1975 ਦੀ ਐਮਰਜੈਂਸੀ : ਜੇਲ੍ਹ ਯਾਤਰਾ ਦੀਆਂ ਯਾਦਾਂ !    ਪਾਵਰਕਾਮ: ਫ਼ੈਸਲੇ ਤੇ ਪ੍ਰਭਾਵ !    ਭਾਰਤੀ ਸਮਾਜ ਅਤੇ ਔਰਤ !    ਡਰਾਈਵਰ ਦਾ ਕਮਿਊਨਿਜ਼ਮ !    ਫੀਫਾ ਮਹਿਲਾ ਵਿਸ਼ਵ ਕੱਪ: ਬ੍ਰਾਜ਼ੀਲ ਤੇ ਇੰਗਲੈਂਡ ਕੁਆਰਟਰਜ਼ ’ਚ !    ਸੁਖਬੀਰ ਬਾਦਲ ਨੇ ਫਿਰੋਜ਼ਪੁਰ ਪੀਜੀਆਈ ਬਾਰੇ ਕੇਂਦਰ ਨੂੰ ਪੱਤਰ ਲਿਖਿਆ !    ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਵੱਲੋਂ ਹੁਰੀਅਤ ਨਾਲ ਗੱਲਬਾਤ ਦਾ ਵਿਰੋਧ !    ਮੈਡੀਕਲ ਸਮੂਹਾਂ ਵੱਲੋਂ ਵਾਤਾਵਰਨ ਤਬਦੀਲੀ ‘ਸਿਹਤ ਐਮਰਜੈਂਸੀ’ ਕਰਾਰ !    ਪੰਚਾਇਤ ਮੀਟਿੰਗ ’ਚ ਹੋਏ ਝਗੜੇ ਦੌਰਾਨ ਦੋ ਦੀ ਮੌਤ !    ਮੈਰਿਟ ’ਚ ਆਉਣ ਵਾਲਿਆਂ ਨੂੰ ਮਿਲਣਗੇ ਲੈਪਟਾਪ !    

