1975 ਦੀ ਐਮਰਜੈਂਸੀ : ਜੇਲ੍ਹ ਯਾਤਰਾ ਦੀਆਂ ਯਾਦਾਂ !    ਪਾਵਰਕਾਮ: ਫ਼ੈਸਲੇ ਤੇ ਪ੍ਰਭਾਵ !    ਭਾਰਤੀ ਸਮਾਜ ਅਤੇ ਔਰਤ !    ਡਰਾਈਵਰ ਦਾ ਕਮਿਊਨਿਜ਼ਮ !    ਫੀਫਾ ਮਹਿਲਾ ਵਿਸ਼ਵ ਕੱਪ: ਬ੍ਰਾਜ਼ੀਲ ਤੇ ਇੰਗਲੈਂਡ ਕੁਆਰਟਰਜ਼ ’ਚ !    ਸੁਖਬੀਰ ਬਾਦਲ ਨੇ ਫਿਰੋਜ਼ਪੁਰ ਪੀਜੀਆਈ ਬਾਰੇ ਕੇਂਦਰ ਨੂੰ ਪੱਤਰ ਲਿਖਿਆ !    ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਵੱਲੋਂ ਹੁਰੀਅਤ ਨਾਲ ਗੱਲਬਾਤ ਦਾ ਵਿਰੋਧ !    ਮੈਡੀਕਲ ਸਮੂਹਾਂ ਵੱਲੋਂ ਵਾਤਾਵਰਨ ਤਬਦੀਲੀ ‘ਸਿਹਤ ਐਮਰਜੈਂਸੀ’ ਕਰਾਰ !    ਪੰਚਾਇਤ ਮੀਟਿੰਗ ’ਚ ਹੋਏ ਝਗੜੇ ਦੌਰਾਨ ਦੋ ਦੀ ਮੌਤ !    ਮੈਰਿਟ ’ਚ ਆਉਣ ਵਾਲਿਆਂ ਨੂੰ ਮਿਲਣਗੇ ਲੈਪਟਾਪ !    

ਬਠਿੰਡਾ ਵਿੱਚ ਪ੍ਰਿਯੰਕਾ ਦੀ ਰੈਲੀ ਕਾਰਨ ਸਖ਼ਤ ਸੁਰੱਖਿਆ ਪ੍ਰਬੰਧ

Posted On May - 15 - 2019

ਬਠਿੰਡਾ ਵਿੱਚ ਰੈਲੀ ਤੋਂ ਪਹਿਲਾਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦਾ ਸਵਾਗਤ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ। ਫੋਟੋ ਵਿੱਚ ਨਵਜੋਤ ਸਿੰਘ ਸਿੱਧੂ ਵੀ ਨਜ਼ਰ ਆ ਰਹੇ ਹਨ। -ਫੋਟੋ: ਏਜੰਸੀ

