ਮਾਲੀ ਦੀ ਮਹਿਲਾ ਟੀ-20 ਟੀਮ ਛੇ ਦੌੜਾਂ ’ਤੇ ਢੇਰ !    ਫੀਫਾ ਮਹਿਲਾ ਵਿਸ਼ਵ ਕੱਪ: ਮਾਰਟਾ ਦਾ ਗੋਲ, ਬ੍ਰਾਜ਼ੀਲ ਪ੍ਰੀ ਕੁਆਰਟਰਜ਼ ’ਚ !    ਵਿਕਸਤ ਭਾਰਤ ਹਾਲੇ ਬੜੀ ਦੂਰ ਦੀ ਗੱਲ !    ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਗੈਰਕਾਨੂੰਨੀ ਹੁੱਕਾ ਬਾਰਾਂ ’ਤੇ ਪਾਬੰਦੀ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਸਾਬਕਾ ਐੱਸਪੀ ਨਾਲ 25 ਲੱਖ ਦੀ ਧੋਖਾਧੜੀ !    ਮਹੀਨੇ ਦੇ ਅਖੀਰ ਤੱਕ ਡਰੇਨਾਂ ਦੀ ਸਫ਼ਾਈ ਕਰਨ ਦਾ ਹੁਕਮ !    ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    

