ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਅੱਖ ਫੜਕਨਾ

Posted On June - 7 - 2019

ਡਾ. ਮੁਕਤੀ ਪਾਂਡੇ* ਤੇ ਡਾ. ਰਿਪੁਦਮਨ ਸਿੰਘ**

ਅੱਖਾਂ ਸਾਡੇ ਸਰੀਰ ਦਾ ਸਭ ਤੋਂ ਅਹਿਮ ਤੇ ਸੰਵੇਦਨਸ਼ੀਲ ਹਿੱਸਾ ਹਨ ਅਤੇ ਇਨ੍ਹਾਂ ਦੀ ਦੇਖਭਾਲ ਬੇਹੱਦ ਜ਼ਰੂਰੀ ਹੈ। ਅੱਖਾਂ ਦੀ ਸਾਧਾਰਨ ਸਮੱਸਿਆ ਹੈ, ਪਲਕਾਂ ਦਾ ਫੜਕਨਾ। ਇਸ ਨੂੰ ਕਦੇ ਮੌਸਮ ਦੇ ਬਦਲਾਓ ਅਤੇ ਕਦੇ ਅੰਧਵਿਸ਼ਵਾਸ ਨਾਲ ਨਾਲ ਜੋੜ ਲਿਆ ਜਾਂਦਾ ਹੈ।
ਆਮ ਤੌਰ ਤੇ ਅੱਖ ਫੜਕਨ ਦੀ ਪ੍ਰਕਿਰਿਆ ਹਰ ਸ਼ਖ਼ਸ ਨਾਲ ਹੁੰਦੀ ਹੈ ਲੇਕਿਨ ਕੁੱਝ ਮਾਮਲਿਆਂ ਵਿਚ ਇਹ ਵਾਰ ਵਾਰ ਜਾਂ ਲੰਮੇ ਸਮਾਂ ਤੱਕ ਜਾਰੀ ਰਹਿੰਦੀ ਹੈ। ਸਾਧਾਰਨ ਤੌਰ ਤੇ ਬਾਲ ਉਮਰ ਵਾਲਿਆਂ ਦੀਆਂ ਪਲਕਾਂ 1 ਮਿੰਟ ਵਿਚ ਤਕਰੀਬਨ 20-25 ਵਾਰ ਤੱਕ ਝਪਕਦੀਆਂ ਹਨ। ਉਂਜ ਤਾਂ ਪਲਕਾਂ ਫੜਕਨਾ ਅੱਖਾਂ ਦੀ ਸੁਰੱਖਿਆ ਦਾ ਇਕ ਤਰੀਕਾ ਹੈ ਪਰ ਕਈ ਵਾਰ ਇਸ ਨਾਲ ਹੋਰ ਸਮੱਸਿਆਵਾਂ ਜਿਵੇਂ ਦਰਦ, ਚੁਭਨ ਜਾਂ ਜਲਨ ਤੇ ਅਸਹਿਜਤਾ ਵੀ ਹੋ ਸਕਦੀ ਹੈ। ਇਸ ਸੂਰਤ ਵਿਚ ਜ਼ਰੂਰੀ ਹੈ ਕਿ ਕੁੱਝ ਗੱਲਾਂ ਦਾ ਧਿਆਨ ਰੱਖਿਆ ਜਾਵੇ।
ਕਾਰਨ
ਪਲਕਾਂ ਫੜਕਨ ਦੇ ਕਈ ਕਾਰਨ ਹੋ ਸਕਦੇ ਹਨ। ਇਸ ਵਿਚ ਥਕਾਵਟ, ਠੰਢਾ ਗਰਮ ਮੌਸਮ, ਅਲਕੋਹਲ ਜਾਂ ਨਸ਼ੇ ਦੀਆਂ ਹੋਰ ਵਸਤਾਂ ਦਾ ਸੇਵਨ, ਨੀਂਦ ਦੀ ਕਮੀ, ਤਨਾਓ, ਕੈਫੀਨ ਦਾ ਜ਼ਿਆਦਾ ਮਾਤਰਾ ਵਿਚ ਸੇਵਨ, ਕੰਜੰਕਟਿਵਾਇਟਿਸ, ਮਾਇਓਪਿਆ, ਤੇਜ਼ ਰੌਸ਼ਨੀ, ਅੱਖਾਂ ਦੇ ਅੰਦਰ ਸੋਜ, ਦੇਰ ਤੱਕ ਟੀਵੀ ਜਾਂ ਕੰਪਿਊਟਰ ਮਾਨਿਟਰ ਦੀ ਸਕਰੀਨ ਉੱਤੇ ਦੇਖਣਾ ਆਦਿ ਸ਼ਾਮਿਲ ਹਨ।
ਹੋਰ ਮੁਸ਼ਕਿਲਾਂ
