ਏ ਕਲਾਸ ਅਫਸਰ (ਨਾਨ-ਟੀਚਿੰਗ) ਐਸੋਸੀਏਸ਼ਨ ਦੀ ਚੋਣ ਦਾ ਬਿਗਲ ਵੱਜਿਆ !    ਪੰਜਾਬ ਦੇ ਅਰਧ-ਸਰਕਾਰੀ ਅਦਾਰਿਆਂ ਦੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਧਰਨਾ !    ਹੜ੍ਹ ਕਾਰਨ ਕੁਤਬੇਵਾਲ ’ਚ ਕਿਤੇ ਖੁਸ਼ੀ, ਕਿਤੇ ਗ਼ਮ !    ਜਨਤਕ ਤੇ ਨਿੱਜੀ ਨਿਵੇਸ਼: ਕੌਮੀ ਸਿੱਖਿਆ ਨੀਤੀ ਦੀਆਂ ਉਲਝਣਾਂ !    ਪੇਪਰਾਂ ਦਾ ਪੁਨਰ ਮੁਲੰਕਣ ਤੇ ਅਧਿਆਪਕ !    ਬਰਸਾਤ ਦੇ ਮੌਸਮ ’ਚ ਸਾਵਧਾਨ! !    ਪਾਕਿ ਖ਼ਿਲਾਫ਼ ਭਾਰਤ ਦਾ ਡੇਵਿਸ ਕੱਪ ਮੁਕਾਬਲਾ ਨਵੰਬਰ ਤੱਕ ਮੁਲਤਵੀ !    ਨਸ਼ਿਆਂ ਦਾ ਕਹਿਰ ਰੋਕਣ ਲਈ ਹੀਲਾ !    ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    

ਕਠੂਆ ਕਾਂਡ: ਦੋਵੇਂ ਧਿਰਾਂ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣ ਦੇ ਰੌਂਅ ’ਚ

