ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On May - 30 - 2019

1- ਤਲ ਅਵੀਵ ਯੂਨੀਵਰਸਿਟੀ ਸਮਰ ਪ੍ਰੋਗਰਾਮ ਸਕਾਲਰਸ਼ਿਪ 2019, ਇਜ਼ਰਾਈਲ: ਗਰੈਜੂਏਸ਼ਨ ਅਤੇ ਪ੍ਰੋਸਟ ਗਰੈਜੂਏਸ਼ਨ ਕਰ ਰਹੇ ਹੋਣਹਾਰ ਭਾਰਤੀ ਵਿਦਿਆਰਥੀ, ਜੋ ਇਜ਼ਰਾਈਲ ਦੀ ਤਲ ਅਵੀਵ ਯੂਨੀਵਰਸਿਟੀ ਤੋਂ ਸਾਈਬਰ ਸਕਿਓਰਿਟੀ, ਬਿਜ਼ਨਸ ਐਂਡ ਇੰਟਰਨਸ਼ਿਪ ਇਨ ਸਟਾਰਟਅੱਪ ਨੇਸ਼ਨ, ਮਿਡਲ ਈਸਟ ਐਂਡ ਕਨਫਲਿਕਟ ਸਟੱਡੀਜ਼, ਸਮਰ ਇੰਟਰਨਸ਼ਿਪ ਪ੍ਰੋਗਰਾਮ, ਸਮਰ ਰਿਸਰਚ ਪ੍ਰੋਗਰਾਮ ਇਨ ਸਾਇੰਸ, ਸਮਾਰਟ ਸਿਟੀਜ਼ ਅਤੇ ਫੂਡ ਸੇਫਟੀ ਐਂਡ ਸਕਿਓਰਿਟੀ ਨਾਲ ਜੁੜੇ ਸਮਰ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹਨ, ਅਪਲਾਈ ਕਰ ਸਕਦੇ ਹਨ। ਪਿਛਲੀ ਪ੍ਰੀਖਿਆ ਵਿਚ ਘੱਟੋ ਘੱਟ 80 ਫ਼ੀਸਦੀ ਅੰਕ ਹੋਣ। ਟਿਊਸ਼ਨ ਫੀਸ ਵਿਚ 65 ਫ਼ੀਸਦੀ ਦੀ ਛੋਟ, ਰਿਹਾਇਸ਼ ਅਤੇ ਸਿਹਤ ਬੀਮੇ ਦਾ ਲਾਭ ਮਿਲੇਗਾ।
ਅਰਜ਼ੀ ਦੀ ਆਖ਼ਰੀ ਤਰੀਕ: 31 ਮਈ, 2019
ਲਿੰਕ: http://www.b4s.in/PT/TAU7
2- ਐੱਮਐੱਸਸੀ ਬਿਜ਼ਨਸ ਐਨਾਲਿਟਿਕਲ ਸਕਾਲਰਸ਼ਿਪ 2019: ਹੋਣਹਾਰ ਭਾਰਤੀ ਵਿਦਿਆਰਥੀ, ਜੋ ਯੂਕੇ ਸਥਿਤ ਦੁਰਹਮ ਯੂਨੀਵਰਸਿਟੀ ਬਿਜ਼ਨਸ ਸਕੂਲ ਤੋਂ ਐੱਮਐੱਸਸੀ ਕਰਨ ਦੇ ਚਾਹਵਾਨ ਹੋਣ, ਅਪਲਾਈ ਕਰ ਸਕਦੇ ਹਨ। ਉਕਤ ਯੂਨੀਵਰਸਿਟੀ ਤੋਂ ਐੱਮਐੱਸਸੀ ਬਿਜ਼ਨਸ ਐਨਾਲਿਟਿਕਲ ਡਿਗਰੀ ਪ੍ਰੋਗਰਾਮ ਕਰਨ ਲਈ ਚਾਹਵਾਨ ਸਾਰੇ ਵਿਦਿਆਰਥੀ ਯੋਗ ਹਨ। ਟਿਊਸ਼ਨ ਫੀਸ ਵਿਚ 25 ਫ਼ੀਸਦੀ (7000 ਬਰਤਾਨਵੀ ਪੌਂਡ) ਤਕ ਦੀ ਛੋਟ ਮਿਲੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 31 ਮਈ, 2019
ਲਿੰਕ: http://www.b4s.in/PT/MSB1
