ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਰੌਜਰ ਫੈਡਰਰ ਨੇ ਬਣਾਇਆ ਨਵਾਂ ਰਿਕਾਰਡ

Posted On May - 11 - 2019

ਪ੍ਰੋ. ਸੁਦੀਪ ਸਿੰਘ ਢਿੱਲੋਂ
ਰੌਜਰ ਫੈਡਰਰ ਟੈਨਿਸ ਜਗਤ ਦੇ ਮਹਾਨ ਖਿਡਾਰੀਆਂ ਵਿੱਚ ਆਉਂਦੇ ਹਨ ਅਤੇ ਹੁਣ ਉਨ੍ਹਾਂ ਆਪਣੀ ਮਹਾਨਤਾ ਦਾ ਇੱਕ ਹੋਰ ਤਕੜਾ ਸਬੂਤ ਦੇ ਦਿੱਤਾ ਹੈ। ਉਂਜ ਤਾਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਪਰ ਫੈਡਰਰ ਨੇ ਪ੍ਰਮਾਣ ਵੀ ਦੇ ਦਿੱਤਾ ਹੈ। ਰੌਜਰ ਫੈਡਰਰ ਨੇ ਉਂਜ ਤਾਂ ਆਪਣੇ ਖੇਡ ਵਿੱਚ ਵੀ ਬਹੁਤ ਪ੍ਰਾਪਤੀਆਂ ਕੀਤੀਆਂ ਹਨ ਪਰ ਲੰਘੇ ਦਿਨੀਂ ਉਨ੍ਹਾਂ ਇੱਕ ਨਿਵੇਕਲਾ ਰਿਕਾਰਡ ਵੀ ਬਣਾ ਦਿੱਤਾ ਹੈ। ਬੀਤੇ ਦਿਨੀਂ, ਫੈਡਰਰ ਨੇ ਯੂਨਾਨ ਦੇਸ਼ ਦੇ ਸਟੀਫੇਨੋਸ ਸਿਟਸਿਪਾਸ ਨੂੰ ਹਰਾ ਕੇ ਦੁਬਈ ਟੈਨਿਸ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਅਜਿਹਾ ਕਰਨ ਦੇ ਨਾਲ ਹੀ ਫੈਡਰਰ ਨੇ ਆਪਣੇ ਟੈਨਿਸ ਖੇਡ ਜੀਵਨ ਦਾ 100ਵਾਂ ਸਿੰਗਲ ਖਿਤਾਬ ਜਿੱਤਿਆ ਹੈ, ਜੋ ਟੈਨਿਸ ਦੀ ਦੁਨੀਆਂ ਦਾ ਇੱਕ ਵੱਡਾ ਰਿਕਾਰਡ ਸਾਬਤ ਹੋਇਆ ਹੈ। ਇਸ ਨੂੰ ਸਰ ਕਰਨਾ ਬੇਹੱਦ ਚੁਣੌਤੀ ਭਰਿਆ ਕੰਮ ਵੀ ਹੈ। ਟੈਨਿਸ ਇੱਕ ਅਜਿਹੀ ਖੇਡ ਹੈ ਜਿਸ ਵਿੱਚ ਕਈ ਘੰਟੇ ਚੱਲਣ ਵਾਲੇ ਇੱਕ ਇੱਕ ਮੈਚ ਨੂੰ ਜਿੱਤਣ ਲਈ ਪੂਰੀ ਵਾਹ ਲਾਉਣੀ ਪੈਂਦੀ ਹੈ ਪਰ ਫੈਡਰਰ ਨੇ ਅਜਿਹੇ ਅਣਗਿਣਤ ਮੈਚ ਜਿੱਤਦੇ ਹੋਏ ਖ਼ਿਤਾਬ ਜਿੱਤਣ ਦਾ ਸੈਂਕੜਾ ਬਣਾ ਦਿੱਤਾ ਹੈ। ਸੌ ਖ਼ਿਤਾਬ ਜਿੱਤ ਲੈਣਾ ਬੇਹੱਦ ਮੁਸ਼ਕਿਲ ਪ੍ਰਾਪਤੀ ਹੈ ਪਰ ਫੈਡਰਰ ਨੇ ਹਮੇਸ਼ਾਂ ਦੀ ਤਰ੍ਹਾਂ ਇਸ ਨੂੰ ਆਪਣੇ ਜਾਣੇ-ਪਛਾਣੇ ਅਤੇ ਸਾਦੇ ਢੰਗ ਨਾਲ ਕਰ ਦਿਖਾਇਆ ਅਤੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ।
