ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਮੂੰਹ ਖੁਰ ਦੀ ਬਿਮਾਰੀ ਤੋਂ ਬਚਾਅ ਦੇ ਨੁਕਤੇ

Posted On May - 4 - 2019

ਨਵਜੋਤ ਕੌਰ
ਮੂੰਹ ਖੁਰ ਇੱਕ ਵਿਸ਼ਾਣੂ ਰੋਗ ਹੈ। ਇਸ ਰੋਗ ਦੀਆਂ ਚਾਰ ਕਿਸਮਾਂ ਓ.ਏ.ਸੀ. ਅਤੇ ਏਸ਼ੀਆ-1 ਭਾਰਤ ਵਿੱਚ ਪ੍ਰਚੱਲਿਤ ਹਨ। ਏ-22 ਕਿਸਮ ਵੀ ਦੇਖਣ ਵਿੱਚ ਆਈ ਹੈ। ਪੰਜਾਬ ਵਿੱਚ ਟਾਈਪ ‘ਓ’ ਅਤੇ ਏਸ਼ੀਆ-1 ਜ਼ਿਆਦਾ ਪਾਈਆਂ ਜਾਂਦੀਆਂ ਹਨ। ਇਹ ਬਿਮਾਰੀ ਦੋਗਲੀਆਂ ਅਤੇ ਵਿਦੇਸ਼ੀ ਨਸਲਾਂ ਦੇ ਜਾਨਵਰਾਂ ਦਾ ਜ਼ਿਆਦਾ ਨੁਕਸਾਨ ਕਰਦੀ ਹੈ। ਇਹ ਬਿਮਾਰੀ ਪਸ਼ੂਆਂ ਦੇ ਸੰਪਰਕ ਨਾਲ ਅਤੇ ਹੋਰ ਚੀਜ਼ਾਂ ਜਿਵੇਂ ਬਰਤਨ, ਪੱਠੇ ਅਤੇ ਕਾਮੇ ਆਦਿ ਜਿਹੜੇ ਬਿਮਾਰ ਪਸ਼ੂਆਂ ਦੇ ਸੰਪਰਕ ਵਿੱਚ ਆਏ ਹੋਣ, ਨਾਲ ਇਹ ਬਿਮਾਰੀ ਅੱਗੇ ਹੋਰ ਪਸ਼ੂਆਂ ਤਕ ਫੈਲਦੀ ਹੈ। ਦੁੱਧ ਚੁੰਘਦੇ ਕੱਟੜੂਆਂ ਨੂੰ ਪੀੜਤ ਮਾਵਾਂ ਤੋਂ ਇਹ ਬਿਮਾਰੀ ਹੋ ਸਕਦੀ ਹੈ ਅਤੇ ਇਹ ਵਾਇਰਸ ਕੱਟੜੂ ਦੇ ਦਿਲ ਉੱਤੇ ਅਸਰ ਕਰਦਾ ਹੋਣ ਕਾਰਨ ਬਿਮਾਰੀ ਦੀਆਂ ਨਿਸ਼ਾਨੀਆਂ ਜਾਂ ਲੱਛਣਾਂ ਤੋਂ ਬਿਨਾਂ ਹੀ ਮਰ ਜਾਂਦੇ ਹਨ। ਇਸ ਬਿਮਾਰੀ ਨਾਲ ਬਲਦ ਹੌਂਕਣ ਲੱਗ ਜਾਂਦੇ ਹਨ ਅਤੇ ਜ਼ਿਆਦਾ ਭਾਰਾ ਕੰਮ ਠੀਕ ਤਰੀਕੇ ਨਾਲ ਨਹੀਂ ਕਰ ਸਕਦੇ। ਇਸ ਬਿਮਾਰੀ ਨਾਲ ਪਸ਼ੂ ਮਾਲਕਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਜਾਂਦਾ ਹੈ। ਇਹ ਬਿਮਾਰੀ ਸਾਰਾ ਸਾਲ ਹੋ ਸਕਦੀ ਹੈ।