Posted On June - 12 - 2019

ਕ੍ਰਾਈਮ ਬਰਾਂਚ ਜੰਮੂ-ਕਸ਼ਮੀਰ ਦੀ ਥਿਊਰੀ ਸਵਾਲਾਂ ਦੇ ਘੇਰੇ ਵਿੱਚ: ਪਠਾਨੀਆ

ਐੱਨ ਪੀ ਧਵਨ
ਪਠਾਨਕੋਟ, 11ਜੂਨ
ਕਠੂਆ ਕਾਂਡ ਵਿੱਚ ਅੱਠ ਸਾਲ ਦੀ ਬੱਚੀ ਨਾਲ ਹੋਏ ਜਬਰ-ਜਨਾਹ ਤੇ ਉਸ ਦੀ ਹੱਤਿਆ ਦੇ ਮਾਮਲੇ ਵਿੱਚ ਪਠਾਨਕੋਟ ਦੀ ਵਿਸ਼ੇਸ਼ ਅਦਾਲਤ ਦਾ ਫ਼ੈਸਲਾ ਆਉਣ ਉਪਰੰਤ ਮੁਲਜ਼ਮਾਂ ਦੇ ਐਡਵੋਕੇਟ ਵੱਲੋਂ ਫ਼ੈਸਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦੇਣ ਲਈ ਘੋਖਿਆ ਜਾ ਰਿਹਾ ਹੈ। ਬਚਾਅ ਪੱਖ ਦੇ ਐਡਵੋਕੇਟ ਹਰੀਸ਼ ਪਠਾਨੀਆ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਕ੍ਰਾਈਮ ਬਰਾਂਚ ਜੰਮੂ-ਕਸ਼ਮੀਰ ਦੀ ਥਿਊਰੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਕਿਉਂਕਿ ਕ੍ਰਾਈਮ ਬਰਾਂਚ ਨੇ ਮੁੱਖ ਦੋਸ਼ੀ ਸਾਂਝੀ ਰਾਮ ਦੇ ਪੁੱਤਰ ਵਿਸ਼ਾਲ ਜੰਗੋਤਰਾ ਨੂੰ ਗੈਂਗਰੇਪ ਵਿੱਚ ਸ਼ਾਮਲ ਦੱਸਿਆ ਸੀ। ਕ੍ਰਾਈਮ ਬਰਾਂਚ ਉਸ ਨੂੰ ਦੋਸ਼ੀ ਸਾਬਤ ਕਰਨ ਵਿੱਚ ਨਾਕਾਮ ਸਾਬਿਤ ਹੋਈ ਹੈ।
ਹਰੀਸ਼ ਪਠਾਨੀਆ ਨੇ ਦੱਸਿਆ ਕਿ ਹੁਣ ਤੱਕ ਫ਼ੈਸਲੇ ਵਿੱਚੋਂ ਜੋ ਸਾਹਮਣੇ ਆਇਆ ਹੈ, ਉਸ ਤਹਿਤ ਚਾਰਜਸ਼ੀਟ ਵਿੱਚ ਕ੍ਰਾਈਮ ਬਰਾਂਚ ਨੇ ਇਹ ਕਿਹਾ ਸੀ ਕਿ ਬੱਚੀ ਦੇ ਗਲ ’ਚ ਚੁੰਨੀ ਸੀ ਜਿਸ ਨਾਲ ਉਸ ਦਾ ਗਲਾ ਘੁੱਟਿਆ ਗਿਆ ਤੇ ਫਿਰ ਵੀ ਜਦੋਂ ਉਹ ਨਾ ਮਰੀ ਤਾਂ ਉਸ ਦੇ ਸਿਰ ਵਿੱਚ ਪੱਥਰ ਮਾਰਿਆ ਗਿਆ। ਉਕਤ ਪੱਥਰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਰ ਪੋਸਟਮਾਰਟਮ ਰਿਪੋਰਟ ਵਿੱਚ ਡਾਕਟਰ ਨੇ ਲਿਖਿਆ ਕਿ ਬੱਚੀ ਦੇ ਸਿਰ ਵਿੱਚ ਕੋਈ ਸੱਟ ਨਹੀਂ ਵੱਜੀ ਸੀ ਤੇ ਨਾ ਹੀ ਗਲੇ ’ਤੇ ਚੁੰਨੀ ਨਾਲ ਘੁੱਟਣ ਦਾ ਕੋਈ ਨਿਸ਼ਾਨ ਮਿਲਿਆ ਸੀ। ਇਸ ਨੂੰ ਆਧਾਰ ਬਣਾ ਕੇ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਜਾਵੇਗੀ। ਉਨ੍ਹਾਂ ਸੰਭਾਵਨਾ ਪ੍ਰਗਟ ਕੀਤੀ ਕਿ ਜਿਸ ਤਰ੍ਹਾਂ ਵਿਸ਼ਾਲ ਜੰਗੋਤਰਾ ਬਰੀ ਹੋਇਆ ਹੈ, ਉਸੇ ਤਰ੍ਹਾਂ ਸਾਂਝੀ ਰਾਮ ਤੇ ਉਸ ਦੇ ਸਾਥੀ ਵੀ ਬਰੀ ਹੋਣਗੇ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਜਾਵੇਗੀ।
ਜ਼ਿਲ੍ਹਾ ਅਟਾਰਨੀ ਜੇ ਕੇ ਚੋਪੜਾ ਨੇ ਕਿਹਾ ਕਿ ਬਚਾਅ ਪੱਖ ਦੇ ਐਡਵੋਕੇਟ ਵੱਲੋਂ ਜੋ ਕਿਹਾ ਜਾ ਰਿਹਾ ਹੈ, ਉਹ ਗਲਤ ਹੈ ਅਤੇ ਇਹ ਸਾਰੇ ਸਵਾਲ ਪਹਿਲਾਂ ਹੀ ਅਦਾਲਤ ਵਿੱਚ ਵਿਚਾਰੇ ਜਾ ਚੁੱਕੇ ਹਨ ਤੇ ਫਿਰ ਹੀ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿਵਾਉਣ ਅਤੇ ਬਰੀ ਕੀਤੇ ਗਏ ਵਿਸ਼ਾਲ ਜੰਗੋਤਰਾ ਨੂੰ ਦੋਸ਼ੀ ਸਾਬਿਤ ਕਰਨ ਲਈ ਜੰਮੂ ਕਸ਼ਮੀਰ ਸਰਕਾਰ ਦੀ ਮਨਜ਼ੂਰੀ ਲੈਣਗੇ।
-ਪੀਟੀਆਈ

