ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ

Posted On June - 19 - 2019

ਪ੍ਰਯਾਗਰਾਜ, 18 ਜੂਨ
ਅਯੁੱਧਿਆ ਵਿੱਚ ਸਾਲ 2005 ਦੌਰਾਨ ਹੋਏ ਦਹਿਸ਼ਤੀ ਹਮਲੇ ਦੇ ਕੇਸ ਵਿੱਚ ਵਿਸ਼ੇਸ਼ ਜੱਜ (ਐਸਸੀ/ਐਸਟੀ) ਦਿਨੇਸ਼ ਚੰਦਰ ਨੇ ਚਾਰ ਮੁਜਰਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਮੁਲਜ਼ਮ ਮੁਹੰਮਦ ਅਜ਼ੀਜ਼ ਨੂੰ ਦੋਸ਼ ਮੁਕਤ ਕਰਾਰ ਦਿੱਤਾ ਹੈ। ਇਹ ਫੈਸਲਾ ਨੈਨੀ ਕੇਂਦਰੀ ਜੇਲ੍ਹ ਵਿੱਚ ਸੁਣਾਇਆ ਗਿਆ। ਹਮਲੇ ਦੌਰਾਨ ਦੋ ਆਮ ਨਾਗਰਿਕਾਂ ਦੀ ਜਾਨ ਜਾਂਦੀ ਰਹੀ ਸੀ। ਸਰਕਾਰੀ ਵਕੀਲ ਗੁਲਾਬ ਚੰਦਰ ਅਗਰਹਿਰੀ ਨੇ ਕਿਹਾ ਹਰੇਕ ਮੁਜਰਮ ਨੂੰ 2.40 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਜਿਨ੍ਹਾ ਮੁਜਰਮਾਂ ਨੂੰ ਕੁਦਰਤੀ ਮੌਤ ਤਕ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿੱਚ ਡਾਕਟਰ ਇਰਫ਼ਾਨ, ਸ਼ਕੀਲ ਅਹਿਮਦ, ਆਸਿਫ਼ ਇਕਬਾਲ ਤੇ ਮੁਹੰਮਦ ਨਸੀਮ ਸ਼ਾਮਲ ਹਨ।
ਪੰਜ ਜੁਲਾਈ 2005 ਨੂੰ ਹੋਏ ਇਸ ਦਹਿਸ਼ਤੀ ਹਮਲੇ ਦੌਰਾਨ ਇਕ ਫਿਦਾਈਨ ਨੇ ਰਾਮ ਮੰਦਿਰ ਦੁਆਲੇ ਆਰਜ਼ੀ ਸੁਰੱਖਿਆ ਚੱਕਰ ’ਚ ਸੰਨ੍ਹ ਲਾਉਂਦਿਆਂ ਖੁ਼ਦ ਨੂੰ ਉਡਾ ਲਿਆ। ਮਗਰੋਂ ਪੰਜ ਹਥਿਆਰਬੰਦ ਦਹਿਸ਼ਤਗਰਦਾਂ ਨੇ ‘ਸੀਤਾ ਰਸੋਈ’ ਉੱਤੇ ਹਮਲੇ ਦਾ ਯਤਨ ਕੀਤਾ। ਕੇਂਦਰੀ ਰਿਜ਼ਰਵ ਪੁਲੀਸ ਬਲ ਦੇ ਜਵਾਨਾਂ ਨੇ ਇਕ ਘੰਟੇ ਤਕ ਚੱਲੇ ਮੁਕਾਬਲੇ ਵਿੱਚ ਪੰਜੇ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਦੁਵੱਲੀ ਗੋਲੀਬਾਰੀ ਦੌਰਾਨ ਰਮੇਸ਼ ਪਾਂਡੇ ਤੇ ਸ਼ਾਂਤੀ ਦੇਵੀ ਨਾਂ ਦੇ ਦੋ ਆਮ ਨਾਗਰਿਕ ਹਲਾਕ ਹੋ ਗਏ ਜਦੋਂਕਿ ਨੀਮ ਫੌਜੀ ਦਲ ਦੇ ਸੱਤ ਜਵਾਨ ਜ਼ਖ਼ਮੀ ਹੋਏ। ਵਿਸ਼ੇਸ਼ ਜੱਜ ਦਿਨੇਸ਼ ਚੰਦਰ ਨੇ ਕਿਹਾ ਕਿ ਜਿਹੜੇ ਲੋਕ ਹਮਲੇ ਦੀ ਸਾਜ਼ਿਸ਼ ਘੜਨ ਵਿੱਚ ਸ਼ਾਮਲ ਸਨ, ਉਹ ਹਮਲੇ ਨੂੰ ਅੰਜਾਮ ਦੇਣ ਵਾਲਿਆਂ ਦੇ ਬਰਾਬਰ ਦੋਸ਼ੀ ਹਨ।
ਉਧਰ ਸਰਕਾਰੀ ਵਕੀਲ ਨੇ ਕਿਹਾ ਕਿ ਪੰਜ ਜੁਲਾਈ 2005 ਨੂੰ ਅਯੁੱਧਿਆ ਵਿੱਚ ਹੋਏ ਦਹਿਸ਼ਤੀ ਹਮਲੇ ਦੌਰਾਨ ਨਸੀਮ ਨੇ ਪਾਕਿਸਤਾਨੀ ਦਹਿਸ਼ਤਗਰਦ ਕਾਰੀ ਦੇ ਕਹਿਣ ’ਤੇ ਮੋਬਾਈਲ ਦਾ ਸਿਮ ਲਿਆ ਸੀ ਤੇ ਅਜ਼ੀਜ਼ ਨੇ ਸਿਮ ਲੈਣ ਲਈ ਦਸਤਾਵੇਜ਼ ਮੁਹੱਈਆ ਕਰਵਾਏ ਸਨ। ਜਿਸ ਵਾਹਨ (ਜੇਕੇ 12-0267) ਰਾਹੀਂ ਹਮਲੇ ਲਈ ਹਥਿਆਰ ਲਿਆਂਦੇ ਗਏ ਸਨ, ਉਸ ਦਾ ਮਾਲਕ ਮੁਹੰਮਦ ਸ਼ਕੀਲ ਸੀ। ਸੀਆਰਪੀਐਫ਼ ਨਾਲ ਮੁਕਾਬਲੇ ਦੌਰਾਨ ਮਾਰੇ ਗਏ ਦਹਿਸ਼ਤਗਰਦ ਦੀ ਪਛਾਣ ਅਰਸ਼ਦ ਵਜੋਂ ਹੋਈ ਸੀ।
-ਪੀਟੀਆਈ


Comments Off on ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.