ਬਿਮਾਰੀ ਦੇ ਲੱਛਣ
ਤੇਜ਼ ਬੁਖਾਰ (40-41 ਡਿਗਰੀ ਸੈਲਸੀਅਸ), ਮੂੰਹ ਵਿੱਚੋਂ ਪਾਣੀ ਡਿੱਗਣਾ, ਭੁੱਖ ਨਾ ਲੱਗਣਾ, ਭਾਰ ਘਟ ਜਾਣਾ, ਦੁੱਧ ਘਟ ਜਾਣਾ, ਲੰਗੜਾਪਣ, ਮੂੰਹ ਵਿੱਚ ਛਾਲੇ ਹੋ ਜਾਂਦੇ ਹਨ ਅਤੇ ਬਾਅਦ ਵਿੱਚ ਫਟ ਜਾਂਦੇ ਹਨ। ਮੂੰਹ, ਲੇਵੇ ਖੁਰਾਂ ਦੇ ਸੰਨ੍ਹਾਂ ਵਿਚਕਾਰ ਜ਼ਖ਼ਮ ਹੋ ਜਾਂਦੇ ਹਨ। ਇਸ ਬਿਮਾਰੀ ਤੋਂ ਪਸ਼ੂ ਨੂੰ ਠੀਕ ਹੋਣ ਲਈ ਲਗਭਗ 21 ਦਿਨ ਲੱਗ ਜਾਂਦੇ ਹਨ। ਠੀਕ ਹੋਏ ਜਾਨਵਰਾਂ ਤੋਂ ਭਾਰੀ ਕੰਮ ਆਦਿ ਨਾ ਲਿਆ ਜਾਵੇ ਨਹੀਂ ਤਾਂ ਕਈ ਵਾਰ ਅੰਦਰੂਨੀ ਅੰਗਾਂ ਜਿਵੇਂ ਮਿਹਦਾ, ਦਿਲ ਆਦਿ ’ਤੇ ਵੀ ਅਸਰ ਪੈ ਜਾਂਦਾ ਹੈ।

ਰੋਗ ਦੀ ਪਛਾਣ
ਉਪਰੋਕਤ ਨਿਸ਼ਾਨੀਆਂ ਤੋਂ ਬਿਮਾਰੀ ਦੀ ਪਛਾਣ ਕੀਤੀ ਜਾ ਸਕਦੀ ਹੈ। ਜਿੱਥੇ ਤੱਕ ਹੋ ਸਕੇ ਤਾਂ ਆਪਣੇ ਨਜ਼ਦੀਕੀ ਦੇ ਪਸ਼ੂ ਹਸਪਤਾਲ/ਜ਼ਿਲ੍ਹਾ ਪੱਧਰ ’ਤੇ ਪੋਲੀਕਲੀਨਿਕਾਂ ਵਿੱਚ ਤਾਇਨਾਤ ਮਾਹਿਰਾਂ ਨੂੰ ਤੁਰੰਤ ਸੂਚਿਤ ਕਰਨਾ ਚਾਹੀਦਾ ਹੈ ਅਤੇ ਖ਼ੂਨ ਦੇ ਨਮੂਨੇ ਕਿਸੇ ਵੀ ਸਰਕਾਰੀ ਲੈਬਾਰਟਰੀ ਤੋਂ ਟੈਸਟ ਕਰਵਾ ਕੇ ਵਾਇਰਸ ਦੀ ਕਿਸਮ ਦਾ ਪਤਾ ਲਗਾਇਆ ਜਾ ਸਕਦਾ ਹੈ।