3- ਜੈਪਨੀਜ਼ ਗਵਰਨਮੈਂਟ (ਐੱਮਈਐੱਸਟੀ) ਸਕਾਲਰਸ਼ਿਪ ਫਾਰ ਅੰਡਰ ਗਰੈਜੂਏਟ ਸਟੂਡੈਂਟਸ 2020: ਹੋਣਹਾਰ 12ਵੀਂ ਪਾਸ ਵਿਦਿਆਰਥੀ, ਜੋ ਜਪਾਨ ਦੀ ਯੂਨੀਵਰਸਿਟੀ ’ਚੋਂ ਸੋਸ਼ਲ ਸਾਇੰਸ, ਹਿਊਮੈਨਿਟੀਜ਼, ਨੈਚੁਰਲ ਸਾਇੰਸ ਵਿਚ ਗਰੈਜੂਏਸ਼ਨ ਕਰਨ ਦੇ ਚਾਹਵਾਨ ਹੋਣ, ਜਾਪਾਨ ਸਰਕਾਰ ਦੁਆਰਾ ਸਮਰਥਨ ਪ੍ਰਾਪਤ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਜਨਮ 2 ਅਪਰੈਲ 1995 ਤੋਂ 1 ਅਪਰੈਲ 2003 ਦੇ ਦਰਮਿਆਨ ਹੋਇਆ ਹੋਵੇ। ਉਨ੍ਹਾਂ ਨੂੰ 117,000 ਜਾਪਾਨੀ ਯੇਨ (ਅੰਦਾਜ਼ਨ 73000 ਰੁਪਏ) ਮਹੀਨੇਵਾਰ ਭੱਤਾ, 3000 ਜਾਪਾਨੀ ਯੇਨ ਤਕ ਦਾ ਖੇਤਰੀ ਭੱਤਾ ਅਤੇ ਯਾਤਰਾ ਖ਼ਰਚ ਪ੍ਰਾਪਤ ਹੋਵੇਗਾ।
ਅਰਜ਼ੀ ਦੀ ਆਖ਼ਰੀ ਤਰੀਕ: 14 ਜੂਨ, 2019
ਲਿੰਕ: http://www.b4s.in/PT/JGS5
4- ਰਮਨ ਕਾਂਤ ਮੁੰਜਾਲ ਸਕਾਲਰਸ਼ਿਪ 2019: 12ਵੀਂ ਜਮਾਤ ਪਾਸ ਹੋਣਹਾਰ ਵਿਦਿਆਰਥੀ, ਜੋ ਫਾਈਨਾਂਸ ਅਤੇ ਮੈਨੇਜਮੈਂਟ ਦੇ ਖੇਤਰ ਵਿਚ ਗਰੈਜੂਏਸ਼ਨ ਪੱਧਰ ਦੀ ਉੱਚ ਜਾਂ ਕਾਰੋਬਾਰੀ ਸਿੱਖਿਆ ਲਈ ਵਿੱਤੀ ਸਹਾਇਤਾ ਲੈਣੀ ਚਾਹੁੰਦੇ ਹਨ, ਅਪਲਾਈ ਕਰ ਸਕਦੇ ਹਨ। ਉਮਰ 31 ਮਈ 2019 ਨੂੰ 19 ਸਾਲ ਤੋਂ ਜ਼ਿਆਦਾ ਨਾ ਹੋਵੇ, ਪਰਿਵਾਰਕ ਆਮਦਨ 6 ਲੱਖ ਰੁਪਏ ਸਾਲਾਨਾ ਤੋਂ ਜ਼ਿਆਦਾ ਨਾ ਹੋਵੇ, 10ਵੀਂ ਅਤੇ 12ਵੀਂ ਵਿੱਚੋਂ 65 ਫ਼ੀਸਦੀ (ਡਿਗਰੀ ਕੋਰਸ ਲਈ) ਅਤੇ 80 ਫ਼ੀਸਦੀ ਅੰਕ (ਡਿਪਲੋਮਾ ਕੋਰਸ ਲਈ ਹੋਣ। ਡਿਪਲੋਮਾ ਕੋਰਸ ਲਈ 50 ਹਜ਼ਾਰ ਰੁਪਏ ਤਕ ਦੀ ਰਾਸ਼ੀ ਅਤੇ ਡਿਗਰੀ ਕੋਰਸ ਲਈ ਤਿੰਨ ਸਾਲਾਂ ਤਕ 50 ਹਜ਼ਾਰ ਤੋਂ ਲੈ ਕੇ 2 ਲੱਖ 70 ਹਜ਼ਾਰ ਰੁਪਏ ਤਕ ਦੀ ਰਾਸ਼ੀ ਹਰ ਸਾਲ ਪ੍ਰਾਪਤ ਹੋਵੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 15 ਜੂਨ, 2019
ਲਿੰਕ: http://www.b4s.in/PT/RKM1
ਨੋਟ: ਸਾਰੇ ਵਜ਼ੀਫ਼ਿਆਂ ਲਈ ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।

www.buddy4study.com ਦੇ ਸਹਿਯੋਗ ਨਾਲ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.