ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਗ਼ਰੀਬੀ ਨੂੰ ਸਿਮਰਨ ਅਤੇ ਰਾਜਨਦੀਪ ਨੇ ਨਾ ਬਣਨ ਦਿੱਤਾ ਅੜਿੱਕਾ

Posted On May - 15 - 2019

ਮੈਰੀਟੋਰੀਅਸ ਸਕੂਲ ਦੀਆਂ ਮੈਰਿਟ ’ਚ ਆਈਆਂ ਵਿਦਿਆਰਥਣਾਂ ਆਪਣੀਆਂ ਮਾਵਾਂ, ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਨਾਲ। -ਫੋਟੋ: ਵਰਮਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੁਝ ਦਿਨ ਐਲਾਨੇ 12ਵੀਂ ਜਮਾਤ ਦੇ ਨਤੀਜੇ ਵਿੱਚ ਸਥਾਨਕ ਮੈਰੀਟੋਰੀਅਸ ਸਕੂਲ ਦੀਆਂ ਦੋ ਵਿਦਿਆਰਥਣਾਂ ਸਿਮਰਨ ਅਤੇ ਰਾਜਨਦੀਪ ਨੇ ਗਰੀਬੀ ਦੇ ਬਾਵਜੂਦ ਮੈਰਿਟ ’ਚ ਥਾਂ ਬਣਾਈ, ਉੱਥੇ ਸਕੂਲ ਦੇ 30 ਵਿਦਿਆਰਥੀ 90 ਫ਼ੀਸਦੀ ਜਾਂ ਇਸ ਤੋਂ ਵੱਧ ਅੰਕ ਲੈਣ ’ਚ ਸਫ਼ਲ ਰਹੇ। ਅੱਜ ਇਨ੍ਹਾਂ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨਾਲ ਸਕੂਲ ਪ੍ਰਿੰਸੀਪਲ ਕਰਨਲ ਅਮਰਜੀਤ ਸਿੰਘ (ਵੈਟਰਨ) ਅਤੇ ਸਟਾਫ਼ ਦੀ ਵਿਸ਼ੇਸ਼ ਮਿਲਣੀ ਹੋਈ। ਇਸ ਦੌਰਾਨ ਪਤਾ ਲੱਗਾ ਕਿ 95.77 ਫ਼ੀਸਦੀ ਅੰਕਾਂ ਨਾਲ ਮੈਰਿਟ ਸੂਚੀ ’ਚ 17ਵੇਂ ਰੈਂਕ ’ਤੇ ਰਹੀ ਸਕੂਲ ਦੀ ਵਿਦਿਆਰਥਣ ਰਾਜਨਦੀਪ ਕੌਰ ਦਾ ਪਿਛੋਕੜ ਲੁਧਿਆਣਾ ਦੇ ਗਿੱਲ ਪਿੰਡ ਨਾਲ ਸਬੰਧਤ ਹੈ। ਕਿਰਾਏ ਦੇ ਮਕਾਨ ’ਚ ਆਪਣੇ ਪਤੀ ਤੋਂ ਵੱਖਰੀ ਰਹਿੰਦੀ ਮਾਂ ਵੱਲੋਂ ਫੈਕਟਰੀ ’ਚ ਨੌਕਰੀ ਕਰ ਕੇ ਘਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਹੈ। ਦੋ ਵੱਡੀਆਂ ਭੈਣਾਂ ਗਰੀਬੀ ਕਰਕੇ ਪੜ੍ਹ ਨਹੀਂ ਸਕੀਆਂ ਪਰ ਮਾਂ ਆਪਣੀ ਧੀ ਰਾਜਨਦੀਪ ਨੂੰ ਉੱਚ ਪੜ੍ਹਾਈ ਕਰਵਾਉਣ ਦੀ ਇੱਛੁਕ ਹੈ। ਕਲਾਸ ਇੰਚਾਰਜ ਰਮਨਜੀਤ ਕੌਰ ਨੇ ਦੱਸਿਆ ਕਿ ਗਿਆਰਵੀਂ ਵਿੱਚੋਂ ਵੀ ਸਕੂਲ ’ਚ ਟੌਪਰ ਰਹਿਣ ਵਾਲੀ ਰਾਜਨਦੀਪ ਵੱਡੀ ਹੋ ਕੇ ਸਾਇੰਸ ਲੈਕਚਰਾਰ ਬਣਨਾ ਚਾਹੁੰਦੀ ਹੈ। ਇਸੇ ਤਰ੍ਹਾਂ 95.56 ਫ਼ੀਸਦੀ ਅੰਕ ਨਾਲ ਮੈਰਿਟ ’ਚ 18ਵੇਂ ਰੈਂਕ ’ਤੇ ਆਈ ਵਿਦਿਆਰਥਣ ਸਿਮਰਨ ਦਾ ਪਿਤਾ ਕਿਰਨ ਕੁਮਾਰ ਅਤੇ ਮਾਂ ਸੁਨੀਤਾ ਰਾਣੀ ਵੀ ਮਜ਼ਦੂਰੀ ਕਰਦੇ ਹਨ। ਸਿਮਰਨ ਸੀਏ ਕਰਨਾ ਚਾਹੁੰਦੀ ਸੀ ਪਰ ਮਾਪਿਆਂ ਵੱਲੋਂ ਵਿੱਤੀ ਅਸਮਰੱਥਾ ਕਰਕੇ ਫਾਰਮ ਭਰਨ ਤੋਂ ਨਾਂਹ ਕਰ ਦਿੱਤੀ ਸੀ ਪਰ ਇਸ ਦੌਰਾਨ ਨਾਨਕਾ ਪਰਿਵਾਰ ਮਦਦ ਲਈ ਅੱਗੇ ਆਇਆ। ਕਲਾਸ ਇੰਚਾਰਜ ਮੀਨਾਕਸ਼ੀ ਨੇ ਦੱਸਿਆ ਕਿ ਗਿਆਰਵੀਂ ’ਚ ਵੀ ਸਿਮਰਨ ਸਕੂਲ ’ਚ ਓਵਰਆਲ ਟਾਪਰ ਰਹੀ ਸੀ।
ਪ੍ਰਿੰਸੀਪਲ ਅਮਰਜੀਤ ਸਿੰਘ ਨੇ ਦੱਸਿਆ ਕਿ 409 ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ। ਇਨ੍ਹਾਂ ਵਿੱਚੋਂ 33 ਵਿਦਿਆਰਥੀਆਂ ਨੇ 90 ਫ਼ੀਸਦੀ ਜਾਂ ਇਸ ਤੋਂ ਵੱਧ ਅੰਕ ਲਏ ਜਦਕਿ 194 ਨੇ 80 ਫ਼ੀਸਦੀ ਅਤੇ 138 ਨੇ 70 ਫ਼ੀਸਦੀ ਜਦਕਿ 40 ਨੇ 60 ਫ਼ੀਸਦੀ ਅੰਕ ਪ੍ਰਾਪਤ ਕੀਤੇ। ਪੰਦਰਾਂ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿੱਚੋਂ 100 ਫ਼ੀਸਦੀ ਅੰਕ ਲਏ ਹਨ।


Comments Off on ਗ਼ਰੀਬੀ ਨੂੰ ਸਿਮਰਨ ਅਤੇ ਰਾਜਨਦੀਪ ਨੇ ਨਾ ਬਣਨ ਦਿੱਤਾ ਅੜਿੱਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.