ਨਾਭਾ ਜੇਲ੍ਹ ’ਚ ਬੇਅਦਬੀ ਖ਼ਿਲਾਫ਼ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ !    ਜਾਨ੍ਹਵੀ ਕਪੂਰ ਨੇ ਆਪਣੀ ਮਾਂ ਨੂੰ ਯਾਦ ਕੀਤਾ !    ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    

ਮੋਦੀ ਨੇ ਮੇਰੇ ਪਰਿਵਾਰ ਦੀ ਬੇਇੱਜ਼ਤੀ ਕੀਤੀ ਪਰ ਮੈਂ ਨਹੀਂ ਕਰਾਂਗਾ: ਰਾਹੁਲ

Posted On May - 15 - 2019

ਪਾਕਿ ’ਚ ਕੀਤੀ ਸਰਜੀਕਲ ਸਟਰਾਈਕ ਦੌਰਾਨ ਬੱਦਲਾਂ ਵੱਲੋਂ ਕੀਤੀ ਸਹਾਇਤਾ ਵਾਲੇ ਮੋਦੀ ਦੇ ਬਿਆਨ ਦਾ ਮਜ਼ਾਕ ਉਡਾਇਆ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਤੋਂ ਪਹਿਲਾਂ ਤਰਾਨਾ ਵਿੱਚ ਸ੍ਰੀ ਤਿਲਭੰਡੇਸ਼ਵਰ ਮਹਾਦੇਵ ਮੰਦਰ ਵਿੱਚ ਪੂਜਾ ਕਰਦੇ ਹੋਏ। -ਫੋਟੋ: ਪੀਟੀਆਈ

ਊਜੈਨ/ਨੀਮਚ,14 ਮਈ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਮੁਹਿੰਮ ਦੌਰਾਨ ਉਸ ਦੇ ਪਿਤਾ ਅਤੇ ਦਾਦੀ ਦੀ ਬੇਇੱਜ਼ਤੀ ਕੀਤੀ ਹੈ ਪਰ ਉਹ ਮੋਦੀ ਦੇ ਮਾਪਿਆਂ ਬਾਰੇ ਕਿਸੇ ਤਰ੍ਹਾਂ ਦੀ ਘਟੀਆ ਟਿੱਪਣੀ ਨਹੀਂ ਕਰਨਗੇ।
ਮੱਧ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦੌਰਾਨ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੱਦਲਾਂ ਅਤੇ ਅੰਬਾਂ ਦੀਆਂ ਗੱਲਾਂ ਕਰਨੀਆਂ ਛੱਡ ਕੇ ਅਸਲ ਮੁੱਦਿਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਫਿਰ ਦਾਅਵਾ ਕੀਤਾ ਕਾਂਗਰਸ ਮੋਦੀ ਨੂੰ ਪਿਆਰ ਨਾਲ ਹਰਾਏਗੀ। ਰਾਹੁਲ ਨੇ ਕਿਹਾ,‘ ਮੋਦੀ ਜੀ ਨਫ਼ਰਤ ਨਾਲ ਗੱਲ ਕਰਦੇ ਹਨ। ਉਨ੍ਹਾਂ ਨੇ ਮੇਰੇ ਪਿਤਾ ਦੀ, ਮੇਰੀ ਦਾਦੀ ਦੀ ਅਤੇ ਮੇਰੇ ਪੜਦਾਦੇ ਦੀ ਵੀ ਬੇਇਜ਼ਤੀ ਕੀਤੀ ਪਰ ਮੈਂ ਆਪਣੇ ਜੀਵਨ ਵਿੱਚ ਕਦੇ ਵੀ ਉਨ੍ਹਾਂ ਦੇ ਮਾਤਾ-ਪਿਤਾ ਬਾਰੇ ਗਲਤ ਨਹੀਂ ਬੋਲਾਂਗਾ। ਮੈਂ ਮੋਦੀ ਜੀ ਨੂੰ ਪਿਆਰ ਨਾਲ ਹਰਾਵਾਂਗਾ।’
ਪੀਟੀਆਈ

ਇੱਕ ਦੂਜੇ ਵਿਰੁੱਧ ਨਫ਼ਰਤ ਤੇ ਹਿੰਸਾ ਦੀ ਵਰਤੋਂ ਨਾ ਹੋਵੇ: ਰਾਹੁਲ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਨੀਤੀ ਵਿੱਚ ਨਵੀਂ ਸ਼ੁਰੂਆਤ ਕਰਦਿਆਂ ਨੇ ਕਿਹਾ ਹੈ ਕਿ ਵਿਚਾਰਧਾਰਕ ਲੜਾਈ ਸਖਤ ਹੋ ਸਕਦੀ ਹੈ ਅਤੇ ਰੁੱਖੇ ਸ਼ਬਦ ਵੀ ਵਰਤੇ ਜਾ ਸਕਦੇ ਹਨ ਪਰ ਇੱਕ ਦੂਜੇ ਵਿਰੁੱਧ ਨਫਰਤ ਅਤੇ ਹਿੰਸਾ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਰਾਹੁਲ ਗਾਂਧੀ ਦਾ ਇਹ ਬਿਆਨ ਮਣੀਸ਼ੰਕਰ ਅਈਅਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕੀਤੀ ‘ਨੀਚ’ ਸ਼ਬਦ ਵਾਲੀ ਟਿੱਪਣੀ ਨੂੰ ਸਹੀ ਦਰਸਾਉਣ ਤੋਂ ਇੱਕ ਦਿਨ ਬਾਅਦ ਆਇਆ ਹੈ।


Comments Off on ਮੋਦੀ ਨੇ ਮੇਰੇ ਪਰਿਵਾਰ ਦੀ ਬੇਇੱਜ਼ਤੀ ਕੀਤੀ ਪਰ ਮੈਂ ਨਹੀਂ ਕਰਾਂਗਾ: ਰਾਹੁਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.