ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਕਲਰਕਾਂ ਦੀਆਂ 1883 ਆਸਾਮੀਆਂ ਲਈ ਕਾਊਂਸਲਿੰਗ ਸ਼ੁਰੂ

Posted On June - 11 - 2019

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ, 10 ਜੂਨ
ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਵਿਭਾਗ ਵੱਲੋਂ 1883 ਕਲਰਕਾਂ ਅਤੇ 403 ਸਟੈਨੋ ਟਾਈਪਿਸਟਾਂ ਦੀ ਭਰਤੀ ਲਈ ਪ੍ਰੀਖ਼ਿਆ ਲਈ ਗਈ ਸੀ ਜਿਸ ਦੇ ਤਹਿਤ ਕਲਰਕਾਂ ਦੀਆਂ ਅਸਾਮੀਆਂ ਲਈ ਕਾਊਂਸਲਿੰਗ 10 ਜੂਨ ਤੋਂ ਸ਼ੁਰੂ ਹੋ ਗਈ ਹੈ। ਕਾਊਂਸਲਿੰਗ ਦੌਰਾਨ ਸ਼ਾਰਟ ਲਿਸਟਡ ਉਮੀਦਵਾਰਾਂ ਨੂੰ ਮੈਰਿਟ ਲਿਸਟ ਅਨੁਸਾਰ ਐੱਸਐਸ ਬੋਰਡ ਦੇ ਦਫ਼ਤਰ ਬੁਲਾਇਆ ਜਾਂਦਾ ਹੈ। ਉਮੀਦਵਾਰ ਆਪਣੀ ਪਸੰਦ ਦੇ ਵਿਭਾਗਾਂ ਦਾ ਜ਼ਿਕਰ ਕਰਦੇ ਹਨ ਅਤੇ ਖਾਲੀ ਅਸਾਮੀ ਅਨੁਸਾਰ ਉਨ੍ਹਾਂ ਨੂੰ ਵਿਭਾਗ ਅਲਾਟ ਕਰ ਦਿੱਤੇ ਜਾਂਦੇ ਹਨ। ਅਲਾਟਮੈਂਟ ਤੋਂ ਬਾਅਦ ਪ੍ਰਤੀ ਦਿਨ ਵਿਭਾਗ ਵੱਲੋਂ ਉਪਲਬਧ ਅਸਾਮੀਆਂ ਦੀ ਸੂਚੀ ਅਪਡੇਟ ਕੀਤੀ ਜਾਂਦੀ ਹੈ ਤਾਂ ਜੋ ਅਗਲੇ ਬੈਚ ਦੇ ਉਮੀਦਵਾਰਾਂ ਨੂੰ ਆਪਸ਼ਨਜ਼ ਦਾ ਪਹਿਲਾਂ ਹੀ ਪਤਾ ਹੋਵੇ। ਕਲਰਕਾਂ ਅਤੇ ਸਟੈਨੋ ਟਾਈਪਿਸਟ ਲਈ ਚੋਣ ਲਈ ਕ੍ਰਮਵਾਰ 48 ਅਤੇ 28 ਵਿਭਾਗ ਹਨ। ਇਹਨਾਂ ਵਿਭਾਗਾਂ ਦੀ ਸੂਚੀ ਬੋਰਡ ਦੀ ਵੈੱਬਸਾਈਟ ‘ਤੇ ਉਪਲਬਧ ਹੈ, ਜਿਸ ਵਿੱਚੋਂ ਹਰੇਕ ਉਮੀਦਵਾਰ ਨੂੰ ਚੁਣਨ ਦੀ ਆਗਿਆ ਦਿੱਤੀ ਗਈ ਹੈ। ਪ੍ਰੀਖ਼ਿਆ ਵਿੱਚ ਪਾਸ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਉਨ੍ਹਾਂ ਦੀ ਆਪਸ਼ਨ ਅਨੁਸਾਰ ਵਿਭਾਗਾਂ ਦੀ ਵੰਡ ਕੀਤੀ ਜਾਂਦੀ ਹੈ ਅਤੇ ਮੈਰਿਟ ਲਿਸਟ ਵਿੱਚ ਟੌਪ ਕਰਨ ਵਾਲੇ ਉਮੀਦਵਾਰ ਨੂੰ ਸਭ ਤੋਂ ਪਹਿਲਾਂ ਚੋਣ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਵੀਂ ਪ੍ਰਣਾਲੀ ਵਿੱਚ ਇਸ ਨਾਲ ਨਾ ਸਿਰਫ਼ ਮੈਰਿਟ ਅਧਾਰ ‘ਤੇ ਵਿਭਾਗਾਂ ਦੀ ਵੰਡ ਕੀਤੀ ਜਾਵੇਗੀ ਸਗੋਂ ਇਸ ਕਦਮ ਨਾਲ ਇਸ ਪ੍ਰਣਾਲੀ ਦੀ ਨਿਰਪੱਖ਼ਤਾ ਵਿੱਚ ਵੀ ਨੌਜਵਾਨਾਂ ਦਾ ਭਰੋਸਾ ਵਧੇਗਾ। ਚੋਣ ਪ੍ਰਕਿਰਿਆ ਵਿੱਚ ਹੋਰ ਸੋਧਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਕਲਰਕ ਦੀਆਂ ਅਸਾਮੀਆਂ ਲਈ ਰੱਖੇ ਟਾਈਪਿੰਗ ਟੈਸਟ ਦਾ ਕੰਪਿਊਟਰਾਈਜ਼ਡ ਨਤੀਜਾ ਟੈਸਟ ਮੁਕੰਮਲ ਹੋਣ ਤੋਂ ਬਾਅਦ ਹੁਣ ਮੌਕੇ ‘ਤੇ ਹੀ ਉਪਲੱਬਧ ਹੁੰਦਾ ਹੈ।


Comments Off on ਕਲਰਕਾਂ ਦੀਆਂ 1883 ਆਸਾਮੀਆਂ ਲਈ ਕਾਊਂਸਲਿੰਗ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.