ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਕਿਵੇਂ ਬਣਿਆ ਨੋਬੇਲ ਪੁਰਸਕਾਰ?

Posted On June - 15 - 2019

ਪਿਆਰੇ ਬੱਚਿਓ! ਜਦੋਂ ਤੁਸੀਂ ਫਸਟ ਆਉਂਦੇ ਹੋ, ਦੌੜ ਜਾਂ ਮੈਚ ਜਿੱਤਦੇ ਹੋ ਜਾਂ ਵਧੀਆ ਚਿੱਤਰ ਬਣਾਉਂਦੇ ਹੋ ਤਾਂ ਤੁਹਾਨੂੰ ਬੇਹੱਦ ਖੁਸ਼ੀ ਹੁੰਦੀ ਹੈ ਅਤੇ ਕੋਈ ਪੁਸਤਕ, ਮੈਡਲ ਜਾਂ ਕੱਪ ਇਨਾਮ ’ਚ ਮਿਲਦਾ ਹੈ, ਪਰ ਇਕ ਇਨਾਮ ਅਜਿਹਾ ਵੀ ਹੈ ਜਿਸ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਮਹਾਨ ਅਤੇ ਗੌਰਵਮਈ ਮੰਨਿਆ ਜਾਂਦਾ ਹੈ। ਉਹ ਹੈ ਨੋਬੇਲ ਇਨਾਮ ਜਾਂ ਨੋਬੇਲ ਪੁਰਸਕਾਰ। ਇਹ ਇਨਾਮ ਸਾਲਾਨਾ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਮਨੁੱਖਤਾ ਦੀ ਭਲਾਈ ਲਈ ਅਤੇ ਦੁਨੀਆਂ ਦੇ ਦੁੱਖ-ਦਰਦ ਮਿਟਾਉਣ ਲਈ ਕੰਮ ਕਰਦੇ ਹਨ, ਨਵੀਆਂ ਖੋਜਾਂ ਕਰਦੇ ਹਨ ਅਤੇ ਦੁਨੀਆਂ ਵਿਚ ਅਮਨ ਸ਼ਾਂਤੀ ਲਈ ਯਤਨ ਕਰਦੇ ਹਨ।
ਨੋਬੇਲ ਪੁਰਸਕਾਰ ਛੇ ਤਰ੍ਹਾਂ ਦੇ ਹੁੰਦੇ ਹਨ। ਭੌਤਿਕ ਵਿਗਿਆਨ, ਰਸਾਇਣਕ ਵਿਗਿਆਨ, ਦਵਾਈਆਂ, ਬਿਮਾਰੀਆਂ ਅਤੇ ਕੀਟਾਣੂਆਂ ਦੀ ਖੋਜ ਲਈ, ਚੌਥਾ ਵਧੀਆ ਸਾਹਿਤ ਰਚਨਾ ਲਈ ਅਤੇ ਇਕ ਰੁਪਏ-ਪੈਸੇ ਅਤੇ ਆਰਥਿਕ ਖੇਤਰ ਦੀ ਉੱਨਤੀ ਲਈ। ਹੁਣ ਛੇਵਾਂ ਇਨਾਮ ਅਮਨ-ਸ਼ਾਂਤੀ ਲਈ ਵੀ ਦਿੱਤਾ ਜਾਂਦਾ ਹੈ। ਭਾਰਤ ਦੇ ਵੀ ਪੰਜ ਮਹਾਨ ਲੋਕਾਂ ਨੂੰ ਇਹ ਇਨਾਮ ਮਿਲ ਚੁੱਕਾ ਹੈ। ਸਭ ਤੋਂ ਪਹਿਲਾਂ ਰਾਬਿੰਦਰ ਨਾਥ ਟੈਗੋਰ ਨੂੰ ਕਵਿਤਾਵਾਂ ਦੀ ਪੁਸਤਕ ‘ਗੀਤਾਂਜਲੀ’ ਲਈ ਮਿਲਿਆ। ਫਿਰ ਸੀ.ਵੀ. ਰਮਨ, ਮਦਰ ਟੈਰੇਸਾ ਅਤੇ ਅਮਰੱਤਿਆ ਸੇਨ ਨੂੰ। 1914 ਵਿਚ ਇਹ ਇਨਾਮ ਸਤਿਆਰਥੀ ਜੀ ਨੂੰ ਮਿਲਿਆ ਜੋ ਪਾਕਿਸਤਾਨ ਦੀ ਇਕ 17 ਸਾਲ ਦੀ ਕੁੜੀ ‘ਮਲਾਲਾ’ ਨਾਲ ਸਾਂਝਾ ਸੀ। ਮਲਾਲਾ ਸਿਰਫ਼ 15 ਸਾਲ ਦੀ ਸੀ ਅਤੇ ਉਹ ਕੁੜੀਆਂ ਦੀ ਪੜ੍ਹਾਈ ਦਾ ਪ੍ਰਚਾਰ ਕਰਦੀ ਸੀ। ਅਤਿਵਾਦੀਆਂ ਨੇ ਉਸਦੇ ਬੱਸ ਵਿਚ ਬੈਠੀ ਦੇ ਸਿਰ ’ਚ ਗੋਲੀ ਮਾਰ ਦਿੱਤੀ, ਪਰ ਉਹ ਬਚ ਗਈ। ਮਲਾਲਾ ਦੁਨੀਆਂ ਦੀ ਸਭ ਤੋਂ ਛੋਟੀ ਉਮਰ ਦੀ ਨੋਬੇਲ ਇਨਾਮ ਜੇਤੂ ਕੁੜੀ ਹੈ।
ਇਸ ਇਨਾਮ ਵਿਚ ਹਰ ਜੇਤੂ ਨੂੰ ਇਕ ਪ੍ਰਮਾਣ-ਪੱਤਰ, ਇਕ ਸੋਨੇ ਦਾ ਐਲਫਰਡ ਨੋਬੇਲ ਦੀ ਤਸਵੀਰ ਵਾਲਾ ਮੈਡਲ ਅਤੇ ਲਗਪਗ 8 ਕਰੋੜ ਰੁਪਏ ਨਕਦ ਮਿਲਦੇ ਹਨ ਤਾਂ ਜੋ ਉਹ ਮਹਾਨ ਵਿਅਕਤੀ ਸੌਖਾ ਜੀਵਨ ਬਿਤਾ ਸਕੇ ਅਤੇ ਹੋਰ ਕੰਮ ਕਰ ਸਕੇ।