ਇਸ ਜਿੱਤ ਨੂੰ ਫੈਡਰਰ ਨੇ ਕਾਫ਼ੀ ਸਿੱਧੇ ਢੰਗ ਨਾਲ ਹਾਸਲ ਕੀਤਾ ਸੀ ਅਤੇ ਫਾਈਨਲ ਵਿੱਚ ਫੈਡਰਰ ਨੇ 6-4, 6-4 ਦੇ ਫ਼ਰਕ ਨਾਲ ਜਿੱਤ ਦਰਜ ਕੀਤੀ। ਫੈਡਰਰ ਦੀ ਪ੍ਰਾਪਤੀ ਦਾ ਅੰਦਾਜ਼ਾ ਇਥੋਂ ਹੀ ਲਾਇਆ ਜਾ ਸਕਦਾ ਹੈ ਕਿ ਉਹ ਟੈਨਿਸ ਦੇ ਸਾਬਕਾ ਮਹਾਨ ਖਿਡਾਰੀ ਜਿੰਮੀ ਕੋਨਰਸ ਤੋਂ ਬਾਅਦ 100 ਸਿੰਗਲ ਖਿਤਾਬ ਜਿੱਤਣ ਵਾਲੇ ਟੈਨਿਸ ਇਤਿਹਾਸ ਦੇ ਸਿਰਫ਼ ਦੂਜੇ ਪੁਰਸ਼ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ, ਕੋਨਰਸ ਨੇ 109 ਖਿਤਾਬ ਜਿੱਤੇ ਸਨ। ਕੁੱਲ ਮਿਲਾ ਕੇ ਟੈਨਿਸ ਵਿੱਚ ਮਾਰਟਿਨਾ ਨਵਰਾਤਿਲੋਵਾ ਦੇ ਨਾਂਅ ਉੱਤੇ ਸਭ ਤੋਂ ਜ਼ਿਆਦਾ ਖ਼ਿਤਾਬ ਜਿੱਤਣ ਦਾ ਰਿਕਾਰਡ ਹੈ। ਉਸ ਨੇ ਮਹਿਲਾ ਵਰਗ ਦੇ ਆਪਣੇ ਕਰੀਅਰ ਵਿੱਚ ਮਹਿਲਾਵਾਂ ਦੇ ਸਿੰਗਲਜ਼ ਵਿੱਚ ਕੁੱਲ 167 ਖਿਤਾਬ ਜਿੱਤੇ ਸਨ। ਇਸ ਜਿੱਤ ਦੇ ਨਾਲ ਹੀ ਫੈਡਰਰ ਆਲਮੀ ਟੈਨਿਸ ਦੀ ਤਾਜ਼ਾ ਰੈਂਕਿੰਗ ਵਿੱਚ ਸਿਖਰਲੇ ਚਾਰ ਸਥਾਨਾਂ ਵਿੱਚ ਵੀ ਪਹੁੰਚ ਗਏ ਨੇ ਅਤੇ ਆਪਣੇ ਲੰਮੇਰੇ ਅਤੇ ਕਾਮਯਾਬ ਖੇਡ ਜੀਵਨ ਵਿੱਚ ਇਸ ਖਿਡਾਰੀ ਦੇ ਦੁਬਾਰਾ ਚੋਟੀ ਉੱਤੇ ਪਹੁੰਚਣ ਦੀ ਵੀ ਪੂਰੀ ਪੂਰੀ ਸੰਭਾਵਨਾ ਹੈ। ਤਮਾਮ ਸਫ਼ਲਤਾ ਦੇ ਬਾਵਜੂਦ ਇੱਕ ਆਮ ਅਤੇ ਨਿਮਾਣੇ ਇਨਸਾਨ ਵਾਂਗ ਵਿਚਰਨ ਵਾਲੇ ਰੌਜਰ ਫੈਡਰਰ ਦੀ ਖੇਡ ਇਤਿਹਾਸ ਦੇ ਸਭ ਤੋਂ ਸਫ਼ਲ ਖਿਡਾਰੀਆਂ ਵਿੱਚ ਗਿਣਤੀ ਹੁੰਦੀ ਹੈ, ਜੋ ਆਪੋ-ਆਪਣੀ ਖੇਡ ਉੱਤੇ ਇੱਕ ਅਮਿੱਟ ਛਾਪ ਛੱਡ ਰਹੇ ਹਨ ਅਤੇ ਇੱਕ ਤਕੜੀ ਵਿਰਾਸਤ ਵੀ ਤਿਆਰ ਕਰ ਰਹੇ ਹਨ। ਇਸ ਰਿਕਾਰਡ ਤੋੜ ਜਿੱਤ ਤੋਂ ਬਾਅਦ ਇਹ ਤਾਂ ਸਪਸ਼ਟ ਹੋ ਗਿਆ ਹੈ ਕਿ ਰੌਜਰ ਫੈਡਰਰ ਨੇ ਟੈਨਿਸ ਜਗਤ ਵਿੱਚ ਆਪਣੀ ਮਹਾਨਤਾ ਪੱਕੀ ਕਰ ਦਿੱਤੀ ਹੈ।


Comments Off on ਰੌਜਰ ਫੈਡਰਰ ਨੇ ਬਣਾਇਆ ਨਵਾਂ ਰਿਕਾਰਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.