ਸਿਰਸਾ ’ਚ ਭਾਜਪਾ ਇਕ ਵੀ ਸੀਟ ਨਹੀਂ ਜਿੱਤੇਗੀ: ਸੁਖਬੀਰ !    ਦਰੱਖ਼ਤਾਂ ਤੋਂ ਲਟਕਦੀਆਂ ਲਾਸ਼ਾਂ ਅਤੇ ਵਾਇਰਲ ਹੁੰਦੇ ਵੀਡੀਓ !    ਲੋਕਰਾਜ ’ਚ ਵਿਚਾਰੇ ਲੋਕ !    ਸਿੱਖੀ ਆਨ ਤੇ ਸ਼ਾਨ ਦੀ ਗਾਥਾ... !    ਚੀਨੀ ਰੈਸਟੋਰੈਂਟ ’ਚ ਗੈਸ ਧਮਾਕਾ, 9 ਹਲਾਕ !    ਏਟੀਐੱਸ ਦੇ ਸਿਖਰਲੇ ਅਧਿਕਾਰੀਆਂ ਨੂੰ ਅੱਜ ਸੰਬੋਧਨ ਕਰਨਗੇ ਸ਼ਾਹ !    ਸ੍ਰੀ ਦਰਬਾਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਦਾ ਕੰਮ ਸ਼ੁਰੂ !    ਸਰਕਾਰ ਵੱਲੋਂ ਝੋਨੇ ਦੀ ਖਰੀਦ ਠੀਕ ਹੋਣ ਦਾ ਦਾਅਵਾ !    ਫਗਵਾੜਾ ਮੰਡੀ ’ਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ !    ਖੰਨਾ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਤੇ ਆਮਦ ਨੇ ਰਫ਼ਤਾਰ ਫੜੀ !    

ਕਰਮਜੀਤ ਅਨਮੋਲ ਦੀ ‘ਮਿੰਦੋ ਤਸੀਲਦਾਰਨੀ’

