ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਗ਼ਦਰੀ ਸ਼ਹੀਦ ਸਾਧੂ ਸਿੰਘ ਦਦੇਹਰ

Posted On June - 12 - 2019

ਕਿਸੇ ਵੀ ਮਨੁੱਖ ਦੇ ਜੀਵਨ ’ਤੇ ਸੰਗਤ ਦਾ ਬੜਾ ਅਸਰ ਹੁੰਦਾ ਹੈ, ‘ਜਿਹੋ ਜਿਹੀ ਸੰਗਤ-ਤਿਹੋ ਜਿਹੀ ਰੰਗਤ।’ ਅਜਿਹਾ ਹੀ ਕੁਝ ਹੋਇਆ ਸ਼ਹੀਦ ਸਾਧੂ ਦਦੇਹਰ ਦੇ ਜੀਵਨ ਵਿਚ। ਉਹ ਬਾਬਾ ਵਿਸਾਖਾ ਸਿੰਘ ਦੇ ਪਿੰਡ ਦਦੇਹਰ ਦੇ ਹੀ ਰਹਿਣ ਵਾਲੇ ਸਨ। ਜਦ ਉਨ੍ਹਾਂ ਨੂੰ ਪਿੰਡ ਦੇ ਮਹਾਨ ਗਦਰੀਆਂ ਦੀ ਸੰਗਤ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਦੀ ਸੋਚ ਵੀ ਇਨਕਲਾਬੀ ਹੋ ਗਈ। ਉਨ੍ਹਾਂ ਦੇ ਪਿਤਾ ਦਾ ਨਾਂ ਨਿਹੰਗ ਸਿੰਘ ਅਤੇ ਪਤਨੀ ਦਾ ਨਾਂ ਬਚਨ ਕੌਰ ਸੀ। ਉਹ ਸਰੀਰਕ ਪੱਖੋਂ ਬੜੇ ਤਕੜੇ ਅਤੇ ਫੁਰਤੀਲੇ ਸਨ।
ਜਵਾਨ ਹੁੰਦਿਆਂ ਹੀ ਉਹ ਫ਼ੌਜ ਵਿਚ ਭਰਤੀ ਹੋ ਗਏ ਅਤੇ 21 ਨੰਬਰ ਰਸਾਲੇ ਦੇ ਸਿਪਾਹੀ ਦੇ ਤੌਰ ’ਤੇ ਸੇਵਾ ਨਿਭਾਈ। ਨੌਕਰੀ ਪੂਰੀ ਕਰਨ ਮਗਰੋਂ ਜਦੋਂ ਉਹ ਪਿੰਡ ਰਹਿਣ ਲੱਗੇ ਤਾਂ 1939 ਈ. ਦੀ ਦੂਜੀ ਸੰਸਾਰ ਜੰਗ ਵੇਲੇ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਫਿਰ ਬੁਲਾਇਆ। ਮੇਰਠ ਛਾਉਣੀ ਵਿਚ ਰਹਿੰਦੇ ਉਹ ਕਿਰਤੀ ਅਖ਼ਬਾਰ ਪੜ੍ਹਨ ਦਾ ਮੌਕਾ ਕੱਢ ਲੈਂਦੇ। ਇਸ ਤਰ੍ਹਾਂ ਕਿਰਤੀ ਕਮਿਊਨਿਸਟਾਂ ਦੇ ਵਿਚਾਰ ਉਨ੍ਹਾਂ ’ਤੇ ਭਾਰੂ ਹੁੰਦੇ ਚਲੇ ਗਏ। ਫਿਰ 1939 ਈ. ਵਿਚ ਹੀ ਉਨ੍ਹਾਂ ਦੇ ਰਸਾਲੇ ਨੂੰ ਮੇਰਠ ਤੋਂ ਸਿਕੰਦਰਾਬਾਦ ਭੇਜ ਦਿੱਤਾ ਗਿਆ, ਜਿੱਥੇ ਪਹਿਲਾਂ ਹੀ 50 ਹਜ਼ਾਰ ਦੇ ਕਰੀਬ ਫ਼ੌਜੀ ਮਿਸਰ ਭੇਜਣ ਲਈ ਤਿਆਰ ਸਨ ਤਾਂ ਕਿ ਇਹ ਫ਼ੌਜ ਸੰਸਾਰ ਜੰਗ ਵਿੱਚ ਅੰਗਰੇਜ਼ਾਂ ਦੇ ਹੱਕ ਵਿੱਚ ਲੜ ਸਕੇ। ਸਰਕਾਰ ਨੂੰ 21 ਨੰਬਰ ਰਸਾਲੇ ਦੇ ਸਿਪਾਹੀਆਂ ’ਤੇ ਕੁਝ ਸ਼ੱਕ ਹੋਣ ਕਰਕੇ ਪਹਿਲਾਂ ਇਨ੍ਹਾਂ ਨੂੰ ਜਹਾਜ਼ ਵਿਚ ਚੜ੍ਹਨ ਦਾ ਹੁਕਮ ਹੋਇਆ। ਪਰ ਕੁਝ ਫ਼ੌਜੀਆਂ ਜਿਨ੍ਹਾਂ ਵਿਚ ਸਾਧੂ ਸਿੰਘ ਦਦੇਹਰ, ਬਿਸ਼ਨ ਸਿੰਘ ਬੁੱਟਰ, ਗੁਰਚਰਨ ਸਿੰਘ ਚੁਗਾਵਾਂ ਅਤੇ ਅਜਾਇਬ ਸਿੰਘ ਨੰਦਪੁਰ ਸਨ, ਨੇ ਜਹਾਜ਼ ਚੜ੍ਹਨ ਤੋਂ ਇਹ ਕਹਿ ਕੇ ਜਵਾਬ ਦੇ ਦਿੱਤੇ ਕਿ ਉਹ ਅੰਗਰੇਜ਼ਾਂ ਦੇ ਹੱਕ ਵਿਚ ਨਹੀਂ ਲੜਨਗੇ ਜਿਨ੍ਹਾਂ ਨੇ ਭਾਰਤ ਨੂੰ ਗੁਲਾਮ ਬਣਾ ਰੱਖਿਆ ਹੈ ਅਤੇ ਉਨ੍ਹਾਂ ਦੀ ਲੜਾਈ ਦਾ ਮਕਸਦ ਹੋਰ ਦੇਸ਼ ਗੁਲਾਮ ਕਰਨਾ ਹੈ।
ਇਸ ਮੌਕੇ ਅੰਗਰੇਜ਼ਾਂ ਨੇ ਚਾਰਾਂ ਫ਼ੌਜੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਪਰ ਉਨ੍ਹਾਂ ਦੇ ਨਾਲ ਬਹੁਤ ਸਾਰੇ ਦੂਜੇ ਫ਼ੌਜੀਆਂ ਨੇ ਵੀ ਜਹਾਜ਼ ਚੜ੍ਹਨ ਤੋਂ ਇਨਕਾਰ ਕਰ ਦਿੱਤਾ। ਅੰਗਰੇਜ਼ਾਂ ਨੇ ਹਿੰਦੀ ਫ਼ੌਜੀਆਂ ਦੇ ਹਥਿਆਰ ਜਮ੍ਹਾਂ ਕਰਵਾ ਕੇ ਜੇਲ੍ਹ ਭੇਜ ਦਿੱਤਾ। ਉੱਥੇ ਉਨ੍ਹਾਂ ਨੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਗਾ ਕਿ ਦੇਸ਼ ਵਾਸੀਆਂ ਨੂੰ ਆਪਣੀ ਬਗਾਵਤ ਦਾ ਸੁਨੇਹਾ ਦਿੱਤਾ। ਬਗਾਵਤ ਕਰਨ ਵਾਲੇ ਸਾਧੂ ਸਿੰਘ ਸਮੇਤ 108 ਜਵਾਨ ਸਨ, ਜਿਨ੍ਹਾਂ ਨੂੰ ਸਿਕੰਦਰਾਬਾਦ ਦੀ ਤਰੀਮੁਲਗੇਰੀ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਇਨ੍ਹਾਂ ਜਵਾਨਾਂ ’ਚੋਂ 26 ਦਾ ਕੋਰਟ ਮਾਰਸ਼ਲ ਹੋਇਆ ਅਤੇ 28 ਅਗਸਤ ਨੂੰ ਸਜ਼ਾਵਾਂ ਦਾ ਫੈਸਲਾ ਸੁਣਾਇਆ ਗਿਆ। ਉਸ ਵੇਲੇ ਦੀਆਂ ਅਖ਼ਬਾਰਾਂ ਨੇ ਇਨ੍ਹਾਂ ਦੇਸ਼ ਭਗਤਾਂ ਦੀ ਦਲੇਰੀ ਦੇਸ਼ ਪਿਆਰ ਅਤੇ ਜੁਰਅਤ ਦੀਆਂ ਖ਼ਬਰਾਂ ਨੂੰ ਖ਼ੂਬ ਦੇਸ਼ ਵਾਸੀਆਂ ਤੱਕ ਪਹੁੰਚਾਇਆ। ਅੰਗਰੇਜ਼ ਘਬਰਾ ਗਏ ਕਿ ਕਿਤੇ ਬਾਕੀ ਸਿੱਖ ਅਤੇ ਭਾਰਤੀ ਫ਼ੌਜਾਂ ਬਗਾਵਤ ਹੀ ਨਾ ਕਰ ਦੇਣ।

