ਏ ਕਲਾਸ ਅਫਸਰ (ਨਾਨ-ਟੀਚਿੰਗ) ਐਸੋਸੀਏਸ਼ਨ ਦੀ ਚੋਣ ਦਾ ਬਿਗਲ ਵੱਜਿਆ !    ਪੰਜਾਬ ਦੇ ਅਰਧ-ਸਰਕਾਰੀ ਅਦਾਰਿਆਂ ਦੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਧਰਨਾ !    ਹੜ੍ਹ ਕਾਰਨ ਕੁਤਬੇਵਾਲ ’ਚ ਕਿਤੇ ਖੁਸ਼ੀ, ਕਿਤੇ ਗ਼ਮ !    ਜਨਤਕ ਤੇ ਨਿੱਜੀ ਨਿਵੇਸ਼: ਕੌਮੀ ਸਿੱਖਿਆ ਨੀਤੀ ਦੀਆਂ ਉਲਝਣਾਂ !    ਪੇਪਰਾਂ ਦਾ ਪੁਨਰ ਮੁਲੰਕਣ ਤੇ ਅਧਿਆਪਕ !    ਬਰਸਾਤ ਦੇ ਮੌਸਮ ’ਚ ਸਾਵਧਾਨ! !    ਪਾਕਿ ਖ਼ਿਲਾਫ਼ ਭਾਰਤ ਦਾ ਡੇਵਿਸ ਕੱਪ ਮੁਕਾਬਲਾ ਨਵੰਬਰ ਤੱਕ ਮੁਲਤਵੀ !    ਨਸ਼ਿਆਂ ਦਾ ਕਹਿਰ ਰੋਕਣ ਲਈ ਹੀਲਾ !    ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    

