ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਪੇਟ ਭਰਨ ਲਈ ਕੰਮ ਤਾਂ ਕਰਨਾ ਈ ਆ…

Posted On May - 21 - 2019

ਕਿਰਤੀ

ਪਿੰਡ ਪੰਜੋਲਾ (ਪਟਿਆਲਾ) ਦੇ ਦਿਆਲ ਸਿੰਘ ਦਾ ਜੀਵਨ ਸੰਘਰਸ਼।
ਮੇਰੀ ਉਮਰ 74 ਸਾਲ ਦੇ ਨੇੜੇ ਤੇੜੇ ਹੋਵੇਗੀ। ਮੈਂ 25-26 ਸਾਲਾਂ ਤੋਂ ਮੋਚੀ ਦਾ ਕੰਮ ਕਰ ਰਿਹੈ। ਇਸ ਤੋਂ ਪਹਿਲਾਂ ਜੱਟਾਂ ਨਾਲ ਸੀਰ ਵੀ ਕੀਤਾ ਅਤੇ ਫਿਰ ਦਿਹਾੜੀ ਜੋਤਾ ਵੀ। ਇਹ ਕੰਮ ਸ਼ੁਰੂ ਕਰਨ ਲਈ ਸਰਕਾਰ ਦੀ ਸਹਾਇਤਾ ਮਿਲ ਗਈ ਸੀ। ਆਪਣਾ ਖੋਖਾ ਮੈਂ ਆਪ ਤਿਆਰ ਕਰਾਇਆ ਸੀ, ਪਰ ਜਗ੍ਹਾ ਦਾ ਚੱਕਰ ਪੈਂਦਾ ਰਹਿੰਦਾ। ਇਹ ਕਈ ਦਫ਼ਾ ਚੁੱਕਿਆ ਗਿਆ। ਕਦੇ ਉੱਥੇ ਕਦੇ ਇੱਥੇ।
ਜਦੋਂ ਦਿਹਾੜੀ ਜੋਤੇ ਦਾ ਕੰਮ ਛੱਡਿਆ ਤਾਂ ਮੈਂ ਇਹ ਕੰਮ ਜਾਫ਼ਰਪੁਰ ਦੇ ਮੋਚੀ ਤੋਂ ਸਿਖਿਆ। ਉਸ ਤੋਂ ਬਾਅਦ ਆਪਣੇ ਪਿੰਡ ਈ ਜੁੱਤੀਆਂ ਦਾ ਕੰਮ ਕੀਤਾ। 12-13 ਸਾਲ ਜੁੱਤੀਆਂ ਗੰਢੀਆਂ। ਹੁਣ ਤਾਂ ਕਾਰੀਗਰ ਬਣਾ ਦਿੰਦਾ ਅੱਗੋਂ ਤਿਆਰ ਕਰ ਲਈਦੀ ਆ। ਪਹਿਲਾਂ ਸਾਰਾ ਹੀ ਕੰਮ ਖ਼ੁਦ ਕਰਦਾ ਸੀ। ਮੇਰੀਆਂ ਜੁੱਤੀਆਂ ਨਾਲ ਵਾਲੇ ਪਿੰਡਾਂ ਵਿਚ ਬਹੁਤ ਜਾਂਦੀਆਂ ਨੇ। ਇਸ ਤੋਂ ਇਲਾਵਾ ਪਟਿਆਲਾ ਵੀ ਜਾਂਦੀਆਂ ਹਨ। ਬਾਕੀ ਮੈਂ ਜੁੱਤੀਆਂ ਵੇਚਣ ਦਾ ਕੰਮ ਤਾਂ ਘੱਟ ਈ ਕਰਦਾ ਹਾਂ, ਇਨ੍ਹਾਂ ਦੀ ਮੁਰੰਮਤ ਦਾ ਜ਼ਿਆਦਾ ਕੰਮ ਕਰਦਾ ਹਾਂ ਕਿਉਂਕਿ ਜੁੱਤੀਆਂ ਵੇਚਣ ਨਾਲ ਵੀ ਇਕ ਜੋੜੇ ’ਤੇ 20-30 ਰੁਪਏ ਹੀ ਬਣਦੇ ਆ, ਓਨੇ ਕੁ ਈ ਸਿਲਾਈ ਜਾਂ ਪਾਲਿਸ਼ ਕਰਨ ਨਾਲ ਵੀ ਬਣ ਜਾਂਦੇ ਨੇ। ਕਦੇ ਦਿਹਾੜੀ ਦੇ ਦੋ ਸੌ ਰੁਪਏ ਵੀ ਬਣ ਜਾਂਦੇ ਤੇ ਕਦੇ ਪੰਜਾਹ ਹੀ ਰਹਿ ਜਾਂਦੇ। ਪਰ ਪੇਟ ਭਰਨ ਲਈ ਕੰਮ ਤਾਂ ਕਰਨਾ ਹੀ ਪੈਣਾ ਹੈ। ਘੱਟ ਹੀ ਸਹੀ, ਪਰ ਕਮਾਈ ਹੁੰਦੀ ਤਾਂ ਹੈ। ਇਸ ਲਈ ਇਸ ਉਮਰ ਵਿਚ ਵੀ ਮੈਂ ਕੰਮ ਕਰ ਰਿਹਾ ਹਾਂ।

