ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਇਟਲੀ ’ਚ ਵੱਖ ਵੱਖ ਭਾਈਚਾਰਿਆਂ ਨੇ ਮਿਲ ਕੇ ਈਦ ਮਨਾਈ

Posted On June - 11 - 2019

ਇਟਲੀ ’ਚ ਈਦ ਮੌਕੇ ਲਗਾਏ ਗਏ ਲੰਗਰ ਦਾ ਦ੍ਰਿਸ਼।

ਵਿੱਕੀ ਬਟਾਲਾ
ਇਟਲੀ, 10 ਜੂਨ
ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਕਸਤਲਫਰਾਂਕੋ ਰਜੋਇਮੀਲੀਆ ਦੇ ਸਾਹਮਣੇ ਗਰਾਊਂਡ ’ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸਿੱਖ, ਹਿੰਦੂ ਅਤੇ ਈਸਾਈ ਭਾਈਚਾਰੇ ਲੋਕਾਂ ਨਾਲ ਮਿਲ ਕੇ ਈਦ ਦਾ ਤਿਉਹਾਰ ਮਨਾਇਆ ਗਿਆ। ਸਾਰੇ ਧਰਮਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਸਾਂਝੀਵਾਲਤਾ ਦਾ ਸਬੂਤ ਦਿੰਦਿਆਂ ਮੁਸਲਮਾਨਾਂ ਦੇ ਗਲ ਲਗ ਕੇ ਈਦ ਮਨਾਈ।
ਇਸ ਮੌਕੇ ਲੋਕਾਂ ਵੱਲੋਂ ਲੰਗਰ, ਫਲ ਅਤੇ ਜੂਸ ਆਦਿ ਵਰਤਾਏ ਗਏ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਸਾਰੇ ਹੀ ਧਰਮਾਂ ਦੇ ਲੋਕਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਟਲੀ ਵਿਚ ਇਹ ਪਹਿਲਾ ਤਿਉਹਾਰ ਹੈ ਜੋ ਸਭ ਧਰਮਾਂ ਦੇ ਲੋਕਾਂ ਨੇ ਮਿਲ ਕੇ ਮਨਾਇਆ ਹੈ।


Comments Off on ਇਟਲੀ ’ਚ ਵੱਖ ਵੱਖ ਭਾਈਚਾਰਿਆਂ ਨੇ ਮਿਲ ਕੇ ਈਦ ਮਨਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.