ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਏਸ਼ੀਅਨ ਖੇਡਾਂ ’ਚ ਨੀਰਜ ਚੋਪੜਾ ਨੇ ਜੈਵਲਿਨ ’ਚ ਜਿੱਤਿਆ ਪਲੇਠਾ ਗੋਲਡ ਮੈਡਲ

Posted On June - 8 - 2019

ਸੁਖਵਿੰਦਰਜੀਤ ਸਿੰਘ ਮਨੌਲੀ

ਹਰਿਆਣਾ ਦੇ ਥਰੋਅਰ ਨੀਰਜ ਚੋਪੜਾ ਨੇ ਜਕਾਰਤਾ ਏਸ਼ੀਅਨ ਗੇਮਜ਼-2018 ’ਚ 88.06 ਮੀਟਰ ਦੀ ਦੂਰੀ ’ਤੇ ਨੇਜ਼ਾ ਸੁੱਟ ਕੇ ਦੇਸ਼ ਦੀ ਝੋਲੀ ’ਚ ਪਹਿਲਾ ਗੋਲਡ ਮੈਡਲ ਪਾਇਆ ਹੈ। ਦੇਸ਼ ਲਈ 67 ਸਾਲ ਦੇ ਅਰਸੇ ਬਾਅਦ ਜੈਵਲਿਨ ਥਰੋਅ ’ਚ ਪਲੇਠਾ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਏਸ਼ਿਆਈ ਖਿੱਤੇ ’ਚ ਇਤਿਹਾਸਕ ਪ੍ਰਾਪਤੀ ਦਰਜ ਕਰਨ ਤੋਂ ਇਲਾਵਾ ਜਕਾਰਤਾ ਦੇ ਮੈਦਾਨ ’ਚ 88.06 ਮੀਟਰ ਦੀ ਦੂਰੀ ਨਾਪਣ ਸਦਕਾ ਨੈਸ਼ਨਲ ਰਿਕਾਰਡ ਵੀ ਆਪਣੇ ਨਾਮ ਕੀਤਾ। ਸੀਨੀਅਰ ਪੱਧਰ ’ਤੇ ਜੈਵਲਿਨ ’ਚ ਨੈਸ਼ਨਲ ਰਿਕਾਰਡ ’ਚ ਹੋਲਡ ਹੋਈ ਨੀਰਜ ਚੋਪੜਾ ਜਕਾਰਤਾ ’ਚ 88.06 ਮੀਟਰ ’ਤੇ ਲਾਈ ਥਰੋਅ ਹੁਣ ਤੱਕ ਦੀ ‘ਬੈਸਟ ਥਰੋਅ’ ਹੈ। ਚੀਨ ਦੇ ਸੁਟਾਵੇ ਕਿਝੋਨ ਲਿਊ ਨੇ 82.22 ਮੀਟਰ ਦੀ ਥਰੋਅ ਨਾਲ ਚਾਂਦੀ ਦਾ ਤਗਮਾ ਜਦੋਂਕਿ ਪਾਕਿਸਤਾਨ ਦੇ ਥਰੋਅਰ ਨਦੀਮ ਅਰਸ਼ਦ ਨੇ 80.75 ਮੀਟਰ ਜੈਵਲਿਨ ਸੁੱਟ ਕੇ ਤਾਂਬੇ ਦਾ ਮੈਡਲ ਹਾਸਲ ਕੀਤਾ। ਭਾਰਤ ਦੇ ਦੂਜਾ ਥਰੋਅਰ ਸ਼ਿਵਪਾਲ ਸਿੰਘ 74.41 ਮੀਟਰ ਨੇਜ਼ਾ ਸੁੱਟ ਕੇ 8ਵੇਂ ਸਥਾਨ ’ਤੇ ਰਿਹਾ। ਜਕਾਰਤਾ ਦੇ ਮੈਦਾਨ ’ਚ 13 ਵਿਚੋਂ ਕੇਵਲ 4 ਥਰੋਅਰਾਂ ਹੀ 80 ਮੀਟਰ ਦੀ ਵੱਧ ਦੂਰੀ ’ਤੇ ਨੇਜ਼ਾ ਸੁੱਟਣ ’ਚ ਕਾਮਯਾਬ ਹੋਏ। ਨੀਰਜ ਦੀ ਥਰੋਅ ਦੀ ਖ਼ਾਸੀਅਤ ਇਹ ਰਹੀ ਕਿ ਉਸ ਨੇ ਸਿਲਵਰ ਮੈਡਲ ਜਿੱਤਣ ਵਾਲੇ ਚੀਨੀ ਸੁਟਾਵੇ ਤੋਂ 5.84 ਮੀਟਰ ਵੱਧ ਜੈਵਲਿਨ ਸੁੱਟਣ ਸਦਕਾ ਏਸ਼ੀਅਨ ਚੈਂਪੀਅਨ ਬਣਨ ਦਾ ਮਾਣ ਖੱਟਿਆ। ਨੀਰਜ ਨੇ ਪਹਿਲੀ ਥਰੋਅ 83.46 ਮੀਟਰ ਦੀ ਕੀਤੀ ਜਦੋਂਕਿ ਦੂਜੀ ਥਰੋਅ ਫਾਊਲ ਰਹੀ। ਪਰ ਨੀਰਜ ਚੋਪੜਾ ਨੇ ਤੀਜੀ ਥਰੋਅ ’ਤੇ ਨੇਜ਼ਾ 88.06 ਮੀਟਰ ’ਤੇ ਸੁੱਟ ਕੇ ਗੋਲਡ ਮੈਡਲ ਪੱਕਾ ਕੀਤਾ। ਚੌਥੀ ਵਾਰ ਨੀਰਜ 83.25 ਅਤੇ ਪੰਜਵੀਂ ਥਰੋਅ ’ਤੇ ਜੈਵਲਿਨ 86.36 ਮੀਟਰ ਸੁੱਟਣ ’ਚ ਕਾਮਯਾਬ ਹੋਇਆ ਜਦਕਿ ਛੇਵੀਂ ਅਤੇ ਅੰਤਿਮ ਥਰੋਅ ’ਚ ਨੀਰਜ ਫਾਊਲ ਹੋ ਗਿਆ। ਦੋ ਥਰੋਆਂ ਫਾਊਲ ਕਰਨ ਵਾਲੇ ਨੀਰਜ ਚੋਪੜਾ ਦੀ ਫਾਈਨਲ ਮੁਕਾਬਲੇ ’ਚ ਖ਼ਾਸੀਅਤ ਇਹ ਰਹੀ ਕਿ ਉਹ ਬਾਕੀ ਦੀਆਂ ਨਿਸ਼ਾਨੇ ’ਤੇ ਲਾਈਆਂ ਚਾਰ ਥਰੋਆਂ ’ਚ 80 ਮੀਟਰ ਤੋਂ ਵੱਧ ਦੂਰੀ ਨਾਪਣ ’ਚ ਕਾਮਯਾਬ ਹੋਇਆ। 20 ਸਾਲਾ ਨੀਰਜ ਚੋਪੜਾ ਤੋਂ ਪਹਿਲਾਂ ਨਵੀਂ ਦਿੱਲੀ-1951 ’ਚ ਜੈਵਲਿਨ ਥਰੋਅਰ ਪਾਰਸਾ ਸਿੰਘ ਨੇ ਘਰੇਲੂ ਮੈਦਾਨ ’ਤੇ ਸਿਲਵਰ ਮੈਡਲ ਅਤੇ ਨਵੀਂ ਦਿੱਲੀ-1982 ਦੀਆਂ ਏਸ਼ਿਆਈ ਖੇਡਾਂ ’ਚ ਘਰੇਲੂ ਦਰਸ਼ਕਾਂ ਸਾਹਵੇਂ ਗੁਰਤੇਜ ਸਿੰਘ ਨੇ ਤਾਂਬੇ ਦਾ ਤਗਮਾ ਹਾਸਲ ਕੀਤਾ ਸੀ। ਥਰੋਆਂ ਦੇ ਇਸ ਈਵੈਂਟ ’ਚ ਨੀਰਜ ਚੋਪੜਾ ਨੇ 36 ਸਾਲ ਬਾਅਦ ਏਸ਼ਿਆਈ ਖੇਡਾਂ ’ਚ ਤਗਮਾ ਜਿੱਤਣ ’ਚ ਸਫ਼ਲਤਾ ਹਾਸਲ ਕੀਤੀ ਹੈ।
ਸਾਲ-2018 ’ਚ ਕੇਵਲ ਪੰਜ ਮਹੀਨਿਆਂ ’ਚ ਨੀਰਜ ਚੋਪੜਾ ਵਲੋਂ ਜਿੱਤਿਆ ਗਿਆ ਇਹ ਚੌਥਾ ਗੋਲਡ ਮੈਡਲ ਹੈ। ਜਕਾਰਤਾ ਏਸ਼ੀਆਡ ਤੋਂ ਪਹਿਲਾਂ ਨੀਰਜ ਚੋਪੜਾ ਵਲੋਂ ਫਿਨਲੈਂਡ ਦੀਆਂ ਸਾਵੋ ਗੇਮਜ਼, ਫਰਾਂਸ ਦੀ ਅਥਲੈਟਿਕਸ ਮੀਟ ਅਤੇ ਕਾਮਲਵੈਲਥ ਖੇਡਾਂ ’ਚ ਕ੍ਰਮਵਾਰ ਸੋਨ ਤਗਮੇ ਜਿੱਤਣ ਸਦਕਾ ਆਪਣੀ ਤਾਕਤ ਦਾ ਬਾਖ਼ੂਬੀ ਪ੍ਰਗਟਾਵਾ ਕੀਤਾ ਗਿਆ। ਜੂਨੀਅਰ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਬਾਯਗੋਸ਼ਜ਼-2016 ’ਚ 86.48 