ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਅਲੀਗੜ੍ਹ ’ਚ ਸਥਿਤੀ ਤਣਾਅਪੂਰਨ, ਹਾਲਾਤ ਕਾਬੂ ਹੇਠ

Posted On June - 11 - 2019

ਅਲੀਗੜ੍ਹ, 10 ਜੂਨ
ਅਲੀਗੜ੍ਹ ਦੇ ਟੱਪਲ ਵਿਚ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਹੋਣ ਨਾਲ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਪੁਲੀਸ ਐਤਵਾਰ ਨੂੰ ਢਾਈ ਸਾਲਾ ਬੱਚੀ ਦੇ ਹੱਤਿਆ ਕੇਸ ਦੇ ਮੁਲਜ਼ਮਾਂ ਨੂੰ ‘ਤੁਰੰਤ ਸਜ਼ਾ’ ਦੇਣ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਜੂਝਦੀ ਰਹੀ। ਹਾਲਾਂਕਿ ਸੱਜੇ ਪੱਖੀ ਜਥੇਬੰਦੀਆਂ (ਹਿੰਦੂ ਗਰੁੱਪਾਂ) ਵੱਲੋਂ ਇਸ ਅਪਰਾਧ ਲਈ ਜ਼ਿੰਮੇਵਾਰਾਂ ਖ਼ਿਲਾਫ਼ ਗੁੱਸਾ ਜ਼ਾਹਿਰ ਕਰਨ ਲਈ ਰੱਖੀ ‘ਮਹਾਪੰਚਾਇਤ’ ਨੂੰ ਰੋਕਣ ਵਿਚ ਪੁਲੀਸ ਸਫ਼ਲ ਰਹੀ। ਟੱਪਲ ਵਿਚ ਰੱਖੀ ਇਸ ‘ਮਹਾਪੰਚਾਇਤ’ ਵਿਚ ਨੇੜਲੇ ਜ਼ਿਲ੍ਹਿਆਂ ਦੇ ਲੋਕਾਂ ਨੇ ਵੀ ਸ਼ਿਰਕਤ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਵੱਲੋਂ ਰੋਕ ਲਿਆ ਗਿਆ। ਐੱਸਐੱਸਪੀ ਆਕਾਸ਼ ਕੁਲਹਰੀ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਫ਼ਿਰਕੂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਕੁਝ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਟੱਪਲ ਵਿਚੋਂ ਮੁਸਲਮਾਨਾਂ ਦੇ ਪ੍ਰਵਾਸ ਕਰਨ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ। ਟੱਪਲ ਦੇ ਸਰਕਲ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਖ਼ੈਰ ਤਹਿਸੀਲ ਇਲਾਕੇ ਵਿਚ ਅੱਧੀ ਰਾਤ ਤੱਕ ਇੰਟਰਨੈੱਟ ਸੇਵਾ ਬੰਦ ਰਹੀ। ਔਰਤਾਂ ਬਾਰੇ ਦਿੱਲੀ ਦੇ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਲੀਗੜ੍ਹ ਦੇ ਟੱਪਲ ਇਲਾਕੇ ਵਿਚ ਕਤਲ ਕੀਤੀ ਗਈ ਬੱਚੀ ਦੇ ਕਾਤਲਾਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ।

-ਪੀਟੀਆਈ

ਬੱਚੀ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਸੁਰੱਖਿਆ ਦੇਣ ਦੀ ਮੰਗ

ਨਵੀਂ ਦਿੱਲੀ: ਕਾਂਗਰਸ ਦੀ ਦਿੱਲੀ ਇਕਾਈ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਅਲੀਗੜ੍ਹ ਵਿਚ ਕਤਲ ਕੀਤੀ ਗਈ ਬੱਚੀ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਪਰਿਵਾਰ ਨੂੰ ਵੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਮਿਸ਼ਨ ਨੂੰ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਵੀ ਹਦਾਇਤਾਂ ਜਾਰੀ ਕਰਨ ਲਈ ਕਿਹਾ ਹੈ ਤਾਂ ਕਿ ਸੁਪਰੀਮ ਕੋਰਟ ਵੱਲੋਂ ਲਾਪਤਾ ਬੱਚਿਆਂ ਬਾਰੇ ‘ਬਚਪਨ ਬਚਾਓ ਅੰਦੋਲਨ’ ਤਹਿਤ ਦਿੱਤੇ ਨੇਮਾਂ ਉੱਤੇ ਅਮਲ ਕੀਤਾ ਜਾ ਸਕੇ।


Comments Off on ਅਲੀਗੜ੍ਹ ’ਚ ਸਥਿਤੀ ਤਣਾਅਪੂਰਨ, ਹਾਲਾਤ ਕਾਬੂ ਹੇਠ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.