1975 ਦੀ ਐਮਰਜੈਂਸੀ : ਜੇਲ੍ਹ ਯਾਤਰਾ ਦੀਆਂ ਯਾਦਾਂ !    ਪਾਵਰਕਾਮ: ਫ਼ੈਸਲੇ ਤੇ ਪ੍ਰਭਾਵ !    ਭਾਰਤੀ ਸਮਾਜ ਅਤੇ ਔਰਤ !    ਡਰਾਈਵਰ ਦਾ ਕਮਿਊਨਿਜ਼ਮ !    ਫੀਫਾ ਮਹਿਲਾ ਵਿਸ਼ਵ ਕੱਪ: ਬ੍ਰਾਜ਼ੀਲ ਤੇ ਇੰਗਲੈਂਡ ਕੁਆਰਟਰਜ਼ ’ਚ !    ਸੁਖਬੀਰ ਬਾਦਲ ਨੇ ਫਿਰੋਜ਼ਪੁਰ ਪੀਜੀਆਈ ਬਾਰੇ ਕੇਂਦਰ ਨੂੰ ਪੱਤਰ ਲਿਖਿਆ !    ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਵੱਲੋਂ ਹੁਰੀਅਤ ਨਾਲ ਗੱਲਬਾਤ ਦਾ ਵਿਰੋਧ !    ਮੈਡੀਕਲ ਸਮੂਹਾਂ ਵੱਲੋਂ ਵਾਤਾਵਰਨ ਤਬਦੀਲੀ ‘ਸਿਹਤ ਐਮਰਜੈਂਸੀ’ ਕਰਾਰ !    ਪੰਚਾਇਤ ਮੀਟਿੰਗ ’ਚ ਹੋਏ ਝਗੜੇ ਦੌਰਾਨ ਦੋ ਦੀ ਮੌਤ !    ਮੈਰਿਟ ’ਚ ਆਉਣ ਵਾਲਿਆਂ ਨੂੰ ਮਿਲਣਗੇ ਲੈਪਟਾਪ !    

ਦੋ ਜਹਾਜ਼ਾਂ ਦੀ ਟੱਕਰ ਵਿੱਚ ਛੇ ਮਰੇ, ਇੱਕ ਸੈਲਾਨੀ ਲਾਪਤਾ

Posted On May - 15 - 2019

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 14 ਮਈ
ਅੱਜ ਦੁਪਹਿਰ ਬਾਅਦ ਇਥੋਂ ਉੱਤਰ ਵਾਲੇ ਪਾਸੇ ਅਲਾਸਕਾ ਦੇ ਤੱਟੀ ਖੇਤਰ ’ਚ ਪਾਣੀ ਤੋਂ ਉਡਾਣ ਭਰਨ ਵਾਲੇ ਦੋ ਜਹਾਜ਼ ਉਡਾਣ ਦੌਰਾਨ ਆਪਸ ’ਚ ਟਕਰਾ ਕੇ ਤਬਾਹ ਹੋ ਗਏ। ਹਾਦਸੇ ਵਿੱਚ ਛੋਟੇ ਜਹਾਜ਼ ’ਚ ਸਵਾਰ ਪਾਇਲਟ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ, ਜਦ ਕਿ ਵੱਡੇ ਜਹਾਜ਼ ’ਚ 11 ਸਵਾਰਾਂ ’ਚੋਂ ਇੱਕ ਦੀ ਮੌਤ ਹੋ ਗਈ, 9 ਵਾਲ਼ ਵਾਲ਼ ਬਚ ਗਏ। ਇੱਕ ਸੈਲਾਨੀ ਲਾਪਤਾ ਹੈ।
ਸਾਰੇ ਸੈਲਾਨੀ ਸਮੁੰਦਰੀ ਜਹਾਜ਼ (ਕਰੂਜ਼) ਉੱਤੇ ਅਲਾਸਕਾ ਦੇ ਨਜ਼ਾਰੇ ਵੇਖਣ ਗਏ ਹੋਏ ਸਨ ਤੇ ਕੂਨ ਕੋਵ ਨੇੜੇ ਆਪਣੇ ਠਹਿਰਾਅ ਦੌਰਾਨ ਇਸ ਦੇ ਯਾਤਰੀ ਉੱਥੋਂ ਉੱਡਦੇ ਪਾਣੀ ਤੋਂ ਉਡਾਣ ਭਰਨ ਵਾਲੇ 2 ਜਹਾਜ਼ਾਂ ਰਾਹੀਂ ਪਰਬਤੀ ਖੇਤਰਾਂ ਦੇ ਨਜ਼ਾਰੇ ਵੇਖਣ ਲਈ ਚਲੇ ਗਏ। ਹਵਾਈ ਉਡਾਣਾਂ ਦੀ ਸੁਰੱਖਿਆ ਬਾਰੇ ਏਜੰਸੀ ਵੱਲੋਂ ਹਾਦਸੇ ਅਤੇ ਮਰੇ ਲੋਕਾਂ ਬਾਰੇ ਪੁਸ਼ਟੀ ਕੀਤੀ ਹੈ।
ਏਜੰਸੀ ਅਨੁਸਾਰ ਹਾਦਸੇ ਮੌਕੇ ਦੋਵੇਂ ਜਹਾਜ਼ ਕਿਸੇ ਕੰਟਰੋਲ ਟਾਵਰ ਜਾਂ ਰਾਡਾਰ ਉਤੇ ਨਹੀ ਸੀ ਆ ਰਹੇ, ਜਿਸ ਕਾਰਨ ਜਹਾਜ਼ਾਂ ਦੇ ਪਾਇਲਟ ਤਕਨੀਕੀ ਗਲਤੀ ਦਾ ਸ਼ਿਕਾਰ ਹੋ ਗਏ ਜਾਪਦੇ ਹਨ। ਦੋਵਾਂ ਜਹਾਜ਼ਾਂ ’ਚ 16 ਲੋਕ ਸਵਾਰ ਸਨ।


Comments Off on ਦੋ ਜਹਾਜ਼ਾਂ ਦੀ ਟੱਕਰ ਵਿੱਚ ਛੇ ਮਰੇ, ਇੱਕ ਸੈਲਾਨੀ ਲਾਪਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.