ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਆਰਫ਼ ਕਾ ਸੁਣ ਵਾਜਾ ਰੇ

Posted On June - 19 - 2019

ਸ਼ਰੋਨਾ ਨਾਂ ਦਾ ਰਾਜਕੁਮਾਰ ਗੌਤਮ ਬੁੱਧ ਦੇ ਵਿਚਾਰ ਸੁਣਨ ਲਈ ਆਇਆ। ਉਹ ਬੁੱਧ ਦੇ ਵਿਚਾਰਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਉਸੇ ਸਮੇਂ ਬੁੱਧ ਦਾ ਚੇਲਾ ਬਣਨ ਦਾ ਫ਼ੈਸਲਾ ਕਰ ਲਿਆ।
ਸ਼ਰੋਨਾ ਇਕ ਕੌਸ਼ਲ ਸਿਤਾਰ ਵਾਦਕ ਸੀ ਤੇ ਆਪਣੀ ਅਯਾਸ਼ ਜ਼ਿੰਦਗੀ ਕਰਕੇ ਬਹੁਤ ਮਸ਼ਹੂਰ ਸੀ। ਉਸ ਦੀ ਅਯਾਸ਼ੀ ਦੀਆਂ ਗੱਲਾਂ ਬਹੁਤ ਮਸ਼ਹੂਰ ਸਨ। ਸਾਰੀ ਰਾਤ ਉਸ ਦੇ ਮਹਿਲ ਵਿਚ ਜਸ਼ਨ ਚੱਲਦੇ ਰਹਿੰਦੇ।
ਸ਼ਰੋਨਾ ਦੀ ਰਹਿਣੀ-ਬਹਿਣੀ ਤੋਂ ਵਾਕਫ ਬੁੱਧ ਨੇ ਜਦ ਸ਼ਰੋਨਾ ਨੂੰ ਸਨਿਆਸ ਲੈਣ ਤੋਂ ਰੋਕਿਆ ਤਾਂ ਸ਼ਰੋਨਾ ਨੇ ਆਪਣਾ ਫ਼ੈਸਲਾ ਬਦਲਣ ਤੋਂ ਨਾਂਹ ਕਰ ਦਿੱਤੀ। ਆਖਰ ਬੁੱਧ ਨੂੰ ਸ਼ਰੋਨਾ ਦੀ ਜ਼ਿੱਦ ਮੰਨਣੀ ਪਈ।
ਅਗਲੇ ਹੀ ਦਿਨ ਅਜੀਬ ਘਟਨਾਵਾਂ ਵਾਪਰਨ ਲੱੱਗੀਆਂ। ਬੁੱਧ ਦੇ ਬਾਕੀ ਸਨਿਆਸੀਆਂ ਕੋਲ ਸਿਰਫ਼ ਤਿੰਨ ਕੱਪੜੇ ਹੁੰਦੇ ਸਨ ਪਰ ਸ਼ਰੋਨਾ ਨੇ ਉਹ ਵੀ ਤਿਆਗ ਦਿੱਤੇ। ਜਦੋਂ ਬਾਕੀ ਚੇਲੇ ਸੜਕ ’ਤੇ ਚੱਲਦੇ ਤਾਂ ਸ਼ਰੋਨਾ ਸੜਕ ਕਿਨਾਰੇ ਚੱਲਦਾ। ਉਸ ਦੇ ਪੈਰ ਪੱਥਰਾਂ ਅਤੇ ਕੰਡਿਆਂ ਨਾਲ ਜ਼ਖ਼ਮੀ ਹੋ ਜਾਂਦੇ। ਜਦੋਂ ਹੋਰ ਸਨਿਆਸੀ ਦਰੱਖ਼ਤ ਹੇਠ ਆਰਾਮ ਕਰਦੇ ਤਾਂ ਸ਼ਰੋਨਾ ਤੇਜ਼ ਧੁੱਪ ਵਿਚ ਖੜ੍ਹਿਆ ਰਹਿੰਦਾ। ਛੇ ਮਹੀਨਿਆਂ ਵਿਚ ਹੀ ਸੋਹਣਾ ਰਾਜਕੁਮਾਰ ਹੱਡੀਆਂ ਦੇ ਢਾਂਚੇ ਵਿਚ ਬਦਲ ਗਿਆ। ਉਸ ਦੇ ਪੈਰਾਂ ’ਚੋਂ ਖ਼ੂਨ ਵਗਦਾ ਅਤੇ ਉਸ ਦਾ ਸਰੀਰ ਕਾਲਾ ਪੈ ਗਿਆ।
