ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

‘ਹੰਕਾਰੀ ਸਰਕਾਰ’ ਦਾ ਵਕਤ ਖਤਮ: ਪ੍ਰਿਯੰਕਾ

Posted On May - 15 - 2019

ਪਠਾਨਕੋਟ ਵਿੱਚ ਪ੍ਰਿਯੰਕਾ ਗਾਂਧੀ ਦੇ ਰੋਡ ਸ਼ੋਅ ਸਮੇਂ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ।

ਐਨ.ਪੀ.ਧਵਨ
ਪਠਾਨਕੋਟ, 14 ਮਈ
ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਪਠਾਨਕੋਟ ਵਿੱਚ ਪਾਰਟੀ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿੱਚ ਰੋਡ ਸ਼ੋਅ ਕੱਢਦੇ ਹੋਏ ਜਨਤਾ ਕੋਲੋਂ ਸਵਾਲ ਪੁੱਛਿਆ ਕਿ ਉਨ੍ਹਾਂ ਨੂੰ ‘ਨੇਤਾ ਚਾਹੀਦਾ ਹੈ ਜਾਂ ਅਭਿਨੇਤਾ? ਇਸ ’ਤੇ ਜੁੜੀ ਭੀੜ ਨੇ ‘ਨੇਤਾ’ ਦੇ ਰੂਪ ਵਿੱਚ ਉੱਤਰ ਦਿੱਤਾ। ਉਨ੍ਹਾਂ ਨਾਲ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ ਅਤੇ ਵਿਧਾਇਕ ਅਮਿਤ ਵਿਜ ਵੀ ਸਨ। ਪ੍ਰਿਯੰਕਾ ਨੇ ਕਿਹਾ ਕਿ ਦੇਸ਼ ਵਿੱਚ ਪਿਛਲੇ ਪੰਜ ਸਾਲ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਆਵਾਮ ਨੇ ਅਭਿਨੇਤਾ ਹੀ ਦੇਖਿਆ ਹੈ। ਇਸ ਅਭਿਨੇਤਾ ਨੇ ਜਨਤਾ ਅਤੇ ਦੇਸ਼ ਤੇ ਨੋਟਬੰਦੀ ’ਤੇ ਜੀਐਸਟੀ. ਲਗਾ ਕੇ ਕਿੰਨਾ ਨੁਕਸਾਨ ਪਹੁੰਚਾਇਆ ਹੈ। ਇਹ ਤਾਂ ਦੇਸ਼ ਨੇ ਦੇਖਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੇ 5 ਸਾਲ ਤੱਕ ‘ਹੰਕਾਰੀ ਸਰਕਾਰ’ ਨੂੰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜਨਤਾ ਨੇ ਤਹਿ ਕਰਨਾ ਹੈ ਕਿ ਦੇਸ਼ ਨੂੰ ਸੱਚੀ ਰਾਜਨੀਤੀ ਚਾਹੀਦੀ ਹੈ ਜਾਂ ਝੂਠੀ? ਕੀ ਅਗਲੇ ਪੰਜ ਸਾਲਾਂ ਦੇ ਲਈ ਲੋਕ ਫਿਰ ਤੋਂ ਦੇਸ਼ ਨੂੰ ਗਲਤ ਹੱਥਾਂ ਵਿੱਚ ਦੇਣਾ ਚਾਹੁੰਦੇ ਹਨ? ਆਵਾਮ ’ਤੇ ਵੱਡੀ ਜ਼ਿੰਮੇਵਾਰੀ ਹੈ। ਨੌਜਵਾਨਾਂ ਦੇ ਲਈ 10 ਹਜ਼ਾਰ ਗ੍ਰਾਮੀਣ ਰੋਜ਼ਗਾਰ ਕੇਂਦਰ ਬਣਨਗੇ। 24 ਲੱਖ ਸਰਕਾਰੀ ਨੌਕਰੀਆਂ ਨੂੰ ਯੂ.ਪੀ.ਏ. ਸਰਕਾਰ ਇਕ ਸਾਲ ਦੇ ਅੰਦਰ ਭਰੇਗੀ।

ਪ੍ਰਿਯੰਕਾ ਨੇ ਨਵਜੋਤ ਸਿੱਧੂ ਨੂੰ ਮਾਈਕ ਸੌਂਪਿਆ
ਜਿਊਂ ਹੀ ਪ੍ਰਿਯੰਕਾ ਨੇ ਜਿਉਂ ਹੀ ਰੋਡ ਸ਼ੋਅ ਵਿੱਚ ਉਮੜੀ ਉਤਸ਼ਾਹੀ ਭੀੜ ਨੂੰ ਦੇਖਿਆ ਤਾਂ ਉਨ੍ਹਾਂ ਮਾਈਕ ਮੰਗਵਾ ਕੇ ਨਵਜੋਤ ਸਿੱਧੂ ਦੇ ਜਨਤਾ ਨਾਲ ਮੁਖਾਤਿਬ ਹੋਣ ਦੇ ਲਈ ਕਿਹਾ। ਸਿੱਧੂ ਨੇ ਮਾਈਕ ਤਾਂ ਫੜਿਆ ਤੇ ਪ੍ਰਧਾਨ ਮੰਤਰੀ ਮੋਦੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਜਦੋਂ ਭਾਜਪਾਈ ਹੁਣ ਲੋਕਾਂ ਨੂੰ ਕਹਿਣ ਕਿ ‘ਫਿਰ ਇਕ ਵਾਰ ਤਾਂ ਲੋਕ ਜਵਾਬ ਦੇਣ…ਬੱਸ ਕਰ ਯਾਰ।’ ਸ੍ਰੀ ਸਿੱਧੂ ਨੇ ਲੋਕਾਂ ਤੋਂ ਸੁਨੀਲ ਜਾਖੜ ਦੇ ਹੱਕ ਵਿਚ ਨਾਅਰੇ ਵੀ ਲਗਵਾਏ।


Comments Off on ‘ਹੰਕਾਰੀ ਸਰਕਾਰ’ ਦਾ ਵਕਤ ਖਤਮ: ਪ੍ਰਿਯੰਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.