ਮਰਜ਼ ਦਾ ਇਲਾਜ
ਕੋਈ ਵੀ ਦਵਾਈ ਇਸ ਦੇ ਇਲਾਜ ਵਿੱਚ ਅਸਰਦਾਇਕ ਨਹੀਂ ਹੁੰਦੀ। ਇਸ ਦਾ ਇਲਾਜ ਪਸ਼ੂ ਚਕਿਤਸਕ/ਮਾਹਿਰ ਡਾਕਟਰ ਦੀ ਸਲਾਹ ਨਾਲ ਹੀ ਲੱਛਣਾਂ ਦੇ ਆਧਾਰ ’ਤੇ ਕਰਵਾਇਆ ਜਾ ਸਕਦਾ ਹੈ। ਮੂੰਹ-ਖੂਰ ਦੇ ਛਾਲਿਆਂ ਨੂੰ ਲਾਲ ਦਵਾਈ KMnO4 (1:1000 ਅਨੁਪਾਤ) ਵਾਲੇ ਪਾਣੀ ਨਾਲ ਧੋਇਆ ਜਾ ਸਕਦਾ ਹੈ। ਮੂੰਹ ਵਿੱਚ ਬੋਰੋਗਲੈਸਰੀਨ ਲਗਾਈ ਜਾ ਸਕਦੀ ਹੈ। ਜਾਨਵਰ ਨੂੰ ਸਖ਼ਤ ਚਾਰਾ ਨਹੀਂ ਪਾਉਣਾ ਅਤੇ ਦਲੀਆ ਆਦਿ ਖ਼ੁਰਾਕ ਹੀ ਖਾਣ ਨੂੰ ਦਿਓ।
ਰੋਗ ਤੋਂ ਬਚਾਅ
ਬਿਮਾਰੀ ਦੇ ਬਚਾਅ ਦੇ ਟੀਕੇ ਐਫ.ਐਮ.ਡੀ. ਟੈਕਸੀਨ ਦੇ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਦੀ ਸਲਾਹ ਨਾਲ ਲਗਵਾਉਣੇ ਚਾਹੀਦੇ ਹਨ। ਮੂੰਹ ਖੁਰ ਬਿਮਾਰੀ ਦੇ ਬਚਾਅ ਸਬੰਧੀ ਟੀਕੇ ਲਗਵਾਉਣ ਨਾਲ ਪਸ਼ੂ ਨੂੰ ਬਿਮਾਰੀ ਤੋਂ ਮੁਕਤ ਕੀਤਾ ਜਾ ਸਕਦਾ ਹੈ। ਜਦੋਂ ਬਿਮਾਰੀ ਫੈਲੀ ਹੋਵੇ, ਕੋਈ ਵੀ ਨਵਾਂ ਪਸ਼ੂ ਨਹੀਂ ਲਿਆਉਣ ਚਾਹੀਦਾ ਅਤੇ ਬਿਮਾਰ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਤੋਂ ਅਲੱਗ ਰੱਖਣਾ ਚਾਹੀਦਾ ਹੈ। ਵੱਡੇ ਡੇਅਰੀ ਫਾਰਮਾਂ ਦੇ ਅੰਦਰ ਜਾਂ ਬਾਹਰ ਜਾਣ ਦੇ ਦਰਵਾਜ਼ੇ ਕੋਲ ਪੈਰ ਡੁਬੋਣ ਲਈ 20 ਇੰਚ ਗੁਣਾ ਨੌਂ ਇੰਚ ਗੁਣਾ ਅੱਠ ਇੰਚ ਦੇ ਟੋਏ ਵਿੱਚ ਨੀਲਾ ਥੋਥਾ/ਟਾਈਸੋਲ/ਫੀਨਾਈਲ/ਲਾਲ ਦਵਾਈ ਪਾ ਕੇ ਰੱਖਣੀ ਚਾਹੀਦੀ ਹੈ।


Comments Off on ਮੂੰਹ ਖੁਰ ਦੀ ਬਿਮਾਰੀ ਤੋਂ ਬਚਾਅ ਦੇ ਨੁਕਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.