ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਕੇਜਰੀਵਾਲ ਨੇ ਕਾਂਗਰਸ ਦੇ ਵਫ਼ਦ ਨੂੰ ਕੀਤਾ ਲਾਜਵਾਬ

Posted On June - 13 - 2019

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਪ੍ਰਦੇਸ਼ ਕਾਂਗਰਸ ਦੀ ਸੂਬਾ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਮੁਲਾਕਾਤ ਦਾ ਦ੍ਰਿਸ਼।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਜੂਨ
ਦਿੱਲੀ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਤੇ ਦਿੱਲੀ ਦੀ 15 ਸਾਲ ਲਗਾਤਾਰ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਿਤ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਫਿਕਸ ਚਾਰਜ’ ਦੇ ਮੁੱਦੇ ’ਤੇ ਨਿਰਉੱਤਰ ਕਰ ਕੇ ਵਾਪਸ ਭੇਜਿਆ ਤੇ ਪਿਛਲੀ ਸਰਕਾਰ ਵੇਲੇ ਦੇ ਚਾਰਜ ਨਾਲ ਜੁੜੇ ਤੱਥ ਦੱਸ ਕੇ ਸ੍ਰੀਮਤੀ ਦੀਕਸ਼ਿਤ ਨੂੰ ਚੁੱਪ ਕਰਵਾ ਦਿੱਤਾ।
ਸ੍ਰੀਮਤੀ ਦੀਕਸ਼ਿਤ ਦੀ ਅਗਵਾਈ ਹੇਠ ਵਫ਼ਦ ਅੱਜ ਮੁੱਖ ਮੰਤਰੀ ਕੇਜਰੀਵਾਲ ਨੂੰ ਉਨ੍ਹਾਂ ਦੇ ਗ੍ਰਹਿ ਵਿਚ ਮਿਲਿਆ ਤੇ ਮੰਗ ਪੱਤਰ ਦੇ ਕੇ ਫਿਕਸ ਚਾਰਜ ਤੇ ਪੈਨਸ਼ਨ ਫੰਡ ਲਈ ਸਰਚਾਰਜ ਵਧਾ ਕੇ ਲਏ 7400 ਕਰੋੜ ਦੇ ਬਦਲੇ ਵਿੱਚ ਦਿੱਲੀ ਵਾਸੀਆਂ ਨੂੰ ਅਗਲੇ ਛੇ ਮਹੀਨਿਆਂ ਲਈ ਬਿੱਲ ਨਾ ਭੇਜਣ ਦੀ ਮੰਗ ਕੀਤੀ ਗਈ। ਨਾਲ ਹੀ ਉਨ੍ਹਾਂ ਦਿੱਲੀ ਵਿੱਚ ਬਿਜਲੀ ਤੇ ਪਾਣੀ ਦੀ ਕਮੀ ਦਾ ਮੁੱਦਾ ਵੀ ਉਠਾਇਆ। 2020 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਸ੍ਰੀਮਤੀ ਦੀਕਸ਼ਿਤ ਦੀ ਅਗਵਾਈ ਹੇਠ ਮੁੜ ਸਰਗਰਮ ਹੋਈ ਹੈ। ਕਾਰਜਕਾਰੀ ਪ੍ਰਧਾਨ ਹਾਰੂਨ ਯੂਸਫ਼ ਨੇ ਮੁਲਾਕਾਤ ਬਾਅਦ ਦੱਸਿਆ ਕਿ ਮੁੱਖ ਮੰਤਰੀ ਨੇ ਫਿਕਸ ਚਾਰਜ ਅਗਲੀ ਵਾਰੀ ਘੱਟ ਕਰਨ ਬਾਰੇ ਦੱਸਿਆ ਹੈ।
ਉਧਰ, ‘ਆਪ’ ਵਿਧਾਇਕ ਤੇ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ 2013 ‘ਵਿੱਚ ਜਦੋਂ ਸ੍ਰੀ ਕੇਜਰੀਵਾਲ ਤਤਕਾਲੀ ਮੁੱਖ ਮੰਤਰੀ ਸ੍ਰੀਮਤੀ ਦੀਕਸ਼ਿਤ ਨੂੰ ਬਿਜਲੀ ਦੇ ਭਾਅਵਾਂ ਬਾਰੇ ਮਿਲਣ ਗਏ ਸਨ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਮੁੱਖ ਮੰਤਰੀ ‘ਸੌਂਅ’ ਰਹੀ ਹੈ ਪਰ ਸ੍ਰੀ ਕੇਜਰੀਵਾਲ ਨੇ ਸਾਬਕਾ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।