Posted On June - 22 - 2019

ਰਣਜੀਤ ਸਿੰਘ ਸ਼ੀਤਲ

ਗਾਇਕ, ਨਿਰਦੇਸ਼ਕ ਤੇ ਕਾਮੇਡੀ ਨਾਲ ਦਰਸ਼ਕਾਂ ਦੇ ਦਿਲਾਂ ’ਤੇ ਅਮਿੱਟ ਛਾਪ ਛੱਡਣ ਵਾਲੇ ਬਹੁਪੱਖੀ ਕਲਾਕਾਰ ਕਰਮਜੀਤ ਅਨਮੋਲ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਆਪਣੀ ਨਿਵੇਕਲੀ ਥਾਂ ਬਣਾ ਲਈ ਹੈ। ਉਸਨੇ ਕਈ ਫ਼ਿਲਮਾਂ ਵਿਚ ਦਮਦਾਰ ਕਿਰਦਾਰ ਨਿਭਾਉਣ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਹੈ ਤੇ ਕਰ ਰਿਹਾ ਹੈ। ਫ਼ਿਲਮ ‘ਲਾਵਾਂ ਫੇਰੇ’ ਦੀ ਅਪਾਰ ਸਫਲਤਾ ਤੋਂ ਬਾਅਦ ਉਸਦੀ ਹੋਮ ਪ੍ਰੋਡਕਸ਼ਨ ਵਾਲੀ ਅਗਲੀ ਫ਼ਿਲਮ ‘ਮਿੰਦੋ ਤਸੀਲਦਾਰਨੀ’ 28 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ।
ਇਸ ਫ਼ਿਲਮ ਵਿਚ ਮਾਲਵਾ ਖੇਤਰ ਦੇ ਦਿਲਚਸਪ ਘਟਨਾਕ੍ਰਮ ਦੇਖਣ ਨੂੰ ਮਿਲਣਗੇ, ਜਿਸ ਵਿਚ ‘ਮਿੰਦੋ ਤਸੀਲਦਾਰਨੀ’ ਹੀਰੋਇਨ ਦੇ ਰੂਪ ਵਿਚ ਇਕ ਪ੍ਰਸ਼ਾਸਨਿਕ ਅਧਿਕਾਰੀ ਦੇ ਰੂਪ ਵਿਚ ਨਜ਼ਰ ਆਵੇਗੀ। ਫ਼ਿਲਮ ਵਿਚ ਮਾਲਵੇ ਦੇ ਲੋਕਾਂ ਦਾ ਮਨਪ੍ਰਚਾਵਾ, ਲੋਪ ਹੋ ਰਹੀਆਂ ਕਦਰਾਂ-ਕੀਮਤਾਂ, ਪੇਂਡੂ ਲੜਾਈ-ਝਗੜੇ, ਵਿਆਹ-ਸ਼ਾਦੀਆਂ ਵਿਚ ਖੁੱਲ੍ਹਾ ਹਾਸਾ ਮਖੌਲ, ਟਿੱਚਰਾਂ, ਗ਼ਮਗੀਨ ਮੌਕਿਆਂ ’ਤੇ ਲੋਕਾਂ ਦਾ ਸ਼ਰੀਕ ਹੋਣਾ ਆਦਿ ਦੀ ਅਸਲ ਤਸਵੀਰ ਪੇਸ਼ ਕੀਤੀ ਗਈ ਹੈ। ਫ਼ਿਲਮ ਦੀ ਕਹਾਣੀ ਦੇ ਲੇਖਕ ਅਵਤਾਰ ਸਿੰਘ ਨੇ ਹਰ ਪਾਤਰ ਦੀ ਅਹਿਮੀਅਤ ਨੂੰ ਬਾਰੀਕੀ ਨਾਲ ਸਮਝ ਕੇ ਪੇਸ਼ ਕੀਤਾ ਹੈ। ਉੱਘੇ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਨੂੰ ਦਰਸ਼ਕ ਜਿੱਥੇ ਹੁਣ ਤਕ ਸਿਰਫ਼ ਸਫਲ ਕਾਮੇਡੀਅਨ ਅਭਿਨੇਤਾ ਦੇ ਰੂਪ ਵਿਚ ਦੇਖਦੇ ਆਏ ਸਨ, ਉੱਥੇ ਉਹ ਇਸ ਫ਼ਿਲਮ ਵਿਚ ਇਕ ਬਹੁਪੱਖੀ ਅਦਾਕਾਰ ਦੇ ਰੂਪ ਵਿਚ ਨਜ਼ਰ ਆਵੇਗਾ। ਮਿੰਦੋ ਤਸੀਲਦਾਰਨੀ ਦਾ ਕਿਰਦਾਰ ਕਵਿਤਾ ਕੌਸ਼ਕ ਨੇ ਨਿਭਾਇਆ ਹੈ। ਟੀਵੀ ਸੀਰੀਅਲ ‘ਐੱਫ.ਆਈ.ਆਰ.’ ਦੀ ਚੰਦਰ ਮੁਖੀ ਚੌਟਾਲਾ ਵੀ ਫ਼ਿਲਮ ਵਿਚ ਦਮਦਾਰ ਭੂਮਿਕਾ ਨਿਭਾ ਰਹੀ ਹੈ।
ਫ਼ਿਲਮ ਦੀ ਮੁੱਖ ਭੂਮਿਕਾ ਵਿਚ ਕਰਮਜੀਤ ਅਨਮੋਲ ਤੇ ਕਵਿਤਾ ਕੋਸ਼ਿਕ ਹਨ, ਦੂਜੀ ਜੋੜੀ ਈਸ਼ਾ ਰਿਖੀ ਤੇ ਰਾਜਵੀਰ ਜਵੰਧਾ ਦੀ ਹੈ। ਇਨ੍ਹਾਂ ਤੋਂ ਇਲਾਵਾ ਜਗਤਾਰ ਸਿੰਘ ਬੈਨੀਪਾਲ, ਲੱਕੀ ਧਾਲੀਵਾਲ, ਸਰਦਾਰ ਸੋਹੀ, ਪ੍ਰਕਾਸ਼ ਗਾਧੂ, ਗਾਇਕ ਹਰਭਜਨ ਸ਼ੇਰਾ, ਜੋਗਾ ਸਿੰਘ, ਹਾਰਬੀ ਸੰਘਾ, ਮਿੰਟੂ ਮਾਨ, ਜੱਸੀ ਲੌਂਗੋਵਾਲੀਆ, ਰੁਪਿੰਦਰ ਰੂਪੀ ਤੇ ਦਰਸ਼ਨ ਘਾਰੂ ਵੀ ਨਜ਼ਰ ਆਉਣਗੇ। ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਅਵਤਾਰ ਸਿੰਘ, ਸਹਾਇਕ ਨਿਰਦੇਸ਼ਕ ਅਨਿਲ ਸ਼ਰਮਾ ਤੇ ਟੌਰੀ ਮੋਦਗਿੱਲ ਹਨ। ਫ਼ਿਲਮ ਦੇ ਸੰਵਾਦ ਪਰਮੇਲਜੋਤ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ, ਜਦੋਂ ਕਿ ਨਿਰਮਾਤਾ ਰਾਜੀਵ ਸਿੰਗਲਾ, ਕਰਮਜੀਤ ਅਨਮੋਲ ਤੇ ਪਵਿੱਤਰ ਬੈਨੀਪਾਲ ਹਨ। ਫ਼ਿਲਮ ਨੂੰ ਸੰਗੀਤ ਚਰਨਜੀਤ ਆਹੂਜਾ, ਗੁਰਮੀਤ ਸਿੰਘ, ਜਸ਼ਨ ਥਿੰਦ, ਆਰ.ਡੀ.ਬੀਟ ਅਤੇ ਬਿਰਗੀ ਵੀਰਸ ਨੇ ਦਿੱਤਾ ਹੈ। ਗੀਤਕਾਰ ਹੈਪੀ ਰਾਏਕੋਟੀ, ਕੁਲਦੀਪ ਕੰਡਿਆਰਾ ਤੇ ਗੁਰਵਿੰਦਰ ਮਾਨ ਦੇ ਲਿਖੇ ਗੀਤਾਂ ਨੂੰ ਕਰਮਜੀਤ ਅਨਮੋਲ, ਗੁਰਮੀਤ ਸਿੰਘ, ਗਿੱਪੀ ਗਰੇਵਾਲ, ਰਾਜਵੀਰ ਜਵੰਧਾ, ਮੰਨਤ ਨੂਰ, ਸਿਕੰਦਰ ਸਲੀਮ, ਸੰਦੀਪ ਥਿੰਦ ਤੇ ਗੁਰਲੇਜ਼ ਅਖ਼ਤਰ ਨੇ ਗਾਇਆ ਹੈ।

ਸੰਪਰਕ : 98761-65502


Comments Off on ਕਰਮਜੀਤ ਅਨਮੋਲ ਦੀ ‘ਮਿੰਦੋ ਤਸੀਲਦਾਰਨੀ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.