ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਕੈਂਟ ਬੋਰਡ ਵੱਲੋਂ ਰੇਹੜੀ-ਫੜ੍ਹੀ ਮਾਰਕੀਟ ਦਾ ਉਦਘਾਟਨ

Posted On June - 13 - 2019

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 12 ਜੂਨ

ਰੇਹੜੀ-ਫੜ੍ਹੀ ਮਾਰਕੀਟ ਦਾ ਉਦਘਾਟਨ ਕਰਦੇ ਹੋਏ ਕੌਂਸਲਰ ਬਾਲੀ। -ਫੋਟੋ: ਢਿੱਲੋਂ

ਕੈਂਟੋਨਮੈਂਟ ਬੋਰਡ ਅੰਬਾਲਾ ਛਾਉਣੀ ਵੱਲੋਂ ਅੱਜ ਇਥੋਂ ਦੀ ਸਟਾਫ ਰੋਡ ਤੇ ਆਰੀਆ ਗਰਲਜ਼ ਕਾਲਜ ਨੇੜੇ ਖਾਲੀ ਪਈ ਜ਼ਮੀਨ ’ਤੇ ਰੇਹੜੀ-ਫੜ੍ਹੀ ਮਾਰਕੀਟ ਦਾ ਉਦਘਾਟਨ ਕੀਤਾ ਗਿਆ।ਇਹ ਉਦਘਾਟਨ ਸੀਈਓ ਵਰੁਣ ਕਾਲੀਆ ਦੀ ਦੇਖ-ਰੇਖ ਵਿਚ ਵਾਰਡ ਦੇ ਕੌਂਸਲਰ ਰਾਜੂ ਬਾਲੀ ਨੇ ਕੀਤਾ।ਇਸ ਮੌਕੇ ਤੇ ਕੈਂਟ ਬੋਰਡ ਦੇ ਉੱਪ-ਪ੍ਰਧਾਨ ਅਜੈ ਬਵੇਜਾ ਸਮੇਤ ਹੋਰ ਕੌਂਸਲਰ ਤੇ ਅਧਿਕਾਰੀ ਵੀ ਮੌਜੂਦ ਰਹੇ।
ਵਰੁਣ ਕਾਲੀਆ ਨੇ ਮੀਡੀਆ ਨੂੰ ਦੱਸਿਆ ਕਿ ਇਸ ਮਾਰਕੀਟ ਵਿਚ 20 ਰੇਹੜੀ ਵਾਲਿਆਂ ਲਈ ਜਗ੍ਹਾ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਥਾਂ ਥਾਂ ਰੇਹੜੀਆਂ ਖੜ੍ਹੀਆਂ ਹੋਣ ਨਾਲ ਆਵਾਜਾਈ ਵਿਚ ਵਿਘਨ ਪੈਂਦਾ ਹੈ ਤੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਅਜਿਹੀ ਸਥਿਤੀ ਤੋਂ ਨਿਜਾਤ ਪਾਉਣ ਲਈ ਕੈਂਟ ਬੋਰਡ ਨੇ ਰੇਹੜੀ-ਫੜ੍ਹੀ ਵਾਲਿਆਂ ਨੂੰ ਇਕ ਨਿਸ਼ਚਤ ਸਥਾਨ ਦੇਣ ਦਾ ਫੈ਼ਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਹਰੇਕ ਰੇਹੜੀ ਵਾਲੇ ਕੋਲੋਂ ਇਕ ਹਜ਼ਾਰ ਰੁਪਏ ਮਹੀਨਾ ਕਿਰਾਇਆ ਵਸੂਲ ਕੀਤਾ ਜਾਵੇਗਾ, ਜਿਸ ਦੇ ਬਦਲੇ ਪੀਣ ਵਾਲਾ ਪਾਣੀ, ਬਿਜਲੀ, ਸਫ਼ਾਈ ਤੇ ਪਖਾਨੇ ਆਦਿ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਤੋਪਖਾਨਾ ਬਾਜ਼ਾਰ ਖੇਤਰ ਵਿਚ ਵੀ ਅਜਿਹੀ ਰੇਹੜੀ-ਫੜ੍ਹੀ ਮਾਰਕੀਟ ਬਣਾਈ ਗਈ ਹੈ। ਬੋਰਡ ਦੇ ਉੱਪ-ਪ੍ਰਧਾਨ ਅਜੈ ਬਵੇਜਾ ਨੇ ਕਿਹਾ ਕਿ ਉਹ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਾਉਣਾ ਚਾਹੁੰਦੇ ਹਨ।

 


Comments Off on ਕੈਂਟ ਬੋਰਡ ਵੱਲੋਂ ਰੇਹੜੀ-ਫੜ੍ਹੀ ਮਾਰਕੀਟ ਦਾ ਉਦਘਾਟਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.