ਮਾਲੀ ਦੀ ਮਹਿਲਾ ਟੀ-20 ਟੀਮ ਛੇ ਦੌੜਾਂ ’ਤੇ ਢੇਰ !    ਫੀਫਾ ਮਹਿਲਾ ਵਿਸ਼ਵ ਕੱਪ: ਮਾਰਟਾ ਦਾ ਗੋਲ, ਬ੍ਰਾਜ਼ੀਲ ਪ੍ਰੀ ਕੁਆਰਟਰਜ਼ ’ਚ !    ਵਿਕਸਤ ਭਾਰਤ ਹਾਲੇ ਬੜੀ ਦੂਰ ਦੀ ਗੱਲ !    ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਗੈਰਕਾਨੂੰਨੀ ਹੁੱਕਾ ਬਾਰਾਂ ’ਤੇ ਪਾਬੰਦੀ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਸਾਬਕਾ ਐੱਸਪੀ ਨਾਲ 25 ਲੱਖ ਦੀ ਧੋਖਾਧੜੀ !    ਮਹੀਨੇ ਦੇ ਅਖੀਰ ਤੱਕ ਡਰੇਨਾਂ ਦੀ ਸਫ਼ਾਈ ਕਰਨ ਦਾ ਹੁਕਮ !    ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    

ਡਾ. ਗੁਰਨਾਮ ਸਿੰਘ ਦੀ ਗੁਰਮਤਿ ਸੰਗੀਤ ਨੂੰ ਦੇਣ

Posted On May - 22 - 2019

ਕੁਝ ਵਿਰਲੇ ਟਾਵੇਂ ਪਰਿਵਾਰ ਐਸੇ ਹੁੰਦੇ ਹਨ, ਜਿਨ੍ਹਾਂ ’ਤੇ ਕਾਦਰ ਦੀਆਂ ਵਿਸ਼ੇਸ਼ ਮਿਹਰਾਂ ਹੁੰਦੀਆਂ ਹਨ। ਅਜਿਹੇ ਪਰਿਵਾਰਾਂ ਵਿਚ ਹੀ ਸ਼ਾਮਲ ਹੈ ਡਾਕਟਰ ਗੁਰਨਾਮ ਸਿੰਘ ਦਾ ਪਰਿਵਾਰ, ਜਿਸ ਨੂੰ ਗੁਰੂ ਦੀ ਕੀਰਤੀ ਗਾਇਨ ਕਰਨ ਦਾ ਸੁਭਾਗ ਪਿਤਾ ਪੁਰਖੀ ਰੂਪ ਵਿਚ ਪ੍ਰਾਪਤ ਹੋਇਆ। ਡਾ. ਗੁਰਨਾਮ ਸਿੰਘ ਦੇ ਪਿਤਾ ਸ਼੍ਰੋਮਣੀ ਰਾਗ਼ੀ ਭਾਈ ਉਤਮ ਸਿੰਘ ਪਤੰਗ ਸਨ। ਅੱਗੋਂ ਉਨ੍ਹਾਂ ਦੇ ਤਿੰਨ ਪੁੱਤਰਾਂ ਡਾ. ਗੁਰਨਾਮ ਸਿੰਘ, ਡਾ. ਜਾਗੀਰ ਸਿੰਘ ਅਤੇ ਡਾ. ਬਚਿੱਤਰ ਸਿੰਘ (ਤਿੰਨੋਂ ਸ਼੍ਰੋਮਣੀ ਰਾਗ਼ੀ) ’ਤੇ ਵੀ ਅਕਾਲ ਪੁਰਖ਼ ਦੀ ਬਖਸ਼ਿਸ਼ ਹੈ। ਇਨ੍ਹਾਂ ਨੇ ਗੁਰਬਾਣੀ ਗਾਇਨ ਦੇ ਨਾਲ ਨਾਲ ਗੁਰਮਤਿ ਸੰਗੀਤ ਪ੍ਰਤੀ ਮਾਣਮੱਤੇ ਖੋਜ ਕਾਰਜ ਕੀਤੇ ਹਨ।