ਡਿਸਟੋਨਿਆ ਜਾਂ ਬਲਫੇਰੋਸਪਾਜਮ ਜਿਸ ਕਾਰਨ ਅੱਖਾਂ ਤੇ ਪਲਕਾਂ ਲਗਾਤਾਰ ਫੜਕਦੀਆਂ ਰਹਿੰਦੀਆਂ ਹਨ ਅਤੇ ਸਾਧਾਰਨ ਇਲਾਜ ਨਾਲ ਠੀਕ ਨਹੀਂ ਹੁੰਦੀ। ਇਸ ਨਾਲ ਅੱਖਾਂ ਤੇ ਪਲਕਾਂ ਵਿਚ ਭਾਰਾਪਨ, ਥਕਾਵਟ ਅਤੇ ਖ਼ੁਸ਼ਕੀ ਰਹਿੰਦੀ ਹੈ। ਇਸ ਤੋਂ ਇਲਾਵਾ ਕੁੱਝ ਵਿਸ਼ੇਸ਼ ਬਿਮਾਰੀਆਂ ਜਿਵੇਂ ਪਾਰਕਿੰਸਨ, ਸਟਰੋਕ, ਬੇਲਸ ਪਾਲਸੀ, ਟੋਰੇਟਸ ਸਿੰਡਰੋਮ ਆਦਿ ਨਾਲ ਵੀ ਪਲਕਾਂ ਵਿਚ ਫੜਕਨ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਕੰਜੰਕਟਿਵਾਇਟਿਸ ਦੀ ਤਕਲੀਫ ਵਿਚ ਵੀ ਪਲਕਾਂ ਲਗਾਤਾਰ ਫੜਫੜਾਹਟ ਕਰ ਸਕਦੀਆਂ ਹਨ। ਨਾਲ ਹੀ ਇਨ੍ਹਾਂ ਵਿਚ ਦਰਦ, ਚੁਭਨ ਅਤੇ ਪਾਣੀ ਨਿਕਲਣ ਵਰਗੀ ਤਕਲੀਫ ਵੀ ਹੋ ਸਕਦੀ ਹੈ। ਅਜਿਹੀ ਸੂਰਤ ਵਿਚ ਘਰੇਲੂ ਨੁਸਖੇ ਉੱਕਾ ਨਾ ਵਰਤੋ ਅਤੇ ਤੁਰੰਤ ਡਾਕਟਰ ਦੀ ਸਲਾਹ ਲਓ।
ਛੇਤੀ ਇਲਾਜ
ਅੱਖਾਂ ਦੇ ਫੜਕਨ ਦੀ ਸਮੱਸਿਆ ਜੇ ਸਾਧਾਰਨ ਜਿਹੇ ਤਰੀਕੇ ਨਾਲ ਠੀਕ ਨਾ ਹੋਵੇ ਤਾਂ ਤੁਰੰਤ ਧਿਆਨ ਦੇਣਾ ਜ਼ਰੂਰੀ ਹੈ, ਨਹੀਂ ਤਾਂ ਕਈ ਮਾਮਲਿਆਂ ਵਿਚ ਅੱਖਾਂ ਦੀ ਰੋਸ਼ਨੀ ਖਤਮ ਹੋਣ ਦਾ ਖ਼ਤਰਾ ਹੋ ਸਕਦਾ ਹੈ। ਸਾਧਾਰਨ ਮਾਮਲਿਆਂ ਵਿਚ ਇਹ ਤਕਲੀਫ ਅੱਖਾਂ ਨੂੰ ਆਰਾਮ ਦੇਣ, ਤਕਲੀਫ ਪੈਦਾ ਕਰਨ ਵਾਲੇ ਕਾਰਕ ਜਿਵੇਂ ਤੇਜ਼ ਰੌਸ਼ਨੀ, ਨਸ਼ੇ ਦਾ ਸੇਵਨ, ਤਨਾਓ ਆਦਿ ਤੋਂ ਦੂਰ ਰਹਿਣ ਵਰਗੇ ਉਪਰਾਲਿਆਂ ਨਾਲ ਦਰੁਸਤ ਹੋ ਜਾਂਦੀ ਹੈ ਲੇਕਿਨ ਗੰਭੀਰ ਮਾਮਲਿਆਂ ਵਿਚ ਦਵਾ ਤੋਂ ਇਲਾਵਾ ਕੁੱਝ ਵਿਸ਼ੇਸ਼ ਪ੍ਰਕਾਰ ਦੇ ਇੰਜੈਕਸ਼ਨ ਜਾਂ ਐਕਿਊਪ੍ਰੈਸ਼ਰ ਵਰਗੀਆਂ ਕੁੱਝ ਤਕਨੀਕਾਂ ਦੀ ਵੀ ਸਲਾਹ ਦਿੱਤੀ ਜਾਂਦੀ ਹੈ।
ਕਮਜ਼ੋਰ ਰੌਸ਼ਨੀ ਦੀ ਸਮੱਸਿਆ
