ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਰੂਪ ਦੇ ਪੈਣ ਲਿਸ਼ਕਾਰੇ…

Posted On May - 25 - 2019

ਹਰ ਵਕਤ ਚਕਾਚੌਂਧ ਵਿਚ ਰਹਿਣ ਵਾਲੀਆਂ ਬੌਲੀਵੁੱਡ ਅਭਿਨੇਤਰੀਆਂ ਹਮੇਸ਼ਾਂ ਤਰੋਤਾਜ਼ਾ ਨਜ਼ਰ ਆਉਂਦੀਆਂ ਹਨ ਜਦੋਂ ਕਿ ਉਨ੍ਹਾਂ ਦੇ ਬੇਸ਼ੁਮਾਰ ਰੁਝੇਵੇਂ ਹੁੰਦੇ ਹਨ। ਅਜਿਹੇ ਵਿਚ ਉਹ ਖ਼ੁਦ ਨੂੰ ਕਿਵੇਂ ਤਰੋਤਾਜ਼ਾ ਰੱਖਦੀਆਂ ਹਨ, ਇਸ ਦਾ ਭੇਤ ਖੋਲ੍ਹਦੀ ਹੈ ਇਹ ਰਚਨਾ।

ਅਸੀਮ ਚਕਰਵਰਤੀ

ਵਿਦਿਆ ਬਾਲਨ

ਬੌਲੀਵੁੱਡ ਹਸਤੀਆਂ ਆਪਣੀ ਦਿੱਖ, ਫੈਸ਼ਨ ਅਤੇ ਮੇਕਅੱਪ ਨੂੰ ਲੈ ਕੇ ਬਹੁਤ ਸੁਚੇਤ ਰਹਿੰਦੀਆਂ ਹਨ। ਖ਼ਾਸ ਕਰਕੇ ਅਭਿਨੇਤਰੀਆਂ ਇਸ ਮਾਮਲੇ ਵਿਚ ਇਕ ਦੂਜੇ ਨੂੰ ਪਿੱਛੇ ਛੱਡਦੀਆਂ ਹਨ। ਇਸ ਕਾਰਨ ਉਹ ਅਕਸਰ ਚਰਚਾ ਵਿਚ ਰਹਿੰਦੀਆਂ ਹਨ। ਬੇਹੱਦ ਰੁਝੇਵਿਆਂ ਭਰੇ ਜੀਵਨ ਵਿਚ ਵੀ ਉਨ੍ਹਾਂ ਦੇ ਚਿਹਰਿਆਂ ’ਤੇ ਤਾਜ਼ਗੀ ਬਣੀ ਰਹਿੰਦੀ ਹੈ। ਇਸਨੂੰ ਬਰਕਰਾਰ ਰੱਖਣ ਲਈ ਉਹ ਤਰ੍ਹਾਂ ਤਰ੍ਹਾਂ ਦੇ ਉਪਾਇਆਂ ਦਾ ਸਹਾਰਾ ਲੈਂਦੀਆਂ ਹਨ।
ਅੱਜ ਕੱਲ੍ਹ ਅਨੀਸ ਬਜ਼ਮੀ ਦੀ ਫ਼ਿਲਮ ‘ਪਾਗਲਪੰਤੀ’ ਨੂੰ ਪੂਰਾ ਕਰ ਰਹੀ ਅਭਿਨੇਤਰੀ ਇਲਿਆਨਾ ਡਿਕੂਰ’ਜ਼ ਦਾ ਫ਼ਿਲਮਾਂ ਤੋਂ ਇਲਾਵਾ ਇਕ ਦੂਜਾ ਰੁਝੇਵਾਂ ਹੈ। ਬੇਸ਼ੱਕ ਉਹ ਸਾਲ ਵਿਚ ਇਕ ਦੋ ਫ਼ਿਲਮਾਂ ਹੀ ਕਰਦੀ ਹੈ, ਪਰ ਉਹ ਖ਼ੁਦ ਨੂੰ ਹਮੇਸ਼ਾਂ ਰੁੱਝੀ ਰੱਖਣਾ ਪਸੰਦ ਕਰਦੀ ਹੈ। ਉਹ ਕਈ ਤਰ੍ਹਾਂ ਦੇ ਸਮਾਜਿਕ ਕਾਰਜਾਂ ਵਿਚ ਵੀ ਜੁਟੀ ਹੋਈ ਹੈ। ਅਜਿਹੇ ਵਿਚ ਉਸ ਨੂੰ ਬਹੁਤ ਘੁੰਮਣਾ ਪੈਂਦਾ ਹੈ ਜਿਸਦਾ ਉਸਨੂੰ ਸ਼ੌਕ ਵੀ ਹੈ, ਪਰ ਫਿਰ ਵੀ ਉਸ ਦੇ ਚਿਹਰੇ ’ਤੇ ਤਾਜ਼ਗੀ ਬਣੀ ਰਹਿੰਦੀ ਹੈ। ਇਸਦਾ ਰਾਜ਼ ਉਹ ‘ਸਪਾ’ ਨੂੰ ਦੱਸਦੀ ਹੈ। ਉਸ ਨੂੰ ਜਦੋਂ ਵੀ ਕਿਧਰੇ ਜਾਣਾ ਹੁੰਦਾ ਹੈ ਤਾਂ ਉਹ ਇਕ ਵਾਰ ‘ਸਪਾ’ ਵਿਚ ਇਸ਼ਨਾਨ ਜ਼ਰੂਰ ਕਰਦੀ ਹੈ।
ਕੋਈ ਵੱਡੀ ਡਿਨਰ ਪਾਰਟੀ ਹੋਵੇ ਜਾਂ ਫਿਰ ਕੋਈ ਐਵਾਰਡ ਸਮਾਗਮ, ਹਰ ਜਗ੍ਹਾ ਅਭਿਨੇਤਰੀ ਵਿਦਿਆ ਬਾਲਨ ਰਵਾਇਤੀ ਭਾਰਤੀ ਮੇਕਅੱਪ ਵਿਚ ਨਜ਼ਰ ਆਉਂਦੀ ਹੈ। ਸਾੜ੍ਹੀ, ਕੰਨਾਂ ਵਿਚ ਝੁਮਕੇ ਅਤੇ ਗਲ਼ ਵਿਚ ਪਤਲੀ ਜਿਹੀ ਚੇਨ। ਅਕਸਰ ਉਸਦੀ ਇਹ ਹੀ ਦਿੱਖ ਹੁੰਦੀ ਹੈ। ਵਿਦਿਆ ਨੂੰ ਮਾਂ ਵੱਲੋਂ ਸਿਖਾਈ ਗਈ ਸੁੰਦਰਤਾ ਦੇਖਭਾਲ ’ਤੇ ਹੀ ਭਰੋਸਾ ਹੈ। ਅਜਿਹੇ ਵਿਸ਼ੇਸ਼ ਮੌਕਿਆਂ ’ਤੇ ਜਾਣ ਤੋਂ ਪਹਿਲਾਂ ਉਹ ਅਕਸਰ ਘਰੇਲੂ ਚੀਜ਼ਾਂ ਨਾਲ ਬਣਾਈ ਕਰੀਮ ਨਾਲ ਫੇਸ਼ੀਅਲ ਕਰਦੀ ਹੈ। ਇਸਦੇ ਨਾਲ ਹੀ ਉਹ ਫਰੈਂਚ ਮੈਨੀਕਿਓਰ ਕਰਦੀ ਹੈ, ਜਿਸ ਨਾਲ ਹੱਥਾਂ ਦੀ ਚਮਕ ਵਧਦੀ ਹੈ। ਵਿਦਿਆ ਮੁਤਾਬਿਕ ਹੱਥ ਸੁੰਦਰ ਨਾ ਹੋਣ ਤਾਂ ਸਾਰਾ ਸ਼ਿੰਗਾਰ ਵਿਅਰਥ ਹੋ ਜਾਂਦਾ ਹੈ। ਬਸ, ਇਸ ਤੋਂ ਜ਼ਿਆਦਾ ਮੇਕਅੱਪ ਵਿਦਿਆ ਨੂੰ ਪਸੰਦ ਨਹੀਂ ਹੈ। ਅਸਲ ਵਿਚ ਉਹ ਖ਼ੁਦ ਨੂੰ ਬਿਨਾਂ ਮੇਕਅੱਪ ਤੋਂ ਹੀ ਜ਼ਿਆਦਾ ਸੁੰਦਰ ਮਹਿਸੂਸ ਕਰਦੀ ਹੈ।