ਡਾ. ਗੁਰਨਾਮ ਸਿੰਘ ਗੁਰਮਤਿ ਸੰਗੀਤਾਚਾਰੀਆ ਪ੍ਰੋਫੈਸਰ ਤਾਰਾ ਸਿੰਘ, ਆਗਰਾ ਘਰਾਣੇ ਦੇ ਪਦਮ ਸ਼੍ਰੀ ਉਸਤਾਦ ਸੋਹਨ ਸਿੰਘ, ਪਟਿਆਲਾ ਘਰਾਣਾ ਦੇ ਉਸਤਾਦ ਬਾਕਿਰ ਹੁਸੈਨ ਤੇ ਪ੍ਰਿੰ: ਐਸ ਐਸ ਕਰੀਰ ਦੇ ਲਾਡਲੇ ਸ਼ਿਸ਼ ਰਹੇ ਹਨ।
ਡਾ. ਗੁਰਨਾਮ ਸਿੰਘ ਨੇ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਵੱਖ ਵੱਖ ਡਿਕਸ਼ਨਰੀਆਂ ਤੋਂ ਇਲਾਵਾ 18 ਪੁਸਤਕਾਂ, 122 ਖੋਜ ਪੱਤਰਾਂ ਅਤੇ 200 ਤੋਂ ਵੱਧ ਖੋਜ ਲੇਖਾਂ ਦਾ ਲੇਖਣ ਕੀਤਾ ਹੈ, ਜਿਨ੍ਹਾਂ ਨੂੰ ਆਕਸਫੋਰਡ ਪਬਲੀਕੇਸ਼ਨ ਸਮੇਤ ਦੇਸ਼ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਅਤੇ ਪ੍ਰਕਾਸ਼ਕਾਂ ਨੇ ਛਾਪਿਆ ਹੈ। ਉਨ੍ਹਾਂ ਦੇ ਵਿਸ਼ੇਸ਼ ਕਾਰਜਾਂ ’ਚੋਂ ਯੂਜੀਸੀ ਪ੍ਰਾਜੈਕਟ ਲਈ 9 ਵੀਡੀਓ ਲੈਕਚਰ, 26 ਆਡੀਓ ਰਿਕਾਰਡਿੰਗਜ਼, 4 ਵੀਡੀਓ ਰਿਕਾਰਡਿੰਗਜ਼, 5 ਡਾਕੂਮੈਂਟਰੀ ਫ਼ਿਲਮਾਂ, 6 ਸਿਗਨੇਚਰ ਧੁਨਾਂ ਆਦਿ ਤਿਆਰ ਕਰਨਾ ਪ੍ਰਮੁੱਖ ਹਨ। ਸਿੱਖ ਮਿਊਜ਼ੀਕਾਲੋਜੀ ਵਿਸ਼ੇਸ਼ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਨਿਰਧਾਰਤ ਰਾਗਾਂ ਸਬੰਧੀ ਉਨ੍ਹਾਂ ਦੀ ਖੋਜ ਵਿਸ਼ਵ ਪੱਧਰੀ ਮੰਨੀ ਜਾਂਦੀ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗਾਂ ਦੇ ਮੁਖੀ ਰਹੇ ਹਨ। ਮਗਰੋਂ ਪਟਿਆਲਾ ਯੂਨੀਵਰਸਿਟੀ ਵਿਚ ਗੁਰਮਤਿ ਸੰਗੀਤ ਵਿਭਾਗ ਦੇ ਬਾਨੀ ਹੈੱਡ ਵਜੋਂ ਉਨ੍ਹਾਂ ਦੀਆਂ ਹੇਠ ਲਿਖੀਆਂ ਪ੍ਰਾਪਤੀਆਂ ਹਨ:
1. 2003 ’ਚ ਡਾ. ਜਸਬੀਰ ਕੌਰ ਖਾਲਸਾ, ਚੇਅਰਪਰਸਨ ਸ਼੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ ਨਵੀਂ ਦਿੱਲੀ ਦੇ ਵਿੱਤੀ ਸਹਿਯੋਗ ਨਾਲ ਗੁਰਮਤਿ ਸੰਗੀਤ ਚੇਅਰ।
2. 2005 ਵਿਚ ਤਤਕਾਲੀ ਉਪ ਕੁਲਪਤੀ ਡਾ. ਐਸ ਐਸ ਬੋਪਾਰਾਏ ਦੀ ਸਰਪ੍ਰਸਤੀ ਹੇਠ ਗੁਰਮਤਿ ਸੰਗੀਤ ਵਿਭਾਗ।
