ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਜਦੋਂ ਮੰਗਲ ਗ੍ਰਹਿ ’ਤੇ ਦਰਿਆ ਵਗਦੇ ਸਨ

Posted On May - 23 - 2019

ਗਿਆਨਸ਼ਾਲਾ

ਵਾਸ਼ਿੰਗਟਨ: ਮੰਗਲ ਗ੍ਰਹਿ ’ਤੇ ਦਰਿਆ ਵਗਦੇ ਹੋਣ ਦਾ ਇਤਿਹਾਸ ਓਨਾ ਪੁਰਾਣਾ ਨਹੀਂ ਹੈ, ਜਿੰਨਾ ਕਿ ਪਹਿਲਾਂ ਸਮਝਿਆ ਜਾਂਦਾ ਸੀ। ਲਾਲ ਗ੍ਰਹਿ ਦੀ ਸਤਹਿ ’ਤੇ ਲੰਮਾ ਅਰਸਾ ਪਹਿਲਾਂ ਦਰਿਆ ਵਗਣ ਦੇ ਡੂੰਘੇ ਨਿਸ਼ਾਨ ਸਨ ਪਰ ਗ੍ਰਹਿ ’ਤੇ ਲੱਖਾਂ ਸਾਲ ਪਹਿਲਾਂ ਦੇ ਵਾਤਾਵਰਨ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਦੇ ਵਿਗਿਆਨੀਆਂ ਅਨੁਸਾਰ ਮੰਗਲ ਗ੍ਰਹਿ ’ਤੇ ਵੱਡੇ ਦਰਿਆ ਵਗਣ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ ਹੈ। ਵਿਗਿਆਨਿਕ ਖੋਜਾਂ ਨਾਲ ਸਬੰਧਤ ਰਸਾਲੇ ਵਿੱਚ ਛਪੀ ਖੋਜ ਅਨੁਸਾਰ ਦਰਿਆਵਾਂ ਦਾ ਵਹਾਅ ਬਹੁਤ ਤੇਜ਼ ਸੀ ਅਤੇ ਗ੍ਰਹਿ ’ਤੇ ਵਗਣ ਵਾਲੇ ਦਰਿਆ ਧਰਤੀ ਵਾਲੇ ਦਰਿਆਵਾਂ ਤੋਂ ਕਾਫੀ ਵੱਡੇ ਸਨ।
ਲਾਲ ਗ੍ਰਹਿ ’ਤੇ ਸੈਂਕੜੇ ਥਾਵਾਂ ’ਤੇ ਦਰਿਆ ਵਗਣ ਦੇ ਨਿਸ਼ਾਨ ਹਨ। ਸ਼ਿਕਾਗੋ ਯੂਨੀਵਰਸਿਟੀ ਦੇ ਵਿਗਿਆਨੀ ਐਡਵਿਨ ਕਾਈਟ ਅਨੁਸਾਰ ਮੰਗਲ ਗ੍ਰਹਿ ਦੇ ਪ੍ਰਾਚੀਨ ਵਾਤਾਵਰਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਵਿਗਿਆਨੀਆਂ ਲਈ ਇਹ ਕੰਮ ਔਖਾ ਹੈ। ਵਿਗਿਆਨੀ ਕਾਈਟ ਮੁਤਾਬਕ: ‘‘ਸਾਡੇ ਕੋਲ ਮੌਜੂਦ ਸੂਚਨਾ ਦੇ ਆਧਾਰ ’ਤੇ ਇਨ੍ਹਾਂ ਦਰਿਆਵਾਂ ਜਾਂ ਝੀਲਾਂ ਬਾਰੇ ਵਿਸਥਾਰਤ ਜਾਣਕਾਰੀ ਦੇਣਾ ਪਹਿਲਾਂ ਹੀ ਬਹੁਤ ਮੁਸ਼ਕਲ ਸੀ ਤੇ ਨਵੀਂ ਜਾਣਕਾਰੀ ਇਸ ਸਮੱਸਿਆ ਨੂੰ ਹੋਰ ਵੀ ਗੁੰਝਲਦਾਰ ਬਣਾਉਂਦੀ ਹੈ।’’ ਮੰਗਲ ਗ੍ਰਹਿ ਦੇ ਵਾਤਾਵਰਨ ਬਾਰੇ ਵਿਸਥਾਰਤ ਸੂਚਨਾ ਦੇਣ ਲਈ ਵਿਗਿਆਨੀਆਂ ਵੱਲੋਂ ਤਜਵੀਜ਼ਤ ਧਾਰਨਾਵਾਂ ਨੂੰ ਸੰਜਮ ਨਾਲ ਸਮਝਣਾ ਇਸ ਕਾਰਜ ਲਈ ਸਹਾਈ ਹੋ ਸਕਦਾ ਹੈ। ਮੰਗਲ ਗ੍ਰਹਿ ’ਤੇ ਇਨ੍ਹਾਂ ਸੁੱਕ ਚੁੱਕੇ ਦਰਿਆਵਾਂ ਦੇ ਟੇਢੇ-ਮੇਢੇ ਵਿਲੱਖਣ ਨਿਸ਼ਾਨ ਸਨ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਦੇ ਪੁਲਾੜੀ ਰੋਬੋਟ ਨੇ ਗ੍ਰਹਿ ਪੰਧ ਤੋਂ 2012 ਦੌਰਾਨ ਇਨ੍ਹਾਂ ਦੀਆਂ ਤਸਵੀਰਾਂ ਵੀ ਖਿੱਚੀਆਂ ਸਨ, ਜਿਨ੍ਹਾਂ ’ਚ ਦਰਿਆਵਾਂ ਦੇ ਪਾਣੀ ਨਾਲ ਵਹਿਣ ਵਾਲੇ ਪੱਥਰ ਵੀ ਦਿਖਾਈ ਦਿੱਤੇ ਸਨ।
ਖੋਜਕਾਰਾਂ ਦਾ ਕਹਿਣਾ ਹੈ, ‘‘ਪ੍ਰਾਚੀਨ ਮੰਗਲ ਗ੍ਰਹਿ ’ਤੇ ਤਰਲ ਰੂਪ ’ਚ ਪਾਣੀ ਹੋਣ ਦਾ ਮਾਮਲਾ ਬੁਝਾਰਤ ਹੈ, ਕਿਉਂਕਿ ਅੱਜ ਦੇ ਦੌਰ ’ਚ ਮੰਗਲ ਗ੍ਰਹਿ ਦਾ ਵਾਤਾਵਰਨ ਠੰਢਾ ਹੈ ਅਤੇ ਗ੍ਰਹਿ ਨੂੰ ਦਿਨ ਵੇਲੇ ਧਰਤੀ ’ਤੇ ਪੈਂਦੀ ਸੂਰਜੀ ਰੌਸ਼ਨੀ ਦਾ ਮਹਿਜ਼ ਤਿੰਨ ਫੀਸਦੀ ਹਿੱਸਾ ਮਿਲਦਾ ਹੈ, ਜਿਸ ਦੀ ਤਪਸ਼ ਗ੍ਰਹਿ ’ਤੇ ਤਰਲ ਪਾਣੀ ਬਰਕਰਾਰ ਰੱਖਣ ਵਾਸਤੇ ਕਾਫੀ ਨਹੀਂ।’’ ਮੰਗਲ ਗ੍ਰਹਿ ਦੇ ਵਾਤਾਵਰਨ ਦਾ ਪਤਾ ਲਾਉਣ ਲਈ ਸਾਇੰਸਦਾਨਾਂ ਨੇ ਗ੍ਰਹਿ ’ਤੇ ਲੱਖਾਂ ਸਾਲਾਂ ਤੋਂ ਬਣੇ 200 ਤੋਂ ਵੱਧ ਰਿਵਰਬੈਡਜ਼ (ਦਰਿਆ ਵਹਿਣ ਦੇ ਨਿਸ਼ਾਨ) ਦੀਆਂ ‘ਤਸਵੀਰਾਂ ਅਤੇ ਐਲੀਵੇਸ਼ਨ ਮਾਡਲ’ ਦਾ ਵਿਸ਼ਲੇਸ਼ਣ ਕੀਤਾ। ਇਹ ਰਿਵਰਬੈਡਜ਼ ਆਪਣੇ ਅੰਦਰ ਪਾਣੀ ਵਗਣ ਦੇ ਠੋਸ ਸਬੂਤ ਹਨ ਅਤੇ ਇਸ ਤੋਂ ਹੀ ਵਾਤਾਵਰਨ ਹੋਂਦ ਵਿੱਚ ਆਇਆ ਸੀ।
-ਪੀਟੀਆਈ


Comments Off on ਜਦੋਂ ਮੰਗਲ ਗ੍ਰਹਿ ’ਤੇ ਦਰਿਆ ਵਗਦੇ ਸਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.