ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਕੱਚੀਆਂ ਕਲੋਨੀਆਂ ’ਤੇ ਸਿਆਸੀ ਧਿਰਾਂ ਦੀ ਬਾਜ਼ ਅੱਖ

Posted On June - 13 - 2019

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੂਨ
ਰਾਜਧਾਨੀ ਦਿੱਲੀ ਦੀਆਂ ਕੱਚੀਆਂ ਕਲੋਨੀਆਂ ਜਾਂ ਗ਼ੈਰਕਾਨੂੰਨੀ ਕਲੋਨੀਆਂ ਵੱਲ ਦਿੱਲੀ ਦੀਆਂ ਮੁੱਖ ਸਿਆਸੀ ਧਿਰਾਂ ਦੀ ਬਾਜ਼ ਅੱਖ ਟਿਕ ਗਈ ਹੈ।
ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਸੰਘਣੀ ਆਬਾਦੀ ਵਾਲੀਆਂ ਕਲੋਨੀਆਂ ਲਈ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਕਈ ਅਹਿਮ ਕੰਮ ਕਰਕੇ ਆਪਣੀ ਪਕੜ ਮਜ਼ਬੂਤ ਬਣਾਈ ਸੀ, ਉੱਥੇ ਹੀ ਹੁਣ ਕੇਂਦਰ ਵਿੱਚ ਵੱਡੇ ਬਹੁਮਤ ਨਾਲ ਦੂਜੀ ਵਾਰ ਲਗਾਤਾਰ ਸਰਕਾਰ ਬਣਾਉਣ ਵਾਲੀ ਭਾਜਪਾ ਵੱਲੋਂ ਵੀ ਇਸ ਵੋਟ ਬੈਂਕ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਕਦੇ ਇਹ ਵੋਟ ਬੈਂਕ ਕਾਂਗਰਸ ਦਾ ਪੱਕਾ ਸਮਰਥਕ ਹੁੰਦਾ ਸੀ ਜਿਸ ਕਰਕੇ ਸ਼ੀਲਾ ਦੀਕਸ਼ਤ ਨੇ 15 ਸਾਲ ਲਗਾਤਾਰ ਸੱਤਾ ਸਾਂਭੀ ਸੀ।
ਬੀਤੇ ਦਿਨ ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਵੱਲੋਂ ਕਲੋਨੀਆਂ ਬਾਰੇ ਬਣੀ ਕਮੇਟੀ ਦੀ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਰਿਪੋਰਟ ਪੇਸ਼ ਕਰਨ ਮਗਰੋਂ ਚਰਚਾ ਸ਼ੁਰੂ ਹੋ ਗਈ ਹੈ ਕਿ ਕੇਂਦਰ ਸਰਕਾਰ ਇਨ੍ਹਾਂ ਕਲੋਨੀਆਂ ਬਾਰੇ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੋਈ ਵੱਡਾ ਫ਼ੈਸਲਾ ਕਰ ਸਕਦੀ ਹੈ। ਉਪ-ਰਾਜਪਾਲ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਸੀ ਜਿਸ ਨੇ ਦਿੱਲੀ ਦੀਆਂ ਸੈਂਕੜੇ ਗ਼ੈਰਕਾਨੂੰਨੀ ਕਲੋਨੀਆਂ ਦੇ ਵਾਸੀਆਂ ਨੂੰ ਮਾਲਕਾਨਾ ਹੱਕ ਦੇਣ ਤੇ ਜ਼ਮੀਨ ਨਾਂ ਕਰਨ ਦੇ ਅਧਿਕਾਰ ਦੇਣ ਬਾਰੇ ਤਕਨੀਕੀ ਪੱਖ ਵਿਚਾਰਨੇ ਸਨ। ਸੂਤਰਾਂ ਮੁਤਾਬਕ ਰਿਪੋਰਟ ਦੇ ਆਧਾਰ ’ਤੇ ਇਨ੍ਹਾਂ ਕਲੋਨੀ ਵਾਸੀਆਂ ਦੇ ਲਈ ਜੋ ਸੰਭਵ ਹੋ ਸਕਿਆ, ਉਹ ਸਰਕਾਰ ਕਰੇਗੀ। 10 ਮੈਂਬਰੀ ਕਮੇਟੀ ਨੇ 90 ਦਿਨਾਂ ਦੌਰਾਨ ਰਿਪੋਰਟ ਪੇਸ਼ ਕਰਨੀ ਸੀ। ਸੂਤਰਾਂ ਮੁਤਾਬਕ ਕਲੋਨੀਆਂ ਨੂੰ ਨਿੱਜੀ ਜ਼ਮੀਨ ’ਤੇ ਬਣੀਆਂ ਕਲੋਨੀਆਂ, ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰਕੇ ਬਣੀਆਂ ਕਲੋਨੀਆਂ, ਵਣ ਮਹਿਕਮੇ ਤੇ ਪੁਰਾਤਤਵ ਮਹੱਤਵ ਦੀਆਂ ਇਮਾਰਤਾਂ ਨੇੜੇ ਬਣੀਆਂ ਨੂੰ ਵੱਖਰੇ ਵਰਗਾਂ ਵਿੱਚ ਵੰਡ ਕੇ ਰਾਹਤ ਦੇਣ ਦੀ ਯੋਜਨਾ ਹੈ। 2008 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰੋਵਿਜਨਲ ਸਰਟੀਫਿਕੇਟ ਸ਼ੀਲਾ ਸਰਕਾਰ ਨੇ ਵੰਡ ਕੇ ਇਸ ਵੋਟ ਬੈਂਕ ਨੂੰ ਭਰਮਾਇਆ ਸੀ। ‘ਆਪ’ ਸਰਕਾਰ ਨੇ ਪਾਣੀ ਤੇ ਹੋਰ ਸਹੂਲਤਾਂ ਦਿੱਤੀਆਂ ਤੇ ਪਾਣੀ ਭੇਜਿਆ ਹੈ।


Comments Off on ਕੱਚੀਆਂ ਕਲੋਨੀਆਂ ’ਤੇ ਸਿਆਸੀ ਧਿਰਾਂ ਦੀ ਬਾਜ਼ ਅੱਖ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.