ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਗਰਮੀਆਂ ਵਿਚ ਭੋਜਨ ਪਦਾਰਥ ਖ਼ਰਾਬ ਕਿਉਂ ਹੋ ਜਾਂਦੇ ਹਨ?

Posted On June - 8 - 2019

ਕਰਨੈਲ ਸਿੰਘ ਰਾਮਗੜ੍ਹ
ਬੱਚਿਓ! ਬੈਕਟੀਰੀਆ ਹਰ ਥਾਂ ਪਾਏ ਜਾਂਦੇ ਹਨ। ਜਿਵੇਂ ਹਵਾ, ਪਾਣੀ, ਧਰਤੀ ਅਤੇ ਭੋਜਨ ਪਦਾਰਥਾਂ ਵਿਚ ਪਾਏ ਜਾਂਦੇ ਹਨ। ਸੂਖਮਜੀਵ ਜਿਵੇਂ ਬੈਕਟੀਰੀਆ, ਕੀਟਾਣੂ ਅਤੇ ਉੱਲੀ ਉੱਚੇ ਤਾਪਮਾਨ ’ਤੇ ਬਹੁਤ ਜ਼ਿਆਦਾ ਵਾਧਾ ਕਰਦੇ ਹਨ। ਘੱਟ ਤਾਪਮਾਨ ’ਤੇ ਇਨ੍ਹਾਂ ਦਾ ਵਾਧਾ ਰੁਕ ਜਾਂਦਾ ਹੈ। ਬੈਕਟੀਰੀਆ ਜਿਵੇਂ ਸਾਲਮੋਨੇਲਾ, ਈ-ਕੋਲੀ, ਲਿਸਟੇਰੀਆ, ਕਲੌਸਟਰਿਡੀਅਮ, ਨੋਰੋਵਾਇਰਸ ਅਤੇ ਉੱਲੀ ਭੋਜਨ ਪਦਾਰਥਾਂ ਨੂੰ ਖ਼ਰਾਬ ਕਰਦੇ ਹਨ। ਇਹ ਸੂਖਮਜੀਵ ਇਕ ਨਿਸ਼ਚਤ ਤਾਪਮਾਨ ਸੀਮਾ 5 ਤੋਂ 60 ਡਿਗਰੀ ਸੈਂਟੀਗ੍ਰੇਡ ਵਿਚਕਾਰ ਵਾਧਾ ਕਰਦੇ ਹਨ। ਇਸ ਤਾਪਮਾਨ ਰੇਂਜ ਨੂੰ ਖ਼ਤਰੇ ਦਾ ਜ਼ੋਨ ਕਹਿੰਦੇ ਹਨ। ਗਰਮੀਆਂ ਵਿਚ ਤਾਪਮਾਨ ਵਧ ਜਾਂਦਾ ਹੈ। ਬੈਕਟੀਰੀਆ 21 ਤੋਂ 47 ਡਿਗਰੀ ਸੈਂਟੀਗ੍ਰੇਡ ਤਾਪਮਾਨ ’ਤੇ ਤੇਜ਼ੀ ਨਾਲ ਵਾਧਾ ਕਰਦੇ ਹਨ। ਇਹ ਭੋਜਨ ਪਦਾਰਥਾਂ ਨੂੰ ਆਪਣਾ ਭੋਜਨ ਬਣਾਉਂਦੇ ਹਨ ਅਤੇ ਤੇਜ਼ਾਬ ਅਤੇ ਹੋਰ ਹਾਨੀਕਾਰਕ ਪਦਾਰਥ ਪੈਦਾ ਕਰਦੇ ਹਨ ਜਿਸ ਕਾਰਨ ਭੋਜਨ ਪਦਾਰਥ ਖ਼ਰਾਬ ਹੋ ਜਾਂਦੇ ਹਨ।
ਸੰਪਰਕ : 79864-99563


Comments Off on ਗਰਮੀਆਂ ਵਿਚ ਭੋਜਨ ਪਦਾਰਥ ਖ਼ਰਾਬ ਕਿਉਂ ਹੋ ਜਾਂਦੇ ਹਨ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.