ਦੀਪਿਕਾ ਪਾਦੁਕੋਣ

ਆਪਣੇ ਰੂਪ ਦਾ ਪ੍ਰਿਯੰਕਾ ਚੋਪੜਾ ਕੁਝ ਇਸ ਤਰ੍ਹਾਂ ਖੁਲਾਸਾ ਕਰਦੀ ਹੈ,‘ਕਿਸੇ ਪ੍ਰੋਗਰਾਮ ਵਿਚ ਜਾਣ ਤੋਂ ਪਹਿਲਾਂ ਇਕ ਵਿਦੇਸ਼ੀ ਬਰਾਂਡ ਦੇ ਸੁਗੰਧਿਤ ਤੇਲ ਨਾਲ ਚੰਗੀ ਤਰ੍ਹਾਂ ਮਾਲਿਸ਼ ਕਰਨ ਤੋਂ ਬਾਅਦ ਇਸ਼ਨਾਨ ਕਰਦੀ ਹਾਂ। ਇਸ ਨਾਲ ਦਿਨ ਭਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਇਸ ਨਾਲ ਮੈਂ ਕਾਫ਼ੀ ਸਹਿਜ ਮਹਿਸੂਸ ਕਰਦੀ ਹਾਂ।’ ਵਿਸ਼ਵ ਸੁੰਦਰੀ ਨੂੰ ਇਸ ਇਸ਼ਨਾਨ ਤੋਂ ਬਾਅਦ ਜ਼ਿਆਦਾ ਮੇਕਅੱਪ ਦੀ ਲੋੜ ਨਹੀਂ ਪੈਂਦੀ।
ਕੰਗਨਾ ਰਣੌਤ ਆਪਣੀ ਚਮੜੀ ਨੂੰ ਲੈ ਕੇ ਬਹੁਤ ਜ਼ਿਆਦਾ ਸੰਜੀਦਾ ਹੈ। ਉਹ ਕਹਿੰਦੀ ਹੈ, ‘ਮੇਰੀ ਚਮੜੀ ਬਹੁਤ ਤੇਲ ਵਾਲੀ ਹੈ। ਇਸ ਲਈ ਮੈਂ ਬਹੁਤ ਸਾਰੇ ਪਾਣੀ ਨਾਲ ਇਸਨੂੰ ਸਾਫ਼ ਕਰਦੀ ਹਾਂ। ਦਿਨ ਵਿਚ ਕਈ ਵਾਰ ਪਾਣੀ ਨਾਲ ਮੂੰਹ ਧੋਣਾ ਹੁਣ ਮੇਰੀ ਆਦਤ ਬਣ ਗਿਆ ਹੈ।’ ਉਹ ਆਪਣੇ ਮੇਕਅੱਪ ਦਾ ਪੂਰਾ ਸਿਹਰਾ ਆਪਣੇ ਮੇਕਅੱਪਮੈਨ ਨੂੰ ਦਿੰਦੀ ਹੈ। ਉਹ ਮੰਨਦੀ ਹੈ ਕਿ ਮੇਕਅੱਪ ਬਾਰੇ ਉਸਦੀ ਜਾਣਕਾਰੀ ਬਹੁਤ ਘੱਟ ਹੈ। ਉਹ ਕਿਧਰੇ ਵੀ ਜਾਏ, ਉਸਨੂੰ ਹਲਕਾ-ਫੁਲਕਾ ਮੇਕਅੱਪ ਜ਼ਿਆਦਾ ਚੰਗਾ ਲੱਗਦਾ ਹੈ। ਮੇਕਅੱਪ ਨਾਲ ਭਰਿਆ ਚਿਹਰਾ ਉਸਨੂੰ ਪਸੰਦ ਨਹੀਂ ਹੈ।

ਸੋਨਾਕਸ਼ੀ ਸਿਨਹਾ