ਅੱਖਾਂ ਦੀ ਕਮਜ਼ੋਰ ਰੌਸ਼ਨੀ ਅਜਿਹੀ ਸਮੱਸਿਆ ਹੈ ਜਿਸ ਕਾਰਨ ਅਕਸਰ ਚਸ਼ਮਾ (ਐਨਕ) ਲੱਗ ਜਾਂਦਾ ਹੈ। ਜੇ ਤੁਸੀਂ ਅੱਖਾਂ ਦੇ ਅਭਿਆਸ ਕਰੋ ਤਾਂ ਐਨਕ ਦੀ ਲੋੜ ਨਹੀਂ ਪਵੇਗੀ। ਇਹ ਅਭਿਆਸ ਨਾ ਸਿਰਫ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵਧਾਉਣ ਵਿਚ ਮਦਦਗਾਰ ਹੁੰਦਾ ਹੈ ਸਗੋਂ ਇਸ ਨਾਲ ਜੁੜੀਆਂ ਹੋਰ ਤਕਲੀਫਾਂ ਤੋਂ ਵੀ ਨਿਜਾਤ ਮਿਲਦੀ ਹੈ। ਅੱਖਾਂ ਦਾ ਇਹ ਅਭਿਆਸ ਮਾਸਪੇਸ਼ੀਆਂ ਨੂੰ ਲਚਕੀਲਾ ਬਣਾ ਦਿੰਦਾ ਹੈ ਅਤੇ ਇਨ੍ਹਾਂ ਅੰਦਰ ਖੂਨ ਦੇ ਵਹਾਓ ਨੂੰ ਦਰੁਸਤ ਰੱਖਦਾ ਹੈ।
ਅੱਖਾਂ ਦਾ ਅਭਿਆਸ
– ਪੈਂਸਿਲ ਹੱਥ ਵਿਚ ਲੈ ਕੇ ਉਸ ਨੂੰ ਵਰਟਿਕਲੀ ਆਪਣੇ ਨੱਕ ਦੀ ਸੇਧ ਅਤੇ ਅੱਖਾਂ ਦੇ ਅੰਦਰੋ-ਅੰਦਰੀ ਰੱਖੋ। ਹੁਣ ਹੌਲੀ ਹੌਲੀ ਪੈਂਸਿਲ ਨੂੰ ਅੱਖਾਂ ਕੋਲ ਲੈ ਆਓ ਅਤੇ ਫਿਰ ਦੂਰ ਲੈ ਜਾਓ। ਰੋਜ਼ਾਨਾ ਘੱਟੋ-ਘੱਟ 10 ਵਾਰ ਅਭਿਆਸ ਕਰੋ।
– ਪਦਮ ਆਸਣ ਲਗਾ ਕੇ ਬੈਠ ਜਾਓ ਅਤੇ ਅੱਖਾਂ ਦੀਆਂ ਪੁਤਲੀਆਂ ਨੂੰ ਪਹਿਲਾਂ ਕਲਾਕ ਦੀਆਂ ਸੂਈਆਂ ਮੁਤਾਬਿਕ ਘੁਮਾਓ ਅਤੇ ਫਿਰ ਉਲਟ ਦਿਸ਼ਾ ਵਿਚ। ਘੱਟੋ-ਘੱਟ 4-5 ਵਾਰ ਇਹ ਪ੍ਰਕਿਰਿਆ ਦੁਹਰਾਓ।
– ਪਲਕਾਂ ਘੱਟ ਤੋਂ ਘੱਟ 20 ਵਾਰ ਬਿਨਾ ਰੁਕੇ ਝਪਕਾਓ। ਫਿਰ ਅੱਖਾਂ ਬੰਦ ਕਰ ਇਨ੍ਹਾਂ ਨੂੰ ਆਰਾਮ ਦਿਓ। ਦਿਨ ਵਿਚ 2 ਵਾਰ ਇਹ ਅਭਿਆਸ ਕਰੋ।
– ਕਰੀਬ 20 ਮੀਟਰ ਦੂਰ ਰੱਖੀ ਕਿਸੇ ਚੀਜ਼ ਉੱਤੇ ਆਪਣਾ ਧਿਆਨ ਕੇਂਦਰਿਤ ਕਰੋ। ਸ਼ੁਰੂਆਤ ਵਿਚ ਅਜਿਹਾ 5 ਮਿੰਟ ਕਰੋ। ਇਸ ਦੌਰਾਨ ਪਲਕਾਂ ਨਹੀਂ ਝਪਕਾਉਣੀਆਂ। ਕੁੱਝ ਮਹੀਨੇ ਇਹ ਅਭਿਆਸ ਕਰਨ ਨਾਲ ਅੱਖਾਂ ਨੂੰ ਲਾਭ ਹੁੰਦਾ ਹੈ।
ਅੱਖਾਂ ਦੀ ਕੋਈ ਵੀ ਤਕਲੀਫ ਹੋਵੇ ਤਾਂ ਕਦੇ ਵੀ ਆਮ ਪ੍ਰਚਲਿਤ ਟੋਟਕੇ ਨਾ ਵਰਤੋਂ ਸਗੋਂ ਅੱਖਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰੋ।

ਸੰਪਰਕ: *98910-00183 **98152-00134


Comments Off on ਅੱਖ ਫੜਕਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.