ਮਾਲੀ ਦੀ ਮਹਿਲਾ ਟੀ-20 ਟੀਮ ਛੇ ਦੌੜਾਂ ’ਤੇ ਢੇਰ !    ਫੀਫਾ ਮਹਿਲਾ ਵਿਸ਼ਵ ਕੱਪ: ਮਾਰਟਾ ਦਾ ਗੋਲ, ਬ੍ਰਾਜ਼ੀਲ ਪ੍ਰੀ ਕੁਆਰਟਰਜ਼ ’ਚ !    ਵਿਕਸਤ ਭਾਰਤ ਹਾਲੇ ਬੜੀ ਦੂਰ ਦੀ ਗੱਲ !    ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਗੈਰਕਾਨੂੰਨੀ ਹੁੱਕਾ ਬਾਰਾਂ ’ਤੇ ਪਾਬੰਦੀ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਸਾਬਕਾ ਐੱਸਪੀ ਨਾਲ 25 ਲੱਖ ਦੀ ਧੋਖਾਧੜੀ !    ਮਹੀਨੇ ਦੇ ਅਖੀਰ ਤੱਕ ਡਰੇਨਾਂ ਦੀ ਸਫ਼ਾਈ ਕਰਨ ਦਾ ਹੁਕਮ !    ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    