ਅਭਿਨੇਤਰੀ ਆਲੀਆ ਭੱਟ ਨੂੰ ਦਿਨ ਭਰ ਦੀ ਥਕਾਵਟ ਤੋਂ ਬਾਅਦ ਘਰ ਜਾ ਕੇ ਇਸ਼ਨਾਨ ਕਰਨ ਦੀ ਆਦਤ ਹੈ। ਉਸਨੂੰ ਯਕੀਨ ਹੈ ਕਿ ਇਸ ਤੋਂ ਬਾਅਦ ਉਸ ਵਿਚ ਨਵੀਂ ਊਰਜਾ ਭਰ ਜਾਂਦੀ ਹੈ। ਉਹ ਕਹਿੰਦੀ ਹੈ, ‘ਗਰਮੀ ਦੇ ਦਿਨ ਵਿਚ ਦੋ ਬਾਰ ਦੀ ਬਜਾਏ ਤਿੰਨ-ਚਾਰ ਵਾਹ ਨਹਾ ਲੈਂਦੀ ਹਾਂ। ਇਸ ਦੌਰਾਨ ਬਾਥਟੱਬ ਵਿਚ ਕਾਫ਼ੀ ਦੇਰ ਤਕ ਰਹਿੰਦੀ ਹਾਂ। ਕਦੇ ਕਦੇ ਉਸ ਵਿਚ ਫੁੱਲਾਂ ਦੀਆਂ ਪੰਖੜੀਆਂ ਅਤੇ ਹਰਬਲ ਤੇਲ ਪਾ ਕੇ ਇਸ਼ਨਾਨ ਦਾ ਆਨੰਦ ਲੈਂਦੀ ਹਾਂ। ਇਹ ਇਸ਼ਨਾਨ ਮੇਰੇ ਵਿਚ ਨਵੀਂ ਤਾਜ਼ਗੀ ਭਰ ਦਿੰਦਾ ਹੈ।’
ਅਦਿਤੀ ਰਾਓ ਹੈਦਰੀ ਦੱਸਦੀ ਹੈ, ‘ਮੈਂ ਕੌਸਮੈਟਿਕ ਦੀ ਬਜਾਏ ਘਰੇਲੂ ਚੀਜ਼ਾਂ ’ਤੇ ਜ਼ਿਆਦਾ ਭਰੋਸਾ ਕਰਦੀ ਹਾਂ। ਮੈਨੂੰ ਬੇਸਨ, ਹਲਦੀ, ਸ਼ਹਿਦ ਆਦਿ ਕਈ ਘਰੇਲੂ ਚੀਜ਼ਾਂ ਵਿਚ ਛੁਪਿਆ ਹੋਇਆ ਰਾਜ਼ ਨਜ਼ਰ ਆਉਂਦਾ ਹੈ। ਇਸ਼ਨਾਨ ਕਰਦੇ ਸਮੇਂ ਮੈਂ ਸਾਬਣ ਦੀ ਘੱਟ ਹੀ ਵਰਤੋਂ ਕਰਦੀ ਹਾਂ।’ ਅਦਿਤੀ ਮੰਨਦੀ ਹੈ ਕਿ ਸੁੰਦਰ ਦਿਖਣ ਲਈ ਤੁਹਾਨੂੰ ਸਰੀਰ ਦੇ ਹਰ ਅੰਗ ਦਾ ਖਿਆਲ ਰੱਖਣਾ ਪਏਗਾ। ਇਹੀ ਨਹੀਂ, ਅਦਿਤੀ ਨੂੰ ਲੱਗਦਾ ਹੈ ਕਿ ਦਿਲਕਸ਼ ਮੁਸਕਾਨ ਲਈ ਚਮਚਮਾਉਂਦੇ ਸਫ਼ੈਦ ਦੰਦ ਹੋਣੇ ਬਹੁਤ ਜ਼ਰੂਰੀ ਹਨ। ਇਸੀ ਮੁਸਕਾਨ ਨਾਲ ਉਹ ਦੱਸਦੀ ਹੈ, ‘ਸ਼ਾਇਦ ਇਸੀ ਵਜ੍ਹਾ ਨਾਲ ਡੈਂਟਿਸਟ ਦੇ ਚੈਂਬਰ ਵਿਚ ਜਾਣਾ ਹੁਣ ਮੇਰੀ ਇਕ ਆਦਤ ਬਣ ਚੁੱਕੀ ਹੈ।’
