ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਉਜ਼ਬੇਕਿਸਤਾਨ ਨੂੰ ਦਰੜ ਕੇ ਭਾਰਤ ਸੈਮੀਜ਼ ’ਚ

Posted On June - 11 - 2019

ਭੁਬਨੇਸ਼ਵਰ, 10 ਜੂਨ

ਵਰੁਣ ਕੁਮਾਰ ਵੱਲੋਂ ਦਾਗ਼ੇ ਗਏ ਗੋਲ ਮਗਰੋਂ ਭਾਰਤੀ ਟੀਮ ਦੇ ਖਿਡਾਰੀ ਉਸ ਨੂੰ ਵਧਾਈਆਂ ਦਿੰਦੇ ਹੋਏ। -ਫੋਟੋ: ਪੀਟੀਆਈ

ਆਕਾਸ਼ਦੀਪ ਸਿੰਘ ਦੀ ਹੈਟ੍ਰਿਕ ਨਾਲ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਭਾਰਤ ਨੇ ਐਫਆਈਐਚ ਸੀਰੀਜ਼ ਫਾਈਨਲਜ਼ ਹਾਕੀ ਟੂਰਨਾਮੈਂਟ ਵਿੱਚ ਅੱਜ ਇੱਥੇ ਉਜ਼ਬੇਕਿਸਤਾਨ ਨੂੰ 10-0 ਗੋਲਾਂ ਨਾਲ ਤਕੜੀ ਹਾਰ ਦੇ ਕੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕੀਤੀ।
ਆਕਾਸ਼ਦੀਪ ਨੇ ਮੈਚ ਦੇ 11ਵੇਂ, 26ਵੇਂ ਅਤੇ 53ਵੇਂ ਮਿੰਟ ਵਿੱਚ ਗੋਲ ਕੀਤੇ, ਜਦਕਿ ਵਰੁਣ ਕੁਮਾਰ (ਚੌਥੇ ਅਤੇ 22ਵੇਂ ਮਿੰਟ), ਮਨਦੀਪ ਸਿੰਘ (30ਵੇਂ ਅਤੇ 60ਵੇਂ) ਨੇ ਭਾਰਤ ਲਈ ਦੋ-ਦੋ ਗੋਲ ਕੀਤੇ। ਅਮਿਤ ਰੋਹਿਦਾਸ (15ਵੇਂ ਮਿੰਟ), ਨੀਲਕਾਂਤ ਸ਼ਰਮਾ (27ਵੇਂ ਮਿੰਟ) ਅਤੇ ਗੁਰਸਾਹਿਬਜੀਤ ਸਿੰਘ (45ਵੇਂ ਮਿੰਟ) ਨੇ ਇੱਕ-ਇੱਕ ਗੋਲ ਦਾਗ਼ਿਆ।
ਭਾਰਤੀ ਟੀਮ ਪੂਲ ‘ਏ’ ਦੇ ਸਾਰੇ ਮੁਕਾਬਲੇ ਜਿੱਤ ਕੇ ਸੂਚੀ ਵਿੱਚ ਚੋਟੀ ’ਤੇ ਰਹੀ। ਸ਼ੁੱਕਰਵਾਰ ਨੂੰ ਹੋਣ ਵਾਲੇ ਸੈਮੀ ਫਾਈਨਲ ਵਿੱਚ ਉਸ ਦਾ ਸਾਹਮਣਾ ਜਾਪਾਨ ਅਤੇ ਪੋਲੈਂਡ ਵਿਚਾਲੇ ਹੋਣ ਵਾਲੇ ਕ੍ਰਾਸਓਵਰ ਮੈਚ ਦੇ ਜੇਤੂ ਨਾਲ ਹੋਵੇਗਾ। ਪੂਲ ‘ਬੀ’ ਵਿੱਚ ਚੋਟੀ ’ਤੇ ਰਹੇ ਅਮਰੀਕਾ ਦਾ ਸੈਮੀ ਫਾਈਨਲ ਵਿੱਚ ਸਾਹਮਣਾ ਰੂਸ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਕ੍ਰਾਸ ਓਵਰ ਮੈਚ ਦੇ ਜੇਤੂ ਨਾਲ ਹੋਵੇਗਾ। ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾਇਆ ਅਤੇ ਮੈਚ ਦੇ ਜ਼ਿਆਦਾਤਰ ਸਮੇਂ ਤੱਕ ਗੇਂਦ ਉਜ਼ਬੇਕਿਸਤਾਨ ਦੇ ਕੋਲ ਰਹੀ। ਸ਼ੁਰੂਆਤੀ ਚਾਰ ਮਿੰਟ ਵਿੱਚ ਹੀ ਭਾਰਤੀ ਟੀਮ ਨੂੰ ਪੰਜ ਪੈਨਲਟੀ ਕਾਰਨਰ ਮਿਲੇ, ਜਿਸ ਵਿੱਚੋਂ ਟੀਮ ਨੂੰ ਪਹਿਲੀ ਸਫਲਤਾ ਪੰਜਵੇਂ ਪੈਨਲਟੀ ਕਾਰਨਰ ’ਤੇ ਮਿਲੀ। ਵਰੁਣ ਦੇ ਇਸ ਗੋਲ ਨਾਲ ਭਾਰਤ ਨੇ ਖਾਤਾ ਖੋਲ੍ਹਿਆ।
ਇਸ ਮਗਰੋਂ ਸਕੋਰ-ਸ਼ੀਟ ਵਿੱਚ ਨਾਮ ਦਰਜ ਕਰਵਾਉਣ ਦੀ ਵਾਰੀ ਆਕਾਸ਼ਦੀਪ ਦੀ ਸੀ, ਜਿਸ ਨੇ 11ਵੇਂ ਮਿੰਟ ਵਿੱਚ ਰੀਬਾਊਂਡ ’ਤੇ ਗੋਲ ਕਰਕੇ ਭਾਰਤ ਦੀ ਲੀਡ ਨੂੰ ਦੁੱਗਣਾ ਕਰ ਦਿੱਤਾ। ਚਾਰ ਮਿੰਟ ਮਗਰੋਂ ਰੋਹਿਦਾਸ ਦੇ ਗੋਲ ਨਾਲ ਭਾਰਤੀ ਟੀਮ ਨੇ ਪਹਿਲੇ ਕੁਆਰਟਰ ਵਿੱਚ 3-0 ਦੀ ਲੀਡ ਹਾਸਲ ਕਰ ਲਈ। ਭਾਰਤੀ ਟੀਮ ਨੇ ਦੂਜੇ ਕੁਆਰਟਰ ਵਿੱਚ ਵੀ ਗੋਲ ਦਾ ਮੀਂਹ ਜਾਰੀ ਰੱਖਿਆ ਅਤੇ ਚਾਰ ਗੋਲ ਦਾਗ਼ੇ।
ਵਰੁਣ ਨੇ 22ਵੇਂ ਮਿੰਟ ਵਿੱਚ ਆਪਣਾ ਦੂਜਾ ਗੋਲ ਕੀਤਾ, ਜਦਕਿ ਇਸ ਦੇ ਚਾਰ ਮਿੰਟ ਮਗਰੋਂ ਆਕਾਸ਼ਦੀਪ ਨੇ ਰੀਵਰਸ ਹਿੱਟ ਨਾਲ ਗੇਂਦ ਨੂੰ ਉਜ਼ਬੇਕਿਸਤਾਨ ਦੀ ਗੋਲ-ਪੋਸਟ ਵਿੱਚ ਭੇਜਿਆ। ਅਗਲੇ ਹੀ ਮਿੰਟ ਨੀਲਕਾਂਤ ਨੇ ਸ਼ਾਰਟ ਕਾਰਨਰ ਦੇ ਰੀਬਾਊਂਡ ਨੂੰ ਗੋਲ ਵਿੱਚ ਬਦਲ ਕੇ ਭਾਰਤੀ ਲੀਡ ਨੂੰ 6-0 ਕਰ ਦਿੱਤਾ। ਇਸ ਮਗਰੋਂ ਅੱਧ ਤੋਂ ਪਹਿਲਾਂ ਰਮਨਦੀਪ ਸਿੰਘ ਦੇ ਪਾਸ ਨੂੰ ਮਨਦੀਪ ਸਿੰਘ ਨੇ ਗੋਲ ਵਿੱਚ ਬਦਲ ਦਿੱਤਾ। ਅੱਧੇ ਮੈਚ ਮਗਰੋਂ ਤੀਜੇ ਕੁਆਰਟਰ ਵਿੱਚ ਵੀ ਭਾਰਤ ਨੇ ਆਪਣਾ ਦਬਦਬਾ ਜਾਰੀ ਰੱਖਿਆ, ਪਰ ਇਸ ਕੁਆਰਟਰ ਵਿੱਚ ਟੀਮ ਨੂੰ ਇੱਕ ਹੀ ਸਫਲਤਾ ਮਿਲੀ।
ਸੁਮੀਤ ਦੇ ਪਾਸ ’ਤੇ ਗੁਰਸਾਹਿਬਜੀਤ ਦੇ ਗੋਲ ਨਾਲ 45ਵੇਂ ਮਿੰਟ ਵਿੱਚ ਭਾਰਤ ਦੀ ਲੀਡ 8-0 ਹੋ ਗਈ। ਆਖ਼ਰੀ ਕੁਆਰਟਰ ਵਿੱਚ ਆਕਾਸ਼ਦੀਪ ਨੇ ਆਪਣੀ ਹੈਟ੍ਰਿਕ ਪੂਰੀ ਕੀਤੀ ਤਾਂ ਮਨਦੀਪ ਨੇ ਆਪਣਾ ਦੂਜਾ ਗੋਲ ਦਾਗ਼ਿਆ। ਪੂਰੇ 60 ਮਿੰਟ ਤੱਕ ਉਜ਼ਬੇਕਿਸਤਾਨ ਦੀ ਟੀਮ ਇੱਕ ਵਾਰ ਵੀ ਭਾਰਤ ਨੂੰ ਚੁਣੌਤੀ ਨਹੀਂ ਦੇ ਸਕੀ। ਭਾਰਤੀ ਟੀਮ ਨੂੰ 12 ਪੈਨਲਟੀ ਕਾਰਨਰ ਮਿਲੇ, ਜਦਕਿ ਵਿਰੋਧੀ ਟੀਮ ਨੂੰ ਇੱਕ ਵੀ ਪੈਨਲਟੀ ਕਾਰਨਰ ਨਹੀਂ ਮਿਲਿਆ। -ਪੀਟੀਆਈ

ਜਾਪਾਨ ਉਲਟ-ਫੇਰ ਦਾ ਸ਼ਿਕਾਰ; ਅਮਰੀਕਾ ਆਖ਼ਰੀ-4 ’ਚ
ਭੁਬਨੇਸ਼ਵਰ: ਅਮਰੀਕਾ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਦਿਆਂ ਐਫਆਈਐਚ ਸੀਰੀਜ਼ ਫਾਈਨਲਜ਼ ਹਾਕੀ ਟੂਰਨਾਮੈਂਟ ਵਿੱਚ ਅੱਜ ਇੱਥੇ ਏਸ਼ਿਆਈ ਚੈਂਪੀਅਨ ਜਾਪਾਨ ਨਾਲ 2-2 ਗੋਲਾਂ ਨਾਲ ਡਰਾਅ ਖੇਡਿਆ ਅਤੇ ਗਰੁੱਪ ‘ਬੀ’ ਤੋਂ ਚੋਟੀ ’ਤੇ ਰਹਿ ਕੇ ਸੈਮੀ-ਫਾਈਨਲ ਵਿੱਚ ਥਾਂ ਬਣਾਈ, ਜਦਕਿ ਦੱਖਣੀ ਅਫਰੀਕਾ ਨੇ ਮੈਕਸਿਕੋ ਨੂੰ 6-0 