਕਾਰਾਂ ਕੋਲੋਂ ਮਹਾਨ ਤੇ ਗੌਰਵਮਈ ਸਿੱਖ ਇਤਿਹਾਸ, ਗੁਰੂ ਸਾਹਿਬਾਨ, ਗੁਰਧਾਮਾਂ, ਸ਼ਹੀਦਾਂ ਤੇ ਸਿਦਕਵਾਨ ਸਿੱਖ ਸੇਵਕਾਂ ਬਾਰੇ ਸ਼ਾਨਦਾਰ ਚਿੱਤਰ ਤਿਆਰ ਕਰਵਾਏ। ਸੂਫ਼ੀ ਸੰਤਾਂ ਤੇ ਗੁਰੂ ਗ੍ਰੰਥ ਸਾਹਿਬ ਵੱਲੋਂ ਪ੍ਰਮਾਣਿਤ ਭਗਤ ਸਾਹਿਬਾਨ ਦੇ ਚਿੱਤਰ ਵੀ ਇਨ੍ਹਾਂ ਵਿਚ ਸ਼ਾਮਲ ਹਨ। ਇਹ ਬੈਂਕ ਦੇ ਉਸ ਸਮੇਂ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਕੰਵਲਜੀਤ ਸਿੰਘ ਆਈਏਐੱਸ ਦਾ