3. 2007 ਵਿੱਚ ਗੁਰਮਤਿ ਸੰਗੀਤ ਭਵਨ।
4. 2010 ਵਿੱਚ ਸੰਤ ਸੁੱਚਾ ਸਿੰਘ ਆਰਕਾਈਵਜ਼ ਆਫ਼ ਮਿਊਜ਼ਿਕ।
5. 2011 ਵਿੱਚ ਅਖੰਡ ਕੀਰਤਨੀ ਜੱਥਾ ਸਰੀ (ਕੈਨੇਡਾ) ਦੇ ਵਿੱਤੀ ਸਹਿਯੋਗ ਨਾਲ ਭਾਈ ਰਣਧੀਰ ਸਿੰਘ ਆਨਲਾਈਨ ਗੁਰਮਤਿ ਸੰਗੀਤ ਲਾਇਬ੍ਰੇਰੀ।
6. 2014 ’ਚ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ।
7. 2016 ਵਿੱਚ ਸਵ: ਰਾਗੀ ਅਵਤਾਰ ਸਿੰਘ ਦਿੱਲੀ ਦੇ ਪਰਿਵਾਰ ਦੇ ਮਾਲੀ ਸਹਿਯੋਗ ਨਾਲ ਭਾਈ ਜੁਆਲਾ ਰਾਗ਼ੀ ਆਡੀਟੋਰੀਅਮ।
8. 2017 ਵਿਚ ਤੇਜ਼ ਪ੍ਰਤਾਪ ਸੰਧੂ ਦੇ ਸਹਿਯੋਗ ਨਾਲ ਰਾਗ ਰਤਨ ਆਰਟ ਗੈਲਰੀ।
ਇਸ ਤੋਂ ਇਲਾਵਾ ਉਨ੍ਹਾਂ ਨੇ 2003 ਤੋਂ ਗੁਰਮਤਿ ਸੰਗੀਤ ਉਤਸਵ ਆਰੰਭ ਕਰਵਾਇਆ, ਜਿਹੜਾ ਨਿਰੰਤਰ ਜਾਰੀ ਹੈ। ਉਨ੍ਹਾਂ ਨੇ ਸ਼ਾਸਤਰੀ ਸੰਗੀਤ ਨੂੰ ਹੱਲਾਸ਼ੇਰੀ ਦੇਣ ਲਈ ਯੂਨੀਵਰਸਿਟੀ ਵਿਚ ਭਾਈ ਮਰਦਾਨਾ, ਸ਼ਾਸਤਰੀ ਸੰਗੀਤ ਸੰਮੇਲਨ ਆਰੰਭ ਕਰਵਾਇਆ। ਪੰਜਾਬ ਦੇ ਸ਼ਾਸਤਰੀ ਸੰਗੀਤਕਾਰਾਂ ਲਈ ਪੰਜਾਬ ਸੰਗੀਤ ਰਤਨ ਐਵਾਰਡ ਦੀ ਸਥਾਪਨਾ ਕੀਤੀ। ਪਦਮ ਸ਼੍ਰੀ ਉਸਤਾਦ ਸੋਹਨ ਸਿੰਘ ਸਮ੍ਰਿਤੀ ਸਮਾਰੋਹ ਦੀ ਆਰੰਭਤਾ ਅਤੇ ਸ਼ਾਸਤਰੀ ਸੰਗੀਤ ਵਿਚ ਪ੍ਰਚਲਿਤ ਪੰਜਾਬੀ ਬੰਦਿਸ਼ਾਂ ਬਾਰੇ ‘ਪੰਜਾਬੀ ਬੰਦਿਸ਼ਾਂ’ ਪੁਸਤਕ ਦਾ ਪ੍ਰਕਾਸ਼ਨ ਕਰਵਾਇਆ। ਡਾ. ਗੁਰਨਾਮ ਸਿੰਘ ਅਮਰੀਕਾ ਅਤੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਸੰਗੀਤ ਤੇ ਗੁਰਮਤਿ ਸੰਗੀਤ ਕੇਂਦਰ ਚਲਾ ਰਹੇ ਹਨ। ਉੱਥੇ ਗੁਰਮਤਿ ਸੰਗੀਤ ਦਰਬਾਰ, ਸਿਖਲਾਈ ਵਰਕਸ਼ਾਪ, ਪ੍ਰਤਿਯੋਗਤਾਵ ਤੇ ਸੈਮੀਨਾਰ ਵੀ ਲਾਉਂਦੇ ਹਨ।