ਨਾਲ ਦਰੜ ਕੇ ਕ੍ਰਾਸ ਓਵਰ ਲਈ ਕੁਆਲੀਫਾਈ ਕੀਤਾ। ਵਿਸ਼ਵ ਵਿੱਚ 18ਵੇਂ ਨੰਬਰ ਦੇ ਜਾਪਾਨ ਅਤੇ 35ਵੇਂ ਨੰਬਰ ਦੇ ਅਮਰੀਕਾ ਵਿਚਾਲੇ ਪਹਿਲੇ ਦੋ ਕੁਆਰਟਰ ਵਿੱਚ ਸਖ਼ਤ ਮੁਕਾਬਲਾ ਵੇਖਣ ਨੂੰ ਮਿਲਿਆ। ਇਸ ਦੌਰਾਨ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਡੀਗਨ ਹੁਈਜ਼ਮੈਨ (41ਵੇਂ ਅਤੇ 51ਵੇਂ ਮਿੰਟ) ਨੇ ਅਮਰੀਕਾ ਵੱਲੋਂ ਦੋ ਗੋਲ ਕਰਕੇ ਜਾਪਾਨ ਨੂੰ ਪ੍ਰੇਸ਼ਾਨੀ ਵਿੱਚ ਪਾ ਦਿੱਤਾ ਸੀ। ਜਾਪਾਨ ਵੱਲੋਂ ਕੈਂਟਾ ਤਨਾਕਾ ਨੇ 45ਵੇਂ ਮਿੰਟ ਵਿੱਚ ਗੋਲ ਕੀਤਾ ਸੀ, ਪਰ ਖੇਡ ਦੇ ਆਖ਼ਰੀ ਪਲਾਂ ਤੱਕ ਉਹ ਪਿੱਛੇ ਚੱਲ ਰਿਹਾ ਸੀ। ਅਜਿਹੇ ਮੌਕੇ ’ਤੇ ਸ਼ੁਗੁਰੂ ਹੋਸ਼ੀ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਬਰਾਬਰੀ ਦਾ ਗੋਲ ਦਾਗ਼ਿਆ। ਜਾਪਾਨ ਅਤੇ ਅਮਰੀਕਾ ਦੋਵਾਂ ਦੇ ਤਿੰਨ ਮੈਚਾਂ ਵਿੱਚ ਸੱਤ-ਸੱਤ ਅੰਕ ਰਹੇ। ਅਮਰੀਕੀ ਟੀਮ ਬਿਹਤਰ ਗੋਲ ਫ਼ਰਕ ਕਾਰਨ ਚੋਟੀ ’ਤੇ ਰਹੀ। ਅਮਰੀਕਾ ਨੇ ਇਸ ਤਰ੍ਹਾਂ ਨਾਲ ਸੈਮੀ-ਫਾਈਨਲ ਲਈ ਸਿੱਧੇ ਤੌਰ ’ਤੇ ਕੁਆਲੀਫਾਈ ਕਰ ਲਿਆ, ਜਦਕਿ ਜਾਪਾਨ ਨੂੰ ਆਖ਼ਰੀ-ਚਾਰ ਵਿੱਚ ਥਾਂ ਬਣਾਉਣ ਲਈ ਕ੍ਰਾਸ ਓਵਰ ਵਿੱਚ ਉਸ ਨੂੰ ਦੱਖਣੀ ਅਫਰੀਕਾ ਦੀ ਚੁਣੌਤੀ ਪਾਰ ਕਰਨੀ ਪਵੇਗੀ। -ਪੀਟੀਆਈ


Comments Off on ਉਜ਼ਬੇਕਿਸਤਾਨ ਨੂੰ ਦਰੜ ਕੇ ਭਾਰਤ ਸੈਮੀਜ਼ ’ਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.