ਅਜੋਕੇ ਦੌਰ ਦਾ ਪੰਜਾਬੀ ਚਿੰਤਨ !    ਮਨੁੱਖੀ ਨਸਲ ਦਾ ਅਨਿਸ਼ਚਿਤ ਭਵਿੱਖ !    ਇਨਕਲਾਬੀ ਗੁਰੀਲੇ ਦਾ ਘਰ !    ਨਦੀਨ !    ਸੰਜੀਦਗੀ ਭਰਪੂਰ ਸ਼ਾਇਰੀ !    ਅਜੋਕੇ ਮਨੁੱਖ ਦੀ ਵੇਦਨਾ-ਸੰਵੇਦਨਾ !    ਮਨੁੱਖੀ ਮਨ ਨੂੰ ਸਮਝਣ ਦੀ ਕੋਸ਼ਿਸ਼ !    ਮਾਨਵਵਾਦੀ ਚੇਤਨਾ !    ਸੱਭਿਆਚਾਰ ਦੇ ਸੰਕਟਾਂ ਦਾ ਬਿਰਤਾਂਤ !    ਪਹਿਲੇ ਪਾਤਸ਼ਾਹ ਦਾ ਸੰਗੀਤ ਨਾਲ ਨਾਤਾ !    

ਗੁਰਦੁਆਰਾ ਭਾਈ ਭਗੀਰਥ ਸਾਹਿਬ, ਮਲਸੀਹਾਂ

Posted On June - 12 - 2019

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-14

ਇਕ ਬ੍ਰਾਹਮਣ ਨੇ ਬਾਬਾ ਨਾਨਕ ਕੋਲ ਆ ਕੇ ਬੇਨਤੀ ਕੀਤੀ ਕਿ ਉਸ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਹੈ ਪਰ ਗਰੀਬੀ ਕਾਰਨ ਉਸ ਕੋਲ ਵਿਆਹ ਜੋਗੇ ਪੈਸੇ ਨਹੀਂ।v ਬਾਬਾ ਨਾਨਕ ਨੇ ਉਸ ਦੀ ਧੀ ਦੇ ਵਿਆਹ ਲਈ ਕੋਲੋਂ ਪੈਸੇ ਦੇ ਕੇ ਆਪਣੇ ਸ਼ਰਧਾਲੂ ਭਾਈ ਭਗੀਰਥ ਨੂੰ ਵਿਆਹ ਦਾ ਸਾਮਾਨ ਖਰੀਦਣ ਲਈ ਲਾਹੌਰ ਭੇਜਿਆ। ਭਾਈ ਭਗੀਰਥ ਨੂੰ ਲਾਹੌਰ ਵਿਚ ਇਕ ਵੱਡਾ ਵਪਾਰੀ ਮਿਲਿਆ, ਜਿਸ ਦਾ ਨਾਂ ਮਨਸੁਖ ਸੀ। ਮਨਸੁਖ ਸਾਧੂ-ਸੰਤਾਂ ਦੀ ਸੇਵਾ ਕਰਦਾ ਰਹਿੰਦਾ ਸੀ। ਭਾਈ ਭਗੀਰਥ ਨੇ ਮਨਸੁਖ ਨੂੰ ਗੁਰੂ ਸਾਹਿਬ ਦੀ ਵਡਿਆਈ ਦੱਸੀ ਤਾਂ ਮਨਸੁਖ ਭਾਈ ਭਗੀਰਥ ਨਾਲ ਹੀ ਬਾਬਾ ਨਾਨਕ ਦੇ ਦਰਸ਼ਨਾਂ ਲਈ ਸੁਲਤਾਨਪੁਰ ਆ ਗਿਆ। ਕੁੱਝ ਦਿਨ ਬਾਬਾ ਨਾਨਕ ਦੀ ਸੰਗਤ ਕੀਤੀ ਤਾਂ ਮਨਸੁਖ ਬਾਬਾ ਨਾਨਕ ਦਾ ਸ਼ਰਧਾਲੂ ਬਣ ਗਿਆ। ਇਤਿਹਾਸਕ ਸਰੋਤਾਂ ਤੋਂ ਪਤਾ ਚੱਲਦਾ ਹੈ ਕਿ ਭਾਈ ਮਨਸੁਖ ਵਣਜਾਰਾ ਜਾਤੀ ’ਚੋਂ ਸੀ। ਇਸ ਤਰ੍ਹਾਂ ਭਾਈ ਮਨਸੁਖ ਪਹਿਲਾਂ ਵਣਜਾਰਾ ਸੀ, ਜੋ ਬਾਬਾ ਨਾਨਕ ਦਾ ਸਿੱਖ ਬਣਿਆ।
ਬਾਬਾ ਨਾਨਕ ਆਪਣੇ ਸ਼ਰਧਾਲੂ ਭਾਈ ਭਗੀਰਥ ਨੂੰ ਦਰਸ਼ਨ ਦੇਣ ਲਈ ਪਿੰਡ ਮਲਸੀਹਾਂ ਪਧਾਰੇ। ਮਲਸੀਹਾਂ ਵਿਚ ਬਾਬਾ ਨਾਨਕ ਵੱਲੋਂ ਭਾਈ ਭਗੀਰਥ ਦੇ ਘਰ ਚਰਨ ਪਾਉਣ ਵਾਲੇ ਅਸਥਾਨ ’ਤੇ ਗੁਰਦੁਆਰਾ ਬਣਿਆ ਹੋਇਆ ਹੈ।
ਜਗਦੀਸ਼ ਸਿੰਘ ਢਿੱਲੋਂ . ਸੰਪਰਕ: 98554-72015


Comments Off on ਗੁਰਦੁਆਰਾ ਭਾਈ ਭਗੀਰਥ ਸਾਹਿਬ, ਮਲਸੀਹਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.