ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On May - 16 - 2019

1- ਟੀਐੱਮਸੀ ਫੈਲੋਸ਼ਿਪ ਪੰਜਾਬ 2019: ਤਜਰਬੇਕਾਰ ਮੈਡੀਕਲ ਵਿਦਿਆਰਥੀ, ਟਾਟਾ ਮੈਮੋਰੀਅਲ (ਟੀਐੱਮਸੀ) ਅਤੇ ਪਰਮਾਣੂ ਊਰਜਾ ਵਿਭਾਗ, ਭਾਰਤ ਸਰਕਾਰ ਦੁਆਰਾ ਹੋਮੀ ਭਾਭਾ ਕੈਂਸਰ ਹਸਪਤਾਲ, ਪੰਜਾਬ ਲਈ ਦਿੱਤੀ ਜਾ ਰਹੀ ਇਸ ਇਕ ਸਾਲਾ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ। ਐੱਮਐੱਸ/ਐੱਮਡੀ/ ਡੀਐੱਨਬੀ ਡਿਗਰੀਦਾਰ ਜਾਂ ਇਸ ਦੇ ਬਰਾਬਰ ਪੋਸਟ ਗਰੈਜੂਏਟ ਮੈਡੀਕਲ ਡਿਗਰੀ ਵਾਲੇ ਉਮੀਦਵਾਰ, ਉਮਰ 40 ਸਾਲ ਤੋਂ ਜ਼ਿਆਦਾ ਨਾ ਹੋਵੇ। ਓਬੀਸੀ, ਐੱਸਸੀ, ਐੱਸਟੀ ਅਤੇ ਪੀਡਬਲਿਊਡੀ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਛੋਟ ਹੋਵੇਗੀ। ਚੁਣੇ ਗਏ ਉਮੀਦਵਾਰਾਂ ਨੂੰ 86,000 ਰੁਪਏ ਮਹੀਨੇਵਾਰ ਭੱਤਾ ਦਿੱਤਾ ਜਾਵੇਗਾ। ਆਨਲਾਈਨ ਸਮੇਤ ਡਾਕ ਜ਼ਰੀਏ ਵੀ ਅਰਜ਼ੀ ਭੇਜਣੀ ਪਵੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 17 ਮਈ, 2019
ਲਿੰਕ: http://www.b4s.in/PT/TMC2
2- ਸਕਾਟਲੈਂਡ ਸਲਟਾਯਰ ਸਕਾਲਰਸ਼ਿਪ 2019: ਜਿਹੜੇ ਹੋਣਹਾਰ ਭਾਰਤੀ ਵਿਦਿਆਰਥੀ ਸਕਾਟਲੈਂਡ ਤੋਂ ਸਾਇੰਸ, ਤਕਨਾਲੋਜੀ, ਕ੍ਰਿਏਟਿਵ ਇੰਡਸਟਰੀਜ਼, ਹੈਲਥ ਕੇਅਰ ਅਤੇ ਮੈਡੀਕਲ ਸਾਇੰਸਿਜ਼, ਰੀਨਿਊਏਬਲ ਐਂਡ ਕਲੀਨ ਐਨਰਜੀ ਦੇ ਖੇਤਰ ਵਿਚ ਪੋਸਟ ਗਰੈਜੂਏਸ਼ਨ ਕਰਨ ਦੇ ਚਾਹਵਾਨ ਹੋਣ। ਉਨ੍ਹਾਂ ਉਕਤ ਵਿਸ਼ਿਆਂ ਵਿਚ ਫੁੱਲ ਟਾਈਮ ਪੋਸਟ ਗਰੈਜੂਏਸ਼ਨ ਲਈ ਅਪਲਾਈ ਕੀਤਾ ਹੋਵੇ ਅਤੇ ਸਕਾਟਿਸ਼ ਯੂਨੀਵਰਸਿਟੀ ਤੋਂ ਪ੍ਰਾਪਤ ਅਨਕੰਡੀਸ਼ਨਲ ਜਾਂ ਕੰਡੀਸ਼ਨਲ ਆਫਰ ਲੈਟਰ ਹੋਵੇ। ਟਿਊਸ਼ਨ ਫੀਸ ਲਈ 8,000 ਜੀਬੀਪੀ ਕੀ ਰਾਸ਼ੀ ਪ੍ਰਾਪਤ ਹੋਵੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 26 ਮਈ, 2019
ਲਿੰਕ: http://www.b4s.in/PT/SSS24
