ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On May - 23 - 2019

1- ਈਏਆਈਟੀ ਇੰਟਰਨੈਸ਼ਨਲ ਸਕਾਲਰਸ਼ਿਪ ਆਸਟਰੇਲੀਆ 2019: 12ਵੀਂ ਪਾਸ ਹੋਣਹਾਰ ਭਾਰਤੀ ਵਿਦਿਆਰਥੀ, ਜੋ ਆਸਟਰੇਲੀਆ ਸਥਿਤ ਯੂਨੀਵਰਸਿਟੀ ਆਫ ਕੁਈਨਜ਼ਲੈਂਡ ਤੋਂ ਫੁਲਟਾਈਮ ਅੰਡਰ ਗਰੈਜੂਏਟ ਡਿਗਰੀ ਕਰਨਾ ਚਾਹੁੰਦੇ ਹਨ, ਅਪਲਾਈ ਕਰ ਸਕਦੇ ਹਨ। ਚੁਣੇ ਗਏ ਵਿਦਿਆਰਥੀਆਂ ਨੂੰ ਫੀਸ ਲਈ 10,000 ਆਸਟਰੇਲੀਅਨ ਡਾਲਰ ਤਕ ਦੀ ਸਕਾਲਰਸ਼ਿਪ ਮਿਲੇਗੀ। ਆਨਲਾਈਨ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ।
ਅਰਜ਼ੀ ਦੀ ਆਖ਼ਰੀ ਤਰੀਕ: 31 ਮਈ, 2019
ਲਿੰਕ: http://www.b4s.in/PT/EIS3
2- ਜਵਾਹਰ ਲਾਲ ਨਹਿਰੂ ਮੈਮੋਰੀਅਲ ਫੰਡ ਸਕਾਲਰਸ਼ਿਪ 2019: ਇੰਡੀਅਨ ਇੰਡਸਟਰੀ ਐਂਡ ਸਿਵਿਲਾਈਜ਼ੇਸ਼ਨ, ਸੋਸ਼ਿਆਲੋਜੀ, ਇਨਕਾਮਿਕਸ, ਫਿਲਾਸਫ਼ੀ ਆਦਿ ਵਿਸ਼ਿਆਂ ਨਾਲ ਫੁਲਟਾਈਮ ਪੀਐੱਚਡੀ ਦੇ ਵਿਦਿਆਰਥੀ ਮਨੁੱਖੀ ਵਸੀਲੇ ਵਿਕਾਸ ਮੰਤਰਾਲਾ, ਭਾਰਤ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਉਮੀਦਵਾਰ 35 ਸਾਲ ਤਕ ਦੀ ਉਮਰ ਵਾਲੇ, ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਵਿਚ 60 ਫ਼ੀਸਦੀ ਅੰਕ ਹੋਣ ਅਤੇ ਪੀਐੱਚਡੀ ਲਈ ਮਾਨਤਾ ਪ੍ਰਾਪਤ ਭਾਰਤੀ ਸੰਸਥਾ ਵਿਚ ਦਾਖ਼ਲਾ ਲਿਆ ਹੋਵੇ। ਮੇਨਟੀਨੈਂਸ ਅਲਾਊਂਸ ਅਤੇ ਟਿਊਸ਼ਨ ਫੀਸ ਲਈ 18 ਹਜ਼ਾਰ ਰੁਪਏ ਮਾਸਕ ਅਤੇ ਅਚਨਚੇਤੀ ਖ਼ਰਚਿਆਂ ਲਈ 15 ਹਜ਼ਾਰ ਰੁਪਏ ਮਿਲਣਗੇ। ਚਾਹਵਾਨ ਉਮੀਦਵਾਰ ਡਾਕ ਰਾਹੀਂ ਇਸ ਪਤੇ ’ਤੇ ਅਪਲਾਈ ਕਰ ਸਕਦੇ ਹਨ: ਐਡਮਨਿਸਟ੍ਰੇਟਿਵ ਸੈਕਟਰੀ, ਜਵਾਹਰ ਲਾਲ ਨਹਿਰੂ ਮੈਮੋਰੀਅਲ ਫੰਡ, ਤੀਨ ਮੂਰਤੀ ਹਾਊਸ, ਨਵੀਂ ਦਿੱਲੀ-110011.