ਅਭਿਨੇਤਰੀ ਐਮੀ ਜੈਕਸਨ ਇਸ ਸੋਚ ਨੂੰ ਇਕਦਮ ਗ਼ਲਤ ਸਾਬਤ ਕਰਦੀ ਹੈ ਕਿ ਮਾਡਲ ਬਹੁਤ ਮੇਕਅੱਪ ਕਰਦੀਆਂ ਹਨ। ਉਹ ਦੱਸਦੀ ਹੈ, ‘ਮੈਨੂੰ ਕੈਮਰੇ ਦੇ ਸਾਹਮਣੇ ਜਿੰਨਾ ਮੇਕਅੱਪ ਅਤੇ ਸਜਣ ਸੰਵਰਨ ਦੀ ਜ਼ਰੂਰਤ ਪੈਂਦੀ ਹੈ, ਮੈਂ ਓਨਾ ਹੀ ਮੇਕਅੱਪ ਕਰਦੀ ਹਾਂ। ਇਸਦੇ ਬਾਅਦ ਅਸਲ ਜ਼ਿੰਦਗੀ ਵਿਚ ਉਸ ਤਰ੍ਹਾਂ ਦੇ ਮੇਕਅੱਪ ਵਿਚ ਜਾਣਾ ਮੈਨੂੰ ਪਸੰਦ ਨਹੀਂ ਹੈ। ਆਪਣੀ ਸੁੰਦਰਤਾ ਦਾ ਖਿਆਲ ਰੱਖਣ ਲਈ ਮੈਂ ਕੁਦਰਤੀ ਚੀਜ਼ਾਂ ’ਤੇ ਜ਼ਿਆਦਾ ਭਰੋਸਾ ਕਰਦੀ ਹਾਂ। ਪਰ ਹਾਂ, ਜੋ ਵੀ ਕਰਦੀ ਹਾਂ, ਰੂਟੀਨ ਵਿਚ ਹੁੰਦਾ ਹੈ।
ਸੋਨਾਕਸ਼ੀ ਸਿਨਹਾ ਨੂੰ ਸਾਧਾਰਨ ਮੇਕਅੱਪ ਬਹੁਤ ਪਸੰਦ ਹੈ। ਜਦੋਂ ਉਹ ਛੋਟੀ ਸੀ ਤਾਂ ਡਰੈਸਿੰਗ ਰੂਮ ਵਿਚ ਪਏ ਢੇਰ ਸਾਰੇ ਕੌਸਮੈਟਿਕਸ ਨੂੰ ਦੇਖ ਕੇ ਉਸਨੂੰ ਸਜਣ ਦੀ ਬਹੁਤ ਇੱਛਾ ਹੁੰਦੀ ਸੀ। ਉਹ ਦੱਸਦੀ ਹੈ, ‘ਉਦੋਂ ਮਾਂ ਬਹੁਤ ਡਾਂਟਦੀ ਸੀ, ਇਸ ਲਈ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਸਾਮਾਨ ਨੂੰ ਹੱਥ ਲਗਾਉਣ ਦੀ ਹਿੰਮਤ ਨਹੀਂ ਹੁੰਦੀ ਸੀ, ਪਰ ਜਿਵੇਂ ਹੀ ਮਾਂ ਘਰ ਤੋਂ ਬਾਹਰ ਜਾਂਦੀ ਸੀ, ਮੈਂ ਬਹੁਤ ਸਾਰਾ ਮੇਕਅੱਪ ਕਰਕੇ ਘਰ ਵਿਚ ਘੁੰਮਦੀ ਸੀ। ਪਰ ਅੱਜ ਫ਼ਿਲਮ ਦੀ ਸ਼ੂਟਿੰਗ ਦੇ ਬਾਅਦ ਮੇਕਅੱਪ ਉਤਾਰਨਾ ਪੈਂਦਾ ਹੈ ਤਾਂ ਬਹੁਤ ਚਿੜ ਜਾਂਦੀ ਹਾਂ। ਇਸ ਲਈ ਸ਼ੂਟਿੰਗ ਨਾ ਹੋਵੇ ਤਾਂ ਦਿਨਭਰ ਬਿਨਾਂ ਕਰੀਮ ਲਗਾਏ ਰਹਿਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ, ਪਰ ਚੁਕੰਦਰ ਦੇ ਟੁਕੜੇ ਮਲ ਲੈਂਦੀ ਹਾਂ। ਇਸਨੂੰ ਕੁਝ ਮਿੰਟ ਰੱਖਣ ਤੋਂ ਬਾਅਦ ਪਾਣੀ ਨਾਲ ਚੰਗੀ ਤਰ੍ਹਾਂ ਧੋ ਲੈਂਦੀ ਹਾਂ।’