ਡਾ. ਗੁਰਨਾਮ ਸਿੰਘ ਦੇ ਸ਼ਾਗਿਰਦਾਂ ਦਾ ਘੇਰਾ ਵਿਸ਼ਵ ਪੱਧਰੀ ਹੈ। ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਲੈ ਕੇ ਅਮਰੀਕਾ ਦੇ ਵ੍ਹਾਈਟ ਹਾਊਸ ਤੱਕ ਉਨ੍ਹਾਂ ਦੇ ਸ਼ਾਗਿਰਦ ਕਾਰਜਸ਼ੀਲ ਹਨ। ਉਨ੍ਹਾਂ ਦੀ ਅਗਵਾਈ ਹੇਠ ਅਣਗਿਣਤ ਵਿਦਿਆਰਥੀਆਂ ਨੇ ਪੀ. ਐਚ. ਡੀ. ਤੇ ਹੋਰ ਖੋਜ ਕਾਰਜ ਕੀਤੇ ਹਨ। ਉਨ੍ਹਾਂ ਦੇ ਸ਼ਾਗਿਰਦ ਅਨੇਕਾਂ ਤਾਲੀਮੀ ਅਦਾਰਿਆਂ ਵਿੱਚ ਬਤੌਰ ਡੀਨ, ਪ੍ਰੋਫੈਸਰ, ਟੀਚਰ, ਗਾਇਕ, ਸੰਗੀਤ ਨਿਰਦੇਸ਼ਕ/ਨਿਰਮਾਤਾ ਵਜੋਂ ਨਾਮਣਾ ਖੱਟ ਰਹੇ ਨੇ।
ਡਾ. ਸਾਹਿਬ ਨੇ ਗੁਰੂ ਘਰ ਦੇ ਤੰਤੀ ਸਾਜ਼ਾਂ ਦੀ ਸਿਖਲਾਈ ਗੁਰਮਤਿ ਸੰਗੀਤ ਵਿਚ ਲਾਗੂ ਕਰਾਈ। ਉਨ੍ਹਾਂ ਨੇ ਰਬਾਬ ਬਾਰੇ ਖੋਜ ਕਰਕੇ ਘਾੜਤ ਘੜਵਾਈ, ਟ੍ਰੇਨਿੰਗ ਵਰਕਸ਼ਾਪਾਂ ਲਗਵਾਈਆਂ ਤੇ ਰਬਾਬੀ ਉਸਤਾਦਾਂ ਨੂੰ ਲੱਭਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਖ਼ੁਦ ਤਾਊਸ ਗਾਇਨ ਸ਼ੁਰੂ ਕੀਤਾ ਅਤੇ ਅਨੇਕਾਂ ਵਿਦਿਆਰਥੀਆਂ ਤਿਆਰ ਕੀਤੇ, ਜਿਹੜੇ ਹਰਿਮੰਦਰ ਸਾਹਿਬ ਵਿਚ ਰਾਗੀਆਂ ਨਾਲ ਸੰਗਤ ਕਰਦੇ ਹਨ।
ਉਨ੍ਹਾਂ ਦੀ ਦੇਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ 2001 ਵਿੱਚ ਸ਼੍ਰੋਮਣੀ ਰਾਗੀ ਐਵਾਰਡ ਦਿੱਤਾ ਗਿਆ। 2003 ਵਿੱਚ ਸੰਗੀਤ ਨਾਟਕ ਅਕੈਡਮੀ ਵੱਲੋਂ ਸੀਨੀਅਰ ਫੈਲੋਸ਼ਿਪ ਦਿੱਤੀ ਗਈ। 2010 ਵਿੱਚ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ। 2011 ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਰਾਗੀ ਐਵਾਰਡ। 