ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਗੁਰਬਾਣੀ ਦੇ ਵਿਗਿਆਨਕ ਤੱਤ

Posted On June - 30 - 2019

ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ

ਪੁਸਤਕ ‘ਗੁਰਬਾਣੀ ਦੀ ਮਹਤੱਤਾ’ (ਕੀਮਤ: 200 ਰੁਪਏ; ਗੋਰਕੀ ਪਬਲਿਸ਼ਰਜ਼, ਲੁਧਿਆਣਾ) ਲੇਖਕ ਬਲਦੇਵ ਸਿੰਘ ਅਨੁਸਾਰ ਉਸ ਦਾ ਪਹਿਲਾ ਤੇ ਸ਼ਾਇਦ ਆਖ਼ਰੀ ਹੰਭਲਾ ਹੈ। ਭਾਰਤੀ ਹਵਾਈ ਸੈਨਾ ਦੀ ਨੌਕਰੀ ਤੇ ਸੇਵਾਮੁਕਤ ਹੋ ਕੇ ਲੇਖਕ ਨੇ ਗੁਰਬਾਣੀ ਵਿਚ ਅਥਾਹ ਸ਼ਰਧਾ ਤੇ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਹੈ। ਲੇਖਕ ਨੇ ਇਸ ਪੁਸਤਕ ਵਿਚ ਕੁਝ ਗੁਰਬਾਣੀ ਸ਼ਬਦਾਂ ਵਿਚੋਂ ਵਿਗਿਆਨਕ ਅਰਥਾਂ ਦੀ ਤਲਾਸ਼ ਕਰਨ ਦਾ ਸੁਹਿਰਦ ਯਤਨ ਕੀਤਾ ਹੈ। ਇਸ ਦੇ ਨਾਲ ਹੀ ਕਈ ਵਿਗਿਆਨੀਆਂ ਦੀਆਂ ਖੋਜਾਂ ਦਾ ਤੁਲਨਾਤਮਕ ਅਧਿਐਨ ਕਰਕੇ ਸਿੱਖ ਧਰਮ ਤੇ ਹੋਰ ਮੁੱਖ ਧਰਮਾਂ ਦੀ ਦ੍ਰਿਸ਼ਟੀ ਤੋਂ ਸਿੱਟਾ ਕੱਢਿਆ ਹੈ ਕਿ ਗੁਰਬਾਣੀ ਵਿਚ ਅਜੋਕੀਆਂ ਵਿਗਿਆਨਕ ਖੋਜਾਂ ਦੇ ਆਧਾਰ ਉਪਲੱਬਧ ਹਨ। ਪੁਸਤਕ ਦੀ ਭੂਮਿਕਾ ਪ੍ਰਸਿੱਧ ਸ਼ਾਇਰ ਜਸਵੰਤ ਜ਼ਫ਼ਰ ਤੇ ਵਿਗਿਆਨਕ ਲੇਖਕ ਡਾ. ਕੁਲਦੀਪ ਸਿੰਘ ਧੀਰ ਨੇ ਲਿਖੀ ਹੈ। ਕਈ ਅਜਿਹੇ ਵਿਗਿਆਨੀਆਂ ਦੇ ਹਵਾਲੇ ਦਿੱਤੇ ਹਨ ਜਿਨ੍ਹਾਂ ਨੂੰ ਆਪਣੀਆਂ ਵਿਗਿਆਨਕ ਖੋਜਾਂ ਕਰਕੇ ਧਰਮ ਦੇ ਸਮਕਾਲੀ ਰਹਿਬਰਾਂ ਵੱਲੋਂ ਤਸੀਹੇ ਦਿੱਤੇ ਗਏ। ਇਨ੍ਹਾਂ ਵਿਚ ਗੈਲੀਲੀਉ, ਡਾਰਵਿਨ, ਬਰੂਨੋ ਜਿਹੇ ਵਿਗਿਆਨੀ ਸ਼ਾਮਲ ਹਨ। ਧਰਮ ਤੇ ਵਿਗਿਆਨ ਵਿਚ ਤਕਰਾਰ ਸਦੀਆਂ ਪੁਰਾਣਾ ਹੈ।
