ਮਾਲੀ ਦੀ ਮਹਿਲਾ ਟੀ-20 ਟੀਮ ਛੇ ਦੌੜਾਂ ’ਤੇ ਢੇਰ !    ਫੀਫਾ ਮਹਿਲਾ ਵਿਸ਼ਵ ਕੱਪ: ਮਾਰਟਾ ਦਾ ਗੋਲ, ਬ੍ਰਾਜ਼ੀਲ ਪ੍ਰੀ ਕੁਆਰਟਰਜ਼ ’ਚ !    ਵਿਕਸਤ ਭਾਰਤ ਹਾਲੇ ਬੜੀ ਦੂਰ ਦੀ ਗੱਲ !    ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਗੈਰਕਾਨੂੰਨੀ ਹੁੱਕਾ ਬਾਰਾਂ ’ਤੇ ਪਾਬੰਦੀ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਸਾਬਕਾ ਐੱਸਪੀ ਨਾਲ 25 ਲੱਖ ਦੀ ਧੋਖਾਧੜੀ !    ਮਹੀਨੇ ਦੇ ਅਖੀਰ ਤੱਕ ਡਰੇਨਾਂ ਦੀ ਸਫ਼ਾਈ ਕਰਨ ਦਾ ਹੁਕਮ !    ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    

ਐੱਸਡੀਓ ਨੇ ਗੱਲ ਨਹੀਂ ਸੁਣੀ, ਐਕਸੀਅਨ ਦਫ਼ਤਰ ’ਚ ਨਹੀਂ ਮਿਲੇ

Posted On June - 12 - 2019

ਨਿੱਜੀ ਪੱਤਰ ਪ੍ਰੇਰਕ
ਮੋਗਾ, 11 ਜੂਨ

ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦਫ਼ਤਰ ਸਾਹਮਣੇ ਨਾਅਰੇਬਾਜ਼ੀ ਕਰਦੇ ਹੋਏ ਦਰਜਾ ਚਾਰ ਕਾਮੇ। -ਫ਼ੋਟੋ: ਰੱਤੀਆਂ

ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਦੇ ਆਗੂ, ਸਬੰਧਿਤ ਵਿਭਾਗ ਦੇ ਐੱਸਡੀਓ ਦੀ ਧੱਕੇਸ਼ਾਹੀ ਖ਼ਿਲਾਫ਼ ਇੱਥੇ ਐਕਸੀਅਨ ਕੋਲ ਫ਼ਰਿਆਦ ਲੈ ਕੇ ਪਹੁੰਚੇ ਪਰ ਉਨ੍ਹਾਂ ਨੂੰ ਐਕਸੀਅਨ ਦੇ ਦਫ਼ਤਰ ’ਚ ਨਾ ਮਿਲਣ ਕਾਰਨ ਨਿਰਾਸ਼ਾ ਹੋਈ।
ਇੱਥੇ ਪੰਜਾਬ ਸੁਬਾਰਡੀਨੇਡ ਫੈਡਫਰੇਸ਼ਨ ਨਾਲ ਸਬੰਧਤ ਫਰੀਦਕੋਟ, ਬਠਿੰਡਾ ਤੇ ਮੋਗਾ ਦੇ ਆਗੂਆਂ ਨੇ ਕਿਹਾ ਕਿ ਉਹ ਰੈਗੂਲਰ ਕਰਮਚਾਰੀ ਹਨ ਪਰ ਉਨ੍ਹਾਂ ਦੀ ਹਾਜ਼ਰੀ ਠੇਕਾ ਕੰਪਨੀ ਵੱਲੋਂ ਲਗਵਾਈ ਜਾਂਦੀ ਹੈ ਜੋ ਸਰਾਸਰ ਗਲਤ ਹੈ। ਉਨ੍ਹਾਂ ਮੰਗ ਕੀਤੀ ਕਿ ਹਾਜ਼ਰੀ ਜੇਈ ਵੱਲੋਂ ਲਗਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀ ਆਪਣੇ ਚਹੇਤਿਆਂ ਨੂੰ ਲਾਭ ਦੇਣ ਲਈ ਜ਼ੁਬਾਨੀ ਹੀ ਕਰਮਚਾਰੀਆਂ ਨੂੰ ਹੋਰ ਕੰਮ ਲਈ ਮਜਬੂਰ ਕਰਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗੀ ਨਿਯਮਾਂ ਅਨੁਸਾਰ ਮੁਲਾਜ਼ਮਾਂ ਦੀ ਡਿਊਟੀ ਉੱਤੇ ਕੰਮ ਲਿਆ ਜਾਵੇ, ਜੇ ਕਰਮਚਾਰੀ ਤੋਂ ਹੋਰ ਵਾਧੂ ਕੰਮ ਕਰਵਾਉਣਾ ਪੈ ਜਾਵੇ ਤਾਂ ਉਸ ਦੀ ਲਿਖਤੀ ਤੌਰ ’ਤੇ ਡਿਊਟੀ ਲਗਾਈ ਜਾਵੇ। ਕੋਟਕਪੂਰਾ ਦੇ ਸਾਥੀਆਂ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਐਸਡੀਓ ਨੂੰ ਮਿਲ ਕੇ ਇਹ ਮਸਲੇ ਹੱਲ ਕਰਨ ਦੀ ਬੇਨਤੀ ਵੀ ਕੀਤੀ ਸੀ ਪਰ ਐੱਸਡੀਓ ਨੇ ਕੋਈ ਗੱਲ ਨਹੀਂ ਸੁਣੀ ਸਗੋਂ ਗੱਲ ਟਾਲ ਕੇ ਤੁਰ ਜਾਂਦੇ ਰਹੇ। ਅੱਜ ਉਹ ਐਕਸੀਅਨ ਨੂੰ ਆਪਣੇ ਦੁੱਖ ਦੱਸਣ ਲਈ ਆਏ ਸਨ ਪਰ ਐਕਸੀਅਨ ਵੀ ਨਹੀਂ ਮਿਲੇ। ਜਦ ਦਫ਼ਤਰ ਤੋਂ ਪੁੱਛਗਿੱਛ ਕੀਤੀ ਕਿ ਅਗਲਾ ਇੰਚਾਰਜ ਕੌਣ ਹੈ ਤਾਂ ਜਵਾਬ ਮਿਲਿਆ ਕਿ ਐਕਸੀਅਨ ਸਾਹਿਬ ਤਾਂ ਦੱਸ ਕੇ ਵੀ ਨਹੀਂ ਜਾਂਦੇ। ਇਸ ਮੌਕੇ ਇਕੱਤਰ ਹੋਏ ਆਗੂਆਂ ਨੇ ਐਕਸੀਐਨ ਤੇ ਐਸਡੀਓ ਕੋਟਕਪੂਰਾ ਵਿਰੁੱਧ ਨਾਅਰੇਬਾਜੀ ਕੀਤੀ। ਇਸ ਮੌਕੇ ਪ੍ਰਧਾਨ ਨਛੱਤਰ ਸਿੰਘ ਭਾਣਾ, ਕੁਲਵੰਤ ਸਿੰਘ ਚਾਨੀ ਪਸਸਫ ਪ੍ਰਧਾਨ ਫਰੀਦਕੋਟ, ਹਰੀਬਹਾਦਰ ਬਿੱਟੂ ਜਨਰਲ ਸਕੱਤਰ ਦੀ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਮੋਗਾ, ਭੁਪਿੰਦਰ ਸਿੰਘ ਸੇਖੋਂ ਜ.ਸਕੱਤਰ ਪਸਸਫ ਮੋਗਾ, ਪੋਹਲਾ ਸਿੰਘ ਬਰਾੜ, ਮਕਾਨ ਸਿੰਘ ਸੂਬਾਈ ਆਗੂ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਅਮਰਚੰਦ ਕਾਂਗੜਾ ਹਾਜ਼ਰ ਸਨ।


Comments Off on ਐੱਸਡੀਓ ਨੇ ਗੱਲ ਨਹੀਂ ਸੁਣੀ, ਐਕਸੀਅਨ ਦਫ਼ਤਰ ’ਚ ਨਹੀਂ ਮਿਲੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.