ਆਨਲਾਈਨ ਨਕਸ਼ਾ ਪਾਸ ਪ੍ਰਣਾਲੀ ਨੇ ਲੋਕਾਂ ਨੂੰ ਦਮੋਂ ਕੱਢਿਆ

Posted On June - 12 - 2019

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 11 ਜੂਨ
ਕਾਂਗਰਸ ਸਰਕਾਰ ਦੇ ਮੰਤਰੀ ਰਹੇ ਨਵਜੋਤ ਸਿੰਘ ਸਿੱਧੂ ਨੇ ਸ਼ਹਿਰੀ ਜਾਇਦਾਦਾਂ ਦਾ ਨਕਸ਼ਾ ਪਾਸ ਕਰਵਾਉਣ ਲਈ ਆਨਲਾਈਨ ਨੀਤੀ ਬਣਾਈ ਅਤੇ ਦਾਅਵਾ ਕੀਤਾ ਕਿ ਹੁਣ ਨਕਸ਼ੇ ਪਾਰਦਰਸ਼ੀ ਢੰਗ ਨਾਲ ਪਾਸ ਹੋਣਗੇ। ਸਥਾਨਕ ਸਰਕਾਰਾਂ ਵਿਭਾਗ ਨੇ ਨਵੀਂ ਨੀਤੀ 15 ਜਨਵਰੀ ਤੋਂ ਲਾਗੂ ਕਰ ਕੇ ਨਗਰ ਕੌਂਸਲ ਤੇ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰੀ ਜਾਇਦਾਦ ਦਾ ਨਕਸ਼ਾ ਆਨਲਾਈਨ ਪ੍ਰਕਿਰਿਆ ਰਾਹੀਂ ਪਾਸ ਕੀਤਾ ਜਾਵੇ। ਹੁਣ ਨਕਸ਼ਾ ਪਾਸ ਕਰਵਾਉਣ ਵਾਲੇ ਨੂੰ ਫਾਈਲ ਮੁਕੰਮਲ ਹੋਣ ਤੋਂ ਬਾਅਦ ਜਾਇਦਾਦ ਵਿਚ ਜਾ ਕੇ ਨਿਗਮ ਜਾਂ ਕੌਂਸਲ ਦੇ ਜੇਈ ਨਾਲ ਫੋਟੋ ਖਿਚਵਾਉਣੀ ਪਵੇਗੀ। ਨਕਸ਼ਾ ਪਾਸ ਦੀ ਆਨਲਾਈਨ ਨੀਤੀ ਅਨੁਸਾਰ ਕਈ ਵਾਰ ਤਾਂ ਕੰਪਿਊਟਰ ਐਨੇ ਇਤਰਾਜ਼ ਦਰਜ ਕਰਵਾ ਦਿੰਦਾ ਹੈ ਕਿ ਉਸ ਨੂੰ ਦੂਰ ਕਰਦਿਆਂ ਨਕਸ਼ਾ ਪਾਸ ਕਰਵਾਉਣ ਵਾਲੇ ਦੀ ਨਾਂਹ ਹੋ ਜਾਂਦੀ ਹੈ। ਜੇ ਪਹਿਲੇ ਪੜਾਅ ਦੌਰਾਨ ਆਨਲਾਈਨ ਨਕਸ਼ਾ ਸਿਰੇ ਵੀ ਚੜ੍ਹ ਜਾਂਦਾ ਹੈ ਤਾਂ ਉਸ ਤੋਂ ਬਾਅਦ ਫਿਰ ਜਦੋਂ ਮਕਾਨ ਜਾਂ ਦੁਕਾਨ ਨੀਹਾਂ ਤੋਂ ਬਾਅਦ ਛੱਤ ਦੇ ਲੈਂਟਰ ਤੱਕ ਪਹੁੰਚਦਾ ਹੈ ਤਾਂ ਇਹ ਸਾਰੀ ਪ੍ਰਕਿਰਿਆ ਫੋਟੋਆਂ ਰਾਹੀਂ ਅਪਲਾਈਕਰਤਾ ਨੂੰ ਆਨਲਾਈਨ ਜਮ੍ਹਾਂ ਕਰਵਾਉਣੀ ਪਵੇਗੀ ਤਾਂ ਜਾ ਕੇ ਉਸ ਦੇ ਘਰ ਜਾਂ ਦੁਕਾਨ ਦਾ ਨਕਸ਼ਾ ਪਾਸ ਮੰਨਿਆ ਜਾਵੇਗਾ।
ਜੇ ਕਿਸੇ ਨੇ ਆਪਣੀ ਕਮਰਸ਼ੀਅਲ ਜਾਇਦਾਦ ਦਾ ਨਕਸ਼ਾ ਪਾਸ ਕਰਵਾਉਣਾ ਹੈ ਤਾਂ ਇਹ ਪ੍ਰਕਿਰਿਆ ਹੋਰ ਵੀ ਔਖੀ ਹੈ। ਇਸ ਲਈ ਪਹਿਲਾਂ ਨਗਰ ਨਿਗਮ ਜਾਂ ਨਗਰ ਕੌਂਸਲ ਤੋਂ ਸੀ.ਐਲ.ਯੂ ਲੈਣਾ ਪਵੇਗਾ ਜਿਸ ਸਬੰਧੀ ਫਾਈਲ ਤਿਆਰ ਕਰਕੇ ਪਹਿਲਾਂ ਜ਼ਿਲ੍ਹੇ ਨਾਲ ਸਬੰਧਿਤ ਸਥਾਨਕ ਸਰਕਾਰਾਂ ਵਿਭਾਗ ਦਫ਼ਤਰ ਵਿਚ ਜਾਵੇਗੀ ਜਿੱਥੇ ਡਿਪਟੀ ਡਾਇਰੈਕਟਰ ਦੀ ਪ੍ਰਵਾਨਗੀ ਤੇ ਸੀ.ਐਲ.ਯੂ ਜਾਰੀ ਹੋਣ ਤੋਂ ਬਾਅਦ ਨਕਸ਼ਾ ਪਾਸ ਹੋਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਜੇ ਜ਼ਿਲ੍ਹੇ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਦਫ਼ਤਰ ਵਲੋਂ ਇਤਰਾਜ਼ ਲਗਾ ਦਿੱਤਾ ਗਿਆ ਤਾਂ ਇਹ ਫਾਈਲ ਦੁਬਾਰਾ ਨਿਗਮ ਜਾਂ ਕੌਂਸਲ ਦਫ਼ਤਰ ਵਿਚ ਆਵੇਗੀ ਤੇ ਨਕਸ਼ਾ ਅਪਲਾਈ ਕਰਨ ਵਾਲੇ ਵਿਅਕਤੀ ਨੂੰ ਦਫ਼ਤਰਾਂ ਦੀਆਂ ਠੋਕਰਾਂ ਖਾਣੀਆਂ ਪੈਣਗੀਆਂ।

ਆਨਲਾਈਨ ਪ੍ਰਣਾਲੀ ਸਰਲ ਹੋਵੇ: ਕੁੰਦਰਾ

ਨਗਰ ਕੌਂਸਲ ਮਾਛੀਵਾੜਾ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਕਿਹਾ ਕਿ ਨਵੀਂ ਨੀਤੀ ਅਨੁਸਾਰ ਨਗਰ ਕੌਂਸਲ ’ਚ 25 ਲੋਕਾਂ ਨੇ ਅਪਲਾਈ ਕੀਤਾ ਜਿਨ੍ਹਾਂ ’ਚੋਂ ਕੇਵਲ 5 ਹੀ ਨਕਸ਼ੇ ਪਾਸ ਹੋਏ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਨੀਤੀ ਨੂੰ ਸਰਲ ਬਣਾਇਆ ਜਾਵੇ।


Comments Off on ਆਨਲਾਈਨ ਨਕਸ਼ਾ ਪਾਸ ਪ੍ਰਣਾਲੀ ਨੇ ਲੋਕਾਂ ਨੂੰ ਦਮੋਂ ਕੱਢਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.