-ਗੁਰਦੀਪ ਧਾਲੀਵਾਲ (ਸੰਪਰਕ : 82838-54127)

ਮੋਚੀ

ਭੀੜ ਭੜੱਕੇ ਵਾਲੀ ਇਸ ਗਲੀ ਵਿਚ ਬੈਠੇ ਮੋਚੀ ਨੂੰ ਵੇਖੋ
ਜਿਵੇਂ ਕੋਈ ਬੱਸ ਸਟੌਪ ਜਿੱਥੇ ਹੁਣ ਕੋਈ ਨਹੀਂ ਖਲੋਂਦਾ
ਤੇ ਉਸ ਦੀ ਮੁਸਕਾਨ ਦੀਆਂ ਕਾਤਰਾਂ/ ਜਿਵੇਂ ਜੁੱਤੀ ਤੋਂ ਉੱਧੜਿਆ ਚਮੜਾ
ਉਹ ਕੋਨੇ ’ਚ ਇੰਜ ਬੈਠਾ ਏ/ ਜਿਉਂ ਕਿਸੇ ਸ਼ਹੀਦ ਦਾ ਬੁੱਤ
ਵਰ੍ਹਦੇ ਮੀਂਹ ਹੇਠਾਂ/ ਉਹ ਆਪਣੀ ਕਿਸਮਤ ਦੀ ਚੋਂਦੀ ਹੋਈ ਛੱਤ ਹੇਠ
ਆਪਣੇ ਢਿੱਡ ਨੂੰ ਟਾਂਕੇ ਲਾ ਰਿਹਾ ਹੈ
ਆਪਣੇ ਵਿਹਲੇ ਸਮੇਂ ’ਚ/ਇਹ ਇਕ ਦੋ ਥੈਲੇ,
ਬਸਤੇ ਕਿਉਂ ਨਹੀਂ ਬਣਾ ਲੈਂਦਾ/ ਕਿ ਕੁਝ ਪੈਸੇ ਹੋਰ ਕਮਾ ਸਕੇ?
ਪਰ ਉਹ ਜ਼ਿੰਦਗੀ ਦੇ ਪੈਰਾਂ ਵਿਚ/ ਏਨੇ ਚਿਰ ਤੋਂ ਹੈ ਬੈਠਾ ਹੋਇਆ
ਹੁਣ ਐਨੇ ਜੋਗਾ ਵੀ ਨਹੀਂ ਕਿ ਕਦੀ ਉਤਾਂਹ ਨੂੰ ਵੀ ਦੇਖ ਸਕੇ
ਮੋਚੀ ਨੂੰ ਨਾ ਬਿਮਾਰ ਹੋਣ ਤੇ ਛੁੱਟੀ ਮਿਲਣੀ ਐ ਨਾ ਪੈਨਸ਼ਨ
ਜੇ ਤੁਹਾਨੂੰ ਅਗਲੀ ਵਾਰੀ/ ਉਹ ਕੋਨਾ ਖਾਲੀ ਦਿਸਿਆ
ਤਾਂ ਸਮਝ ਲੈਣਾ ਕਿ ਉਹ ਉੱਪਰ ਵਾਲੇ ਦੇ
ਪਿੰਡ ਨੂੰ ਚਲਾ ਗਿਐ।

-ਉਦਿਅਨ ਠੱਕਰ (ਗੁਜਰਾਤੀ ਕਵੀ)


Comments Off on ਪੇਟ ਭਰਨ ਲਈ ਕੰਮ ਤਾਂ ਕਰਨਾ ਈ ਆ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.