ਜਾਨ੍ਹਵੀ ਕਪੂਰ ਨੇ ਆਪਣੀ ਮਾਂ ਨੂੰ ਯਾਦ ਕੀਤਾ !    ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    

ਸ਼ਾਹ ਦੀ ਰੈਲੀ ਤੋਂ ਪਹਿਲਾਂ ਪ੍ਰਚਾਰ ਸਮੱਗਰੀ ਹਟਾਈ

Posted On May - 15 - 2019

ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਕੋਲਕਾਤਾ ਵਿੱਚ ਕੱਢੇ ਗਏ ਰੋਡ ਸ਼ੋਅ ਦਾ ਦ੍ਰਿਸ਼। ਫੋਟੋ: ਪੀਟੀਆਈ

ਕੋਲਕਾਤਾ, 14 ਮਈ
ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਅੱਜ ਇੱਥੇ ਹੋਈ ਰੈਲੀ ਤੋਂ ਕੁਝ ਘੰਟੇ ਪਹਿਲਾਂ ਪਾਰਟੀ ਦੇ ਪੋਸਟਰ ਤੇ ਹੋਰ ਪ੍ਰਚਾਰ ਸਮੱਗਰੀ ਹਟਾਏ ਜਾਣ ਨਾਲ ਵਿਵਾਦ ਖੜ੍ਹਾ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਆਗੂਆਂ ਦੇ ਫਲੈਕਸ ਵੀ ਸੜਕਾਂ ਕੰਢਿਓਂ ਹਟਾ ਲਏ ਗਏ। ਦਰਅਸਲ ਸ਼ਾਹ ਨੇ ਅੱਜ ਕੋਲਕਾਤਾ ਵਿਚ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਰੋਡ ਸ਼ੋਅ ਕਰਨਾ ਸੀ। ਭਾਜਪਾ ਆਗੂਆਂ ਨੇ ਸੂਬਾਈ ਪ੍ਰਸ਼ਾਸਨ ’ਤੇ ‘ਗੁੰਡਾਗਰਦੀ’ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਜਾਣਬੁੱਝ ਕੇ ਪੋਸਟਰ ਤੇ ਹੋਰ ਸਮੱਗਰੀ ਲਾਹ ਦਿੱਤੀ ਹੈ। ਭਾਜਪਾ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਨੇ ਕਿਹਾ ਹੈ ਕਿ ਉਹ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਗੇ। ਜਦਕਿ ਪੁਲੀਸ ਮੁਤਾਬਕ ਕਾਰਵਾਈ ਕਮਿਸ਼ਨ ਦੀ ਹਦਾਇਤ ’ਤੇ ਕੀਤੀ ਗਈ ਹੈ ਕਿਉਂਕਿ ਫਲੈਕਸ ਤੇ ਪੋਸਟਰ ਰਾਜ ਸਰਕਾਰ ਦੀ ਜਾਇਦਾਦ ’ਤੇ ਬਗ਼ੈਰ ਇਜਾਜ਼ਤ ਲਾਏ ਗਏ ਸਨ। ਚੋਣ ਕਮਿਸ਼ਨ ਨੇ ਇਸ ਮਾਮਲੇ ’ਤੇ ਟਿੱਪਣੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਫ਼ਿਲਹਾਲ ‘ਕੋਈ ਤਾਜ਼ਾ ਜਾਣਕਾਰੀ ਮੌਜੂਦ ਨਹੀਂ ਹੈ’। ਹਾਲਾਂਕਿ ਬਾਅਦ ਵਿਚ ਸ਼ਾਹ ਨੇ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਰੋਡ ਸ਼ੋਅ ਕੀਤਾ। ਰੋਡ ਸ਼ੋਅ ਮੌਕੇ ਉਨ੍ਹਾਂ ਨਾਲ ਉੱਤਰੀ ਕੋਲਕਾਤਾ ਦੇ ਉਮੀਦਵਾਰ ਰਾਹੁਲ ਸਿਨਹਾ ਤੇ ਦੱਖਣੀ ਕੋਲਕਾਤਾ ਤੋਂ ਭਾਜਪਾ ਉਮੀਦਵਾਰ ਚੰਦਰ ਕੁਮਾਰ ਬੋਸ ਵੀ ਸਨ।
-ਪੀਟੀਆਈ

ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਝੜਪਾਂ

ਕੋਲਕਾਤਾ: ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਮੌਕੇ ਅੱਜ ਸ਼ਹਿਰ ਵਿੱਚ ਭਾਜਪਾ ਹਮਾਇਤੀਆਂ, ਵਿਦਿਆਰਥੀ ਕਾਰਕੁਨਾਂ ਅਤੇ ਤ੍ਰਿਣਮੂਲ ਕਾਂਗਰਸ ਛਾਤਰ ਪ੍ਰੀਸ਼ਦ (ਟੀਐਮਸੀਪੀ) ਵਿਚਾਲੇ ਝੜਪਾਂ ਹੋ ਗਈਆਂ। ਜਾਣਕਾਰੀ ਅਨੁਸਾਰ ਅਮਿਤ ਸ਼ਾਹ ਦਾ ਕਾਫ਼ਲਾ ਅੱਜ ਜਿਉਂ ਹੀ ਉੱਤਰੀ ਕੋਲਕਾਤਾ ਵਿੱਚ ਕਾਲਜ ਸਟਰੀਟ ਕੋਲ ਦੀ ਲੰਘਿਆ ਤਾਂ ਇਸ ’ਤੇ ਪੱਥਰ ਮਾਰੇ ਗਏ। ਇਸ ਦੌਰਾਨ ਲੈਫ਼ਟ ਤੇ ਟੀਐਮਸੀਪੀ ਦੇ ਵਿਦਿਆਰਥੀ ਕਾਰਕੁਨਾਂ ਨੇ ਸ਼ਾਹ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤਾਂ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਮੌਕੇ ਸ਼ਾਹ ਨੂੰ ਕਾਲੀਆਂ ਝੰਡੀਆਂ ਵੀ ਵਿਖਾਈਆਂ ਗਈਆਂ। ਪੁਲੀਸ ਨੇ ਵਿੱਚ ਪੈ ਕੇ ਦੋਵਾਂ ਧਿਰਾਂ ਨੂੰ ਵੱਖ ਕੀਤਾ ਤੇ ਸਥਿਤੀ ਉੱਤੇ ਕਾਬੂ ਪਾਇਆ।
-ਪੀਟੀਆਈ


Comments Off on ਸ਼ਾਹ ਦੀ ਰੈਲੀ ਤੋਂ ਪਹਿਲਾਂ ਪ੍ਰਚਾਰ ਸਮੱਗਰੀ ਹਟਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.