ਪ੍ਰਿਅੰਕਾ ਚੋਪੜਾ

ਅਭਿਨੇਤਰੀ ਬਿਪਾਸ਼ਾ ਬਾਸੂ ਮੁਤਾਬਿਕ ਅਸੀਂ ਕਿੰਨਾ ਵੀ ਮੇਕਅੱਪ ਕਰੀਏ ਜਾਂ ਗੋਰੇ ਬਣਨ ਲਈ ਚਿਹਰੇ ’ਤੇ ਤਰ੍ਹਾਂ ਤਰ੍ਹਾਂ ਦੀਆਂ ਕਰੀਮਾਂ ਮਲਦੇ ਹਾਂ, ਪਰ ਅਸਲ ਵਿਚ ਖ਼ੂਬਸੂਰਤੀ ਸਰੀਰਿਕ ਰੂਪ ਨਾਲ ਸਿਹਤਮੰਦ ਬਣੇ ਰਹਿਣ ਵਿਚ ਹੀ ਹੈ। ਉਹ ਦੱਸਦੀ ਹੈ, ‘ਫਾਊਂਡੇਸ਼ਨ ਜਾਂ ਕਰੀਮ ਲਗਾ ਕੇ ਤੁਸੀਂ ਕਦੇ ਵੀ ਸੁੰਦਰ ਨਹੀਂ ਬਣ ਸਕਦੇ। ਰਸੋਈ ਘਰ ਵਿਚ ਅਨੇਕ ਚੰਗੀਆਂ ਚੀਜ਼ਾਂ ਹਨ ਜਿਨ੍ਹਾਂ ਦੀ ਵਰਤੋਂ ਕਰ ਸਕਦੇ ਹਾਂ ਜਿਵੇਂ ਹਲਦੀ ਅਤੇ ਲੌਂਗ। ਜਿਨ੍ਹਾਂ ਨੂੰ ਮੁਹਾਂਸਿਆਂ ਦੀ ਸਮੱਸਿਆ ਹੈ, ਉਹ ਕਪੂਰ ਵਿਚ ਪੀਸੇ ਹੋਏ ਲੌਂਗ ਮਿਲਾ ਕੇ ਚਿਹਰੇ ’ਤੇ ਲਗਾ ਸਕਦੇ ਹਨ, ਇਸ ਨਾਲ ਮੈਨੂੰ ਵੀ ਬਹੁਤ ਫਾਇਦਾ ਹੋਇਆ ਹੈ।’
ਮੇਕਅੱਪ ਨੂੰ ਲੈ ਕੇ 45 ਸਾਲ ਪਾਰ ਕਰ ਚੁੱਕੀ ਅਭਿਨੇਤਰੀ ਸੁਸ਼ਮਿਤਾ ਸੇਨ ਦੀ ਸੋਚ ਇਕਦਮ ਅਲੱਗ ਹੈ। ਉਹ ਅੱਖਾਂ ਦੇ ਮੇਕਅੱਪ ਨੂੰ ਸਭ ਤੋਂ ਜ਼ਿਆਦਾ ਤਵੱਜੋ ਦਿੰਦੀ ਹੈ। ਉਸ ਮੁਤਾਬਿਕ ਨਾਰੀ ਦੀ ਪੂਰੀ ਸੁੰਦਰਤਾ ਅੱਖਾਂ ਵਿਚ ਛੁਪੀ ਰਹਿੰਦੀ ਹੈ। ਇਸ ਲਈ ਆਪਣੇ ਚਿਹਰੇ ਦੇ ਸਾਧਾਰਨ ਮੇਕਅੱਪ ਨਾਲ ਉਹ ਆਪਣੀਆਂ ਅੱਖਾਂ ਦਾ ਮੇਕਅੱਪ ਵੀ ਕਿਸੇ ਆਰਟਿਸਟ ਤੋਂ ਕਰਾਉਣ ਦੀ ਬਜਾਏ ਖ਼ੁਦ ਕਰਦੀ ਹੈ। ਮਸਕਾਰਾ, ਆਈ ਲਾਈਨਰ ਆਦਿ ਦੇ ਸਹਾਰੇ ਉਹ ਆਪਣੀਆਂ ਸੁੰਦਰ ਅੱਖਾਂ ਨੂੰ ਹੋਰ ਆਕਰਸ਼ਕ ਬਣਾ ਲੈਂਦੀ ਹੈ।