ਅਰੁਣਾਚਲ ’ਚ ਮਿਲਿਆ ਲਾਪਤਾ ਏਐਨ-32 ਜਹਾਜ਼ ਦਾ ਮਲਬਾ

Posted On June - 12 - 2019

ਅਰੁਣਾਚਲ ਪ੍ਰਦੇਸ਼ ’ਚ ਉਹ ਥਾਂ ਜਿੱਥੇ ਜਹਾਜ਼ ਦਾ ਮਲਬਾ ਦੇਖਿਆ ਗਿਆ।

ਨਵੀਂ ਦਿੱਲੀ, 11 ਜੂਨ
ਭਾਰਤੀ ਏਅਰ ਫੋਰਸ ਦੇ ਏਐਨ-32 ਜਹਾਜ਼ ਦਾ ਮਲਬਾ ਮੰਗਲਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਉੱਤਰ ’ਚ ਸਥਿਤ ਲੀਪੋ ਤੋਂ 16 ਕਿਲੋਮੀਟਰ ਦੂਰ ਮਿਲਿਆ ਹੈ। ਅਸਾਮ ਦੇ ਜੋਰਹਾਟ ਤੋਂ ਉਡਾਣ ਭਰਨ ਬਾਅਦ ਏਅਰ ਫੋਰਸ ਦਾ ਇਹ ਜਹਾਜ਼ ਲਾਪਤਾ ਹੋ ਗਿਆ ਸੀ। ਇਹ ਜਹਾਜ਼ ਬੀਤੇ ਅੱਠ ਦਿਨਾਂ ਤੋਂ ਲਾਪਤਾ ਸੀ। ਜਹਾਜ਼ ’ਤੇ 13 ਵਿਅਕਤੀ ਸਵਾਰ ਸਨ ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਸਿਆਂਗ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਜੀਵ ਤਕੁਕ ਨੇ ਕਿਹਾ ਕਿ ਜਹਾਜ਼ ਦਾ ਮਲਬਾ ਪਾਰੀ ਦੀਆਂ ਪਹਾੜੀਆਂ ਵਿੱਚੋਂ ਮਿਲਿਆ ਹੈ ਜੋ ਅਰੁਣਾਚਲ ਪ੍ਰਦੇਸ਼ ਦੇ ਪੇਯੁਮ ਸਰਕਲ ਦੇ ਗਾਟੇ ਪਿੰਡ ਦੇ ਨਜ਼ਦੀਕ ਹਨ। ਸੜਕ ਨਾ ਹੋਣ ਕਾਰਨ ਇਥੋਂ ਤਕ ਪਹੁੰਚਣਾ ਮੁਸ਼ਕਲ ਹੈ। ਏਅਰ ਫੋਰਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਲਾਪਤਾ ਜਹਾਜ਼ ਦੀ ਤਲਾਸ਼ ਕਰ ਰਹੇ ਐਮ ਆਈ 17 ਹੈਲੀਕਾਪਟਰ ਨੇ ਲੀਪੋ ਦੇ 16 ਕਿਲੋਮੀਟਰ ਉੱਤਰ ਵਿੱਚ 12000 ਫੁੱਟ ਦੀ ਉੱਚਾਈ ’ਤੇ ਜਹਾਜ਼ ਦਾ ਮਲਬਾ ਦੇਖਿਆ। ਜਹਾਜ਼ ’ਤੇ ਸਵਾਰ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰੂਸ ਵਿੱਚ ਬਣੇ ਏਐਨ-32 ਹਵਾਈ ਜਹਾਜ਼ ਦਾ ਤਿੰਨ ਜੂਨ ਨੂੰ ਜੋਰਹਾਟ ਤੋਂ ਮੇਨਚੁਕਾ ਲਈ ਉਡਾਣ ਭਰਨ ਦੇ ਬਾਅਦ ਹੀ ਸੰਪਰਕ ਟੁੱਟ ਗਿਆ ਸੀ। ਜਹਾਜ਼ ’ਤੇ ਅਮਲੇ ਦੇ 8 ਮੈਂਬਰ ਅਤੇ ਪੰਜ ਯਾਤਰੂ ਸਵਾਰ ਸਨ। ਏਐਨ-32 ਦੋ ਇੰਜਣ ਵਾਲਾ ਟਰਬੋਪੋ੍ਪ ਟਰਾਂਸਪੋਰਟ ਹਵਾਈ ਜਹਾਜ਼ ਹੈ।
ਭਾਰਤੀ ਏਅਰ ਫੋਰਸ ਵੱਡੀ ਗਿਣਤੀ ਵਿੱਚ ਅਜਿਹੇ ਜਹਾਜ਼ਾਂ ਦੀ ਵਰਤੋਂ ਕਰ ਰਿਹਾ ਹੈ। ਏਅਰ ਫੋਰਸ ਨੇ ਲਾਪਤਾ ਜਹਾਜ਼ ਦੀ ਤਲਾਸ਼ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਸੀ ਪਰ ਖਰਾਬ ਮੌਸਮ ਕਾਰਨ ਤਲਾਸ਼ ਦਾ ਕੰਮ ਪ੍ਰਭਾਵਿਤ ਹੋਇਆ। ਲਾਪਤਾ ਜਹਾਜ਼ ਦੀ ਤਲਾਸ਼ ਵਿੱਚ ਸੁਖੋਈ-30 ਹਵਾਈ ਜਹਾਜ਼ ਦੇ ਨਾਲ ਨਾਲ ਸੀ-130 ਜੇ ਅਤੇ ਏਐਨ-32 ਦੀ ਫਲੀਟ, ਐਮ ਆਈ -17 ਤੇ ਏਐਲਐਚ ਹੈਲੀਕਾਪਟਰਾਂ ਨੂੰ ਲਗਾਇਆ ਗਿਆ ਸੀ। ਇਸ ਦੇ ਨਾਲ ਹੀ ਫੌਜ, ਆਈਟੀਬੀਪੀ ਜਵਾਨ ਅਤੇ ਸੂਬਾਈ ਪੁਲੀਸ ਵੱਲੋਂ ਵੀ ਜਹਾਜ਼ ਦੀ ਤਲਾਸ਼ ਕੀਤੀ ਜਾ ਰਹੀ ਸੀ। ਮੇਨਚੁਕਾ ਦੇ ਆਲੇ ਦੁਆਲੇ ਦੇ ਇਲਾਕੇ ਦੀਆਂ ਤਸਵੀਰਾਂ ਲਈ ਇਸਰੋ ਦੇ ਕਾਰਟੋਸੈੱਟ ਅਤੇ ਰੀਸੈੱਟ ਸੈੱਟੇਲਾਈਟ ਦੀ ਵੀ ਵਰਤੋਂ ਕੀਤੀ ਗਈ। -ਪੀਟੀਆਈ


Comments Off on ਅਰੁਣਾਚਲ ’ਚ ਮਿਲਿਆ ਲਾਪਤਾ ਏਐਨ-32 ਜਹਾਜ਼ ਦਾ ਮਲਬਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.