ਠੀਕ ਹੈ ਕਿ ਵਿਗਿਆਨਕ ਖੋਜਾਂ ਨੇ ਮਨੁੱਖੀ ਜੀਵਨ ’ਤੇ ਗਹਿਰਾ ਅਸਰ ਪਾਇਆ ਹੈ। ਅਨੇਕਾਂ ਸੁੱਖ ਸਾਧਨ ਦਿੱਤੇ ਹਨ। ਡਾਕਟਰੀ ਵਿਗਿਆਨ ਤੇ ਪੁਲਾੜ ਖੇਤਰ ਵਿਚ ਮਨੁੱਖ ਨੇ ਕਈ ਮਾਅਰਕੇ ਮਾਰੇ ਹਨ। ਪਰ ਲੇਖਕ ਦਾ ਤਰਕ ਹੈ ਕਿ ਇਸ ਦੇ ਬਾਵਜੂਦ ਮਨੁੱਖ ਦੀ ਆਪਣੀ ਹੋਂਦ ਰੇਤ ਦੇ ਕਿਣਕੇ ਬਰਾਬਰ ਹੈ। ਮਨੁੱਖ ਦੇ ਵਿਕਾਸ ਦੀ ਲੰਮੀ ਗਾਥਾ ਹੈ ਜੋ ਯੁਗਾਂ ਤਕ ਫੈਲੀ ਹੋਈ ਹੈ। ਪੁਸਤਕ ਦੇ ਸੱਤ ਅਧਿਆਇ ਹਨ। ਅਧਿਆਇ ‘ਆਧੁਨਿਕ ਡਾਕਟਰੀ ਪਹੁੰਚ’ ਵਿਚ ਲੇਖਕ ਦਾ ਵਿਚਾਰ ਹੈ ਕਿ ਮਨੁੱਖੀ ਮਨ ਦੀ ਗਹਿਰਾਈ ਤਕ ਵਿਗਿਆਨ ਨਹੀਂ ਜਾ ਸਕਿਆ, ਪਰ ਗੁਰਬਾਣੀ ਵਿਚ ਕਈ ਪੰਨੇ ਗੁਰੂ ਸਾਹਿਬਾਨ ਨੇ ਮਨ ਦੀ ਚੰਚਲਤਾ ਬਾਰੇ ਲਿਖੇ ਹਨ। ਮਨ ਨੂੰ ਸ਼ਾਂਤ ਕਰਨ ਲਈ ਨਾਮ ਜਪਣ ਤੇ ਗੁਰਬਾਣੀ ਲੜ ਲੱਗਣ ਦੀ ਤਾਕੀਦ ਹੈ, ਪਰ ਵਿਗਿਆਨ ਕੋਲ ਮਨ ਨੂੰ ਸ਼ਾਂਤ ਕਰਨ ਦਾ ਕੋਈ ਇਲਾਜ ਨਹੀਂ ਹੈ। ਸਗੋਂ ਮਨੋਵਿਗਿਆਨੀ ਮੰਨਦੇ ਹਨ ਕਿ ਕਈ ਬਿਮਾਰੀਆਂ ਦਾ ਕਾਰਨ ਹੀ ਮਨ ਦੀ ਭਟਕਣਾ ਹੈ।
ਪੁਸਤਕ ਦੇ ਹਰੇਕ ਪੰਨੇ ’ਤੇ ਗੁਰਬਾਣੀ ਪ੍ਰਮਾਣ ਹਨ ਜਿਨ੍ਹਾਂ ਦਾ ਦੀਰਘ ਪਾਠ ਕਰਕੇ ਮਨੁੱਖ ਆਪਣੇ ਅੰਦਰ ਜਗਿਆਸੂ ਭਾਵਨਾ ਨਾਲ ਝਾਤ ਮਾਰ ਸਕਦਾ ਹੈ। ਕਈ ਪੱਛਮੀ ਵਿਦਵਾਨਾਂ ਦੇ ਨਿੱਜੀ ਤਜਰਬੇ ਤੇ ਖੋਜਾਂ ਲੇਖਕ ਦੇ ਤਰਕ ਨੂੰ ਹੋਰ ਵੀ ਬਲ ਬਖ਼ਸ਼ਦੇ ਹਨ। ਖ਼ਾਸਕਰ ਮਨੁੱਖੀ ਡੀਐੱਨਏ, ਧਰਤੀ ਦੀ ਉਤਪਤੀ, ਰੱਬੀ ਜੋਤ, ਅਰਦਾਸ ਬੇਨਤੀ, ਸੱਚੀ ਖ਼ੁਸ਼ੀ ਦੀ ਪ੍ਰਾਪਤੀ, ਪਰਮਾਤਮਾ ਦੀ ਹੋਂਦ ਬਾਰੇ ਅਧਿਆਇ ਇਸ ਪੁਸਤਕ ਦਾ ਹਾਸਲ ਹਨ। ਇਹ ਜਗਿਆਸੂ ਪਾਠਕਾਂ ਦੇ ਪੜ੍ਹਨ ਵਾਲੀ ਪੁਸਤਕ ਹੈ।

ਸੰਪਰਕ: 98148-56160


Comments Off on ਗੁਰਬਾਣੀ ਦੇ ਵਿਗਿਆਨਕ ਤੱਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.