ਬਹਾਦਰ ਸਿੰਘ ਗੋਸਲ

ਅੰਗਰੇਜ਼ਾਂ ਨੇ ਅਜਿਹੀਆਂ ਬਗਾਵਤਾਂ ਨੂੰ ਟਾਲਣ ਲਈ ਇੱਕ ਅਖੌਤੀ ਕਮਿਸ਼ਨ ਪੰਜਾਬ ਭੇਜਿਆ। ਉਸ ਕਮਿਸ਼ਨ ਨੇ ਅਕਾਲੀ ਲੀਡਰਾਂ, ਸਿੱਖ ਰਾਜਿਆਂ, ਮਹਾਰਾਜਾ ਪਟਿਆਲਾ ਅਤੇ ਮਾਸਟਰ ਤਾਰਾ ਸਿੰਘ ਨਾਲ ਮੁਲਾਕਾਤਾਂ ਕੀਤੀਆਂ ਅਤੇ ਤੋੜ-ਮਰੋੜ ਕੇ ਅਜਿਹੀਆਂ ਰਿਪੋਰਟਾਂ ਦਿੱਤੀਆਂ ਕਿ ਇਨ੍ਹਾਂ ਫ਼ੌਜੀਆਂ ਨੂੰ ਸਜ਼ਾਵਾਂ ਦੇਣ ਨਾਲ ਕੋਈ ਬਗਾਗਤ ਦਾ ਡਰ ਨਹੀਂ ਸੀ।
ਇਸ ਤਰ੍ਹਾਂ ਅੰਗਰੇਜ਼ ਜ਼ਾਲਮਾਂ ਨੇ ਸਿਕੰਦਰਾਬਾਦ ਜੇਲ੍ਹ ਵਿਚ ਹੀ 6 ਸਤੰਬਰ, 1941 ਨੂੰ ਸਾਧੂ ਸਿੰਘ ਦਦੇਹਰ, ਬਿਸ਼ਨ ਸਿੰਘ ਬੁੱਟਰ, ਗੁਰਚਰਨ ਸਿੰਘ ਚੁਗਾਵਾਂ ਅਤੇ ਅਜਾਇਬ ਸਿੰਘ ਨੰਦਪੁਰੀ ਨੂੰ ਫ਼ਾਸੀ ’ਤੇ ਚੜ੍ਹਾ ਕੇ ਸ਼ਹੀਦ ਕਰ ਦਿੱਤਾ। ਇਨ੍ਹਾਂ ਤੋਂ ਬਿਨਾਂ 16 ਜਵਾਨਾਂ ਨੂੰ 14-14 ਸਾਲ ਦੀ ਕੈਦ, 84 ਨੂੰ 10-10 ਸਾਲ ਦੀ ਕੈਦ ਅਤੇ 6 ਨੂੰ 4-4 ਸਾਲ ਦੀ ਕੈਦ ਦਾ ਹੁਕਮ ਦੇ ਕੇ ਕਾਲੇਪਾਣੀ ਜੇਲ੍ਹ ਭੇਜ ਦਿੱਤਾ। ਅੱਜ ਪਿੰਡ ਦਦੇਹਰ ਹੀ ਨਹੀਂ ਪੂਰਾ ਪੰਜਾਬ ਅਤੇ ਭਾਰਤ ਦੇਸ਼ ਉਨ੍ਹਾਂ ਦੀ ਸ਼ਹੀਦੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ।
ਸੰਪਰਕ: 98764-52223


Comments Off on ਗ਼ਦਰੀ ਸ਼ਹੀਦ ਸਾਧੂ ਸਿੰਘ ਦਦੇਹਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.