ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਆਰਫ਼ ਕਾ ਸੁਣ ਵਾਜਾ ਰੇ

Posted On June - 12 - 2019

ਯਾਮਾਓਕਾ ਤੇਸ਼ੂ ਬੋਧੀ ਜ਼ੇਨ ਦਾ ਪ੍ਰਸਿੱਧ ਉਸਤਾਦ ਹੋਇਆ ਹੈ। ਆਪਣੀ ਜਵਾਨੀ ਵੇਲੇ ਉਹ ਇਕ ਤੋਂ ਬਾਅਦ ਦੂਜੇ ਉਸਤਾਦ ਕੋਲ ਪਹੁੰਚ ਜਾਂਦਾ ਸੀ।
ਇਕ ਵਾਰੀ ਉਹ ਸ਼ੋਕੋਕੂ ਇਲਾਕੇ ਦੇ ਪਹੁੰਚੇ ਹੋਏ ਬੁੱਧ-ਪੁਰਸ਼ ਦੋਕੂਨ ਕੋਲ ਪਹੁੰਚ ਗਿਆ। ਉਸ ਦੇ ਮਨ ਅੰਦਰ ਦੋਕੂਨ ਨੂੰ ਆਪਣੇ ਗਿਆਨ ਨਾਲ ਪ੍ਰਭਾਵਿਤ ਕਰਨ ਦਾ ਵਿਚਾਰ ਆਇਆ। ਉਸ ਨੇ ਬੁੱਧ-ਪੁਰਸ਼ ਅੱਗੇ ਬੋਲਣਾ ਸ਼ੁਰੂ ਕੀਤਾ,‘‘ਸਾਰੇ ਜੀਵ-ਜੰਤੂ, ਬੰਦੇ ਦੇ ਮਨ ਵਿਚ ਭਰਮ ਹੀ ਹੁੰਦੇ ਹਨ। ਇਨ੍ਹਾਂ ਦੀ ਅਸਲੀ ਹੋਂਦ ਕੁਝ ਨਹੀਂ ਹੁੰਦੀ। ਸਮੁੱਚੇ ਵਸਤੂ ਵਰਤਾਰੇ ਦੀ ਅਸਲੀਅਤ ਸਿਫਰ ਹੁੰਦੀ ਹੈ। ਸਭ ਕੁਝ ਖੋਖਲਾ ਹੰਦਾ ਹੈ। ਨਾ ਕੋਈ ਗਿਆਨ ਹੁੰਦਾ ਹੈ। ਨਾ ਕੋਇਆ ਮਾਇਆ। ਨਾ ਕੋਈ ਸੰਤ ਹੈ, ਨਾ ਕੋਈ ਗ੍ਰਹਿਸਥੀ। ਨਾ ਕੋਈ ਚੀਜ਼ ਦਿੱਤੀ ਜਾ ਸਕਦੀ ਹੈ, ਨਾ ਕੁਝ ਲਿਆ ਸਕਦਾ ਹੈ।’’
ਦੋਕੂਨ ਕੁਝ ਨਾ ਬੋਲਿਆ ਅਤੇ ਤੇਸ਼ੂ ਦਾ ਭਾਸ਼ਣ ਆਰਾਮ ਨਾਲ ਸੁਣਦਾ ਰਿਹਾ। ਫਿਰ ਅਚਾਨਕ ਹੀ ਉਸ ਨੇ ਆਪਣੇ ਕੋਲ ਪਈ ਬਾਂਸ ਦੀ ਸੋਟੀ ਚੁੱਕੀ ਅਤੇ ਤੇਸ਼ੂ ਦੇ ਮੌਰਾਂ ਵਿਚ ਦੇ ਮਾਰੀ।
ਤੇਸ਼ੂ ਪੀੜ ਅਤੇ ਗੁੱਸੇ ਨਾਲ ਰੌਲਾ ਪਾਉਣ ਲੱਗਾ।
‘‘ਜੇ ਕਿਸੇ ਚੀਜ਼ ਦੀ ਹੋਂਦ ਹੀ ਨਹੀਂ ਹੁੰਦੀ ਤਾਂ ਫਿਰ ਇਹ ਗੁੱਸਾ ਕਿੱਥੋਂ ਆ ਰਿਹਾ ਹੈ?’’ ਦੋਕੂਨ ਨੇ ਕਿਹਾ।
-ਪਰਮਿੰਦਰ ਸੋਢੀ
ਸੰਪਰਕ: +81-90596-68670


Comments Off on ਆਰਫ਼ ਕਾ ਸੁਣ ਵਾਜਾ ਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.