ਜੋਧ ਸਿੰਘ ਮੋਗਾ

ਐਲਫਰਡ ਨੋਬੇਲ ਸਵੀਡਨ ਦਾ ਉੱਘਾ ਵਿਗਿਆਨੀ ਸੀ, ਜਿਸ ਨੇ ਸੈਂਕੜੇ ਨਵੀਆਂ ਖੋਜਾਂ ਕੀਤੀਆਂ, ਪਰ ਉਸ ਦੀ ਸਭ ਤੋਂ ਵੱਡੀ ਖੋਜ ਬਾਰੂਦ ਦੀ ਸੀ, ਜਿਸ ਦੀ ਵਰਤੋਂ ਬੰਬ, ਤੋਪਾਂ ਦੇ ਗੋਲੇ ਅਤੇ ਬੰਦੂਕ ਦੀਆਂ ਗੋਲੀਆਂ ਵਾਸਤੇ ਕੀਤੀ ਜਾਂਦੀ ਹੈ। ਸਭ ਵੱਡੇ ਦੇਸ਼ਾਂ ਨੇ ਮਣਾਂਮੂੰਹੀ ਬਾਰੂਦ ਨੋਬੇਲ ਤੋਂ ਖ਼ਰੀਦਿਆ, ਬੰਬ, ਤੋਪ ਗੋਲੇ ਅਤੇ ਬੰਦੂਕੀ ਕਾਰਤੂਸ ਬਣਾਏ ਅਤੇ ਸਭ ਵੱਡੀਆਂ ਜੰਗਾਂ ਵਿਚ ਵਰਤ ਕੇ ਤਬਾਹੀ ਕੀਤੀ। ਲੱਖਾਂ ਲੋਕ ਬੰਬਾਂ ਅਤੇ ਬਾਰੂਦ ਕਾਰਨ ਮਾਰੇ ਗਏ। ਲੋਕ ਨੋਬੇਲ ਨੂੰ ਨਫ਼ਰਤ ਨਾਲ ਮਨੁੱਖਤਾ ਦਾ ਦੁਸ਼ਮਣ ਅਤੇ ‘ਮੌਤ ਦਾ ਸੌਦਾਗਰ’ ਕਹਿਣ ਲੱਗੇ, ਪਰ ਬਾਰੂਦ ਕਾਰਨ ਉਹ ਬੜਾ ਅਮੀਰ ਬਣ ਚੁੱਕਿਆ ਸੀ ਅਤੇ ਉਸ ਕੋਲ ਅਰਬਾਂ ਰੁਪਏ ਜਮ੍ਹਾਂ ਹੋ ਗਏ ਸਨ। ਇਕ ਦਿਨ ਸਵੇਰੇ-ਸਵੇਰੇ ਉਸ ਨੇ ਅਖ਼ਬਾਰ ਦੇਖਿਆ, ਉਸ ਵਿਚ ਇਕ ਮੋਟੀ ਖ਼ਬਰ ਛਪੀ ਹੋਈ ਸੀ, ‘‘ਮੌਤ ਦਾ ਸੌਦਾਗਰ ਨੋਬੇਲ ਮਰ ਗਿਆ ਹੈ, ਸ਼ੁਕਰ ਹੋਇਆ।’’ ਆਪਣੀ ਮੌਤ ਦੀ ਝੂਠੀ ਖ਼ਬਰ ਪੜ੍ਹ ਕੇ ਉਸ ਨੂੰ ਬੜਾ ਦੁੱਖ ਹੋਇਆ ਅਤੇ ਹੈਰਾਨੀ ਵੀ। ਉਹ ਸੋਚੀਂ ਪੈ ਗਿਆ।