ਮਨੋਜ ਸ਼ਰਮਾ
ਬਠਿੰਡਾ, 14 ਮਈ
ਬਠਿੰਡਾ ਲੋਕ ਸਭਾ ਹਲਕੇ ਵਿਚ ਚੋਣ ਮਾਹੌਲ ਭਖਣ ਕਾਰਨ ਬੀਤੇ ਦੋ ਦਿਨਾਂ ਤੋਂ ਬਠਿੰਡਾ ਵਾਸੀ ਟਰੈਫ਼ਿਕ ਦੀ ਸਮੱਸਿਆ ਨਾਲ ਜੂਝਦੇ ਰਹੇ। ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਮੌਕੇ ਜਿੱਥੇ ਬਠਿੰਡਾ ਅੰਦਰ ਸਖ਼ਤ ਸਰੱਖਿਆ ਪ੍ਰੰਬਧਾਂ ਅਤੇ ਟਰੈਫ਼ਿਕ ਜਾਮ ਰਿਹਾ, ਉੱਥੇ ਦੂਜੇ ਦਿਨ ਕਾਂਗਰਸ ਵੱਲੋਂ ਰੱਖੀ ਗਈ ਪ੍ਰਿਯੰਕਾ ਗਾਂਧੀ ਦੀ ਰੈਲੀ ਮੌਕੇ ਵੀ ਸ਼ਹਿਰ ਦੀਆਂ ਸੜਕਾਂ ਜਾਮ ਰਹੀਆਂ।
ਦੱਸਣਯੋਗ ਹੈ ਕਿ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਚੋਣ ਜਲਸੇ ਨੂੰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸੰਬੋਧਨ ਕਰਨ ਪਹੁੰਚੇ ਸਨ। ਕਾਂਗਰਸੀ ਪਾਰਟੀ ਨੇ ਵੱਡਾ ਇਕੱਠ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ। ਪੰਜਾਬ ਪੁਲੀਸ ਦੇ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਰੈਲੀ ਵਾਲੇ ਪੰਡਾਲ ਦੇ ਨਜ਼ਦੀਕ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਣ ਕਾਰਨ ਭਾਵੇਂ ਬਠਿੰਡਾ ਤੋਂ ਸ੍ਰੀ ਅੰਮਿ੍ਤਸਰ ਅਤੇ ਮਲੋਟ, ਅਬੋਹਰ ਨੂੰ ਜਾਣ ਵਾਲਾ ਟਰੈਫ਼ਿਕ ਵਨ ਵੇ ਕੀਤਾ ਹੋਇਆ ਸੀ ਅਤੇ ਸ਼ਹਿਰ ਦੇ ਮਲੋਟ ਰੋਡ ਤੋਂ ਆਉਣ ਵਾਲੇ ਟਰੈਫ਼ਿਕ ਨੂੰ ਰਿੰਗ ਰੋਡ ਰਾਹੀਂ ਕੱਢਿਆ ਜਾ ਰਿਹਾ ਸੀ ਅਤੇ ਫ਼ਰੀਦਕੋਟ ਅਤੇ ਅੰਮ੍ਰਿਤਸਰ ਵਾਲੇ ਪਾਸਿਓਂ ਆਉਣ ਵਾਲੇ ਟਰੈਫ਼ਿਕ ਨੂੰ ਵਾਇਆ ਸਿਵੀਆ ਤੋਂ ਦਿਓਣ ਰਸਤੇ ਭੇਜਿਆ ਗਿਆ। ਇਸ ਕਾਰਨ ਆਮ ਲੋਕ ਵੀ ਖ਼ੁਆਰ ਹੁੰਦੇ ਰਹੇ। ਰੈਲੀ ਮੌਕੇ ਵੱਡੀ ਗਿਣਤੀ ਵਿਚ ਬੱਸਾਂ ਪਾਰਕਿੰਗ ਜ਼ੋਨ ਤੋਂ ਇਲਾਵਾ ਸੜਕਾਂ ’ਤੇ ਖੜੀਆਂ ਸਨ ਜਿਸ ਕਾਰਨ ਵੀ ਆਵਾਜਾਈ ਵਿੱਚ ਅੜਿੱਕਾ ਪਿਆ। ਸੁਰੱਖਿਆ ਦਸਤਿਆਂ ਨੇ ਪ੍ਰਿਅੰਕਾ ਗਾਂਧੀ ਨੂੰ ਦੇਖਣ ਆਏ ਨੌਜਵਾਨਾਂ ਨੂੰ ਹਲਕੇ ਡੰਡੇ ਦਾ ਡਰਾਵਾ ਦੇ ਦਬਕਾਈ ਰੱਖਿਆ।

