1975 ਦੀ ਐਮਰਜੈਂਸੀ : ਜੇਲ੍ਹ ਯਾਤਰਾ ਦੀਆਂ ਯਾਦਾਂ !    ਪਾਵਰਕਾਮ: ਫ਼ੈਸਲੇ ਤੇ ਪ੍ਰਭਾਵ !    ਭਾਰਤੀ ਸਮਾਜ ਅਤੇ ਔਰਤ !    ਡਰਾਈਵਰ ਦਾ ਕਮਿਊਨਿਜ਼ਮ !    ਫੀਫਾ ਮਹਿਲਾ ਵਿਸ਼ਵ ਕੱਪ: ਬ੍ਰਾਜ਼ੀਲ ਤੇ ਇੰਗਲੈਂਡ ਕੁਆਰਟਰਜ਼ ’ਚ !    ਸੁਖਬੀਰ ਬਾਦਲ ਨੇ ਫਿਰੋਜ਼ਪੁਰ ਪੀਜੀਆਈ ਬਾਰੇ ਕੇਂਦਰ ਨੂੰ ਪੱਤਰ ਲਿਖਿਆ !    ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਵੱਲੋਂ ਹੁਰੀਅਤ ਨਾਲ ਗੱਲਬਾਤ ਦਾ ਵਿਰੋਧ !    ਮੈਡੀਕਲ ਸਮੂਹਾਂ ਵੱਲੋਂ ਵਾਤਾਵਰਨ ਤਬਦੀਲੀ ‘ਸਿਹਤ ਐਮਰਜੈਂਸੀ’ ਕਰਾਰ !    ਪੰਚਾਇਤ ਮੀਟਿੰਗ ’ਚ ਹੋਏ ਝਗੜੇ ਦੌਰਾਨ ਦੋ ਦੀ ਮੌਤ !    ਮੈਰਿਟ ’ਚ ਆਉਣ ਵਾਲਿਆਂ ਨੂੰ ਮਿਲਣਗੇ ਲੈਪਟਾਪ !    

ਬੱਸ ਤੇ ਬੋਲੇਰੋ ਦੀ ਟੱਕਰ ਵਿੱਚ 6 ਜਣੇ ਜ਼ਖ਼ਮੀ

Posted On May - 15 - 2019

ਸ੍ਰੀ ਹਰਗੋਬਿੰਦਪੁਰ-ਗੁਰਦਾਸਪੁਰ ਸੜਕ ’ਤੇ ਹਾਦਸਾਗ੍ਰਸਤ ਮਹਿੰਦਰਾ ਬੋਲੈਰੋ ਪਿਕਅੱਪ।

ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ, 14 ਮਈ
ਸ੍ਰੀ ਹਰਗੋਬਿੰਦਪੁਰ ਤੋਂ ਗੁਰਦਾਸਪੁਰ ਸੜਕ ਤੇ ਪਿੰਡ ਧੀਰੋਵਾਲ ਦੇ ਰੱਤਾ ਥੇਹ ਕੋਲ ਅੱਜ ਬੱਸ ਤੇ ਬੋਲੈਰੋ ਦੀ ਟੱਕਰ ਹੋ ਗਈ ਜਿਸ ਵਿੱਚ 6 ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪਨਬੱਸ ਜੋ ਕਿ ਸ੍ਰੀ ਹਰਗੋਬਿੰਦਪੁਰ ਤੋਂ ਹਰਚੋਵਾਲ ਵਾਲੇ ਪਾਸੇ ਜਾ ਰਹੀ ਤਾਂ ਸਾਹਮਣੇ ਤੋਂ ਆ ਰਹੀ ਮਹਿੰਦਰਾ ਬੋਲੈਰੋ ਪਿਕ ਅੱਪ (ਪੀਬੀ-08-ਡੀਜੀ-3641) ਨਾਲ ਟੱਕਰ ਹੋ ਗਈ ਜਿਸ ਵਿੱਚ ਗਗਨਦੀਪ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਘੁਮਾਣ, ਊਸ਼ਾ ਰਾਣੀ ਪਤਨੀ ਜਗਦੇਵ ਵਾਸੀ ਕਾਦੀਆਂ, ਹਰਪ੍ਰੀਤ ਕੌਰ ਪੁੱਤਰੀ ਜਗਦੇਵ ਵਾਸੀ ਕਾਦੀਆਂ, ਬਲਵਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਘੁਮਾਣ, ਸਿੰਧੀ ਪਤਨੀ ਕਸ਼ਮੀਰ ਸਿੰਘ ਵਾਸੀ ਘੁਮਾਣ ਮਾਮੂਲੀ ਜ਼ਖਮੀ ਹੋ ਗਏ ਜਦਕਿ ਬੋਲੈਰੋ ਪਿਕ ਅੱਪ ਦਾ ਡਰਾਈਵਰ ਰਵੀ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਢੰਡੇ ਫ਼ਤਿਹ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸੀਐਚਸੀ ਭਾਮ ਵਿਖੇ ਇਲਾਜ ਲਈ ਭੇਜਿਆ ਗਿਆ।ਇਹ ਹਾਦਸਾ ਖੇਤਾਂ ਵਿੱਚ ਲੱਗੀ ਅੱਗ ਦੇ ਕਾਰਨ ਵਾਪਰਿਆ ਹੈ।ਰੱਤਾ ਥੇਹ ਦੇ ਕੋਲ ਕਿਸੇ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਈ ਹੋਈ ਸੀ ਜੋ ਕਿ ਹਵਾ ਦੇ ਕਾਰਨ ਸੜਕ ’ਤੇ ਆ ਗਈ ਅਤੇ ਧੂੰਏ ਕਾਰਨ ਸੜਕ ਤੋਂ ਲੰਘ ਰਹੇ ਵਾਹਨ ਧੂਏ ਦੀ ਲਪੇਟ ਵਿੱਚ ਆ ਗਏ।


Comments Off on ਬੱਸ ਤੇ ਬੋਲੇਰੋ ਦੀ ਟੱਕਰ ਵਿੱਚ 6 ਜਣੇ ਜ਼ਖ਼ਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.