1896 ਵਿਚ ਉਹ ਕਿਸੇ ਖੋਜ ਸਬੰਧੀ ਇਟਲੀ ਗਿਆ ਹੋਇਆ ਸੀ, ਜਿੱਥੇ 10 ਦਸੰਬਰ ਨੂੰ ਦਿਮਾਗ਼ ਦੀ ਨਾੜ ਫਟਣ ਕਾਰਨ ਉਸ ਦੀ ਮੌਤ ਹੋ ਗਈ, ਪਰ ਮਰਨ ਤੋਂ ਪਹਿਲਾਂ ਉਹ ਆਪਣੀ ਵਸੀਅਤ ’ਚ ਲਿਖ ਗਿਆ ਸੀ, ‘‘ਮੇਰੀ ਸਾਰੀ ਦੌਲਤ ਨੂੰ ਮਨੁੱਖਤਾ ਦੀ ਭਲਾਈ ਵਾਸਤੇ ਵਰਤਿਆ ਜਾਵੇ।’’
ਕਿਵੇਂ ਵਰਤੀ ਜਾਵੇ ਸਭ ਕੁਝ ਲਿਖਿਆ ਹੋਇਆ ਸੀ। ਸੋ ਇਕ ਕਮੇਟੀ ਅਤੇ ਟਰੱਸਟ ਬਣਾਇਆ ਗਿਆ ਜੋ ਸਾਰੇ ਪੈਸੇ ਨੂੰ ਸਾਂਭਦਾ ਹੈ ਅਤੇ ਉਸ ਵਿਚੋਂ ਸਾਲਾਨਾ ਛੇ ਨੋਬੇਲ ਇਨਾਮ ਦਿੱਤੇ ਜਾਂਦੇ ਹਨ। ਇਹ ਇਨਾਮ 1901 ਤੋਂ ਸ਼ੁਰੂ ਹੋਏ ਅਤੇ ਸਵੀਡਨ ਦੀ ਰਾਜਧਾਨੀ ਓਸਲੋ ਵਿਚ ਹਰ ਸਾਲ 10 ਦਸੰਬਰ ਨੂੰ ਨੋਬੇਲ ਦੀ ਬਰਸੀ ਸਮੇਂ ਵੱਡਾ ਸਮਾਗਮ ਕਰਕੇ ਦਿੱਤੇ ਜਾਂਦੇ ਹਨ।
ਇਹ ਨਾ ਸਮਝਿਓ ਕਿ ਬਾਰੂਦ ਨੇ ਆਪਾਂ ਨੂੰ ਦੁੱਖ ਹੀ ਦਿੱਤਾ ਹੈ। ਦੁਨੀਆਂ ਦੀਆਂ ਪਹਾੜਾਂ ਥੱਲੇ ਬਣੀਆਂ ਵੱਡੀਆਂ ਲੰਮੀਆਂ ਸੁਰੰਗਾਂ, ਉੱਚੇ ਪਹਾੜਾਂ ’ਤੇ ਚੌੜੀਆਂ ਸੜਕਾਂ, ਵੱਡੇ-ਵੱਡੇ ਡੈਮ ਅਤੇ ਪਹਾੜਾਂ ਨੂੰ ਕੱਟਣ ਦੇ ਔਖੇ ਕੰਮ ਬਾਰੂਦ ਨਾਲ ਹੀ ਹੁੰਦੇ ਹਨ। ਇਸ ਲਈ ਐਲਫਰਡ ਨੋਬੇਲ ਦਾ ਮਨੁੱਖੀ ਜੀਵਨ ਦੀ ਭਲਾਈ ਲਈ ਦਿੱਤਾ ਯੋਗਦਾਨ ਬੜਾ ਮਹਾਨ ਹੈ।
ਸੰਪਰਕ: 62802-58057


Comments Off on ਕਿਵੇਂ ਬਣਿਆ ਨੋਬੇਲ ਪੁਰਸਕਾਰ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.