ਬਠਿੰਡਾ ਵਿਚ ਕਾਂਗਰਸ ਦੀ ਰੈਲੀ ਵਿੱਚ ਸ਼ਾਮਲ ਹੋਣ ਜਾਂਦੇ ਹੋਏ ਲੋਕ। ਫੋਟੋ: ਪਵਨ ਸ਼ਰਮਾ

ਜ਼ਿਕਰਯੋਗ ਹੈ ਕਿ ਅੱਜ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੀ ਰੈਲੀ ਵੀ ਪਾਵਰ ਕੌਮ ਕਲੋਨੀ ਦੇ ਉਸੇ ਪੰਡਾਲ ਵਿੱਚ ਹੋਈ ਜਿਥੇ ਕੱਲ੍ਹ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਸਿਮਰਤ ਕੌਰ ਬਾਦਲ ਦੇ ਚੋਣ ਜਲਸੇ ਨੂੰ ਸੰਬੋਧਨ ਕੀਤਾ ਸੀ। ਪੰਡਾਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵਰਕਰ ਇਹ ਤੰਜ ਕੱਸਦੇ ਵੀ ਸੁਣੇ ਗਏ ਕਿ ਦੋਵੇਂ ਪਾਰਟੀਆਂ ਰਲ ਕੇ ਚੋਣਾਂ ਲੜ ਰਹੀਆਂ ਹਨ। ਅੱਜ ਦੀ ਰੈਲੀ ਵਿਚ ਕਾਂਗਰਸ ਦੇ ਚਿੱਟੇ ਕੱਪੜਿਆਂ ਵਾਲੇ ਨੌਜਵਾਨਾਂ ਦਾ ਹੜ੍ਹ ਆਇਆ ਹੋਇਆ ਸੀ। ਪੰਜਾਬ ਵਿਚ ਪਹਿਲੀ ਵਾਰ ਆਈ ਪ੍ਰਿਯੰਕਾ ਗਾਂਧੀ ਨੂੰ ਦੇਖਣ ਨੌਜਵਾਨਾਂ ਵਿਚ ਵਧ ਕਰੇਜ਼ ਦੇਖਿਆ ਗਿਆ। ਪ੍ਰਿਅੰਕਾ ਗਾਂਧੀ ਰੈਲੀ ਤੋਂ ਬਾਅਦ ਰਾਜਾ ਵੜਿੰਗ ਦੀ ਗੱਡੀ ਵਿੱਚ ਬੈਠ ਕੇ ਰਵਾਨਾ ਹੋਈ। ਹੱਥ ਹਿਲਾ ਕੇ ਉਨ੍ਹਾਂ ਰੋਡ ਸ਼ੋਅ ਦੀ ਤਰਜ਼ ’ਤੇ ਲੋਕਾਂ ਦਾ ਅਭਿਨੰਦਨ ਕਬੂਲਿਆ। ਅਮਰਿੰਦਰ ਸਿੰਘ ਵੜਿੰਗ ਗੱਡੀ ਚਲਾ ਰਹੇ ਸਨ ਤੇ ਵੱਡੀ ਗਿਣਤੀ ਕਾਂਗਰਸੀਆਂ ਦਾ ਕਾਫ਼ਲਾ ਉਨ੍ਹਾਂ ਦੀ ਗੱਡੀ ਪਿੱਛੇ ਪਿੱਛੇ ਚੱਲ ਰਿਹਾ ਸੀ। ਉੱਧਰ ਪਾਵਰਕੌਮ ਕਲੋਨੀ ਵਾਸੀਆਂ ਨੇ ਰੈਲੀ ਤੋਂ ਬਾਅਦ ਸੁੱਖ ਦਾ ਸਾਹ ਲਿਆ। ਕਲੋਨੀ ਵਾਸੀਆਂ ਨੇ ਦੱਸਿਆ ਕਿ ਉਹ ਅਣਐਲਾਨੀ ਪਾਬੰਦੀ ਝੱਲ ਰਹੇ ਸਨ। ਦੋ ਵੱਡੇ ਆਗੂਆਂ ਦੀ ਰੈਲੀ ਕਾਰਨ ਦੋ ਦਿਨਾਂ ਤੋਂ ਪਾਵਰਕੌਮ ਕਲੋਨੀ ਵਾਸੀ ਕੈਦ ਹੋ ਕੇ ਰਹਿ ਗਏ ਸਨ।


Comments Off on ਬਠਿੰਡਾ ਵਿੱਚ ਪ੍ਰਿਯੰਕਾ ਦੀ ਰੈਲੀ ਕਾਰਨ ਸਖ਼ਤ ਸੁਰੱਖਿਆ ਪ੍ਰਬੰਧ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.