ਇੱਕ ਰਾਤ ਬੁੱਧ ਉਸ ਦਰੱਖ਼ਤ ਹੇਠਾਂ ਗਿਆ, ਜਿੱਥੇ ਸ਼ਰੋਨਾ ਸੁੱਤਾ ਪਿਆ ਸੀ। ਬੁੱਧ ਨੇ ਉਸ ਨੂੰ ਜਗਾਇਆ ਅਤੇ ਇੱਕ ਅਜੀਬ ਪ੍ਰਸ਼ਨ ਪੁੱਛਿਆ, ‘‘ਮੈਂ ਸੁਣਿਆ ਹੈ ਕਿ ਜਦੋਂ ਤੂੰ ਰਾਜਕੁਮਾਰ ਹੁੰਦਾ ਸੀ ਤਾਂ ਤੂੰ ਆਪਣੇ ਦੇਸ਼ ਦਾ ਸਭ ਤੋਂ ਵਧੀਆ ਸਿਤਾਰ ਵਾਦਕ ਸੀ। ਕੀ ਇਹ ਗੱਲ ਸਹੀ ਹੈ?’’ ਸ਼ਰੋਨਾ ਬੋਲਿਆ, ‘‘ਹਾਂ, ਇਹ ਗੱਲ ਸੱਚ ਹੈ।’’ ਬੁੱਧ ਨੇ ਪੁੱਛਿਆ, ‘‘ਜੇ ਸਿਤਾਰ ਦੀਆਂ ਤਾਰਾਂ ਬੇਹੱਦ ਕੱਸ ਦਿੱਤੀਆਂ ਜਾਣ ਤਾਂ ਕੀ ਉਨ੍ਹਾਂ ਵਿਚੋਂ ਸੰਗੀਤ ਪੈਦਾ ਹੋ ਸਕਦਾ ਹੈ?’’
ਸ਼ਰੋਨਾ ਬੋਲਿਆ, ‘‘ਨਹੀਂ, ਜੇ ਤਾਰਾਂ ਬਹੁਤ ਕੱਸੀਆਂ ਹੋਣ ਤਾਂ ਉਹ ਟੁੱਟ ਜਾਂਦੀਆਂ ਹਨ।’’
ਬੁੱਧ ਨੇ ਪ੍ਰਸ਼ਨ ਕੀਤਾ, ‘‘ਜੇ ਤਾਰਾਂ ਬੇਹੱਦ ਢਿੱਲੀਆਂ ਹੋਣ ਤਾਂ ਕੀ ਸੰਗੀਤ ਪੈਦਾ ਹੋ ਸਕਦਾ ਹੈ।’’
ਸ਼ਰੋਨਾ ਨੇ ਉੱਤਰ ਦਿੱਤਾ, ‘‘ਨਹੀਂ, ਢਿੱਲੀਆਂ ਤਾਰਾਂ ਵਿਚੋਂ ਵੀ ਸੰਗੀਤ ਪੈਦਾ ਨਹੀਂ ਹੋ ਸਕਦਾ। ਸੰਗੀਤ ਤਾਂ ਹੀ ਪੈਦਾ ਹੋ ਸਕਦਾ ਹੈ ਜੇ ਤਾਰਾਂ ਨਾ ਤਾਂ ਬਹੁਤੀਆਂ ਕੱਸੀਆਂ ਹੋਣ ਤੇ ਨਾ ਬਹੁਤੀਆਂ ਢਿੱਲੀਆਂ ਹੋਣ।’’
ਮਹਾਤਮਾ ਬੁੱਧ ਨੇ ਕਿਹਾ, ‘‘ਇਹੀ ਗੱਲ ਮੈਂ ਤੈਨੂੰ ਕਹਿਣਾ ਚਾਹੁੰਦਾ ਹਾਂ। ਜ਼ਿੰਦਗੀ ਵੀ ਸੰਗੀਤਕ ਸਾਜ਼ ਵਾਂਗ ਹੈ। ਜ਼ਿੰਦਗੀ ਦੇ ਸਾਜ਼ ਵੀ ਬੇਹੱਦ ਕੱਸੇ ਹੋਣ ਜਾਂ ਬੇਹੱਦ ਢਿੱਲੇ ਹੋਣ ਤਾਂ ਇਸ ਵਿਚੋਂ ਸੰਗੀਤ ਪੈਦਾ ਨਹੀਂ ਹੋ ਸਕਦਾ। ਇਕ ਅਤਿ ਤੋਂ ਦੂਸਰੀ ਅਤਿ ’ਤੇ ਚਲੇ ਜਾਣਾ, ਅਯਾਸ਼ੀ ਤੋਂ ਸ੍ਹੈ-ਪੀੜਾ ਤੱਕ ਚਲੇ ਜਾਣਾ ਅਗਿਆਨਤਾ ਹੈ। ਹਮੇਸ਼ਾ ਸੰਤੁਲਨ ਬਣਾ ਕੇ ਹੀ ਚੱਲਣਾ ਚਾਹੀਦਾ ਹੈ।’’

ਪਰਮਿੰਦਰ ਸੋਢੀ
ਸੰਪਰਕ: +81-90596-68670


Comments Off on ਆਰਫ਼ ਕਾ ਸੁਣ ਵਾਜਾ ਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.