ਸੋਸ਼ਲ ਮੀਡੀਆ ਸਟਾਰ !    ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ !    ਸਮਾਜ, ਸਾਹਿਤ ਤੇ ਸਿਨਮਾ !    ਸੱਜੇ ਹੱਥ ਵਰਗੇ ਲੋਕ !    ਲੋਪ ਹੋਏ ਟੱਪਾ ਨੁਮਾ ਲੋਕ ਗੀਤ !    ਮੁਆਫ਼ੀ ਅਹਿਸਾਸ ਜਾਂ ਸੰਕਲਪ !    ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ !    ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ !    ਛੋਟਾ ਪਰਦਾ !    ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ !    

ਨਾਸ਼ਤਾ ਨਾ ਕਰਨ ਨਾਲ ਵਧਦੈ ਮੌਤ ਦਾ ਖ਼ਤਰਾ

Posted On May - 30 - 2019

ਗਿਆਨਸ਼ਾਲਾ

ਬ੍ਰਾਜ਼ੀਲੀਆ: ਜੇ ਤੁਸੀਂ ਸਵੇਰੇ ਨਾਸ਼ਤਾ ਨਹੀਂ ਕਰਦੇ ਤੇ ਦੇਰ ਰਾਤ ਨੂੰ ਖਾਣਾ ਖਾਂਦੇ ਹੋ ਤਾਂ ਇਹ ਤੁਹਾਡੇ ਲਈ ਖ਼ਤਰਨਾਕ ਹੋ ਸਕਦਾ ਹੈ। ਇਸ ਨਾਲ ਜਲਦੀ ਮੌਤ ਖ਼ਤਰਾ ਵਧਂਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ। ਦਿਲ ਦੇ ਰੋਗਾਂ ਦੀ ਰੋਕਥਾਮ ਸਬੰਧੀ ਯੂਰਪੀ ਰਸਾਲੇ ਵਿਚ ਛਪੇ ਅਧਿਐਨ ਅਨੁਸਾਰ ਜਿਹੜੇ ਲੋਕ ਸਮੇਂ ਸਿਰ ਖਾਣਾ ਨਹੀਂ ਖਾਂਦੇ ਉਨ੍ਹਾਂ ਦੀ ਜਲਦੀ ਜਾਨ ਜਾਣ ਦਾ ਖ਼ਦਸ਼ਾ ਚਾਰ ਤੋਂ ਪੰਜ ਗੁਣਾ ਵਧ ਜਾਂਦਾ ਹੈ। ਬ੍ਰਾਜ਼ੀਲ ਦੀ ਸਾਓ ਪਾਓਲ ਸਟੇਟ ਯੂਨੀਵਰਸਿਟੀ ਦੇ ਸਹਿ-ਲੇਖਕ ਮਾਰਕੋ ਮਿਨੀਕਿਉਈ ਦਾ ਕਹਿਣਾ ਹੈ, ‘‘ਸਾਡੇ ਖੋਜਕਾਰ ਇਸ ਨਤੀਜੇ ’ਤੇ ਪੁੱਜੇ ਹਨ ਕਿ ਖਾਣ-ਪੀਣ ਦੀਆਂ ਵਿਗੜੀਆਂ ਦੋ ਆਦਤਾਂ ਨਾਲ ਹੀ ਦਿਲ ਉਤੇ ਕਾਫੀ ਮਾੜਾ ਅਸਰ ਪੈਂਦਾ ਹੈ।’’
ਖੋਜਕਾਰਾਂ ਨੇ ਅਧਿਐਨ ’ਚ 60 ਸਾਲ ਤੱਕ ਦੇ ਵਿਅਕਤੀਆਂ ਨੂੰ ਸ਼ਾਮਲ ਕੀਤਾ ਸੀ, ਜਿਨ੍ਹਾਂ ’ਚ 73 ਫੀਸਦੀ ਮਰਦ ਸਨ। ਦਿਲ ਦੇ ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਖਾਸ ਤੌਰ ’ਤੇ ਸੂਚੀਬੱਧ ਕੀਤਾ ਗਿਆ। ਖੋਜਕਾਰਾਂ ਦੀ ਟੀਮ ਅਨੁਸਾਰ ਇਹ ਪਹਿਲੀ ਖੋਜ ਹੈ, ਜਿਸ ਵਿੱਚ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਲੋਕਾਂ ’ਚ ਦਿਲ ਦੇ ਰੋਗਾਂ ਦੇ ਸਪਸ਼ਟ ਸਹਿ-ਲੱਛਣ ਮਿਲੇ ਹਨ। ਖੋਜ ’ਚ ਸਵੇਰੇ ਖਾਣਾ ਨਾ ਖਾਣ ਵਾਲੇ 58 ਫੀਸਦੀ ਅਤੇ ਦੇਰ ਰਾਤੀਂ ਖਾਣਾ ਖਾਣ ਵਾਲੇ 51 ਫੀਸਦੀ ਮਰੀਜ਼ ਸਾਹਮਣੇ ਆਏ ਹਨ।
ਇਸ ਤਰ੍ਹਾਂ ਰੋਟੀ-ਪਾਣੀ ਸਮੇਂ ਸਿਰ ਨਾ ਖਾਣ ਵਾਲੇ ਇਨ੍ਹਾਂ ਦੋਵੇਂ ਸ਼੍ਰੇਣੀਆਂ ਦੇ ਕੁੱਲ 41 ਫੀਸਦੀ ਮਰੀਜ਼ ਬਣਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਰਾਤੀਂ ਸੌਣ ਤੋਂ ਘੱਟੋ-ਘੱਟ ਦੋ ਘੰਟੇ ਪਹਿਲਾਂ ਰੋਟੀ ਖਾ ਲੈਣੀ ਚਾਹੀਦੀ ਹੈ। ਸਵੇਰੇ ਨਾਸ਼ਤੇ ’ਚ ਦੁੱਧ, ਦਹੀਂ, ਪਨੀਰ, ਬਰੈੱਡ, ਅਨਾਜ ਤੇ ਫਲ ਆਦਿ ਖਾਣੇ ਚਾਹੀਦੇ ਹਨ।

-ਆਈਏਐੱਨਐੱਸ


Comments Off on ਨਾਸ਼ਤਾ ਨਾ ਕਰਨ ਨਾਲ ਵਧਦੈ ਮੌਤ ਦਾ ਖ਼ਤਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.