ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਅਜੋਕੇ ਮਨੁੱਖ ਦੀ ਵੇਦਨਾ-ਸੰਵੇਦਨਾ

Posted On June - 16 - 2019

ਡਾ. ਅਮਰ ਕੋਮਲ
ਪੁਸਤਕ ‘ਪਾਕਿਸਤਾਨੀ’ (ਕੀਮਤ:200 ਰੁਪਏ; ਲੋਕਗੀਤ ਪ੍ਰਕਾਸ਼ਨ, ਮੁਹਾਲੀ) ਮੁਹੰਮਦ ਇਮਤਿਆਜ਼ ਦੀਆਂ 40 ਨਿੱਕੀਆਂ ਕਹਾਣੀਆਂ ਦਾ ਸੰਕਲਨ ਹੈ ਜਿਸ ਦੇ ਬਿਰਤਾਂਤ ਵਿਚ ਲੇਖਕ ਨੇ ਆਪਣੇ ਪਾਤਰਾਂ ਦੇ ਮਨਾਂ ਅੰਦਰ ਸੰਵੇਦਨਸ਼ੀਲ ਉਲਝਣਾਂ ਸਦਕਾ ਉਨ੍ਹਾਂ ਨੂੰ ਮਾਨਸਿਕ ਤਣਾਓ ਵਿਚ ਗ੍ਰਸਿਆ ਹੀ ਨਹੀਂ ਦਿਖਾਇਆ ਸਗੋਂ ਕਿਸੇ ਦੇ ਮਨ ਅੰਦਰ ਜੇ ਘਟੀਆਪਣ ਦਾ ਅਹਿਸਾਸ ਪੈਦਾ ਹੁੰਦਾ ਹੈ ਤਾਂ ਦੂਜੇ ਪਾਤਰ ਇਕ-ਦੂਜੇ ਦੇ ਪ੍ਰਤਿਕਰਮੀ ਸਾੜੇ ਤੋਂ ਪੈਦਾ ਹੋਈ ਨਫ਼ਰਤ ਦਾ ਸ਼ਿਕਾਰ ਹਨ। ਕੋਈ ਪਾਤਰ ਸਵੈਮਾਣ ਦੇ ਹੰਕਾਰ ਵਿਚ ਫਸੇ ਪਏ ਹਨ। ਇਸ ਸੰਗ੍ਰਹਿ ਦੀਆਂ ਕਹਾਣੀਆਂ ਪਾਕਿਸਤਾਨੀ, ਸਿਪਾਹੀ, ਤੁਰ੍ਹਲੇ ਵਾਲੀ ਪੱਗ, ਬੁੱਚੜਖਾਨਾ, ਜਮੀਲਾ ਆਦਿ ਮਾਨਵੀ ਫਿਤਰਤ, ਤਣਾਓ, ਮਾਨਸਿਕ ਪੀੜਾ ਦੇ ਪ੍ਰਸੰਗਾਂ ਨੂੰ ਉਲੀਕਦੀਆਂ ਹਨ।
ਮੁਹੰਮਦ ਇਮਤਿਆਜ਼ ਦਾ ਭਾਵੇਂ ਇਹ ਨਿੱਕੀ-ਕਹਾਣੀਆਂ ਦਾ ਪਹਿਲਾ ਸੰਗ੍ਰਹਿ ਹੈ, ਪਰ ਜਾਪਦਾ ਇੰਜ ਹੈ ਕਿ ਉਹ ਲੰਮੇ ਸਮੇਂ ਤੋਂ ਕਹਾਣੀ ਕਹਿਣ, ਸੁਣਾਉਣ ਤੇ ਕਥਨ ਦਾ ਤਜ਼ਰਬਾ ਰੱਖਦਾ ਹੈ। ਉਹ ਮਨੁੱਖੀ ਪ੍ਰਕਿਰਤੀ ਨੂੰ ਸਮਝਦਾ ਹੋਇਆ ਆਪਣੇ ਪਾਤਰਾਂ ਦੇ ਚਰਿੱਤਰਾਂ ਦੀ ਉਸਾਰੀ ਉਸੇ ਦ੍ਰਿਸ਼ਟੀ ਤੋਂ ਕਰਦਾ ਹੈ ਜਿਵੇਂ ਕਹਾਣੀ ‘ਚਾਦਰ’ ਦਾ ਮੁੱਖ ਪਾਤਰ ‘ਮੋਦੂ’ ਜਿਨ੍ਹਾਂ ਹਾਲਾਤ ਵਿਚੋਂ ਗੁਜ਼ਰਦਾ ਹੈ, ਇਕ ਮਜ਼ਦੂਰ ਸਬਜ਼ੀ ਵੇਚਣ ਵਾਲੇ ਦੀ ਆਤਮ-ਸ਼ੈਲੀ ਇਸ ਕਹਾਣੀ ਵਿਚ ਯਥਾਰਥ ਬਣਾ ਕੇ ਸਿਰਜੀ ਗਈ ਹੈ। ‘ਤੁਰ੍ਹਲੇ ਵਾਲੀ ਪੱਗ’ ਕਹਾਣੀ ਸਵੈਮਾਣ ਦੀ ਰਾਖੀ ਲਈ ਦਾਦਾ-ਦਾਦੀ ਦੀ ਜ਼ਿੱਦ ਅਤੇ ਬੇਟੇ ਵੱਲੋਂ ਮੁਆਫ਼ੀ ਮੰਗਣ, ਪਛਤਾਵਾ ਕਰਨ ਉਪਰੰਤ ਉਨ੍ਹਾਂ ਦੇ ਪੋਤੇ ਦੇ ਵਿਆਹ ਵਿਚ ਜਾਣ ਦਾ ਬਿਰਤਾਂਤ ਹੈ। ਕਹਾਣੀ ‘ਬੁੱਚੜਖਾਨਾ’ ਇੱਕੀਵੀਂ ਸਦੀ ਦੇ ਪਦਾਰਥਵਾਦੀ ਬੱਚਿਆਂ ਦੀ ਨਵੀਂ ਸੋਚ ਅਤੇ ਵੀਹਵੀਂ ਸਦੀ ਦੇ ਪਿਛਲੇ ਅੱਧ ਵਿਚ ਜੰਮੇ-ਪਲੇ ਲੋਕਾਂ ਦੀ ਸੋਚ ਦੇ ਅੰਤਰ, ਸੋਚ ਦੇ ਦਵੰਦ ਦਾ ਯਥਾਰਥ ਹੈ।
ਕਹਾਣੀਾਕਾਰ ਇਮਤਿਆਜ਼ ਪਾਤਰ ਚਿਤਰਣ ਜਾਂ ਬਿਰਤਾਂਤ ਸਿਰਜਣ ਸਮੇਂ ਵਾਤਾਵਰਨ, ਹਾਲਾਤ, ਮਾਨਸਿਕ ਪ੍ਰਕਿਰਤੀ ਅਤੇ ਸੰਵੇਦਨਸ਼ੀਲ ਮਾਨਵੀ ਪ੍ਰਕਿਰਤੀ ਅਨੁਸਾਰ ਕਾਰਜ ਕਰਦਾ ਹੈ। ਉਸ ਦੇ ਬਿਰਤਾਂਤਕ ਸੰਵਾਦ, ਘਟਨਾ ਚੱਕਰ, ਸੁਭਾਵਕਤਾ ਦੀ ਦ੍ਰਿਸ਼ਟੀ ਤੋਂ ਉਹ ਹੀ ਅਮਲ ਕਰਦੇ ਹਨ ਜਿਵੇਂ ਉਨ੍ਹਾਂ ਤੋਂ ਪਾਠਕ ਸੁਭਾਵਿਕ ਰੂਪ ਵਿਚ ਆਸ ਕਰਦਾ ਹੈ। ਪਾਤਰ ਚਿਤਰਣ, ਮਾਨਸਿਕਤਾ ਦੇ ਅੰਤਰਕਾਰਜਾਂ ਅਨੁਸਾਰ ਸੁਭਾਵਿਕ ਚਿਤਰਣ ਜਾਪਦਾ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਟਿਪ, ਜਮੀਲਾ, ਨਵੇਂ ਗੁਆਂਢੀ ਆਦਿ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਮਨੁੱਖੀ ਮਾਨਸਿਕਤਾ ਵਿਚ ਹਉਮੈ ਦੇ ਸੰਕਲਪ ਦਾ ਯਥਾਰਥਕ ਚਿਤਰਣ ਹਨ।
ਮੁਹੰਮਦ ਇਮਤਿਆਜ਼ ਮਨੁੱਖੀ ਮਨ ਦੀ ਪ੍ਰਕਿਰਤੀ, ਪਰਿਵਾਰਕ ਰਿਸ਼ਤਿਆਂ ਦੇ ਅੰਤਰ ਤਣਾਓ ਅਤੇ ਸਮਾਜ ਵਿਚ ਆਮ ਵਿਚਰਦੇ ਲੋਕ ਦੁਖਾਂਤ ਦੀਆਂ ਪੇਚੀਦਗੀਆਂ ਨੂੰ ਸਮਝਦਾ ਹੈ। ਆਪਣੇ ਪਹਿਲੇ ਕਹਾਣੀ-ਸੰਗ੍ਰਹਿ ਨਾਲ ਹੀ ਉਸ ਨੇ ਆਪਣੀ ਕਲਮ ਨੂੰ ਚਿਰਾਗ਼ ਬਣਾਇਆ ਹੈ।
ਸੰਪਰਕ: 084378-73565


Comments Off on ਅਜੋਕੇ ਮਨੁੱਖ ਦੀ ਵੇਦਨਾ-ਸੰਵੇਦਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.