ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਕਾਂਗਰਸ ਨੇ ਜਿੱਤੇ ਸ਼ਹਿਰੀ ਤੇ ਸਦਰ ਜ਼ੋਨਾਂ ਦੇ ਅਹੁਦੇ

Posted On June - 13 - 2019

ਕਾਂਗਰਸ ਦੇ ਜਿੱਤੇ ਕੌਂਸਲਰ ਵਧਾਈ ਦਿੰਦੇ ਹੋਏ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੂਨ
ਉੱਤਰੀ ਦਿੱਲੀ ਨਗਰ ਨਿਗਮ ਦੇ ਸ਼ਹਿਰੀ ਤੇ ਸਦਰ ਜ਼ੋਨ ਦੀ ਚੋਣ ਵਿੱਚ ਜ਼ੋਨ ਦੀ ਕਾਂਗਰਸੀ ਕੌਂਸਲਰ ਸੀਮਾ ਤਾਹਿਰਾ ਪ੍ਰਧਾਨ ਤੇ ਸੁਲਕਸ਼ਣਾ ਉਪਪ੍ਰਧਾਨ ਬਣੀਆਂ ਜਦੋਂਕਿ ਸਥਾਈ ਕਮੇਟੀ ਦਾ ਮੈਂਬਰ ਭਾਜਪਾ ਦਾ ਕੌਂਸਲਰ ਜਿੱਤ ਗਿਆ। ਤਿੰਨਾਂ ਅਹੁਦਿਆਂ ਲਈ ‘ਆਪ’ ਦੇ ਉਮੀਦਵਾਰ ਕ੍ਰਮਵਾਰ ਰਾਕੇਸ਼ ਕੁਮਾਰ, ਧਰਮਿੰਦਰ ਕੁਮਾਰ ਤੇ ਵਿੱਕੀ ਗੁਪਤਾ ਹਾਰ ਗਏ। ਵਿੱਕੀ ਗੁਪਤਾ ਨੂੰ ਭਾਜਪਾ ਦੇ ਰਵਿੰਦਰ ਕੁਮਾਰ ਨੇ ਹਰਾਇਆ। ਕਾਂਗਰਸੀ ਉਮੀਦਵਾਰ ਊਸ਼ਾ ਸ਼ਰਮਾ ਨੇ ਨਾਂ ਵਾਪਸ ਲੈ ਲਿਆ ਸੀ। ਸ਼ਹਿਰੀ ਤੇ ਸਦਰ ਜ਼ੋਨ ’ਚ ਕਾਂਗਰਸ ਦੇ 6 ਕੌਂਸਲਰ ਹਨ। ਵੋਟਿੰਗ ਦੌਰਾਨ ਸੀਮਾ ਤਾਹਿਰਾ ਨੂੰ 9 ਤੇ ਸੁਲਕਸ਼ਣਾ ਨੂੰ ਵੀ 9 ਵੋਟ ਮਿਲੇ। ‘ਆਪ’ ਉਮੀਦਵਾਰਾਂ ਨੂੰ 8-8 ਵੋਟਾਂ ਮਿਲੀਆਂ। ‘ਆਪ’ ਦੇ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਤੇ ਭਾਜਪਾ ਦੇ ਕੌਂਸਲਰ ਮਿਲ ਗਏ। ਕਾਂਗਰਸ ਦੇ ਕੌਂਸਲਰ ਮੁਕੇਸ਼ ਗੋਇਲ ਨੇ ਕਿਹਾ ਕਿ ਇਹ ਜਿੱਤ ਕਾਂਗਰਸ ਦੀ ਰਣਨੀਤਕ ਜਿੱਤ ਹੈ ਤੇ ਸੂਝ-ਬੂਝ ਦਾ ਨਤੀਜਾ ਹੈ। ਉਨ੍ਹਾਂ ‘ਆਪ’ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਦੇ ਕੌਂਸਲਰਾਂ ਨੇ ਕਰਾਸ ਵੋਟਿੰਗ ਕੀਤੀ।


Comments Off on ਕਾਂਗਰਸ ਨੇ ਜਿੱਤੇ ਸ਼ਹਿਰੀ ਤੇ ਸਦਰ ਜ਼ੋਨਾਂ ਦੇ ਅਹੁਦੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.