3- ਆਈਸੀਐੱਮਆਰ ਜੂਨੀਅਰ ਰਿਸਰਚ ਫੈਲੋਸ਼ਿਪ 2019: ਬੇਸਿਕ ਸਾਇੰਸ ਜਾਂ ਪ੍ਰੋਫੈਸ਼ਨਲ ਡਿਗਰੀ ਕੋਰਸ ਵਿਚ ਪੋਸਟ ਗਰੈਜੂਏਟ ਵਿਦਿਆਰਥੀ, ਜੋ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਵੱਲੋਂ ਮੁਹੱਈਆ ਕਰਵਾਈ ਜਾ ਰਹੀ ਉਕਤ ਫੈਲੋਸ਼ਿਪ ਤਹਿਤ ਪ੍ਰਮੁੱਖ ਸਿੱਖਿਆ ਸੰਸਥਾਵਾਂ ਤੋਂ ਪੀਐੱਚਡੀ ਜਾਂ ਰਿਸਰਚ ਕਰਨ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨੀ ਚਾਹੁੰਦੇ ਹੋਣ, ਅਪਲਾਈ ਕਰ ਸਕਦੇ ਹਨ। ਉਮੀਦਵਾਰ ਨੇ ਐੱਮਐੱਸਸੀ/ਐੱਮਏ ਵਿਚ 55 ਫ਼ੀਸਦੀ ਅੰਕ (ਜਨਰਲ/ ਓਬੀਸੀ) ਅਤੇ 50 ਫ਼ੀਸਦੀ ਅੰਕ (ਐੱਸਸੀ/ਐੱਸਟੀ/ ਪੀਐੱਚ/ਬੀਐੱਚ) ਪ੍ਰਾਪਤ ਕੀਤੇ ਹੋਣ ਅਤੇ 30 ਸਤੰਬਰ, 2019 ਤਕ ਉਮਰ 28 ਸਾਲ (ਜਨਰਲ ਵਰਗ ਲਈ) ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਰਾਖਵੀਆਂ ਸ਼੍ਰੇਣੀਆਂ ਲਈ ਉਮਰ ਹੱਦ ਵਿਚ ਛੋਟ ਹੈ। ਚੁਣੇ ਉਮੀਦਵਾਰਾਂ ਨੂੰ 25,000 ਰੁਪਏ ਦਾ ਮਹੀਨੇਵਾਰ ਭੱਤਾ, ਹਰ ਸਾਲ 20,000 ਰੁਪਏ ਦਾ ਅਚਨਚੇਤੀ ਭੱਤੇ ਸਮੇਤ ਐੱਚਆਰਏ ਅਤੇ ਮੈਡੀਕਲ ਦਾ ਲਾਭ ਪ੍ਰਾਪਤ ਹੋਵੇਗਾ।
ਅਰਜ਼ੀ ਦੀ ਆਖ਼ਰੀ ਤਰੀਕ: 27 ਮਈ, 2019
ਲਿੰਕ: http://www.b4s.in/PT/IJR9
4- ਟਰਾਂਸਫਾਰਮ ਟੂਗੈਦਰ ਸਕਾਲਰਸ਼ਿਪ, ਸ਼ੈਫੀਲਡ ਹੈਲੇਮ ਯੂਨੀਵਰਸਿਟੀ 2019: ਜੋ ਹੋਣਹਾਰ ਭਾਰਤੀ ਵਿਦਿਆਰਥੀ ਵਿੱਦਿਅਕ ਸੈਸ਼ਨ 2019-20 ਵਿਚ ਯੂਕੇ ਸਥਿਤ ਸ਼ੈਫੀਲਡ ਹੈਲੇਮ ਯੂਨੀਵਰਸਿਟੀ ਤੋਂ ਕੁੱਲਵਕਤੀ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਕਰਨੀ ਚਾਹੁੰਦੇ ਹਨ। ਬਿਹਤਰੀਨ ਵਿੱਦਿਅਕ ਰਿਕਾਰਡ ਵਾਲੇ ਵਿਦਿਆਰਥੀ, ਜਿਨ੍ਹਾਂ ਕੋਲ ਉਕਤ ਯੂਨੀਵਰਸਿਟੀ ਤੋਂ ਪ੍ਰਾਪਤ ਆਫਰ ਲੈਟਰ ਲੋਵੇ ਅਤੇ ਅੰਗਰੇਜ਼ੀ ‘ਚ ਮੁਹਾਰਤ ਹਾਸਲ ਹੋਵੇ। ਚੁਣੇ ਗਏ ਵਿਦਿਆਰਥੀਆਂ ਨੂੰ ਟਿਊਸ਼ਨ ਫੀਸ ਵਿਚ 50 ਫ਼ੀਸਦੀ ਦੀ ਛੋਟ ਪ੍ਰਾਪਤ ਹੋਵੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 31 ਮਈ, 2019
ਲਿੰਕ: http://www.b4s.in/PT/TTS7
ਨੋਟ: ਆਨਲਾਈਨ ਅਰਜ਼ੀਆਂ ਮਨਜ਼ੂਰ ਕੀਤੀਆਂ ਜਾਣਗੀਆਂ।

www.buddy4study.com ਦੇ ਸਹਿਯੋਗ ਨਾਲ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.