ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਅਦਾਕਾਰ ਕਰਮਜੀਤ ਅਨਮੋਲ ਵਿਦਿਆਰਥੀਆਂ ਦੇ ਰੂ-ਬ-ਰੂ

Posted On June - 12 - 2019

ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 11 ਜੂਨ
ਕੰਗ ਯਾਦਗਾਰੀ ਦਿਹਾਤੀ ਸੰਸਥਾ ਬਸੀ ਗੁੱਜਰਾਂ ਵਿਚ ਸਮਰ ਕੈਂਪ ਦੇ ਤੀਸਰੇ ਦਿਨ ਗਾਇਕ, ਕਲਾਕਾਰ, ਕਾਮੇਡੀਅਨ ਅਤੇ ਫ਼ਿਲਮ ਨਿਰਮਾਤਾ ਕਰਮਜੀਤ ਅਨਮੋਲ ਵਿਦਿਆਰਥੀਆਂ ਦੇ ਰੂਬਰੂ ਹੋਏ। ਉਨ੍ਹਾਂ ਦੱਸਿਆ ਕਿ ਉਹ ਆਪਣੇ ਮਾਮਾ ਕੁਲਦੀਪ ਮਾਣਕ ਦੀ ਗਾਇਕੀ ਤੋਂ ਬੇਹੱਦ ਪ੍ਰਭਾਵਤ ਸਨ ਅਤੇ ਉਨ੍ਹਾਂ ਨੇ ਗਾਇਕੀ ਦੇ ਬੁਨਿਆਦੀ ਗੁਣ ਸਿੱਖ ਕੇ ਕਲਾ ਦੇ ਖੇਤਰ ਵਿੱਚ ਕਦਮ ਧਰਿਆ। ਸ੍ਰੀ ਨੇ ਆਪਣੀਆਂ ਕਮੇਡੀ ਵੰਨਗੀਆਂ ਤੋਂ ਇਲਾਵਾ ‘ਮੈਂ ਚਾਦਰ ਕੱਢਦੀ’, ‘ਸਾਰਾ ਪਿੰਡ ਵਿਕਾਊ ਹੈ’ ਆਦਿ ਗੀਤ ਸੁਣਾਏ। ਕੈਂਪ ਦੇ ਦੂਸਰੇ ਪੜਾਅ ਵਿਚ ਪਹੁੰਚੇ ‘ਹੋਪ ਸੁਸਾਇਟੀ ਫਾਰ ਹੈਲਥ ਐਂਡ ਹਿਊਮੈਨਿਟੀ’ ਮਿਸ਼ਨ ਦੇ ਆਗੂ ਡਾ. ਹਰਦੀਪ ਸ਼ਾਹੀ ਨੇ ਬੱਚਿਆਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ, ਕਰਮਜੀਤ ਸਿੰਘ, ਹਰਮਿੰਦਰ ਸਿੰਘ ਗਿੱਲ, ਪ੍ਰਿੰਸੀਪਲ ਹਰਦੀਪ ਸਿੰਘ ਕਾਹਲੋਂ, ਜਸਮੀਤ ਕੌਰ, ਮੰਗਲ ਸਿੰਘ, ਗੁਰਵਿੰਦਰ ਕੌਰ ਹਾਜ਼ਰ ਸਨ।


Comments Off on ਅਦਾਕਾਰ ਕਰਮਜੀਤ ਅਨਮੋਲ ਵਿਦਿਆਰਥੀਆਂ ਦੇ ਰੂ-ਬ-ਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.