ਤੀਰਥ ਸਿੰਘ ਢਿੱਲੋਂ

ਵਿਸ਼ੇਸ਼ ਯੋਗਦਾਨ ਤੇ ਰਹਿਨੁਮਾਈ ਸੀ। ਇਨ੍ਹਾਂ ਦੁਰਲਭ ਚਿੱਤਰਾਂ ਦੀ ਆਰਟ ਗੈਲਰੀ ਦੀ ਸਥਾਪਨਾ ਅਤੇ ਇਨ੍ਹਾਂ ਨੂੰ ਇਸ ਦਿਲਕਸ਼ ਐਲਬਮ ਵਿਚ ਵੇਰਵੇ ਸਮੇਤ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿਚ ਕਰੋੜਾਂ ਲੋਕਾਂ ਤੱਕ ਪੁੱਜਦਾ ਕਰਨਾ ਮਹਾਨ ਤੇ ਸ਼ਲਾਘਾਯੋਗ ਉੱਦਮ ਹੈ। ਮੱਖਣ ਸਿੰਘ ਨੇ ਇਨ੍ਹਾਂ ਤਸਵੀਰਾਂ ਦੀ ਇਬਾਰਤ ਲਿਖੀ ਹੈ। ਇਸ ਮਹਾਨ ਕਾਰਜ ਵਿਚ ਬੀਬੀ ਮਨਜੀਤ ਕੌਰ, ਬੀਬੀ ਡੌਲੀ ਸਾਹਿਰ (ਬੰਬਈ), ਮਦਨ ਮਹਾਤਾ, ਹਰਦੇਵ ਸਿੰਘ, ਮਨੋਹਰ ਸਿੰਘ, ਮੈਨਰ ਐਂਡ ਸਿੰਪਲ ਐਸੋਸੀਏਟਸ ਨਿਊ ਦਿੱਲੀ, ਡਾ. ਹਰਚਰਨ ਸਿੰਘ ਸੋਬਤੀ, ਕੁਲਦੀਪ ਸਿੰਘ ਅਤੇ ਪਰਫੈਕਟ ਪ੍ਰੈਸ ਦਾ ਵੱਡਾ ਰੋਲ ਹੈ। ਸਭ ਤੋਂ ਵੱਧ ਯੋਗਦਾਨ ਕਿਰਪਾਲ ਸਿੰਘ, ਦਵਿੰਦਰ ਸਿੰਘ, ਬੋਧ ਰਾਜ, ਮੇਹਰ ਸਿੰਘ, ਸਿਮਰਨ ਕੌਰ, ਵਿਜੇ ਕੁਮਾਰ ਤੇ ਮਹਿੰਦਰ ਕੁਮਾਰ ਵਰਗੇ ਮਹਾਂਰਥੀ ਚਿੱਤਰਕਾਰਾਂ ਦਾ ਹੈ, ਜਿਨ੍ਹਾਂ ਨੇ ਸ਼ਰਧਾ-ਭਾਵਨਾ ਨਾਲ ਇਹ ਨਾਯਾਬ ਚਿੱਤਰ, ਸ਼ਾਹਰਕਾਰ ਕਲਾ-ਕ੍ਰਿਤਾਂ ਦੇ ਰੂਪ ਵਿਚ ਤਿਆਰ ਕਰਕੇ ਨਵੀਂ-ਪੀੜ੍ਹੀ ਨੂੰ ਆਪਣੇ ਬੇਮਿਸਾਲ ਸਿੱਖੀ ਵਿਰਸੇ ਪ੍ਰਤੀ ਜਾਗਰੂਕ ਕਰਨ ਦਾ ਪਰਉਪਰਕਾਰੀ ਕਾਰਜ ਕੀਤਾ ਹੈ। ਇਹ ਵਿਲੱਖਣ ਐਲਬਮ ਪੰਜਾਬ ਐਂਡ ਸਿੰਧ ਬੈਂਕ ਦੇ ਮੋਢੀਆਂ/ਸੰਸਥਾਪਕਾਂ ਤੇ ਮਹਾਨ ਸ਼ਖ਼ਸੀਅਤਾਂ ਭਾਈ ਵੀਰ ਸਿੰਘ, ਸੁੰਦਰ ਸਿੰਘ ਮਜੀਠੀਆ ਅਤੇ ਤਰਲੋਚਨ ਸਿੰਘ ਹੋਰਾਂ ਦੀ ਤ੍ਰੈਮੂਰਤੀ ਨੂੰ ਸ਼ਰਧਾ ਸਹਿਤ ਸਮਰਪਿਤ ਕੀਤੀ ਗਈ ਹੈ। ਐਲਬਮ ਵਿਚਲੇ ਸਾਰੇ ਦੇ ਸਾਰੇ 111 ਚਿੱਤਰ, ਮਨ-ਮਸਤਕ ਉੱਤੇ ਅਮਿੱਟ ਪ੍ਰਭਾਵ ਛੱਡਣ ਵਾਲੇ ਹਨ। ਅੰਤਮ ਦੋ ਤਸਵੀਰਾਂ, ਸੂਫ਼ੀ ਸੰਤ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਸਾਈਂ ਮੀਆਂ ਮੀਰ ਅਤੇ ਗੁਰੂਘਰ ਦੇ ਵੇਦ ਵਿਆਸ ਤੇ ਮਹਾਨ ਵਿਦਵਾਨ ਭਾਈ ਗੁਰਦਾਸ ਦੀਆਂ ਹਨ। ਬਹਾਦਰ ਸਿੰਘਣੀ ਮਾਈ ਭਾਗੋ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ, ਰਾਣੀ ਜਿੰਦਾਂ, ਮਾਤਾ ਗੁਜਰੀ, ਸਾਹਿਬਜ਼ਾਿਦਆਂ ਅਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਕਾਰਸੇਵਾ ਦੀਆਂ ਇਤਿਹਾਸਕ ਸੁੰਦਰ ਤਸਵੀਰਾਂ ਵੀ ਪੁਸਤਿਕਾ ਦੀ ਜ਼ੀਨਤ ਹਨ। ਇਸ ਐਲਬਮ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੀ ਭੂਮਿਕਾ ਪ੍ਰਸਿੱਧ ਲੇਖਕ ਮੁਲਖ ਰਾਜ ਆਨੰਦ ਨੇ ਲਿਖੀ ਹੈ।
ਸੰਪਰਕ: 98154-61710


Comments Off on ਚਿੱਤਰਾਂ ਰਾਹੀਂ ਸਿੱਖ ਵਿਰਸੇ ਨੂੰ ਸੰਭਾਲਣ ਦਾ ਉਪਰਾਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.