ਕਿਸੇ ਪ੍ਰੋਗਰਾਮ ਵਿਚ ਜਾਣ ਤੋਂ ਪਹਿਲਾਂ ਰੇਖਾ ਵੀ ਖ਼ਾਸ ਤਿਆਰ ਹੁੰਦੀ ਹੈ। ਉਸਦੀ ਪੂਰੀ ਦਿੱਖ ਦੱਖਣੀ ਭਾਰਤੀ ਅੰਦਾਜ਼ ਵਿਚ ਹੁੰਦੀ ਹੈ। ਵਾਲਾਂ ਨੂੰ ਚੰਗੀ ਤਰ੍ਹਾਂ ਤੇਲ ਦੀ ਮਾਲਸ਼ ਕਰਦੀ ਹੈ, ਸ਼ਿਕਾਕਾਈ ਲਗਾਉਂਦੀ ਹੈ ਅਤੇ ਮੂੰਹ ’ਤੇ ਪੀਸੀ ਹੋਈ ਦਾਲ ਨਾਲ ਮਾਲਸ਼ ਕਰਦੀ ਹੈ। ਇਸ ਨਾਲ ਚਿਹਰੇ ’ਤੇ ਛੁਪੀ ਹੋਈ ਸਾਰੀ ਮੈਲ ਬਾਹਰ ਆ ਜਾਂਦੀ ਹੈ।
ਅੱਜ ਦੀ ਨੰਬਰ ਇਕ ਅਭਿਨੇਤਰੀ ਦੀਪਿਕਾ ਪਾਦੁਕੋਣ ਦੱਸਦੀ ਹੈ, ‘ਮੈਂ ਵੀ ਆਪਣੀ ਦਿੱਖ ਨੂੰ ਲੈ ਕੇ ਬਹੁਤ ਸੁਚੇਤ ਰਹਿੰਦੀ ਹਾਂ। ਇਸ ਮਾਮਲੇ ਵਿਚ ਮੈਂ ਬਾਥਟੱਬ ਵਿਚ ਸੰਪੂਰਨ ਇਸ਼ਨਾਨ ਕਰਨਾ ਪਸੰਦ ਕਰਦੀ ਹਾਂ। ਕਦੇ ਫੋਮ ਦੇ ਬਾਥਟੱਬ ਵਿਚ ਪਾਣੀ ਵਿਚ ਫੇਨਾ ਬਣਾਉਂਦੀ ਹਾਂ ਤਾਂ ਕਦੇ ਉਸ ਵਿਚ ਅਰੋਮੈਟਿਕ ਤੇਲ ਪਾ ਕੇ ਇਸ਼ਨਾਨ ਦਾ ਪੂਰਾ ਆਨੰਦ ਲੈਂਦੀ ਹਾਂ। ਇਸ ਨਾਲ ਨਾ ਸਿਰਫ਼ ਤਰੋਤਾਜ਼ਾ ਹੋ ਜਾਂਦੀ ਹਾਂ ਬਲਕਿ ਮਨ ਵੀ ਸ਼ੁੱਧ ਹੋ ਜਾਂਦਾ ਹੈ। ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਸਰੀਰ ਨੂੰ ਸੁੰਦਰ ਬਣਾਏ ਰੱਖਣ ਲਈ ਉਸ ਨਾਲ ਪਿਆਰ ਕਰਨਾ ਸਿੱਖੋ।’


Comments Off on ਰੂਪ ਦੇ ਪੈਣ ਲਿਸ਼ਕਾਰੇ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.