ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਉਡਦੀ ਖ਼ਬਰ

Posted On June - 24 - 2019

ਦਿਨ ਰਹਿ ਗਏ ਥੋੜ੍ਹੇ…

ਪੰਜਾਬ ਦੇ ਇਕ ਸੀਨੀਅਰ ਅਧਿਕਾਰੀ ਅੱਜਕੱਲ੍ਹ ਕੇਸਾਂ ਦਾ ਛੇਤੀ ਛੇਤੀ ਨਿਪਟਾਰਾ ਕਰਨ ਲੱਗੇ ਹਨ ਕਿਉਂਕਿ ਅਗਲੇ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਸੇਵਾਮੁਕਤ ਹੋ ਜਾਣਾ ਹੈ। ਕੇਸਾਂ ਦਾ ਨਿਪਟਾਰਾ ਕਰਨ ਸਮੇਂ ਉਹ ਅਜਿਹੇ ਕੇਸ ਵੀ ਨਿਪਟਾਉਣਾ ਚਾਹੁੰਦੇ ਹਨ ਜਿਹੜੇ ਨਿਪਟਾਉਣੇ ਆਸਾਨ ਨਹੀਂ ਹਨ। ਸੇਵਾਮੁਕਤ ਹੋ ਰਹੇ ਅਧਿਕਾਰੀ ਨੂੰ ਕਿਸੇ ਨੇ ਸਲਾਹ ਦਿੱਤੀ ਸੀ ਕਿ ਉਹ ਇਹ ਕੰਮ ਆਉਣ ਵਾਲੇ ਅਧਿਕਾਰੀ ’ਤੇ ਛੱਡ ਦੇਣ, ਪਰ ਉਹ ਅਜਿਹਾ ਕਰਨ ਲਈ ਤਿਆਰ ਨਹੀਂ।
ਉੱਡਦੀ ਖ਼ਬਰ ਇਹ ਹੈ ਕਿ ਉਨ੍ਹਾਂ ਨੇ ਵਿਭਾਗ ਨਾਲ ਸਬੰਧਤ ਇਕ ਕੇਸ ਨੂੰ ਨਿਪਟਾਉਣ ਲਈ ਸਬੰਧਿਤ ਅਧਿਕਾਰੀ ਨੂੰ ਛੇਤੀ ਫਾਈਲ ਭੇਜਣ ਲਈ ਕਿਹਾ ਤਾਂ ਸਬੰਧਿਤ ਅਧਿਕਾਰੀ ਨੇ ਜਦੋਂ ਕੇਸ ਘੋਖਿਆ ਤਾਂ ਪਤਾ ਲੱਗਾ ਕਿ ਤਰੱਕੀ ਦੀ ਮੰਗ ਕਰ ਰਹੇ ਅਧਿਕਾਰੀ ਵਿਰੁੱਧ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਤੇ ਉਸ ਨੂੰ ਉਸ ਕੇਸ ਵਿਚ ਸਜ਼ਾ ਵੀ ਹੋ ਸਕਦੀ ਹੈ। ਇਸ ਲਈ ਸਬੰਧਿਤ ਅਧਿਕਾਰੀ ਨੇ ਆਪਣੀਆਂ ਟਿੱਪਣੀਆਂ ਵਿਚ ਚੱਲ ਰਹੇ ਕੇਸ ਦਾ ਜ਼ਿਕਰ ਕੀਤਾ। ਇਸ ਕਰਕੇ ਤਰੱਕੀ ਪਾਉਣ ਦੀ ਇੱਛਾ ਰੱਖਣ ਵਾਲੇ ਅਧਿਕਾਰੀ ਤੇ ਸੇਵਾਮੁਕਤ ਹੋ ਰਹੇ ਅਧਿਕਾਰੀ- ਦੋਵਾਂ ਦੀ ਇੱਛਾ ਪੂਰੀ ਹੁੰਦੀ ਨਹੀਂ ਲੱਗਦੀ।

ਆਪਾਂ ਦੋਵੇਂ ਰੁੱਸ ਬੈਠੇ…

ਗੁਰੂ ਕੀ ਨਗਰੀ ਦੇ ਦੋ ਮੰਤਰੀਆਂ ਨੇ ਵਿਭਾਗ ਬਦਲੇ ਜਾਣ ਤੋਂ ਬਾਅਦ ਆਪਣੇ ਵਿਭਾਗਾਂ ਦਾ ਚਾਰਜ ਨਹੀਂ ਲਿਆ। ਇਕ ਮੰਤਰੀ ਦੀ ਰਸਾਈ ਦਿੱਲੀ ਦਰਬਾਰ ਤਕ ਹੈ। ਇਸ ਕਰਕੇ ਉਹ ਦਿੱਲੀ ਦਰਬਾਰ ਦੇ ਦਖ਼ਲ ਦੀ ਉਡੀਕ ਕਰ ਰਿਹਾ ਹੈ। ਪਰ ਦੂਜੇ ਦੀ ਕੀ ਸਮੱਸਿਆ ਹੈ?
ਉੱਡਦੀ ਖ਼ਬਰ ਇਹ ਹੈ ਕਿ ਉਹ ਵੱਡਾ ਵਿਭਾਗ ਖੁੱਸ ਜਾਣ ਅਤੇ ਅਫ਼ਸਰਸ਼ਾਹੀ ਵੱਲੋਂ ਵਿਭਾਗ ਬਦਲਾਏ ਜਾਣ ਕਾਰਨ ਦੁਖੀ ਹੈ। ਉਸ ਨੇ ਆਪਣੇ ਮਨ ਦੀ ਭੜਾਸ ਇਹ ਕਹਿ ਕੇ ਕੱਢੀ ਹੈ ਕਿ ਉਹ ਅਫ਼ਸਰਸ਼ਾਹੀ ਦੀ ਪਰਵਾਹ ਨਹੀਂ ਕਰਦਾ। ਖ਼ੈਰ! ਮੁੱਖ ਮੰਤਰੀ ਦਫ਼ਤਰ ਨੇ ਇਸ ਮੰਤਰੀ ਦਾ ਦੁੱਖ ਜਾਣਨ ਲਈ ਦੋ ਅਹਿਮ ਵਿਅਕਤੀ ਭੇਜੇ। ਉਨ੍ਹਾਂ ਦੋਵਾਂ ਨੇ ਦਾਅਵਾ ਕੀਤਾ ਕਿ ਉਹ ਤਾਂ ਹੁਕਮਾਂ ਦੀ ਪਾਲਣਾ ਕਰਨ ਆਏ ਸਨ ਤੇ ਉਸ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਉਹ ਨਗਰ ਨਿਗਮ ਦੀਆਂ ਦੋ ਜ਼ਿਮਨੀ ਚੋਣਾਂ ਖ਼ਤਮ ਹੋਣ ਤੋਂ ਬਾਅਦ ਆਪਣੇ ਵਿਭਾਗ ਦਾ ਚਾਰਜ ਸੰਭਾਲ ਲਵੇਗਾ, ਪਰ ਆਪਣੇ ਮਨ ਦੀ ਭੜਾਸ ਕੱਢਦਾ ਰਹੇਗਾ।

– ਬਲਵਿੰਦਰ ਜੰਮੂ


Comments Off on ਉਡਦੀ ਖ਼ਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.