ਬੁਲਾਰੇ ਨੇ ਕਿਹਾ ਕਿ ਕਾਂਗਰਸੀ ਵਫ਼ਦ ਨੂੰ ਤੱਥ ਆਧਾਰਤ ਵੇਰਵੇ ਦਿੱਤੇ ਗਏ ਤੇ ਸ੍ਰੀਮਤੀ ਦੀਕਸ਼ਿਤ ਉਦੋਂ ਸ਼ਰਮਸ਼ਾਰ ਹੋਈ ਜਦੋਂ ਉਨ੍ਹਾਂ ਦੇਖਿਆ ਕਿ 2019 ਦੇ ਬਿਜਲੀ ਦੇ ਭਾਅ ਕੇਜਰੀਵਾਲ ਸਰਕਾਰ ਦੇ ਕਾਰਜਕਾਲ ਸਮੇਂ ਛੇ ਸਾਲਾਂ ਬਾਅਦ ਵੀ ਅੱਧੇ ਹੀ ਹਨ। ਉਨ੍ਹਾਂ ਕਿਹਾ ਕਿ ਵਫ਼ਦ ਤੋਂ ਜਦੋਂ ਉਨ੍ਹਾਂ ਦੀ ਸ਼ਿਕਾਇਤ ਪਿੱਛੇ ਕਿਹੜੀਆਂ ਗਿਣਤੀਆਂ-ਮਿਣਤੀਆਂ ਹਨ ਤਾਂ ਉਨ੍ਹਾਂ ਕੋਲ ਕੁੱਝ ਵੀ ਦੱਸਣ ਲਈ ਨਹੀਂ ਸੀ। ਸੌਰਭ ਨੇ ਦਾਅਵਾ ਕੀਤਾ ਕਿ ਵਫ਼ਦ ਨੇ ਵੀ ਮੰਨਿਆ ਕਿ ਬਿਜਲੀ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੋਈ ਹੈ।
ਇਸੇ ਦੌਰਾਨ ਦਿੱਲੀ ਦੇ ਬਿਜਲੀ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਸ਼ੀਲਾ ਸਰਕਾਰ ਵੇਲੇ 2010-2013 ਦੇ ਮੁਕਾਬਲੇ ਹੁਣ ਭਾਅ ਸਸਤੇ ਹਨ। ਉਨ੍ਹਾਂ ਕਾਂਗਰਸ ਦੇ ਲੋਕਾਂ ਤੋਂ ਵੱਧ ਬਿੱਲ ਲੈਣ ਦੇ ਦਾਅਵੇ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਤੇ ਕਿਹਾ ਕਿ 10 ਸਾਲਾਂ ਦੇ ਮੁਕਾਬਲੇ ਹੁਣ 10 ਫ਼ੀਸਦੀ ਸਸਤੇ ਹਨ।
‘ਆਪ’ ਆਗੂ ਰਾਘਵ ਚੱਢਾ ਨੇ ਕਾਂਗਰਸ ਤੇ ਭਾਜਪਾ ਵੱਲੋਂ ਪਾਣੀ ਦੀ ਘਾਟ ਦੇ ਮੁੱਦੇ ’ਤੇ ਰਾਜਨੀਤੀ ਕਰਨ ਦੀ ਸਖ਼ਤ ਨਿਖੇਧੀ ਕੀਤੀ ਤੇ ਕਿਹਾ ਕਿ 600 ਕਾਲੋਨੀਆਂ ਨੂੰ ਪਾਈਪਲਾਈਨਾਂ ਨਾਲ ਪਾਣੀ ਦਿੱਤਾ ਜਾ ਰਿਹਾ ਹੈ, ਜੋ ਅਜੇ ਤੱਕ ਨਹੀਂ ਸੀ ਹੋਇਆ। ਉਨ੍ਹਾਂ ਕਿਹਾ ਕਿ 940 ਐਮਜੀਡੀ ਪਾਣੀ ਮੁਹੱਈਆ ਹੈ, ਜੋ ਹੁਣ ਤੱਕ ਕਿਸੇ ਵੀ ਸਮੇਂ ਦੀ ਸਰਕਾਰ ਦੌਰਾਨ ਸਭ ਤੋਂ ਵੱਧ ਹੈ ਅਤੇ ਬੋਰਡ ਆਪਣੀ ਸਮਰੱਥਾ ਤੋਂ ਕਿਤੇ ਜ਼ਿਆਦਾ ਪਾਣੀ ਦੇ ਰਿਹਾ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਵਫ਼ਦ ਦੀ ਸ਼ਿਕਾਇਤ ‘ਤੇ ਬਰਾਬਰ ਦਿੱਤੇ ਤੱਥਾਂ ਤੋਂ ਵਫ਼ਦ ਨਿਰਉੱਤਰ ਹੋ ਗਿਆ।


Comments Off on ਕੇਜਰੀਵਾਲ ਨੇ ਕਾਂਗਰਸ ਦੇ ਵਫ਼ਦ ਨੂੰ ਕੀਤਾ ਲਾਜਵਾਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.