1975 ਦੀ ਐਮਰਜੈਂਸੀ : ਜੇਲ੍ਹ ਯਾਤਰਾ ਦੀਆਂ ਯਾਦਾਂ !    ਪਾਵਰਕਾਮ: ਫ਼ੈਸਲੇ ਤੇ ਪ੍ਰਭਾਵ !    ਭਾਰਤੀ ਸਮਾਜ ਅਤੇ ਔਰਤ !    ਡਰਾਈਵਰ ਦਾ ਕਮਿਊਨਿਜ਼ਮ !    ਫੀਫਾ ਮਹਿਲਾ ਵਿਸ਼ਵ ਕੱਪ: ਬ੍ਰਾਜ਼ੀਲ ਤੇ ਇੰਗਲੈਂਡ ਕੁਆਰਟਰਜ਼ ’ਚ !    ਸੁਖਬੀਰ ਬਾਦਲ ਨੇ ਫਿਰੋਜ਼ਪੁਰ ਪੀਜੀਆਈ ਬਾਰੇ ਕੇਂਦਰ ਨੂੰ ਪੱਤਰ ਲਿਖਿਆ !    ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਵੱਲੋਂ ਹੁਰੀਅਤ ਨਾਲ ਗੱਲਬਾਤ ਦਾ ਵਿਰੋਧ !    ਮੈਡੀਕਲ ਸਮੂਹਾਂ ਵੱਲੋਂ ਵਾਤਾਵਰਨ ਤਬਦੀਲੀ ‘ਸਿਹਤ ਐਮਰਜੈਂਸੀ’ ਕਰਾਰ !    ਪੰਚਾਇਤ ਮੀਟਿੰਗ ’ਚ ਹੋਏ ਝਗੜੇ ਦੌਰਾਨ ਦੋ ਦੀ ਮੌਤ !    ਮੈਰਿਟ ’ਚ ਆਉਣ ਵਾਲਿਆਂ ਨੂੰ ਮਿਲਣਗੇ ਲੈਪਟਾਪ !    

‘ਜ਼ੁਬਾਨ ਕੱਟੇ’ ਜਾਣ ਦੀ ਟਿੱਪਣੀ ਕਰਨ ਵਾਲੇ ਮੰਤਰੀ ਨੂੰ ਹਟਾਉਣ ਦੀ ਮੰਗ

Posted On May - 15 - 2019

ਚੇਨੱਈ/ਟੂਟੀਕੋਰਿਨ, 14 ਮਈ
ਮੱਕਲ ਨਿਧੀ ਮਾਇਮ (ਐਮਐਨਐਮ) ਨੇ ਪਾਰਟੀ ਪ੍ਰਧਾਨ ਕਮਲ ਹਾਸਨ ਦੀ ਜ਼ੁਬਾਨ ਕੱਟਣ ਦੀ ਮੰਗ ਕਰਨ ਵਾਲੇ ਤਾਮਿਲ ਨਾਡੂ ਦੇ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਐਮਐਨਐਮ ਮੁਖੀ ਕਮਲ ਹਾਸਨ ਨੇ ਲੰਘੇ ਦਿਨੀਂ ਇਕ ਬਿਆਨ ਵਿੱਚ ਨੱਥੂ ਰਾਮ ਗੋਡਸੇ ਨੂੰ ‘ਆਜ਼ਾਦ ਭਾਰਤ ਦਾ ਪਹਿਲਾ ਦਹਿਸ਼ਤਗਰਦ’ ਦੱਸਿਆ ਸੀ।
ਤਾਮਿਲ ਨਾਡੂ ਸਰਕਾਰ ’ਚ ਦੁੱਧ ਤੇ ਡੇਅਰੀ ਵਿਕਾਸ ਮੰਤਰੀ ਕੇ.ਟੀ.ਰਾਜੇਂਦਰਾ ਭਾਲਾਜੀ ਨੇ ਐਮਐਨਐਮ ਦੀ ਇਸ ਮੰਗ ਨੂੰ ਹਾਸੋਹੀਣੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਹਾਸਨ ਖ਼ਿਲਾਫ਼ ਉਪਰੋਕਤ ਟਿੱਪਣੀ (ਜ਼ੁਬਾਨ ਕੱਟਣ ਬਾਰੇ) ‘ਸਲਾਹ’ ਵਜੋਂ ਕੀਤੀ ਸੀ।
ਭਾਲਾਜੀ ਨੇ ਵਾਅਦਾ ਕੀਤਾ ਕਿ ਜੇਕਰ ਹਾਸਨ ਆਪਣੇ ਅਸਲ ਬਿਆਨ ਲਈ ਮੁਆਫ਼ੀ ਮੰਗ ਲਏ ਤਾਂ ਉਹ ਆਪਣੀਆਂ ਟਿੱਪਣੀਆਂ ਵਾਪਸ ਲੈ ਲਏਗਾ।
ਇਸ ਦੌਰਾਨ ਅਦਾਕਾਰ ਕਮਲ ਹਾਸਨ ਦੇ ਬਿਆਨ ਦਾ ਹਵਾਲਾ ਦਿੰਦਿਆਂ ਦਿੱਲੀ ਹਾਈ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿੱਚ ਚੋਣ ਲਾਹੇ ਲਈ ਧਰਮ ਦੀ ਦੁਰਵਰਤੋਂ ’ਤੇ ਰੋਕ ਲਾਉਣ ਦੀ ਮੰਗ ਕਰਦਿਆਂ ਚੋਣ ਕਮਿਸ਼ਨ ਨੂੰ ਹਦਾਇਤਾਂ ਜਾਰੀ ਕਰਨ ਲਈ ਕਿਹਾ ਗਿਆ ਹੈ।
-ਪੀਟੀਆਈ

ਕਮਲ ਹਸਨ ਵਿਰੁਧ ਕੇਸ ਦਰਜ

ਅਰਾਵਾਕੁਰੀਚੀ (ਤਾਮਿਲ ਨਾਡੂ): ਭੜਕਾਊ ਟਿੱਪਣੀ ਕੀਤੇ ਜਾਣ ਦੇ ਦੋਸ਼ ਹੇਠ ਮਕਲ ਨੀਧੀ ਮਾਇਮ (ਐੱਮਐੱਨਅੇੱਮ) ਦੇ ਪ੍ਰਧਾਨ ਕਮਲ ਹਸਨ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਕਮਲ ਹਸਨ ਖ਼ਿਲਾਫ਼ ਆਈਪੀਸੀ ਦੀ ਧਾਰਾ 153ਏ ਅਤੇ 295ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਧਾਰਾਵਾਂ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਦੋ ਭਾਈਚਾਰਿਆਂ ਵਿਚਾਲੇ ਨਫ਼ਰਤ ਫੈਲਾਉਣ ਸਬੰਧੀ ਹਨ। ਜ਼ਿਲ੍ਹਾ ਪੁਲੀਸ ਕਰੂਰ ਵਲੋਂ ਜਾਰੀ ਬਿਆਨ ਰਾਹੀਂ ਹਿੰਸਾ ਭੜਕਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ।


Comments Off on ‘ਜ਼ੁਬਾਨ ਕੱਟੇ’ ਜਾਣ ਦੀ ਟਿੱਪਣੀ ਕਰਨ ਵਾਲੇ ਮੰਤਰੀ ਨੂੰ ਹਟਾਉਣ ਦੀ ਮੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.