2017 ਵਿੱਚ ਭਾਈ ਨੰਦ ਲਾਲ ਗੁਰ ਹਰਜਸ ਸਨਮਾਨ। ਵਿਸਮਾਦ ਨਾਲ ਜਵੱਦੀ ਟਕਸਾਲ ਵੱਲੋਂ ਗੁਰਮਤਿ ਸੰਗੀਤ ਐਵਾਰਡ। ਹਰਿਵਲੱਭ ਸੰਗੀਤ ਸੰਮੇਲਨ ਵੱਲੋਂ ਬੈਸਟ ਰਾਗੀ ਐਵਾਰਡ ਅਤੇ ਐਜੂਕੇਸ਼ਨਜ਼ ਤੇ ਚੀਫ਼ ਖਾਲਸਾ ਦੀਵਾਨ ਵੱਲੋਂ ਐਵਾਰਡ ਉਨ੍ਹਾਂ ਦੀ ਝੋਲੀ ਪਏ। ਉਨ੍ਹਾਂ ਦੀਆਂ ਵਿਸ਼ਵ ਵਿਆਪੀ ਸੰਗੀਤਕ ਖ਼ਿਦਮਾਤ ਦੇ ਪੇਸ਼-ਏ-ਨਜ਼ਰ ਉਨ੍ਹਾਂ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਇਸ ਸਾਲ 6 ਫਰਵਰੀ ਨੂੰ ਕੌਮੀ ਪੱਧਰ ਦੇ ਸੰਗੀਤ ਨਾਟਕ ਅਕੈਡਮੀ ਐਵਾਰਡ ਨਾਲ ਨਵਾਜਿਆ ਗਿਆ।
ਡਾ. ਗੁਰਨਾਮ ਸਿੰਘ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਬਤੌਰ ਪ੍ਰੋ: ਕਾਰਜਸ਼ੀਲ ਰਹੇ ਹਨ। ਉਨ੍ਹਾਂ ਨੇ ਆਪਣਾ ਅਕਾਦਮਿਕ ਸਫ਼ਰ 1983 ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਆਰੰਭ ਕੀਤਾ ਤੇ ਫ਼ਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਮੁਖੀ ਤੋਂ ਇਲਾਵਾ ਹਾਫਸਟਰਾ ਯੂਨੀਵਰਸਿਟੀ (ਅਮਰੀਕਾ) ਦੇ ਵਿਜ਼ਟਿੰਗ ਸਕਾਲਰ, ਫੈਕਲਟੀ, ਡੀਨ ਅਲੂਮਨੀ, ਡੀਨ ਰਿਸਰਚ, ਡੀਨ ਅਕਾਦਮਿਕ ਦੇ ਉੱਚ ਅਹੁਦਿਆਂ ਤੋਂ ਇਲਾਵਾ ਅਕਾਦਮਿਕ ਕੌਂਸਲ, ਸੈਨੇਟ ਅਤੇ ਸਿੰਡੀਕੇਟ ਦੇ ਮੈਂਬਰ ਵੀ ਰਹੇ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀ ਕੀਰਤਨ ਸਬ ਕਮੇਟੀ ਦੇ ਸਰਕਰਦਾ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ।
*ਮੈਂਬਰ ਕੀਰਤਨ ਸਬ ਕਮੇਟੀ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ।
ਸੰਪਰਕ: 98154-61710


Comments Off on ਡਾ. ਗੁਰਨਾਮ ਸਿੰਘ ਦੀ ਗੁਰਮਤਿ ਸੰਗੀਤ ਨੂੰ ਦੇਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.