ਮੀਟਰ ਦੀ ਥਰੋਅ ਨਾਲ ਜੂਨੀਅਰ ਵਿਸ਼ਵ ਰਿਕਾਰਡ ਆਪਣੇ ਨਾਂ ਕਰਨ ਵਾਲੇ ਨੀਰਜ ਚੋਪੜਾ ਨੇ ਜਕਾਰਤਾ ਏਸ਼ੀਅਨ ਖੇਡਾਂ ’ਚ ਸੋਨ ਤਗਮਾ ਜਿੱਤਣ ਤੋਂ ਪਹਿਲਾਂ ਇਸੇ ਸਾਲ ਆਸਟਰੇਲੀਆ ਦੇ ਸ਼ਹਿਰ ਗੋਲਡਕੋਸਟ ’ਚ ਖੇਡੀਆਂ ਗਈਆਂ ਕਾਮਨਵੈਲਥ ਖੇਡਾਂ ’ਚ ਜੈਵਲਿਨ ਥਰੋਅ ’ਚ ਗੋਲਡ ਮੈਡਲ ਜਿੱਤਿਆ ਸੀ। ਨੇਜ਼ੇ ਦਾ ਸੁਟਾਵਾ ਨੀਰਜ ਚੋਪੜਾ 60 ਸਾਲ ਬਾਅਦ ਏਸ਼ੀਅਨ ਖੇਡਾਂ ਅਤੇ ਕਾਮਨਵੈਲਥ ਖੇਡਾਂ ’ਚ ਲਗਾਤਾਰ ਦੋ ਸੋਨ ਤਗਮੇ ਜਿੱਤਣ ਵਾਲਾ ਦੇਸ਼ ਦਾ ਦੂਜਾ ਖਿਡਾਰੀ ਨਾਮਜ਼ਦ ਹੋਇਆ। ਨੀਰਜ ਤੋਂ ਪਹਿਲਾਂ ਉੱਡਣੇ ਸਿੱਖ ਮਿਲਖਾ ਸਿੰਘ ਨੇ ਇਕੋ ਸਾਲ ’ਚ ਏਸ਼ਿਆਈ ਖੇਡਾਂ ਟੋਕੀਓ-1958 ਅਤੇ ਰਾਸ਼ਟਰਮੰਡਲ ਖੇਡਾਂ ਬ੍ਰਿਟੇਨ-1958 ’ਚ ਦੋ ਗੋਲਡ ਮੈਡਲ ਜਿੱਤਣ ਸਦਕਾ ਆਪਣੀ ਬੱਲੇ-ਬੱਲੇ ਕਰਵਾਈ ਸੀ।
ਨੀਰਜ ਚੋਪੜਾ ਦਾ ਜਨਮ 24 ਦਸੰਬਰ 1997 ’ਚ ਪਾਣੀਪਤ ਜ਼ਿਲ੍ਹੇ ਦੇ ਪਿੰਡ ਖਾਂਦਰਾ ’ਚ ਮਾਤਾ ਸਰੋਜ ਦੇਵੀ ਤੇ ਪਿਤਾ ਸਤੀਸ਼ ਕੁਮਾਰ ਦੇ ਘਰ ਹੋਇਆ। 21 ਸਾਲਾ ਜੈਵਲਿਨ ਥਰੋਅਰ ਨੀਰਜ ਚੋਪੜਾ ਦੀਆਂ ਖੇਡ ਪ੍ਰਾਪਤੀਆਂ ਨੂੰ ਦੇਖਦਿਆਂ ਸਾਲ-2016 ’ਚ ਇੰਡੀਅਨ ਆਰਮੀ ’ਚ ਜੂਨੀਅਰ ਕਮਿਸ਼ਨਡ ਆਫਿਸਰ ਭਰਤੀ ਕਰਕੇ ਨਾਇਬ ਸੂਬੇਦਾਰ ਦਾ ਅਹੁਦਾ ਦਿੱਤਾ ਗਿਆ। ਡੀਏਵੀ ਕਾਲਜ ਚੰਡੀਗੜ੍ਹ ’ਚ ਉਚੇਰੀ ਸਿੱਖਿਆ ਹਾਸਲ ਕਰਨ ਵਾਲੇ ਨੀਰਜ ਚੋਪੜਾ ਨੂੰ ਟਰੈਕ ਐਂਡ ਫੀਲਡ ਕੋਚ ਦੇ ਮਾਹਿਰ ਵਿਦੇਸ਼ੀ ਕੋਚ ਉਵੇ ਹਾਓਨ ਵਲੋਂ ਥਰੋਆਂ ਲਈ ਲਗਾਤਾਰ ਟਰੇਂਡ ਕੀਤਾ ਜਾ ਰਿਹਾ ਹੈ।

ਸੰਪਰਕ: 94171-82993


Comments Off on ਏਸ਼ੀਅਨ ਖੇਡਾਂ ’ਚ ਨੀਰਜ ਚੋਪੜਾ ਨੇ ਜੈਵਲਿਨ ’ਚ ਜਿੱਤਿਆ ਪਲੇਠਾ ਗੋਲਡ ਮੈਡਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.