ਲਿਖਣ ਦਾ ਸ਼ੌਕ ਰੱਖਣ ਵਾਲਾ ਕਿਰਤੀ

Posted On May - 7 - 2019

ਕਿਰਤੀ

ਪਿੰਡ ਕਣਕਵਾਲ (ਮਾਨਸਾ) ਦੇ ਕਰਨੈਲ ਅਟਵਾਲ ਦਾ ਜੀਵਨ ਸੰਘਰਸ਼।
ਮੈਂ ਅੱਠਵੀਂ ਕਲਾਸ ਤਕ ਹੀ ਪੜ੍ਹਿਆ ਹਾਂ। ਮਾਪਿਆਂ ਨੇ ਕਿਸੇ ਦੀ ਰਾਇ ਲੈ ਕੇ ਮੇਰੀ ਪੜ੍ਹਾਈ ਛੁਡਵਾ ਕੇ ਮੈਨੂੰ ਦਰਜ਼ੀ ਕੋਲ ਕੰਮ ਸਿੱਖਣ ਲਾ ਦਿੱਤਾ। ਫਿਰ ਮੈਂ ਢਾਈ ਕੁ ਸਾਲ ਉਸ ਕੋਲ ਕੰਮ ਸਿੱਖਿਆ। ਪੈਂਟਾਂ ਸਿੱਖਣ ਲਈ ਮੈਂ ਸ਼ਹਿਰ ਦੇ ਦਰਜ਼ੀ ਤੋਂ ਸਿਖਲਾਈ ਲਈ। 25 ਸਾਲਾਂ ਤੋਂ ਮੈਂ ਹੁਣ ਇਹ ਕੰਮ ਹੀ ਕਰ ਰਿਹਾਂ। ਜੇਕਰ ਮੈਂ ਪੜ੍ਹਿਆ ਹੁੰਦਾ ਤਾਂ ਮੈਂ ਅੱਜ ਕੁਝ ਹੋਰ ਹੀ ਹੋਣਾ ਸੀ।
ਮੈਨੂੰ ਅਪਾਹਜ ਹੋਣ ਦਾ ਓਨਾ ਅਫ਼ਸੋਸ ਨਹੀਂ ਜਿੰਨਾ ਘੱਟ ਪੜ੍ਹੇ ਹੋਣ ਦਾ ਹੈ। ਫਿਰ ਵੀ ਮੈਂ ਘੱਟ ਪੜ੍ਹਿਆ ਹੋਣ ’ਤੇ ਕਿਸੇ ਨਾਲੋਂ ਘੱਟ ਨਹੀਂ। ਮੈਂ ਟੂਰਨਾਮੈਂਟਾਂ ਵਿਚ ਕੁਮੈਂਟਰੀ ਵੀ ਕਰਦਾ ਹਾਂ ਤੇ ਦੋ ਵਾਰ ਜਲੰਧਰ ਦੂਰਦਰਸ਼ਨ ’ਤੇ ਅਪਾਹਜਾਂ ਦੇ ਪ੍ਰੋਗਰਾਮ ਵਿਚ ਵੀ ਜਾ ਕੇ ਆਇਆ ਹਾਂ। ‘ਜ਼ਿੰਦਗੀ ਅਨਮੋਲ’ ਨਾਂ ਦੇ ਪ੍ਰੋਗਰਾਮ ਵਿਚ ਉਨ੍ਹਾਂ ਅਪਾਹਜਾਂ ਨਾਲ ਗੱਲਬਾਤ ਕਰਾਉਂਦੇ ਹਨ ਜਿਹੜੇ ਆਪਣੀ ਰੋਜ਼ੀ ਰੋਟੀ ਖ਼ੁਦ ਕਮਾਉਂਦੇ ਹਨ। ਮੈਂ ਲਿਖਦਾ ਵੀ ਹਾਂ। ਪੰਜਾਬੀ ਦੇ ਲਗਪਗ ਹਰੇਕ ਅਖ਼ਬਾਰ ਵਿਚ ਮੇਰੇ ਲੇਖ ਪ੍ਰਕਾਸ਼ਿਤ ਹੁੰਦੇ ਹਨ। ਮੈਂ ਕਾਵਿ-ਵਿਅੰਗ ਲਿਖਦਾ ਹਾਂ। ਮੈਂ ਤਾਂ ਝੁੱਗੀਆਂ ਝੌਂਪੜੀਆਂ ਵਾਲਿਆਂ ਦੇ ਦਰਦ ਵੀ ਲਿਖਦਾਂ ਹਾਂ। ਜੇਕਰ ਇਹ ਕਿਧਰੇ ਪ੍ਰਕਾਸ਼ਿਤ ਨਾ ਹੋਣ ਤਾਂ ਮੈਂ ਇਨ੍ਹਾਂ ਨੂੰ ਫੇਸਬੁੱਕ ’ਤੇ ਪਾ ਦਿੰਦਾ ਹਾਂ।
ਮੈਨੂੰ ਜੇ ਦੁਬਾਰਾ ਜ਼ਿੰਦਗੀ ਜਿਊਣ ਦਾ ਮੌਕਾ ਮਿਲੇ ਤਾਂ ਮੈਂ ਬਹੁਤ ਪੜ੍ਹਾਈ ਕਰਾਂਗਾ। ਮੈਂ ਕਿਤਾਬਾਂ ਬਹੁਤ ਪੜ੍ਹਦਾ ਹਾਂ। ਮੈਨੂੰ ਨਰਿੰਦਰ ਕਪੂਰ ਦੀ ‘ਅੰਤਰ ਝਾਤ’ ਕਿਤਾਬ ਬਹੁਤ ਵਧੀਆ ਲੱਗੀ। ਪੜ੍ਹਨ ਤੇ ਲਿਖਣ ਦਾ ਸ਼ੌਕ ਮੈਨੂੰ ਅਖ਼ਬਾਰ ਵਿਚ ਜਗਦੀਸ਼ ਪ੍ਰਕਾਸ਼ ਕੌਸ਼ਿਕ ਦੇ ਵਿਅੰਗ ਪੜ੍ਹਕੇ ਹੋਇਆ। ਫਿਰ ਮੈਨੂੰ ਹੋਇਆ ਕਿ ਮੈਂ ਵੀ ਲਿਖਾਂ। 1997 ਵਿਚ ਜਦੋਂ ਮੇਰੀ ਪਹਿਲੀ ਲਿਖਤ ਅਖ਼ਬਾਰ ਵਿਚ ਪ੍ਰਕਾਸ਼ਿਤ ਹੋਈ ਤਾਂ ਮੇਰਾ ਹੌਸਲਾ ਬਹੁਤ ਵਧਿਆ।
ਮੇਰਾ ਬਚਪਨ ਆਮ ਬੱਚਿਆਂ ਵਾਂਗ ਹੀ ਗੁਜ਼ਰਿਆ। ਅਸੀਂ 4 ਭਰਾ ਤੇ 3 ਭੈਣਾਂ ਹਨ। ਮੇਰੇ ਨਾਲੋਂ ਵੱਡਾ ਭਰਾ ਥਾਣੇਦਾਰ ਬਣ ਗਿਆ। ਇਕ ਖੇਤ ਮਜ਼ਦੂਰੀ ਕਰਦਾ ਐ। ਇਕ ਗੁਜ਼ਰ ਗਿਆ। ਮੈਂ ਸਾਰੀ ਉਮਰ ਕਿਰਤ ਹੀ ਕੀਤੀ ਐ, ਪਰ ਇਸ ਵਿਚ ਇੰਨੀ ਕਮਾਈ ਨਹੀਂ। ਬਸ ਹੁਣ ਤਾਂ ਟਾਈਮ ਪਾਸ ਹੀ ਐ। ਮੈਂ ਹੁਣ ਇਸਨੂੰ ਛੱਡ ਕੇ ਹੋਰ ਕੁਝ ਨਹੀਂ ਕਰ ਸਕਦਾ। ਮੈਂ ਆਪਣੇ ਬੱਚਿਆਂ ਨੂੰ ਬਹੁਤ ਪੜ੍ਹਾਈ ਕਰਾਉਣੀ ਚਾਹੁੰਦਾ ਤਾਂ ਕਿ ਉਹ ਆਪਣੀ ਮਰਜ਼ੀ ਦਾ ਕੰਮ ਕਰ ਸਕਣ। ਮੇਰੇ ਦੋਵੇਂ ਬੱਚੇ ਹੁਸ਼ਿਆਰ ਹਨ। ਬੇਟੀ ਬਾਰ੍ਹਵੀਂ ਵਿਚ ਕਾਮਰਸ ਪੜ੍ਹ ਰਹੀ ਹੈ। ਉਸਦੇ ਦਸਵੀਂ ਵਿਚੋਂ 80% ਨੰਬਰ ਆਏ ਸਨ। ਪਿੱਛੇ ਜਿਹੇ ਉਸਨੂੰ ਸੁੰਦਰ ਲਿਖਾਈ ਦੀ ਟਰਾਫੀ ਵੀ ਮਿਲੀ ਹੈ।

ਸਤਦੀਪ ਗਿੱਲ (81306-97154)


Comments Off on ਲਿਖਣ ਦਾ ਸ਼ੌਕ ਰੱਖਣ ਵਾਲਾ ਕਿਰਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.