ਕਠੂਆ ਕੇਸ ਵਿਚ ਸਜ਼ਾ ਲੋਕਾਂ ’ਚ ਕਾਨੂੰਨ ਦਾ ਡਰ ਪੈਦਾ ਕਰੇਗੀ: ਮਾਇਆਵਤੀ

ਲਖਨਊ: ਬਸਪਾ ਮੁਖੀ ਮਾਇਆਵਤੀ ਨੇ ਕਿਹਾ ਹੈ ਕਿ ਕਠੂਆ ਕੇਸ ਵਿਚ ਦਿੱਤੀ ਗਈ ਸਜ਼ਾ ਲੋਕਾਂ ਵਿਚ ਕਾਨੂੰਨ ਦਾ ਡਰ ਪੈਦਾ ਕਰੇਗੀ ਤੇ ਅਜਿਹੇ ਅਪਰਾਧ ਕਰਨ ਤੋਂ ਰੋਕੇਗੀ। ਉਨ੍ਹਾਂ ਕਿਹਾ ਕਿ ਪੂਰੇ ਮੁਲਕ ਵਿਚ ਕਾਨੂੰਨ ਦੀ ਪਾਲਣਾ ਲਈ ਅਜਿਹੀਆਂ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

ਮੁੱਖ ਜਾਂਚ ਅਧਿਕਾਰੀ ਨੂੰ ਵਿਸ਼ਾਲ ਦੀ ਰਿਹਾਈ ’ਤੇ ਅਫ਼ਸੋਸ

ਜੰਮੂ: ਇਸ ਮਾਮਲੇ ਵਿਚ ਮੁੱਖ ਜਾਂਚ ਅਧਿਕਾਰੀ ਆਰ ਕੇ ਜੱਲਾ ਨੂੰ ਵਿਸ਼ਾਲ ਜੰਗੋਤਰਾ ਦੇ ਬਰੀ ਹੋਣ ’ਤੇ ਅਫ਼ਸੋਸ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹੀ ਆਸ ਹੈ ਕਿ ਇਸ ਫ਼ੈਸਲੇ ਖਿਲਾਫ਼ ਅਪੀਲ ਪਾਈ ਜਾਵੇ। ਉਨ੍ਹਾਂ ਕਿਹਾ ਕਿ ਸਾਂਝੀ ਰਾਮ ਨੇ ਆਪਣੇ ਪੁੱਤਰ ਨੂੰ ਇਸ ਕੇਸ ਵਿਚੋਂ ਬਚਾਉਣ ਲਈ ਹਰ ਕੋਸ਼ਿਸ਼ ਕੀਤੀ ਹੈ।

ਮੌਤ ਦੀ ਸਜ਼ਾ ਅਪਰਾਧ ਕਰਨ ਤੋਂ ਰੋਕਣ ਲਈ ਡਰ ਵਜੋਂ ਨਹੀਂ ਕੰਮ ਕਰ ਸਕਦੀ: ਅਖ਼ਤਰ

ਮੁੰਬਈ: ਗੀਤਕਾਰ ਤੇ ਲੇਖਕ ਜਾਵੇਦ ਅਖਤਰ ਦਾ ਕਹਿਣਾ ਹੈ ਕਿ ਭਾਵੇਂ ਉਹ ਕਠੂਆ ਮਾਮਲੇ ਵਿਚ ਆਏ ਅਦਾਲਤੀ ਫ਼ੈਸਲੇ ਤੋਂ ਲੋਕਾਂ ਨੂੰ ਹੋਈ ਨਿਰਾਸ਼ਾ ਨੂੰ ਸਮਝਦੇ ਹਨ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਮੌਤ ਦੀ ਸਜ਼ਾ ਅਪਰਾਧ ਕਰਨ ਤੋਂ ਰੋਕਣ ਲਈ ਡਰ ਵਜੋਂ ਨਹੀਂ ਕੰਮ ਕਰ ਸਕਦੀ। ਹਾਲਾਂਕਿ ਉਨ੍ਹਾਂ ਕਿਹਾ ਕਿ ਅਜਿਹਾ ਘਿਨਾਉਣਾ ਅਪਰਾਧ ਕਰਨ ਵਾਲੇ ਲੋਕਾਂ ਦੀ ਕੁਝ ਸਾਲਾਂ ਦੀ ਸਜ਼ਾ ਕੱਟਣ ਮਗਰੋਂ ਕਿਸੇ ਆਧਾਰ ਉੱਤੇ ਰਿਹਾਈ ਵੀ ਸਹੀ ਨਹੀਂ ਹੈ।
-ਪੀਟੀਆਈ


Comments Off on ਕਠੂਆ ਕਾਂਡ: ਦੋਵੇਂ ਧਿਰਾਂ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣ ਦੇ ਰੌਂਅ ’ਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.