ਅਰਜ਼ੀ ਦੀ ਆਖ਼ਰੀ ਤਰੀਕ: 31 ਮਈ, 2019
ਲਿੰਕ: http://www.b4s.in/PT/JNM12
3- ਕਾਇੰਡ ਸਕਾਲਰਸ਼ਿਪ ਫਾਰ ਯੰਗ ਵਿਮੈਨ: ਨੌਵੀਂ ਜਮਾਤ ਤੋਂ ਲੈ ਕੇ ਗਰੈਜੂਏਸ਼ਨ, ਪੋਸਟ ਗਰੈਜੂਏਸ਼ਨ, ਆਈਟੀਆਈ/ਪਾਲੀਟੈਕਨਿਕ ਜਾਂ ਵੋਕੇਸ਼ਨਲ ਕੋਰਸ ਦੀ ਸਿੱਖਿਆ ਪ੍ਰਾਪਤ ਕਰ ਰਹੀਆਂ ਜੋ ਭਾਰਤੀ ਵਿਦਿਆਰਥਣਾਂ ਸਿੱਖਿਆ ਜਾਰੀ ਰੱਖਣ ਲਈ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀਆਂ ਹੋਣ, ਅਪਲਾਈ ਕਰ ਕੇ ਵਿੱਤੀ ਲਾਭ ਲੈ ਸਕਦੀਆਂ ਹਨ। ਇਕ ਲੜਕੀ ਸੰਤਾਨ, ਅਨਾਥ ਲੜਕੀਆਂ ਅਤੇ ਭਾਰਤੀ ਹਥਿਆਰਬੰਦ ਸੁਰੱਖਿਆ ਬਲਾਂ ਦੇ ਸ਼ਹੀਦਾਂ ਦੀਆਂ ਬੱਚੀਆਂ ਨੂੰ ਪਹਿਲ ਦਿੱਤੀ ਜਾਵੇਗੀ। ਉਮੀਦਵਾਰ ਦੀ ਸਾਲਾਨਾ ਪਰਿਵਾਰਕ ਆਮਦਨ 4 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ ਅਤੇ ਪਿਛਲੀ ਕਲਾਸ ਵਿਚ ਘੱਟੋ ਘੱਟ 60 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ। ਚੁਣੇ ਜਾਣ ’ਤੇ 6 ਤੋਂ 18 ਹਜ਼ਾਰ ਰੁਪਏ ਤਕ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਵੇਗੀ। ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।
ਅਰਜ਼ੀ ਦੀ ਆਖ਼ਰੀ ਤਰੀਕ: 31 ਮਈ, 2019
ਲਿੰਕ: http://www.b4s.in/PT/BKS1
4- ਦਿ ਆਈਸੀਡਬਲਿਊਏ ਫੈਲੋਸ਼ਿਪ ਪ੍ਰੋਗਰਾਮ 2019: ਜਿਨ੍ਹਾਂ ਉਮੀਦਵਾਰਾਂ ਦੀ ਉਮਰ 36 ਸਾਲ ਤੋਂ ਜ਼ਿਆਦਾ ਨਾ ਹੋਵੇ ਅਤੇ ਦੁਨੀਆ ਦੇ ਦੇਸ਼ਾਂ ਅਤੇ ਸੱਭਿਆਚਾਰ ਵਿਚ ਡੂੰਘੀ ਮੁਹਾਰਤ ਵਿਕਸਿਤ ਕਰਨ ਦੇ ਚਾਹਵਾਨ ਹੋਣ, ਦਿ ਇੰਸਟੀਚਿਊਟ ਆਫ ਕਰੰਟ ਅਫੇਅਰਜ਼ (ਆਈਸੀਡਬਲਿਊਏ) ਦੇ ਇਸ ਫੈਲੋਸ਼ਿਪ ਪ੍ਰੋਗਰਾਮ ਦਾ ਲਾਭ ਲੈ ਸਕਦੇ ਹਨ। ਸਿੱਖਿਅਤ ਉਮੀਦਵਾਰ, ਜੋ ਅੰਗਰੇਜ਼ੀ ਲਿਖਣ ਅਤੇ ਬੋਲਣ ’ਚ ਮੁਹਾਰਤ ਰੱਖਦੇ ਹੋਣ, ਯੋਗ ਹਨ। ਵੱਖ-ਵੱਖ ਖ਼ਰਚਿਆਂ ਲਈ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਮੀਦਵਾਰ ਆਨਲਾਈਨ ਜਾਂ ਡਾਕ ਰਾਹੀਂ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੀ ਆਖ਼ਰੀ ਤਰੀਕ: 15 ਜੂਨ, 2019
ਲਿੰਕ: http://www.b4s.in/PT/TIF9

www.buddy4study.com ਦੇ ਸਹਿਯੋਗ ਨਾਲ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.