ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਜੈ ਸਿੰਘ ਖਲਕਟ ਦੀ ਸ਼ਹੀਦੀ

Posted On May - 29 - 2019

ਬਹਾਦਰ ਸਿੰਘ ਗੋਸਲ
ਅਹਿਮਦ ਸ਼ਾਹ ਅਬਦਾਲੀ ਨੇ ਸੰਨ 1753 ਈ: ਵਿਚ ਭਾਰਤ ’ਤੇ ਹਮਲਾ ਕੀਤਾ। ਉਸ ਸਮੇਂ ਪਟਿਆਲੇ ਕੋਲ ਪਿੰਡ ਮੁਗਲ ਮਾਜਰੀ ਵਿਚ ਮੁਗਲਾਂ ਦੀ ਭਾਰੀ ਵਸੋਂ ਦੇ ਨਾਲ ਨਾਲ ਰਾਮਦਾਸੀਏ ਸਿੱਖਾਂ ਦੇ ਵੀ ਕਾਫ਼ੀ ਘਰ ਸਨ। ਇਨ੍ਹਾਂ ਵਿਚੋਂ ਹੀ ਇੱਕ ਘਰ ਭਾਈ ਜੈ ਸਿੰਘ ਦਾ ਸੀ। ਜੈ ਸਿੰਘ ਦੇ ਪਿਤਾ ਨੇ ਗੁਰੂ ਗੋਬਿੰਦ ਸਿੰਘ ਹੱਥੋਂ ਅੰਮ੍ਰਿਤ ਛਕਿਆ ਸੀ। ਇਸ ਲਈ ਅੰਮ੍ਰਿਤਧਾਰੀ ਜੈ ਸਿੰਘ ਵੀ ਪਿਤਾ ਨਾਲ ਆਨੰਦਪੁਰ ਸਾਹਿਬ ਆਉਂਦੇ-ਜਾਂਦੇ। ਉਨ੍ਹਾਂ ਦੀ ਪਤਨੀ ਦਾ ਨਾਂ ਬੀਬੀ ਧੰਨ ਕੌਰ ਅਤੇ ਦੋ ਪੁੱਤਰ ਕੜਾਕਾ ਸਿੰਘ ਅਤੇ ਖੜਕ ਸਿੰਘ ਸਨ। ਉਸ ਵੇਲੇ ਲਾਹੌਰ ਅਤੇ ਸਰਹਿੰਦ ’ਤੇ ਹਮਲਾ ਕਰਨ ਮਗਰੋਂ ਅਬਦਾਲੀ ਨੇ ਅਬਦੁਲ ਸਮੁੰਦ ਖਾਂ ਨੂੰ ਸਰਹਿੰਦ ਦਾ ਫ਼ੌਜਦਾਰ ਨਿਯੁਕਤ ਕੀਤਾ ਪਰ ਉਹ ਸਿੱਖਾਂ ਦਾ ਵੱਡਾ ਦੁਸ਼ਮਣ ਸੀ ਅਤੇ ਹਰ ਸਮੇਂ ਸਿੱਖਾਂ ’ਤੇ ਜ਼ੁਲਮ ਕਰਕੇ ਖੁਸ਼ੀ ਮਹਿਸੂਸ ਕਰਦਾ ਸੀ।
ਇੱਕ ਦਿਨ ਜਦੋਂ ਉਹ ਪਿੰਡ ਮੁਗਲ ਮਾਜਰੀ ਆਇਆ ਤਾਂ ਉਸ ਨੇ ਭਾਈ ਜੈ ਸਿੰਘ ਨੂੰ ਇੱਕ ਗੱਠੜੀ ਚੁੱਕ ਕੇ ਨਾਲ ਚੱਲਣ ਲਈ ਕਿਹਾ। ਉਸ ਵਿਚ ਹੁੱਕਾ ਹੋਣ ਕਾਰਨ ਅੰਮ੍ਰਿਤਧਾਰੀ ਸਿੱਖ ਨੇ ਚੁੱਕਣ ਤੋਂ ਜਵਾਬ ਦੇ ਦਿੱਤਾ ਤਾਂ ਅਬਦੁਲ ਸਮੁੰਦ ਖਾਂ ਨੇ ਆਪਣੇ ਸਿਪਾਹੀਆਂ ਨੂੰ ਛਮਕਾਂ ਮਾਰ ਕੇ ਉਸ ਨੂੰ ਲਹੂ-ਲੁਹਾਨ ਕਰਨ ਲਈ ਕਿਹਾ ਅਤੇ ਫਿਰ ਬੋਹੜ ਅਤੇ ਪਿੱਪਲ ਦੇ ਜੋੜੇ ਰੁੱਖਾਂ ਨਾਲ ਪੁੱਠਾ ਟੰਗ ਕੇ ਪੂਰੀ ਚਮੜੀ ਉਧੇੜਣ ਦਾ ਹੁਕਮ ਦਿੱਤਾ ਪਰ ਜੈ ਸਿੰਘ ਨੇ ਮੱਥੇ ’ਤੇ ਵੱਟ ਤੱਕ ਨਾ ਪਾਇਆ ਅਤੇ ਭਾਣਾ ਮੰਨਿਆ। ਇਸ ਤਰ੍ਹਾਂ ਤਸੀਹੇ ਦੇ ਕੇ ਭਾਈ ਜੈ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ।
ਜ਼ਾਲਮਾਂ ਨੇ ਇੱਥੇ ਹੀ ਬਸ ਨਹੀਂ ਕੀਤੀ। ਉਸ ਦੀ ਸ਼ਹੀਦੀ ਮਗਰੋਂ ਉਸ ਦੀ ਪਤਨੀ ਬੀਬੀ ਧੰਨ ਕੌਰ, ਦੋਵੇਂ ਲੜਕੇ ਕੜਾਕਾ ਸਿੰਘ ਅਤੇ ਖੜਕ ਸਿੰਘ ਅਤੇ ਨੂੰਹ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਦੂਜੀ ਨੂੰਹ ਉਸ ਵੇਲੇ ਗਰਭਵਤੀ ਸੀ। ਉਸ ਨੇ ਅੰਬਾਲਾ ਜਾ ਕੇ ਪੁੱਤਰ ਨੂੰ ਜਨਮ ਦਿੱਤਾ, ਜਿਸ ਤੋਂ ਅੱਜ ਵੀ ਵੰਸ਼ ਚੱਲ ਰਿਹਾ ਹੈ। ਭਾਈ ਜੈ ਸਿੰਘ ਦੀ ਸ਼ਹੀਦੀ ਦੀ ਖਬਰ ਦੂਰ-ਦੂਰ ਤੱਕ ਫੈਲ ਗਈ ਅਤੇ ਸਮਾਂ ਆਉਣ ’ਤੇ ਸਿੰਘਾਂ ਨੇ ਉਸ ਪਿੰਡ ਦੀ ਇੱਟ ਨਾਲ ਇੱਟ ਵਜਾ ਦਿੱਤੀ। ਬਾਕੀ ਸਾਰੇ ਸਿੱਖ ਪਰਿਵਰਾਂ ਨੇ ਥੋੜੀ ਦੂਰ ਨਵਾਂ ਪਿੰਡ ਬਾਰਨ ਵਸਾ ਲਿਆ। ਅੱਜ-ਕੱਲ੍ਹ ਮੁਗਲ ਮਾਜਰੀ ਵਿਚ ਭਾਈ ਜੈ ਸਿੰਘ ਖਲਕਟ ਦੇ ਨਾਂ ’ਤੇ ਸ਼ਹੀਦੀ ਗੁਰਦੁਆਰਾ ਹੈ ਅਤੇ ਜਿਸ ਜੋੜੇ ਰੁੱਖਾਂ ਨਾਲ ਉਨ੍ਹਾਂ ਨੂੰ ਪੁੱਠਾ ਟੰਗ ਕੇ ਚਮੜੀ ਉਧੇੜੀ ਗਈ ਸੀ, ਅੱਜ ਵੀ ਉੱਥੇ ਖੜ੍ਹੇ ਹਨ। ਇਸ ਥਾਂ ’ਤੇ ਹੁਣ ਸ਼ਹੀਦੀ ਜੋੜ ਮੇਲਾ ਲੱਗਦਾ ਹੈ।
ਸੰਪਰਕ: 98764-52223


Comments Off on ਜੈ ਸਿੰਘ ਖਲਕਟ ਦੀ ਸ਼ਹੀਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.