ਟੀਟੂ ਬਾਣੀਏ ਨੇ ਲਿਆ ਬੁੱਢੇ ਨਾਲੇ ਨੂੰ ਜਵਾਨ ਕਰਨ ਦਾ ਅਹਿਦ

Posted On May - 15 - 2019

ਬੁੱਢੇ ਨਾਲੇ ਨੇੜੇ ਮਹੰਤਾਂ ਨਾਲ ਨੱਚਦਾ ਹੋਇਆ ਆਜ਼ਾਦ ਉਮੀਦਵਾਰ ਟੀਟੂ ਬਾਣੀਆ। -ਫੋਟੋ: ਇੰਦਰਜੀਤ ਵਰਮਾ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਮਈ
ਚੋਣਾਂ ਦੌਰਾਨ ਲੁਧਿਆਣਾ ਵਿੱਚ ਸਿਆਸਤ ਦਾ ਮੁੱਦਾ ਬਣਨ ਵਾਲੇ ਬੁੱਢੇ ਨਾਲੇ ’ਤੇ ਇਸ ਵਾਰ ਵੀ ਸਿਆਸਤ ਜ਼ੋਰਾਂ ’ਤੇ ਹੈ। ਜਿੱਥੇ ਚਾਰੇ ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਇਸਨੂੰ ਸਾਫ਼ ਕਰਨ ਦਾ ਵਾਅਦਾ ਕੀਤਾ ਹੈ, ਉੱਥੇ ਅੱਜ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਟੀਟੂ ਬਾਣੀਆ ਨੇ ਕੁਝ ਵੱਖਰੇ ਅੰਦਾਜ਼ ’ਚ ਇਸ ਮੁੱਦੇ ਨੂੰ ਚਰਚਾ ’ਚ ਲਿਆਉਂਦਾ। ਉਹ ਆਪਣੇ ਨਾਲ ਕੁਝ ਮਹੰਤਾਂ (ਖੁਸ਼ੀਆਂ ਵਿੱਚ ਵਧਾਈਆਂ ਮੰਗਣ ਵਾਲਿਆਂ) ਨੂੰ ਲੈ ਕੇ ਸਵੇਰੇ ਹੀ ਬੁੱਢੇ ਨਾਲੇ ’ਤੇ ਪੁੱਜ ਗਿਆ ਤੇ ਇੱਥੇ ਬੋਲੀਆਂ ਪੈ ਕੇ ਨੱਚਣਾ ਸ਼ੁਰੂ ਕਰ ਦਿੱਤਾ ਤੇ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ।
ਅੱਜ ਟੀਟੂ ਬਾਣੀਆ ਹੈਬੋਵਾਲ ਨੇੜਿਓਂ ਲੰਘਦੇ ਬੁੱਢੇ ਨਾਲੇ ਦੇ ਕਿਨਾਰੇ ਬੈਠਾ ਗਿਆ ਤੇ ਕਹਿਣ ਲੱਗਿਆ ਕਿ ਇੱਥੇ ਬੈਠ ਕੇ ਅਸੀਂ ਆਪਣਾ ਜਲੂਸ ਕੱਢ ਰਹੇ ਹਾਂ ਜਾਂ ਫਿਰ ਸਰਕਾਰ ਦਾ, ਇਸ ਬਾਰੇ ਸਾਨੂੰ ਪਤਾ ਨਹੀਂ। ਇੱਕ ਗ਼ੱਲ ਜ਼ਰੂਰ ਹੈ ਕਿ ਸਾਰੇ ਉਮੀਦਵਾਰ ਪਿੰਡ-ਪਿੰਡ ਜਾ ਕੇ ਵੋਟਾਂ ਮੰਗ ਰਹੇ ਹਨ, ਪਰ ਜਨਤਾ ’ਚ ਕੈਂਸਰ ਫੈਲਾ ਰਹੇ ਇਸ ਬੁੱਢੇ ਨਾਲੇ ’ਤੇ ਕੋਈ ਕਿਉਂ ਨਹੀਂ ਬੋਲ ਰਿਹਾ ਹੈ। ਇਸ ਦੀ ਸਫ਼ਾਈ ਦੇ ਨਾਮ ’ਤੇ ਸਿਰਫ਼ ਕਾਗਜ਼ਾਂ ’ਚ ਪੈਸੇ ਖਰਚੇ ਜਾਂਦੇ ਹਨ। ਜੇਕਰ 100 ਰੁਪਏ ਸਫ਼ਾਈ ਲਈ ਆਉਂਦੇ ਹਨ ਤਾਂ 2 ਰੁਪਏ ਖਰਚ ਹੁੰਦੇ ਹਨ। ਬਾਕੀ 98 ਰੁਪਏ ਸਰਕਾਰੀ ਅਫ਼ਸਰ ਗੋਲ ਮੋਲ ਕਰ ਦਿੰਦੇ ਹਨ। ਟੀਟੂ ਬਾਣੀਆ ਨੇ ਦਾਅਵਾ ਕੀਤਾ ਕਿ ਜੇਕਰ ਉਹ ਚੋਣ ਜਿੱਤਦੇ ਹਨ ਤਾਂ ਇਸੇ ਥਾਂ ’ਤੇ ਤੰਬੂ ਲਗਾ ਕੇ ਖੁਦ ਕੋਲ ਖੜ੍ਹੇ ਹੋ ਕੇ ਬੁੱਢੇ ਨਾਲੇ ਦੀ ਸਫ਼ਾਈ ਕਰਵਾਉਣਗੇ। ਨਾਲ ਹੀ ਸਰਕਾਰ ਤੋਂ ਆਉਣ ਵਾਲੇ ਪੂਰੇ ਫੰਡ ਦੀ ਜਾਣਕਾਰੀ ਬੁੱਢੇ ਨਾਲੇ ਨੇੜੇ ਬੋਰਡ ਲਗਾ ਲੋਕਾਂ ਨੂੰ ਦਿੱਤੀ ਜਾਵੇਗੀ।


Comments Off on ਟੀਟੂ ਬਾਣੀਏ ਨੇ ਲਿਆ ਬੁੱਢੇ ਨਾਲੇ ਨੂੰ ਜਵਾਨ ਕਰਨ ਦਾ ਅਹਿਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.